ਚਿੱਟੇ ਦਿਨ ਕਾਰ ਦਾ ਸ਼ੀਸ਼ਾ ਤੋੜ ਕੇ 6 ਲੱਖ 20 ਹਜ਼ਾਰ ਚੋਰੀ

ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ (Stolen)

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਸ਼ਹਿਰ ’ਚ ਅੱਜ ਦਿਨ-ਦਿਹਾੜੇ ਇੱਕ ਕਾਰ ਦਾ ਸ਼ੀਸਾ ਤੋੜ ਕੇ ਉਸ ਵਿੱਚੋਂ 6 ਲੱਖ 20 ਹਜਾਰ ਰੁਪਏ ਚੋਰੀ (Stolen) ਹੋਣ ਦਾ ਸਮਾਚਾਰ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਪਟਿਆਲਾ ਦੇ ਭੀੜ-ਭੜੱਕੇ ਵਾਲੇ ਇਲਾਕੇ ਟੀ.ਬੀ. ਹਸਪਤਾਲ ਨੇੜੇ ਸਾਹਨੀ ਬੇਕਰੀ ਦੇ ਮਾਲਕ ਇੰਦਰਜੀਤ ਸਿੰਘ ਸਾਹਨੀ ਸਵੇਰੇ ਆਪਣੀ ਕਾਰ ਖੜ੍ਹੀ ਕਰਕੇ ਆਪਣੀ ਦੁਕਾਨ ’ਚ ਗਏ। ਜਦੋਂ ਉਸ ਨੇ ਪੰਦਰ੍ਹਾਂ ਮਿੰਟਾਂ ਬਾਅਦ ਆਕੇ ਦੇਖਿਆ ਤਾਂ ਕਾਰ ਦਾ ਪਿਛਲਾ ਸ਼ੀਸ਼ਾ ਟੁੱਟਿਆ ਪਿਆ ਸੀ ਅਤੇ ਉਸ ਵਿੱਚੋਂ ਕੈਸ ਦਾ ਬੈਗ ਗਾਇਬ ਸੀ।

ਇਸ ਤੋਂ ਤੁਰੰਤ ਬਾਅਦ ਥਾਣਾ ਲਹੌਰੀ ਗੇਟ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਪੁਲਿਸ ਮੁਲਾਜ਼ਮਾਂ ਵੱਲੋਂ ਘਟਨਾ ਸਥਾਨ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ। ਇਸ ਤੋਂ ਇਲਾਵਾ ਫੋਰੈਸਿਕ ਟੀਮਾਂ ਵੱਲੋਂ ਵੀ ਕਾਰ ਦੀ ਜਾਂਚ ਪੜਤਾਲ ਕੀਤੀ ਗਈ। ਇਸ ਮੌਕੇ ਮਾਲਕ ਇੰਦਰਜੀਤ ਸਿੰਘ ਸਾਹਨੀ ਨੇ ਦੱਸਿਆ ਕਿ ਸਵੇਰੇ 10.20 ਮਿੰਟ ’ਤੇ ਆਪਣੀ ਕਾਰ ਖੜ੍ਹੀ ਕਰਕੇ ਦੁਕਾਨ ਵਿੱਚ ਗਏ ਅਤੇ ਪੰਦਰ੍ਹਾ ਮਿੰਟਾਂ ਬਾਅਦ ਦੇਖਿਆ ਤਾਂ ਕੈਸ ਗਾਇਬ ਸੀ। ਇੱਧਰ ਥਾਣਾ ਲਹੌਰੀ ਗੇਟ ਦੇ ਇੰਸਪੈਕਟਰ ਰਾਜੇਸ਼ ਮਲਹੋਤਰਾ ਨੇ ਦੱਸਿਆ ਕਿ ਸੀਸੀਟੀਵੀ ਕੈਮਰੇ ਘੰਗਾਲੇ ਜਾ ਰਹੇ ਹਨ ਅਤੇ ਪੁਲਿਸ ਟੀਮਾਂ ਵੱਲੋਂ ਪੁੱਛ ਪੜ੍ਹਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ