Lasara Drain: ਲਸਾੜਾ ਡਰੇਨ ‘ਚ ਪਾੜ ਪਿਆ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਪਾਣੀ ‘ਚ ਡੁੱਬੀ

Sach Kahoon Punjabi Desk Picture
Published On

Lasara Drain: ਸੰਗਤ ਮੰਡੀ (ਸੁਖਤੇਜ ਧਾਲੀਵਾਲ)। ਸੰਗਤ ਮੰਡੀ ਤਹਿਸੀਲ ਦੇ ਪਿੰਡ ਡੂਮਵਾਲੀ ਸਮੇਤ ਹੋਰਨਾਂ ਪਿੰਡਾਂ ਕੋਲੋਂ ਲੰਘਦੀ ਲਸਾੜਾ ਡਰੇਨ ਪਿੰਡ ਡੂਮਵਾਲੀ ਦੇ ਰਕਬੇ ਵਿੱਚ ਟੁੱਟ ਗਈ ਹੈ। ਇਹ ਡਰੇਨ ਟੁੱਟਣ ਦੇ ਨਾਲ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਵਿੱਚ ਪਾਣੀ ਭਰ ਗਿਆ। ਹੁਣ ਜਦੋਂ ਕਣਕ ਦੀ ਫਸਲ ਪਕਾ ਵੱਲ ਸੀ ਤਾਂ ਉਸ ਸਮੇਂ ਪਾਣੀ ਭਰਨਾ ਵੱਡੇ ਪੱਧਰ ਤੇ ਨੁਕਸਾਨ ਕਰੇਗਾ।

Read Also : ਇਰਾਨ-ਇਜ਼ਰਾਈਲ-ਅਮਰੀਕਾ ਤਕਰਾਰ, ਪੱਛਮੀ ਏਸ਼ੀਆ ਪ੍ਰਮਾਣੂ ਊਰਜਾ ਦੇ ਪਰਛਾਵੇਂ ਹੇਠ

ਵੇਰਵਿਆਂ ਮੁਤਾਬਿਕ ਬਠਿੰਡਾ ਜ਼ਿਲ੍ਹੇ ਵਿੱਚੋਂ ਲੰਘਦੀ ਲਸਾੜਾ ਡਰੇਨ ਪਿੰਡ ਡੂਮਵਾਲੀ ਦੇ ਖੇਤਾਂ ਵਿੱਚ ਟੁੱਟ ਗਈ ਹੈ। ਡਰੇਨ ‘ਚ ਪਏ ਇਸ ਪਾੜ ਕਾਰਨ ਪਿੰਡ ਡੂਮਵਾਲੀ ਦੇ ਸੈਂਕੜੇ ਏਕੜ ਰਕਬੇ ਵਿੱਚ ਪਾਣੀ ਭਰ ਗਿਆ ਹੈ। ਹੁਣ ਜਦੋਂ ਕਣਕ ਦੀ ਫਸਲ ਪੱਕਣ ਦੇ ਬਿਲਕੁਲ ਨੇੜੇ ਸੀ ਤੇ ਕਣਕਾਂ ਨੇ ਰੰਗ ਵਟਾਇਆ ਹੋਇਆ ਹੈ ਤਾਂ ਉਸ ਸਮੇਂ ਡਰੇਨ ਦਾ ਇਹ ਪਾਣੀ ਖੇਤਾਂ ਵਿੱਚ ਕਈ-ਕਈ ਫੁੱਟ ਭਰਨ ਕਾਰਨ ਕਣਕ ਡੁੱਬ ਗਈ ਜਿਸ ਕਾਰਨ ਕਿਸਾਨਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋ ਗਿਆ। ਖੇਤਾਂ ਵਿੱਚ ਪਾਣੀ ਭਰਨ ਕਾਰਨ ਹੋਏ ਨੁਕਸਾਨ ਤੋਂ ਦੁਖੀ ਕਿਸਾਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹਨਾਂ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਹੁਣ ਜਿਸ ਹਿਸਾਬ ਨਾਲ ਪਾਣੀ ਖੜਾ ਹੈ ਇਸ ਨਾਲ ਕਣਕ ਦਾ ਕਰੀਬ 100 ਫੀਸਦੀ ਹੀ ਨੁਕਸਾਨ ਹੋ ਗਿਆ।

About The Author

Related Posts