7.8 ਤੀਬਰਤਾ ਦਾ ਭੂਚਾਲ, ਚਾਰ ਦੇਸ਼ਾਂ ’ਚ ਤਬਾਹੀ; 521 ਮੌਤਾਂ, ਤੁਰਕੀ ’ਚ ਸਭ ਤੋਂ ਜ਼ਿਆਦਾ 284 ਲੋਕ ਮਾਰੇ ਗਏ

ਸੀਰੀਆ ’ਚ 237, ਲੈਬਨਾਨ, ਇਜਰਾਈਲ ਵੀ ਹਿੱਲੇ | Earthquake in Turkey

ਅੰਕਾਰਾ (ਏਜੰਸੀ)।ਡਿਲ ਈਸਟ ਦੇ ਚਾਰ ਦੇਸ਼ ਤੁਰਕੀਏ (ਪੁਰਾਣਾ ਨਾਂਅ ਤੁਰਕੀ), ਸੀਰੀਆ, ਲੈਬਨਾਨ ਅਤੇ ਇਜਰਾਈਲ ਸੋਮਵਾਰ ਸਵੇਰੇ ਭੂਚਾਲ ਨਾਲ ਹਿੱਲ ਗਏ। ਸਭ ਤੋਂ ਜ਼ਿਆਦਾ ਤਬਾਹੀ ਏਪੀਸੈਂਟਰ ਤੁਰਕੀਏ ਦੇ ਨੇੜੈ ਸੀਰੀਆ ਦੇ ਇਲਾਕਿਆਂ ’ਚ ਦੇਖੀ ਜਾ ਰਹੀ ਹੈ। ਤੁਰਕੀਏ ’ਚ ਹੁਣ ਤੱਕ 284 ਲੋਕਾਂ ਦੀ ਜਾਨ ਚਲੀ ਗਈ ਹੈ ਅਤੇ 2300 ਲੋਕਾਂ ਦੇ ਜਖ਼ਮੀ ਹੋਣ ਦੀ ਖ਼ਬਰ ਹੈ। ਉੱਥੇ ਹੀ ਸੀਰੀਆ ’ਚ 237 ਲੋਕ ਮਾਰੇ ਗੲੈ ਅਤੇ 639 ਜਖ਼ਮੀ ਹਨ। ਲੈਬਨਾਨ ਅਤੇ ਇਜਰਾਈਲ ’ਚ ਵੀ ਝਟਕੇ ਮਹਿਸੂਸ ਕੀਤੇ ਗਏ, ਪਰ ਇੱਥੇ ਨੁਕਸਾਨ ਦੀ ਖ਼ਬਰ ਨਹੀਂ ਹੈ। (Earthquake in Turkey)

ਭੂਚਾਲ ਦਾ ਐਪੀਸੈਂਟਰ ਤੁਰਕੀਏ ਦਾ ਗਾਜੀਆਂਟੇਪ ਸ਼ਹਿਰ ਸੀ। ਇਹ ਸੀਰੀਆ ਬਾਰਡਰ ਤੋਂ 90 ਕਿਲੋਮੀਟਰ ਦੂਰ ਹੈ। ਇਸ ਲਈ ਇਯ ਦੇ ਨੇੜੇ ਤੇੜੇ ਦੇ ਇਲਾਕਿਆਂ ’ਚ ਜ਼ਿਆਦਾ ਤਬਾਹੀ ਹੋਈ ਹੇ। ਇਸ ਦਾ ਅਸਰ ਵੀ ਦੇਖਿਆ ਜਾ ਰਿਹਾ ਹੈ। ਦਮਿਕਸ਼, ਅਲੇਪੋ, ਹਮਾ, ਲਤਾਕੀਆ ਸਮੇਤ ਕਈ ਸ਼ਹਿਰਾਂ ’ਚ ਇਮਾਰਤਾਂ ਡਿੱਗਣ ਦੀ ਖ਼ਬਰ ਹੈ। ਉੱਥੇ ਹੀ ਭਾਂਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੁਰਕੀ ’ਚ ਆਏ ਭੂਚਾਲ ’ਚ ਜਾਨ ਗੁਆਉਣ ਵਾਲਿਆਂ ਨੂੰ ਸ਼ਰਧਾਂਜਲੀ ਦਿੱਤੀ ਹੈ। ਉਨ੍ਹਾਂ ਕਿਹਾ ਕਿ 140 ਕਰੋੜ ਭਾਰਤੀਆਂ ਦੀ ਹਮਦਰਦੀ ਤੁਰਕੀ ਦੇ ਨਾਲ ਹੈ।

18 ਆਫਟਰ ਸ਼ਾਕ ਆਏ, 5 ਤੋਂ ਜ਼ਿਆਦਾ ਝਟਕੇ ਦੀ ਤੀਬਰਤਾ 7 ਤੋਂ ਜ਼ਿਆਦਾ

ਯੂਨਾਈਟਡ ਸਟੇਟ ਜਿਓਲਾਜ਼ਿਕਲ ਸਰਵੇ ਮੁਤਾਬਿਕ 7.8 ਤੀਬਰਤਾ ਦੇ ਭੂਚਾਲ ਤੋਂ ਬਾਅਦ 18 ਆਫ਼ਟਰ ਸ਼ਾਕਸ ਰਿਕਾਰਡ ਕੀਤੇ ਗਏ। ਇਨ੍ਹਾਂ ਦੀ ਤੀਬਰਤਾ 4 ਤੋਂ ਜ਼ਿਆਦਾ ਸੀ। ਪਹਿਲੇ ਭੂਚਾਲ ਤੋਂ ਬਾਅਦ ਆਏ 7 ਝਟਕਿਆਂ ਦੀ ਤੀਬਰਤਾ 5 ਤੋਂ ਜ਼ਿਆਦਾ ਸੀ। ਮਾਹਿਰਾਂ ਦਾ ਕਹਿਣਾ ਹੈ ਕਿ ਅਗਲੇ ਕੁਝ ਘੰਟਿਆਂ ਅਤੇ ਦਿਨਾਂ ਤੱਕ ਆਫ਼ਟਰ ਸ਼ਾਕਸ ਮਹਿਸੂਸ ਕੀਤੇ ਜਾਣਗੇ।

ਤਬਾਹੀ ਦੀਆਂ ਕੁਝ ਤਸਵੀਰਾਂ:

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।