ਲੁਧਿਆਣਾ ਵਿੱਚ ਹਾਦਸਾ: ਝੁੱਗੀ-ਝੌਂਪੜੀ ਵਿੱਚ ਅੱਗ ਲੱਗਣ ਕਾਰਨ ਇੱਕੋ ਪਰਿਵਾਰ ਦੇ 7 ਜੀਆਂ ਦੀ ਮੌਤ

Fire in Slum Sachkahoon

ਲੁਧਿਆਣਾ ਵਿੱਚ ਹਾਦਸਾ: ਝੁੱਗੀ-ਝੌਂਪੜੀ ਵਿੱਚ ਅੱਗ ਲੱਗਣ ਕਾਰਨ ਇੱਕੋ ਪਰਿਵਾਰ ਦੇ 7 ਜੀਆਂ ਦੀ ਮੌਤ

ਚੰਡੀਗੜ੍ਹ (ਸੱਚ ਕਹੂੰ ਨਿਊਜ਼) ਲੁਧਿਆਣਾ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਲੁਧਿਆਣਾ ਦੇ ਟਿੱਬਾ ਰੋਡ ਨੇੜੇ ਬਣੀ ਝੁੱਗੀ ਵਿੱਚ ਅੱਗ ਲੱਗਣ (Fire in Slum) ਕਾਰਨ ਇੱਕ ਹੀ ਪਰਿਵਾਰ ਦੇ ਸੱਤ ਜੀਆਂ ਦੀ ਝੁਲਸ ਕੇ ਮੌਤ ਹੋ ਗਈ। ਪੁਲੀਸ ਕਮਿਸ਼ਨਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਇਹ ਘਟਨਾ 19 ਅਪਰੈਲ ਨੂੰ ਰਾਤ 1.30 ਵਜੇ ਦੇ ਕਰੀਬ ਵਾਪਰੀ ਸੀ। ਸੂਚਨਾ ਮਿਲਣ ‘ਤੇ ਫਾਇਰ ਬ੍ਰਿਗੇਡ ਅਤੇ ਪੁਲਸ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਫਾਇਰ ਬ੍ਰਿਗੇਡ ਨੇ ਤੁਰੰਤ ਅੱਗ ‘ਤੇ ਕਾਬੂ ਪਾਇਆ। ਪੁਲਸ ਮੁਤਾਬਕ ਝੋਪੜੀ ‘ਚੋਂ 7 ਲਾਸ਼ਾਂ ਬਰਾਮਦ ਹੋਈਆਂ ਹਨ। ਹਾਦਸੇ ਵਿੱਚ ਜਾਨ ਗਵਾਉਣ ਵਾਲਾ ਪਰਿਵਾਰ ਪਰਵਾਸੀ ਮਜ਼ਦੂਰ ਸੀ।

ਟਿੱਬਾ ਥਾਣੇ ਦੇ ਐਸਐਚਓ ਰਣਬੀਰ ਸਿੰਘ ਨੇ ਮ੍ਰਿਤਕ ਦੀ ਪਛਾਣ ਪਤੀ-ਪਤਨੀ ਅਤੇ ਉਨ੍ਹਾਂ ਦੇ ਪੰਜ ਬੱਚਿਆਂ ਵਜੋਂ ਕੀਤੀ ਹੈ। ਇਹ ਪਰਿਵਾਰ ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਇਨ੍ਹਾਂ ਦੀ ਪਛਾਣ ਸੁਰੇਸ਼ ਸਾਹਨੀ (55), ਉਸ ਦੀ ਪਤਨੀ ਅਰੁਣਾ ਦੇਵੀ (52), ਬੇਟੀਆਂ ਰਾਖੀ (15), ਮਨੀਸ਼ਾ (10), ਗੀਤਾ (8) ਅਤੇ ਚੰਦਾ (5) ਅਤੇ 2 ਸਾਲਾ ਪੁੱਤਰ ਸੰਨੀ ਵਜੋਂ ਹੋਈ ਹੈ। ਪਰਵਾਸੀ ਪਰਿਵਾਰ ਦਾ ਵੱਡਾ ਪੁੱਤਰ ਰਾਜੇਸ਼ ਇਸ ਹਾਦਸੇ ਵਿੱਚ ਵਾਲ-ਵਾਲ ਬਚ ਗਿਆ ਕਿਉਂਕਿ ਉਹ ਆਪਣੇ ਦੋਸਤ ਦੇ ਘਰ ਸੌਣ ਗਿਆ ਸੀ। ਰਾਜੇਸ਼ ਨੇ ਹੀ ਆਪਣੇ ਪਰਿਵਾਰ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ। ਰਾਜੇਸ਼ ਨੇ ਦੱਸਿਆ ਕਿ ਉਸ ਦੇ ਪਿਤਾ ਸੁਰੇਸ਼ ਸਾਹਨੀ ਕਬਾੜ ਦਾ ਕੰਮ ਕਰਦੇ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ