ਨਸ਼ਿਆਂ ਕਾਰਨ ਘਰ ਛੱਡ ਚੁੱਕੇ ਨੌਜਵਾਨ ਦੀ ਬਲਾਕ ਪਾਤੜਾਂ ਦੇ ਸੇਵਾਦਾਰਾਂ ਨੇ ਫੜੀ ਬਾਂਹ

Depth Campaign

ਅਜ਼ਮੇਰ ਦੀਆਂ ਸੜਕਾਂ ’ਤੇ ਕੱਟ ਰਿਹਾ ਸੀ ਜ਼ਿੰਦਗੀ | Depth Campaign

ਜੈਪੁਰ (ਸੁਖਜੀਤ ਮਾਨ)। ਰਾਜਸਥਾਨ ਸੂਬੇ ’ਚ 4 ਫਰਵਰੀ ਨੂੰ ਚਲਾਏ ਗਏ ਸਫ਼ਾਈ ਮਹਾਂ ਅਭਿਆਨ ਦੌਰਾਨ ਜਦੋਂ ਬਲਾਕ ਪਾਤੜਾਂ ਦੀ ਸਾਧ-ਸੰਗਤ ਅਜ਼ਮੇਰ ’ਚ ਸਫ਼ਾਈ ਕਰਨ ਲਈ ਪੁੱਜੀ ਤਾਂ ਉਨ੍ਹਾਂ ਨੂੰ ਇੱਕ ਅਜਿਹਾ ਵਿਅਕਤੀ ਮਿਲਿਆ ਜੋ ਨਸ਼ਿਆਂ ਕਾਰਨ ਆਪਣਾ ਘਰ ਛੱਡ ਚੁੱਕਾ ਹੈ। ਸੇਵਾਦਾਰਾਂ ਨੂੰ ਇਹ ਨੌਜਵਾਨ ਸੜਕ ’ਤੇ ਘੁੰਮਦਾ ਹੋਇਆ ਮਿਲਿਆ। ਹੁਣ ਸੇਵਾਦਾਰ ਨੌਜਵਾਨ ਦਾ ਨਸ਼ਾ ਛੁਡਵਾ ਕੇ ਉਸਦੇ ਮਾਪਿਆਂ ਨੂੰ ਸੌਂਪਣਗੇ। ਨੌਜਵਾਨ ਨੇ ਜੈਪੁਰ ਵਿਖੇ ਹੋਏ ਪਵਿੱਤਰ ਭੰਡਾਰੇ ਦੌਰਾਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੋਂ ਨਸ਼ਿਆਂ ਸਮੇਤ ਹੋਰ ਬੁਰਾਈਆਂ ਛੱਡਣ ਦਾ ਤਰੀਕਾ ਸਮਝਿਆ। (Dera Sacha Sauda Sirsa)

ਪਾਤੜਾਂ (ਪਟਿਆਲਾ) ਵਾਸੀ ਰੋਹੀ ਇੰਸਾਂ ਨੇ ‘ਸੱਚ ਕਹੂੰ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਦਿਨੀਂ ਉਹ ਜਦੋਂ ਰਾਜਸਥਾਨ ਸੂਬੇ ’ਚ ਚਲਾਏ ਸਫ਼ਾਈ ਮਹਾਂ ਅਭਿਆਨ ਤਹਿਤ ਅਜ਼ਮੇਰ ਪੁੱਜੇ ਸੀ ਤਾਂ ਉੱਥੇ ਦਿਨ ਚੜ੍ਹਦਿਆਂ ਹੀ ਅਲਵਰ ਜ਼ਿਲ੍ਹੇ ਦੇ ਪਿੰਡ ਮਹਾਰਾਜਾ ਵਾਸ ਦਾ ਇੱਕ ਨੌਜਵਾਨ ਬੇਸਹਾਰਿਆਂ ਵਾਂਗ ਘੁੰਮਦਾ ਹੋਇਆ ਦਿਖਾਈ ਦਿੱਤਾ। ਉਨ੍ਹਾਂ ਦੱਸਿਆ ਕਿ ਪੂਜਨੀਕ ਗੁਰੂ ਜੀ ਦੀ ਪਵਿੱਤਰ ਸਿੱਖਿਆ ’ਤੇ ਚਲਦਿਆਂ ਉਸ ਨੌਜਵਾਨ ਕੋਲ ਜਾ ਕੇ ਉਸਦਾ ਹਾਲ ਚਾਲ ਪੁੱਛਿਆ ਤਾਂ ਉਸਨੇ ਆਪਣੀ ਸਾਰੀ ਕਹਾਣੀ ਦੱਸੀ ਕਿ ਉਹ ਨਸ਼ਿਆਂ ਦੇ ਰਾਹ ਪੈ ਕੇ ਆਪਣੇ ਘਰ ਨੂੰ ਛੱਡ ਚੁੱਕਾ ਹੈ।

ਨੌਜਵਾਨ ਨੇ ਦੱਸਿਆ ਕਿ ਉਹ ਨਸ਼ਿਆਂ ਦੀ ਪੂਰਤੀ ਲਈ ਚੋਰੀਆਂ ਕਰਦਾ ਸੀ, ਜਿਸ ਕਾਰਨ ਉਹ 8 ਮਹੀਨੇ ਦੀ ਜ਼ੇਲ੍ਹ ਵੀ ਕੱਟ ਚੁੱਕਾ ਹੈ। ਸੇਵਾਦਾਰਾਂ ਨੇ ਜਦੋਂ ਉਸ ਨੂੰ ਨਸ਼ੇ ਤਿਆਗਣ ਬਾਰੇ ਪੁੱਛਿਆ ਤਾਂ ਉਹ ਝੱਟ ਤਿਆਰ ਹੋ ਗਿਆ ਤੇ ਸੇਵਾਦਾਰਾਂ ਨਾਲ ਜੈਪੁਰ ’ਚ ਹੋਏ ਪਵਿੱਤਰ ਮਹਾਂ ਰਹਿਮੋ-ਕਰਮ ਦੇ ਭੰਡਾਰੇ ’ਚ ਪੁੱਜ ਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੋਂ ਨਸ਼ੇ ਤਿਆਗਣ ਦੀ ਸਿੱਖਿਆ ਲਈ। ਬਲਾਕ ਪਾਤੜਾਂ ਦੇ ਸੇਵਾਦਾਰਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਦੀ ਪਵਿੱਤਰ ਸਿੱਖਿਆ ’ਤੇ ਅਮਲ ਕਰਦਿਆਂ ਉਹ ਨੌਜਵਾਨ ਦੀ ਪੂਰੀ ਤਰ੍ਹਾਂ ਸਾਂਭ-ਸੰਭਾਲ ਕਰਨਗੇ ਤੇ ਠੀਕ ਹੋ ਜਾਣ ’ਤੇ ਉਸ ਦੇ ਮਾਪਿਆਂ ਨੂੰ ਸੌਂਪਣਗੇ।

ਹਜ਼ਾਰਾਂ ਵਿਅਕਤੀ ਘਰ ਪਹੁੰਚਾਏ | Depth Campaign

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ਤਹਿਤ ਸਾਧ-ਸੰਗਤ ਵੱਲੋਂ ਅਜਿਹੇ ਵਿਅਕਤੀਆਂ, ਜੋ ਆਪਣੇ ਘਰਾਂ ਨੂੰ ਛੱਡ ਦਿੰਦੇ ਹਨ, ਜਾਂ ਗੁੰਮ ਹੋ ਜਾਂਦੇ ਹਨ ਤਾਂ ਉਨ੍ਹਾਂ ਦਾ ਇਲਾਜ਼ ਆਦਿ ਕਰਵਾ ਕੇ ਉਸਦੇ ਘਰ ਪਹੁੰਚਾਇਆ ਜਾਂਦਾ ਹੈ। ਸਾਧ ਸੰਗਤ ਹੁਣ ਤੱਕ ਹਜ਼ਾਰਾਂ ਅਜਿਹੇ ਵਿਅਕਤੀਆਂ ਨੂੰ ਘਰ ਪਹੁੰਚਾ ਚੁੱਕੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ