Kotkapura News: ਪੀਆਰਟੀਸੀ ਬੱਸ ਦੀ ਟੱਕਰ ਨਾਲ ਸਕੂਟਰੀ ਸਵਾਰ ਨਰਸਿੰਗ ਵਿਦਿਆਰਥਣ ਜ਼ਖਮੀ, ਗੰਭੀਰ ਹਾਲਤ 'ਚ ਫਰੀਦਕੋਟ ਰੈਫਰ

ਟੱਕਰ ਲੱਗਣ ਕਾਰਨ ਵਿਦਿਆਰਥਣ ਸੜਕ 'ਤੇ ਡਿੱਗ ਪਈ

Ravinder Sharma Picture
Published On

ਕੋਟਕਪੂਰਾ (ਅਜੈ ਮਨਚੰਦਾ) । ਕੋਟਕਪੂਰਾ ਦੇ ਫਰੀਦਕੋਟ ਰੋਡ 'ਤੇ ਬੁੱਧਵਾਰ ਸਵੇਰੇ ਪੀਆਰਟੀਸੀ ਬੱਸ ਅਤੇ ਸਕੂਟਰੀ ਵਿਚਕਾਰ ਹੋਈ ਟੱਕਰ ਦੌਰਾਨ ਸਕੂਟਰੀ ਸਵਾਰ ਨਰਸਿੰਗ ਵਿਦਿਆਰਥਣ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ। ਜ਼ਖਮੀ ਵਿਦਿਆਰਥਣ ਦੀ ਪਛਾਣ ਜਸ਼ਨਪ੍ਰੀਤ ਕੌਰ ਪੁੱਤਰੀ ਸੁਖਜਿੰਦਰ ਸਿੰਘ ਵਾਸੀ ਭਦੌੜ (ਜ਼ਿਲ੍ਹਾ ਬਰਨਾਲਾ) ਵਜੋਂ ਹੋਈ ਹੈ। ਉਸ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ।

ਜਾਣਕਾਰੀ ਅਨੁਸਾਰ ਜਸ਼ਨਪ੍ਰੀਤ ਕੌਰ ਕੋਟਕਪੂਰਾ ਦੇ ਬਾਬਾ ਫਰੀਦ ਨਰਸਿੰਗ ਕਾਲਜ ਵਿਖੇ ਜੀਐਨਐਮ ਦੀ ਪੜ੍ਹਾਈ ਕਰ ਰਹੀ ਹੈ ਅਤੇ ਇਨ੍ਹੀਂ ਦਿਨੀਂ ਪਿੰਡ ਢਾਬ ਗੁਰੂ ਕੀ ਵਿਖੇ ਆਪਣੇ ਮਾਮਾ ਰਣਜੀਤ ਸਿੰਘ ਦੇ ਘਰ ਰਹਿ ਰਹੀ ਸੀ। ਉਹ ਹਰ ਰੋਜ਼ ਸਕੂਟਰੀ ਰਾਹੀਂ ਕਾਲਜ ਆਉਂਦੀ-ਜਾਂਦੀ ਸੀ। ਬੁੱਧਵਾਰ ਸਵੇਰੇ ਵੀ ਉਹ ਸਕੂਟਰੀ 'ਤੇ ਸਵਾਰ ਹੋ ਕੇ ਕਾਲਜ ਜਾ ਰਹੀ ਸੀ। ਜਦੋਂ ਉਹ ਫਰੀਦਕੋਟ ਰੋਡ 'ਤੇ ਗਾਂਧੀ ਗਰਲਜ਼ ਕਾਲਜ ਨੇੜੇ ਪਹੁੰਚੀ ਤਾਂ ਪਿੱਛੋਂ ਆ ਰਹੀ ਪੀਆਰਟੀਸੀ ਦੀ ਬੱਸ ਨੇ ਉਸ ਦੀ ਸਕੂਟਰੀ ਨੂੰ ਟੱਕਰ ਮਾਰ ਦਿੱਤੀ। ਟੱਕਰ ਲੱਗਣ ਕਾਰਨ ਉਹ ਸੜਕ 'ਤੇ ਡਿੱਗ ਪਈ ਅਤੇ ਕਾਫੀ ਸੱਟਾਂ ਲੱਗੀਆਂ।

Kotkapura News 2

ਮੌਕੇ 'ਤੇ ਮੌਜੂਦ ਲੋਕਾਂ ਨੇ ਜ਼ਖਮੀ ਵਿਦਿਆਰਥਣ ਨੂੰ ਤੁਰੰਤ ਸਿਵਲ ਹਸਪਤਾਲ ਕੋਟਕਪੂਰਾ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਫਰੀਦਕੋਟ ਰੈਫਰ ਕਰ ਦਿੱਤਾ।

ਸੂਚਨਾ ਮਿਲਣ 'ਤੇ ਥਾਣਾ ਸਿਟੀ ਪੁਲਿਸ ਦੀ ਟੀਮ ਮੌਕੇ 'ਤੇ ਪਹੁੰਚੀ। ਇਸ ਸਬੰਧੀ ਏਐਸਆਈ ਸਲਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਬੱਸ ਅਤੇ ਸਕੂਟਰੀ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Read Also : ਕਾਂਗਰਸ ਦੀ ਇਨਸਾਫ਼ ਰੈਲੀ ਲਈ ਸੰਗਰੂਰ 'ਚ ਲੋਕਾਂ ਦਾ ਪਹੁੰਚਣਾ ਸ਼ੁਰੂ, ਵੱਡੇ ਇਕੱਠ ਦੀ ਤਿਆਰੀ

Comments

Post Your Comment

About The Author

Related Posts