Chhattisgarh Weather Update: ਛੱਡੀਸਗੜ੍ਹ ਦੇ 16 ਜ਼ਿਲ੍ਹਿਆਂ ਲਈ ਮੀਂਹ ਦਾ ਯੈਲੋ ਅਲਰਟ ਜਾਰੀ

ਛੱਡੀਸਗੜ੍ਹ ਦੇ 16 ਜ਼ਿਲ੍ਹਿਆਂ ਲਈ ਮੀਂਹ ਦਾ ਯੈਲੋ ਅਲਰਟ ਜਾਰੀ

Khushdeep Singh Picture
Published On

ਰਾਏਪੁਰ (ਸੱਚ ਕਹੂੰ ਨਿਊਜ਼/ਏਜੰਸੀ)। ਬੰਗਾਲ ਦੀ ਖਾੜੀ ਤੋਂ ਉੱਠਣ ਵਾਲੇ ਚੱਕਰਵਾਤੀ ਤੂਫਾਨ ‘ਮੁਰਾਸੂ’ ਦੇ ਪ੍ਰਭਾਵ ਕਾਰਨ ਛੱਤੀਸਗੜ੍ਹ ਦੇ ਕਈ ਹਿੱਸਿਆਂ ’ਚ ਮੌਸਮ ਪੂਰੀ ਤਰ੍ਹਾਂ ਬਦਲ ਗਿਆ ਹੈ। ਮੌਸਮ ਵਿਭਾਗ ਨੇ ਸੁਰੱਖਿਆ ਕਾਰਨਾਂ ਕਰਕੇ ਅੱਜ (4 ਨਵੰਬਰ) ਸੂਬੇ ਦੇ 16 ਜ਼ਿਲ੍ਹਿਆਂ ਲਈ ਪੀਲਾ ਅਲਰਟ ਜਾਰੀ ਕੀਤਾ ਹੈ। ਚੱਕਰਵਾਤੀ ਤੂਫਾਨ ‘ਮੁਰਾਸੂ’ ਦੇ ਪ੍ਰਭਾਵ ਕਾਰਨ, ਮੌਸਮ ਵਿਭਾਗ ਨੇ ਮੁੱਖ ਤੌਰ ’ਤੇ ਛੱਤੀਸਗੜ੍ਹ ਦੇ ਕੇਂਦਰੀ ਤੇ ਦੱਖਣੀ ਹਿੱਸਿਆਂ (ਬਸਤਰ ਤੇ ਰਾਏਪੁਰ ਡਿਵੀਜ਼ਨ ਦੇ ਜ਼ਿਲ੍ਹੇ) ਲਈ ਮੌਸਮ ਦੀ ਚੇਤਾਵਨੀ ਜਾਰੀ ਕੀਤੀ ਹੈ। ਪ੍ਰਭਾਵਿਤ ਖੇਤਰ ਜਿੱਥੇ ਮੌਸਮ ਵਿਭਾਗ ਨੇ ਖਾਸ ਤੌਰ ’ਤੇ ਚੌਕਸ ਰਹਿਣ ਲਈ ਕਿਹਾ ਹੈ।

(ਯੈਲੋ ਅਲਰਟ) ’ਚ ਬਸਤਰ (ਜਗਦਲਪੁਰ), ਦਾਂਤੇਵਾੜਾ, ਕਾਂਕੇਰ, ਕੋਂਡਾਗਾਓਂ, ਸੁਕਮਾ, ਬੀਜਾਪੁਰ, ਨਾਰਾਇਣਪੁਰ, ਰਾਏਪੁਰ ਤੇ ਦੁਰਗ ਡਿਵੀਜ਼ਨ ਦੇ ਮੁੱਖ ਜ਼ਿਲ੍ਹੇ ਸ਼ਾਮਲ ਹਨ, ਰਾਏਪੁਰ, ਦੁਰਗ, ਧਮਤਰੀ, ਮਹਾਸਮੁੰਦ, ਗਰੀਆਬੰਦ, ਬਲੋਦ, ਬੇਮੇਤਾਰਾ, ਰਾਜਨੰਦਗਾਓਂ। ਇਨ੍ਹਾਂ ਇਲਾਕਿਆਂ ’ਚ ਚੱਕਰਵਾਤ ਦੀਆਂ ਬਾਹਰੀ ਰੇਖਾਵਾਂ ਕਾਰਨ, 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ, ਗਰਜ ਦੇ ਨਾਲ ਬਿਜਲੀ ਡਿੱਗਣ ਤੇ ਹਲਕੀ ਤੋਂ ਦਰਮਿਆਨੀ (ਕੁਝ ਥਾਵਾਂ ’ਤੇ ਭਾਰੀ) ਬਾਰਿਸ਼ ਦੀ ਚੇਤਾਵਨੀ ਹੈ। ਰਾਜਧਾਨੀ ਰਾਏਪੁਰ ’ਚ ਸੋਮਵਾਰ ਤੋਂ ਅਸਮਾਨ ਬੱਦਲਵਾਈ ਹੈ।

ਸ਼ਹਿਰ ਦੇ ਕੁਝ ਇਲਾਕਿਆਂ ’ਚ ਹਲਕੀ ਬੂੰਦਾਬਾਂਦੀ ਵੀ ਦਰਜ ਕੀਤੀ ਗਈ। ਰਾਏਪੁਰ ’ਚ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ। ਘੱਟੋ-ਘੱਟ ਤਾਪਮਾਨ 22 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿ ਸਕਦਾ ਹੈ। ਪਿਛਲੇ 24 ਘੰਟਿਆਂ ਵਿੱਚ ਜਗਦਲਪੁਰ ਵਿੱਚ 22 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਪੈਂਡਰਾ ਰੋਡ ’ਚ ਸਭ ਤੋਂ ਘੱਟ ਤਾਪਮਾਨ 16.6 ਡਿਗਰੀ ਦਰਜ ਕੀਤਾ ਗਿਆ। ਕਈ ਇਲਾਕਿਆਂ ’ਚ ਬੱਦਲਵਾਈ ਰਹੀ ਤੇ ਸ਼ਾਮ ਤੱਕ ਕੁਝ ਥਾਵਾਂ ’ਤੇ ਭਾਰੀ ਬਾਰਿਸ਼ ਹੋਈ।

ਇਹ ਵੀ ਪੜ੍ਹੋ : Punjab Congress Rally: ਸੰਗਰੂਰ ’ਚ ਕਾਂਗਰਸ ਦੀ ਇਨਸਾਫ਼ ਰੈਲੀ ਅੱਜ

Comments

Post Your Comment

About The Author

Related Posts