ਇੰਡੋਨੇਸ਼ੀਆ ‘ਚ 6.4 ਦੀ ਤੀਬਰਤਾ ਦਾ ਭੂਚਾਲ, ਤਿੰਨ ਦੀ ਮੌਤ

6.4 Magnitude, Quake, Indonesia, Three, Deaths

ਕਈ ਇਮਾਰਤਾਂ ਨੁਕਸਾਨੀਆਂ ਗਈਆਂ | Earthquake

ਜਕਾਰਤਾ, (ਏਜੰਸੀ)। ਇੰਡੋਨੇਸ਼ੀਆ ਦੇ ਲੋਮਬੋਕ ਦੀਪ ‘ਚ ਐਤਵਾਰ ਨੂੰ ਆਏ ਭੂਚਾਲ (Earthquake) ਕਾਰਨ ਤਿੰਨ ਜਣਿਆਂ ਦੀ ਮੌਤ ਹੋ ਗਈ ਅਤੇ ਕਈ ਇਮਾਰਤਾਂ ਨੁਕਸਾਨੀਆਂ ਗਈਆਂ। ਅਮਰੀਕੀ ਭੂਗਰਭੀ ਸਰਵੇਖਣ ਵਿਭਾਗ (ਯੂਐਸਜੀਐਸ) ਅਨੁਸਾਰ ਰੀਐਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 6.4 ਮਾਪੀ ਗਈ। ਲੋਮਬੋਕ ਦੀਪ ਦੇ ਸੇਂਗਗਿਗੀ ਨੇੜੇ ਪੁਨਾਕ ਹੋਟਲ ‘ਚ ਰਹਿ ਰਹੇ ਇੱਕ ਵਿਅਕਤੀ ਨੇ ਦੱਸਿਆ ਕਿ ਭੂਚਾਲ ਦੇ ਝਟਕੇ ਇੰਨੇ ਤੇਜ਼ ਸਨ ਕਿ ਅਚਾਨਕ ਸਾਡੀ ਨੀਂਦ ਖੁੱਲ੍ਹ ਗਈ ਅਤੇ ਅਸੀਂ ਆਪਣੇ ਬਿਸਤਰ ਤੋਂ ਇਕਦਮ ਉੱਠ ਖੜ੍ਹੇ ਹੋਏ। ਹੋਟਲ ਦੇ ਸਵੀਮਿੰਗ ਪੂਲ ‘ਚ 20 ਤੋਂ 30 ਸੈਕਿੰਡ ਤੱਕ ਪਾਣੀ ਦੀਆਂ ਉੱਚੀਆਂ-ਉਚੀਆਂ ਲਹਿਰਾਂ ਉਠਦੇ ਹੋਏ ਦੇਖ ਅਸੀਂ ਹੈਰਾਨ ਰਹਿ ਗਏ।

ਯੂਐਸਜੀਐਸ ਨੇ ਦੱਸਿਆ ਕਿ ਸੈਲਾਨੀਆਂ ਦਰਮਿਆਨ ਹਰਮਨਪਿਆਰਾ ਇੰਡੋਨੇਸ਼ੀਆ ਦੇ ਲੋਮਬੋਕ ਦੀਪ ‘ਚ ਐਤਵਾਰ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 6 ਵੱਜ ਕੇ 47 ਮਿੰਟ ‘ਤੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਇਸ ਤੋਂ ਬਾਅਦ ਇੱਕ ਘੰਟੇ ਦੇ ਅੰਦਰ ਹੀ 5.4 ਤੀਬਰਤਾ ਦੇ ਆਮ ਝਟਕੇ ਵੀ ਮਹਿਸੂਸ ਕੀਤੇ ਗਏ।ਇੰਡੋਨੇਸ਼ੀਆ ਦੀ ਆਪਦਾ ਅਤੇ ਰਾਹਤ ਏਜੰਸੀ ਦੇ ਬੁਲਾਰੇ ਸਤੋਪੋ ਪੂਰਵੋ ਨੁਗਰੋਹੋ ਨੇ ਦੱਸਿਆ ਕਿ ਭੂਚਾਲ ਕਾਰਨ ਕਈ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਸ੍ਰੀ ਨੁਗਰੋਹੋ ਨੇ ਟਵਿੱਟਰ ‘ਤੇ ਨੁਕਸਾਨੇ ਘਰਾਂ ਦੀਆਂ ਤਸਵੀਰਾਂ ਵੀ ਪੋਸਟ ਕੀਤੀਆਂ। (Earthquake)

ਸ੍ਰੀ ਨੁਗਰੋਹੋ ਨੇ ਕਿਹਾ ਕਿ ਭੂਚਾਲ ਕਾਰਨ ਹਰਮਨਪਿਆਰੇ ਟ੍ਰੇਨਿੰਗ ਸਥਲ ਮਾਊਂਟ ਰਿਨਜਾਨੀ ‘ਚ ਵੀ ਨੁਕਸਾਨ ਹੋਣ ਦੀ ਸੰਭਾਵਨਾ ਹੈ। ਭੂਚਾਲ ਦਾ ਕੇਂਦਰ ਲੋਮਬੋਕ ਦੀਪ ਦੇ ਮੁੱਖ ਸ਼ਹਿਰ ਮਤਰਾਮ ਤੋਂ 49.5 ਕਿਲੋਮੀਟਰ ਦੂਰ ਪੂਰਬ ਉਤਰ ‘ਚ ਰਿਹਾ। ਯੂਰਪੀ ਭੂ ਮੱਧ ਸਾਗਰੀ ਭੂਕੰਪੀ ਕੇਂਦਰ ਅਨੁਸਾਰ ਭੂਚਾਲ ਦੀ ਤੀਬਰਤਾ 6.5 ਰਹੀ। ਭੂਚਾਲ ਕਾਰਨ ਸੁਨਾਮੀ ਸਬੰਧੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ ਹੈ। (Earthquake)