ਵਿਧਾਇਕ ਕੁਲਵੰਤ ਸਿੰਘ ਨੇ ਹਲਕੇ ਦੀਆਂ ਸਮੱਸਿਆਵਾਂ ਕੈਬਨਿਟ ਮੰਤਰੀ ਡਾ. ਨਿੱਝਰ ਨੂੰ ਦੱਸੀਆਂ

MLA Kulwant Singh Shutrana
 ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੂੰ ਮਿਲਕੇ ਹਲਕੇ ਦੇ ਸ਼ਹਿਰਾਂ ਦੀਆਂ ਸਮੱਸਿਆਵਾਂ ਬਾਰੇ ਜਾਣੂ ਕਰਵਾਉਂਦੇ ਹੋਏ ਵਿਧਾਇਕ ਕੁਲਵੰਤ ਸਿੰਘ ਤੇ ਹੋਰ।

ਸ਼ਹਿਰਾਂ ਦੇ ਵਿਕਾਸ ਦਾ ਆਧੁਨਿਕੀਕਰਨ ਵੀ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਦਾ ਵੱਡਾ ਸੁਫਨਾ : ਵਿਧਾਇਕ ਕੁਲਵੰਤ ਸਿੰਘ (MLA Kulwant Singh Shutrana)

  • ਕੈਬਨਿਟ ਮੰਤਰੀ ਡਾ. ਨਿੱਝਰ ਨਾਲ ਕੀਤੀ ਸ਼ਹਿਰਾਂ ਦੇ ਵਿਕਾਸ ਸਬੰਧੀ ਚਰਚਾ

(ਮਨੋਜ ਗੋਇਲ) ਘੱਗਾ/ਬਾਦਸ਼ਾਹਪੁਰ। ਪਿੰਡਾਂ ਦੇ ਵਿਕਾਸ ਦੇ ਨਾਲ-ਨਾਲ ਸ਼ਹਿਰਾਂ ਦੇ ਵਿਕਾਸ ਨੂੰ ਵੀ ਤਰਜੀਹ ਦਿੱਤੀ ਜਾਵੇਗੀ ਤੇ ਮਾਨ ਸਰਕਾਰ ਦਾ ਇਹ ਸੁਪਨਾ ਹੈ ਕਿ ਸ਼ਹਿਰਾਂ ਦਾ ਸੰਪੂਰਨ ਵਿਕਾਸ ਕਰਦੇ ਹੋਏ ਇੱਕੀਵੀਂ ਸਦੀ ਦੇ ਵਿਕਸਿਤ ਤੇ ਆਧੁਨਿਕ ਸ਼ਹਿਰਾਂ ਦੀ ਤਰਜ਼ ‘ਤੇ ਸ਼ਹਿਰੀਕਰਨ ਕੀਤਾ ਜਾਵੇਗਾ ਜਿਸ ਅਧੀਨ ਸਾਡੇ ਦੋਵੇਂ ਸ਼ਹਿਰਾਂ ਘੱਗਾ ਤੇ ਪਾਤੜਾਂ ਦਾ ਵਿਕਾਸ ਹੋਵੇਗਾ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ (MLA Kulwant Singh Shutrana) ਵੱਲੋਂ ਕੈਬਨਿਟ ਮੰਤਰੀ ਸਥਾਨਕ ਸਰਕਾਰਾਂ ਡਾਕਟਰ ਇੰਦਰਬੀਰ ਸਿੰਘ ਨਿੱਝਰ ਨਾਲ ਸ਼ਹਿਰਾਂ ਦੇ ਵਿਕਾਸ ਕੰਮਾਂ ਲਈ ਮੀਟਿੰਗ ਤੋਂ ਬਾਅਦ ਕੀਤਾ ਗਿਆ ।

ਹਲਕਾ ਸ਼ੁਤਰਾਣਾ ਦੇ ਸ਼ਹਿਰਾਂ ਘੱਗਾ ਤੇ ਪਾਤੜਾਂ ਦੇ ਵਿਕਾਸ ਦੀ ਰਫ਼ਤਾਰ ਨੂੰ ਹੋਰ ਤੇਜ਼ ਕਰਨ ਦੇ ਬਾਬਤ ਹੋਈ ਚਰਚਾ

ਵਿਧਾਇਕ ਕੁਲਵੰਤ ਸਿੰਘ ਨੇ ਅੱਗੇ ਦੱਸਿਆ ਕਿ ਇਸ ਮੀਟਿੰਗ ‘ਚ ਹਲਕਾ ਸ਼ੁਤਰਾਣਾ ਦੇ ਸ਼ਹਿਰਾਂ ਘੱਗਾ ਤੇ ਪਾਤੜਾਂ ਦੇ ਵਿਕਾਸ ਦੀ ਰਫ਼ਤਾਰ ਨੂੰ ਹੋਰ ਤੇਜ਼ ਕਰਨ ਦੇ ਬਾਬਤ ਵਿਚਾਰ ਚਰਚਾ ਕੀਤੀ ਗਈ । ਉਨ੍ਹਾਂ ਅੱਗੇ ਦੱਸਿਆ ਕਿ ਹਲਕੇ ਦੇ ਦੋਵੇਂ ਸ਼ਹਿਰਾਂ ‘ਚ ਆ ਰਹੀਆਂ ਸਮੱਸਿਆਵਾਂ ਨੂੰ ਦੇਖਦਿਆਂ ਸਥਾਨਕ ਸਰਕਾਰਾਂ ਮੰਤਰੀ ਡਾ ਇੰਦਰਬੀਰ ਸਿੰਘ ਨਿੱਝਰ ਦੇ ਧਿਆਨ ‘ਚ ਲਿਆਂਦਾ ਹੈ ਕਿ ਦੋਵੇਂ ਸ਼ਹਿਰਾਂ ‘ਚ ਸੀਵਰੇਜ ਪਲਾਂਟ, ਖੇਡ ਗਰਾਊਂਡ, ਪਾਰਕ, ਵਾਹਨਾਂ ਦੀ ਪਾਰਕਿੰਗ ਅਤੇ ਸੀਸੀਟੀਵੀ ਕੈਮਰੇ ਆਦਿ ਦੀ ਵੱਡੀ ਲੋੜ ਹੈ ਜਿਸ ਨੂੰ ਪਿਛਲੀਆਂ ਸਰਕਾਰਾਂ ਹਮੇਸ਼ਾ ਹੀ ਅਣਡਿੱਠਾ ਕਰਦੀਆਂ ਰਹੀਆਂ ਹਨ।

ਇਸ ਮੌਕੇ ਉਨ੍ਹਾਂ ਨਾਲ ਨਗਰ ਕੌਂਸਲ ਪ੍ਰਧਾਨ ਪਾਤੜਾਂ ਰਣਬੀਰ ਸਿੰਘ , ਨਗਰ ਪੰਚਾਇਤ ਐਕਟਿੰਗ ਪ੍ਰਧਾਨ ਘੱਗਾ ਨਰੇਸ਼ ਬਾਂਸਲ , ਸੀਨੀਅਰ ਮੀਤ ਪ੍ਰਧਾਨ ਸੋਨੀ ਜਲੂਰ ,ਕੌਂਸਲਰ ਗੁਰੀ ਘੱਗਾ , ਕੌਸਲਰ ਰਾਣਾਪ੍ਰਤਾਪ ਸਿੰਘ , ਪ੍ਰਧਾਨ ਟਰੱਕ ਯੁਨੀਅਨ ਪਾਤੜਾਂ ਰਣਜੀਤ ਸਿੰਘ , ਮੈਂਬਰ ਟਰੱਕ ਯੁਨੀਅਨ ਕੁਲਦੀਪ ਥਿੰਦ , ਇਸ਼ਵਰ ਰਾਣਾ , ਸੁਰਜੀਤ ਸਿੰਘ ਫੌਜੀ , ਮਹਿੰਗਾ ਸਿੰਘ ਬਰਾੜ ਤੇ ਬੂਟਾ ਸਿੰਘ ਸ਼ੁਤਰਾਣਾ ਆਦਿ ਹਾਜ਼ਿਰ ਸਨ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ