ਕਰਿਆਨੇ ਦੀ ਦੁਕਾਨ ’ਚ ਲੱਗੀ ਅੱਗ, ਲੱਖਾਂ ਦਾ ਨੁਕਸਾਨ

Fire Accident
ਸ਼ੇਰਪੁਰ: ਕਰਿਆਨੇ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ।

ਨਸ਼ਾ ਛੁਡਾਊ ਕਮੇਟੀ ਸ਼ੇਰਪੁਰ ਦੇ ਨੌਜਵਾਨਾਂ ਨੇ ਅੱਗ ’ਤੇ ਪਾਇਆ ਕਾਬੂ

(ਰਵੀ ਗੁਰਮਾ) ਸ਼ੇਰਪੁਰ।  ਕਸਬਾ ਸ਼ੇਰਪੁਰ ’ਚ ਬੀਤੀ ਰਾਤ ਇੱਕ ਕਰਿਆਨੇ ਦੀ ਦੁਕਾਨ ’ਚ ਅੱਗ ਲੱਗ ਜਾਣ ਕਰਕੇ ਲੱਖਾਂ ਰੁਪਏ ਦਾ ਸਮਾਨ ਸੜ ਕੇ ਸਵਾਹ ਹੋ ਗਿਆ । ਦੁਕਾਨ ਦੇ ਮਾਲਕ ਹੀਰਾ ਲਾਲ ਪੁੱਤਰ ਬਿੱਲੂ ਰਾਮ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਸ਼ੇਰਪੁਰ ਦੇ ਥਾਣਾ ਰੋਡ ਉੱਪਰ ਹੈ, ਜਿਸ ਵਿੱਚ ਬੀਤੀ ਰਾਤ ਅਚਾਨਕ ਅੱਗ ਲੱਗ ਗਈ । ਉਨ੍ਹਾਂ ਨੂੰ ਜਦੋਂ 11 ਵਜੇ ਦੇ ਕਰੀਬ ਪਤਾ ਲੱਗਿਆ ਤਾਂ ਦੁਕਾਨ ਦਾ ਸ਼ਟਰ ਖੋਲ੍ਹ ਕੇ ਦੇਖਿਆ ਤਾਂ ਦੁਕਾਨ ਅੰਦਰ ਅੱਗ ਦੀਆਂ ਲਾਟਾਂ ਮੱਚ ਰਹੀਆਂ ਸਨ। ਦੇਖਦੇ ਹੀ ਦੇਖਦੇ ਇਹ ਅੱਗ ਇੰਨੀ ਜਿਆਦਾ ਫੈਲ ਗਈ ਕਿ ਇਸ ’ਤੇ ਕਾਬੂ ਪਾਉਣਾ ਵੀ ਮੁਸ਼ਕਿਲ ਹੋ ਗਿਆ। Fire Accident

ਇਸ ਸਬੰਧੀ ਜਦੋਂ ਨਸ਼ਾ ਛੁਡਾਊ ਕਮੇਟੀ ਸ਼ੇਰਪੁਰ ਦੇ ਨੌਜਵਾਨਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਤੁਰੰਤ ਆਪਣਾ ਮਿੰਨੀ ਫਾਇਰ ਬ੍ਰਿਗੇਡ ਲਿਆ ਕੇ ਇਸ ਅੱਗ ’ਤੇ ਕਾਬੂ ਪਾਉਣ ਦਾ ਯਤਨ ਕੀਤਾ ਪਰ ਅੱਗ ਇੰਨੀ ਭਿਆਨਕ ਸੀ ਕਿ ਤਿੰਨ ਚਾਰ ਘੰਟਿਆਂ ਦੀ ਜੱਦੋ-ਜਹਿਦ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਇਸ ਅੱਗ ’ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਪਹੁੰਚੀਆਂ। ਇਸ ਘਟਨਾ ’ਚ ਦੁਕਾਨਦਾਰ ਦੇ ਦੱਸਣ ਅਨੁਸਾਰ ਲਗਭਗ 40 ਤੋਂ 50 ਲੱਖ ਰੁਪਏ ਦਾ ਸਮਾਨ ਸੜ ਕੇ ਸਵਾਹ ਹੋ ਗਿਆ ਹੈ। ਅੱਗ ਦੀ ਲਪੇਟ ਵਿੱਚ ਆਉਣ ਕਾਰਨ ਕਰਿਆਨੇ ਦਾ ਲੱਖਾਂ ਰੁਪਏ ਦਾ ਸਮਾਨ, ਏ.ਸੀ, ਫਰਨੀਚਰ, ਫੀਟਿੰਗ ਆਦਿ ਸੜ ਗਿਆ। Fire Accident

ਇਹ ਵੀ ਪੜ੍ਹੋ: ਸੋਨਾ ਚੋਰੀ ਕਰਨ ਵਾਲਾ ਮੁਲਜ਼ਮ ਗ੍ਰਿਫਤਾਰ

ਇਸਦੇ ਨਾਲ ਹੀ ਇੱਕ ਦੋ ਤੋਲੇ ਸੋਨੇ ਦੀ ਹੀਰਾ ਜੜੀ ਮੁੰਦਰੀ ਅਤੇ ਲਗਭਗ 4 ਲੱਖ ਦੇ ਕਰੀਬ ਨਗਦੀ ਸੜ ਕੇ ਸਵਾਹ ਹੋ ਗਈ ਹੈ। ਇਸ ਤੋਂ ਇਲਾਵਾ ਦੁਕਾਨ ਵਿੱਚ ਪਿਆ ਸਾਰਾ ਸਮਾਨ ਅੱਗ ਦੀ ਭੇਂਟ ਚੜ੍ਹਨ ਕਾਰਨ ਖਰਾਬ ਹੋ ਗਿਆ ਹੈ। ਅੱਗ ਇੰਨੀ ਭਿਆਨਕ ਸੀ ਕਿ ਦੁਕਾਨ ਦੇ ਅੰਦਰੋਂ 12 ਤੋਂ 15 ਫੁੱਟ ਲੰਮੀਆਂ ਅੱਗ ਦੀਆਂ ਲਾਟਾਂ ਬਾਹਰ ਨੂੰ ਨਿਕਲ ਰਹੀਆਂ ਸਨ ਪਰ ਕਸਬਾ ਸ਼ੇਰਪੁਰ ’ਚ ਪਿਛਲੇ ਲੰਮੇ ਸਮੇਂ ਤੋਂ ਨਸ਼ਿਆਂ ਖਿਲਾਫ ਜੰਗ ਲੜ ਰਹੇ ਨੌਜਵਾਨ ਬਲਵਿੰਦਰ ਸਿੰਘ ਬਿੰਦਾ ਖੇੜੀ, ਗੋਪੀ ਸ਼ੇਰਪੁਰ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵੱਲੋਂ ਇਸ ਅੱਗ ’ਤੇ ਕਾਬੂ ਪਾਉਣ ਲਈ ਸਖਤ ਮਿਹਨਤ ਅਤੇ ਨਿਡਰਤਾ ਨਾਲ ਕੰਮ ਕੀਤਾ ਗਿਆ ਜਿਸ ਦੀ ਕਸਬਾ ਸ਼ੇਰਪੁਰ ਦੇ ਲੋਕਾਂ ਵੱਲੋਂ ਭਰਵੀਂ ਪ੍ਰਸੰਸਾ ਦੀ ਕੀਤੀ ਜਾ ਰਹੀ ਹੈ ਹੈ।

ਕਸਬੇ ’ਚ ਨਹੀਂ ਹੈ ਫਾਇਰ ਬ੍ਰਿਗੇਡ ਦੀ ਸੁਵਿਧਾ (Fire Accident)

ਕਸਬਾ ਸ਼ੇਰਪੁਰ ਵਿੱਚ ਫਾਇਰ ਬ੍ਰਿਗੇਡ ਦੀ ਸੁਵਿਧਾ ਨਹੀਂ ਹੈ। ਭਾਵੇਂ ਕਿ ਕਸਬੇ ਅੰਦਰ ਅਨੇਕਾਂ ਵਾਰ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਹਨ ਪਰ ਕਿਸੇ ਵੀ ਰਾਜਨੀਤਿਕ ਨੇਤਾ ਨੇ ਸਰਕਾਰ ਤੋਂ ਫਾਇਰ ਬ੍ਰਿਗੇਡ ਗੱਡੀ ਲਿਆਉਣ ਦੀ ਕਦੇ ਵੀ ਮੰਗ ਨਹੀਂ ਰੱਖੀ। ਭਾਵੇਂ ਲੋਕਾਂ ਵੱਲੋਂ ਆਪਣੇ ਪੱਧਰ ’ਤੇ ਪਾਣੀ ਵਾਲੀ ਟੈਂਕੀਆਂ ਨੂੰ ਫਾਇਰ ਬ੍ਰਿਗੇਡ ਬਣਾ ਕੇ ਪੀੜਤ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ ਪਰ ਸਰਕਾਰਾਂ ਵੱਲੋਂ ਕਸਬੇ ਨੂੰ ਅਣਗੌਲਿਆ ਕੀਤਾ ਹੋਇਆ।