ਮੁੱਖ ਮੰਤਰੀ ਨੂੰ ਬਾਜਵਾ ਦੀ ਅਨੋਖੀ ਸਲਾਹ ਸਿੱਧੂ ਸਣੇ ਦੋ ਹੋਰ ਬਣਾਏ ਜਾਣ ਉਪ ਮੁੱਖ ਮੰਤਰੀ

 Unique ,Advice, Chief Minister Bajwa

ਸਿੱਧੂ ਸਣੇ ਦੋ ਹੋਰ ਬਣਾਏ ਜਾਣ ਉਪ ਮੁੱਖ ਮੰਤਰੀ

ਮਾਝਾ ਮਾਲਵਾ ਤੇ ਦੁਆਬਾ ਦੀ ਵੰਡ ਅਨੁਸਾਰ ਤਿੰਨ ਉਪ ਮੁੱਖ ਮੰਤਰੀ ਲਾਉਣ ਲਈ ਕਿਹਾ

ਸੱਚ ਕਹੂੰ ਨਿਊਜ਼/ਚਡੀਗੜ੍ਹ। ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਵਿਚ ਤਿੰਨ ਉਪ ਮੁੱਖ ਮੰਤਰੀ ਬਣਾਉਣ ਦਾ ਸੁਝਾਅ ਦਿੱਤਾ ਹੈ ਨਵਜੋਤ ਸਿੱਧੂ ਦੇ ਡਿਪਟੀ ਮੁੱਖ ਮੰਤਰੀ ਬਨਣ ਦੀਆਂ ਚਰਚਾਵਾਂ ‘ਤੇ ਬਾਜਵਾ ਨੇ ਆਖਿਆ ਕਿ ਜੇਕਰ ਸਿੱਧੂ ਉਪ ਮੁੱਖ ਮੰਤਰੀ ਬਣਦੇ ਹਨ ਤਾਂ ਇਸ ਤੋਂ ਵਧੀਆ ਹੋਰ ਕੀ ਹੋ ਸਕਦਾ ਹੈ, ਸਿੱਧੂ ਦੇ ਨਾਲ ਹੀ ਦੋ ਉਪ ਮੁੱਖ ਮੰਤਰੀ ( Chief Minister)ਹੋਰ ਬਣਾਉਣੇ ਚਾਹੀਦੇ ਹਨ  ਉਨ੍ਹਾਂ ਕਿਹਾ ਕਿ ਇਹ ਦੋ ਉਪ ਮੁੱਖ ਮੰਤਰੀ ਹਿੰਦੂ ਅਤੇ ਦਲਿਤ ਭਾਈਚਾਰੇ ‘ਚੋਂ ਬਣਾਉਣੇ ਚਾਹੀਦੇ ਹਨ ਉਨ੍ਹਾਂ ਕਿਹਾ ਕਿ ਪੰਜਾਬ ਤਿੰਨ ਹਿੱਸਿਆਂ ਮਾਝਾ, ਮਾਲਵਾ ਤੇ ਦੋਆਬਾ ‘ਚ ਵੰਡਿਆ ਹੋਇਆ ਹੈ।

ਲਿਹਾਜ਼ਾ ਇਸ ਨੂੰ ਧਿਆਨ ਵਿਚ ਰੱਖਦੇ ਹੋਏ ਤਿੰਨ ਡਿਪਟੀ ਸੀਐੱਮ ਬਣਾਉਣੇ ਚਾਹੀਦੇ ਹਨ, ਇਸ ਨਾਲ ਜਨਤਾ ਵਿਚ ਵੀ ਚੰਗਾ ਸੁਨੇਹਾ ਜਾਵੇਗਾ ਇਸ ਦੇ ਨਾਲ ਹੀ ਬਾਜਵਾ ਨੇ ਮੁੱਖ ਮੰਤਰੀ ਨੂੰ ਪੰਜਾਬ ਕੈਬਨਿਟ ਵਿਚ ਬਦਲਾਅ ਕਰਨ ਦਾ ਵੀ ਸੁਝਾਅ ਦਿੱਤਾ ਹੈ  ਉਨ੍ਹਾਂ ਕਿਹਾ ਕਿ ਕਿਸੇ ਵੀ ਸਰਕਾਰ ਦੇ ਤਿੰਨ ਸਾਲ ਦੇ ਵਕਫੇ ਦੌਰਾਨ ਕੈਬਨਿਟ ਨੂੰ ਬਦਲਿਆ ਜਾ ਸਕਦਾ ਹੈ ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਕਾਂਗਰਸ ਦਾ ਇੰਟੈਲੀਜੈਂਸ ਵਿੰਗ ਪੰਜਾਬ ਦੇ ਪਿੰਡਾਂ ਵਿਚ ਜਾ ਕੇ ਕਾਂਗਰਸੀ ਮੰਤਰੀਆਂ ਬਾਰੇ ਫੀਡਬੈਕ ਹਾਸਲ ਕਰਦਾ ਹੈ ਤਾਂ ਇਸ ਨਾਲ ਮੁੱਖ ਮੰਤਰੀ ਨੂੰ ਆਪਣੇ ਮੰਤਰੀਆਂ ਦੀ ਕਾਰਗੁਜ਼ਾਰੀ ਦਾ ਬਾਖੂਬੀ ਪਤਾ ਲੱਗ ਜਾਵੇਗਾ( Chief Minister)

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।