ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਅਮਲੋਹ ਦੀ ਬਲਾਕ ਪੱਧਰੀ ਨਾਮ ਚਰਚਾ ਹੋਈ

Naam Charcha

(ਅਨਿਲ ਲੁਟਾਵਾ) ਅਮਲੋਹ। ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਅਵਤਾਰ ਮਹੀਨੇ ਦੀ ਖੁਸ਼ੀ ਵਿੱਚ ਬਲਾਕ ਅਮਲੋਹ ਦੀ ਬਲਾਕ ਪੱਧਰੀ ਨਾਮ-ਚਰਚਾ ਅੱਜ ਬਲਾਕ ਅਮਲੋਹ ਦੇ ਪਿੰਡ ਪਹੇੜੀ ’ਚ ਹੋਈ। ਜਿਸ ਵਿੱਚ ਜਗਦੀਸ਼ ਇੰਸਾਂ ਖੰਨਾ ਸਟੇਟ 45 ਮੈਂਬਰ,ਦੋਲਤ ਰਾਮ ਰਾਜੂ, ਤਿਰਲੋਚਨ ਇੰਸਾਂ,ਮੁਕੇਸ਼ ਇੰਸਾਂ ਰਾਜੂ ਡੋਗਰ ਇੰਸਾਂ, ਪ੍ਦੀਪ ਇੰਸਾਂ ਪਟਵਾਰੀ,45 ਮੈਂਬਰ ਭੈਣ ਸਰੋਜ਼ ਇੰਸਾਂ, ਭੈਣ ਪਰਵੀਨ ਇੰਸਾਂ, ਭੈਣ ਜਸਪਾਲ ਇੰਸਾਂ, ਭੈਣ ਚਰਨਜੀਤ ਇੰਸਾਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।

ਨਾਮ ਚਰਚਾ ਵਿਚ ਬਲਾਕ ਅਮਲੋਹ ਦੇ ਸ਼ਹਿਰ ਅਤੇ ਪਿੰਡਾਂ ਦੀ ਸਾਧ-ਸੰਗਤ ਨੇ ਵੱਡੀ ਗਿਣਤੀ ’ਚ ਸ਼ਿਰਕਤ ਕੀਤੀ। ਨਾਮ ਚਰਚਾ ਪੰਡਾਲ ਨੂੰ ਰੰਗ-ਬਰੰਗੀਆਂ ਝੰਡੀਆਂ ’ਤੇ ਪ੍ਰੇਰਣਾਦਾਇਕ ਬੈਨਰਾਂ ਨਾਲ ਬਹੁਤ ਹੀ ਸੁਚੱਜੇ ਢੰਗ ਨਾਲ ਸਜਾਇਆ ਗਿਆ। ਨਾਮ ਚਰਚਾ ਦੀ ਸ਼ੁਰੂਆਤ ਰਾਜਿੰਦਰ ਸਿੰਘ ਘੁੱਲੂਮਾਜਰਾ ਬਲਾਕ ਭੰਗੀਦਾਸ ਨੇ ਪਵਿੱਤਰ ਨਾਅਰਾ ਲਾਕੇ ਕੀਤੀ।ਨਾਮ ਚਰਚਾ ਦੌਰਾਨ ਆਏ ਹੋਏ ਕਵੀਰਾਜ ਵੀਰਾਂ ਨੇ ਡੇਰਾ ਸੱਚਾ ਸੌਦਾ ਦੇ ਪਵਿੱਤਰ ਗ੍ਰੰਥਾਂ ਵਿਚੋਂ ਸ਼ਬਦ ਬਾਣੀ ਕੀਤੀ। ਨਾਮ ਚਰਚਾ ਦੇ ਅੰਤ ਵਿੱਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਅਨਮੋਲ ਬਚਨ ਸੁਣਾਏ ਗਏ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ