ATM ‘ਚੋਂ ਨਿਕਲਣ ਲੱਗਿਆ 5 ਗੁਣਾ ਜ਼ਿਆਦਾ ਕੈਸ਼, ਲੋਕਾਂ ਦੀਆਂ ਲੱਗੀਆਂ ਲਾਈਨਾਂ

atm ok

 500 ਰੁਪਏ ਥਾਂ ਨਿਕਲਣੇ ਲੱਗੇ 2500 ਰੁਪਏ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਏਟੀਐਮ (ATM) ’ਚ ਪੈਸੇ ਕੱਢਵਾਉਣ ਗਏ ਇੱਕ ਵਿਅਕਤੀ ਨੇ ਜਦੋਂ ਏਟੀਐੈਮ ’ਚ 500 ਰੁਪਏ ਕੱਢਣ ਲਈ ਏਟੀਐਮ ’ਤੇ ਰਾਸ਼ੀ ਭਰੀ ਤਾਂ ਏਟੀਐਮ ’ਚੋਂ 500 ਦੀ ਥਾਂ ’ਤੇ 2500 ਰੁਪਏ ਨਿਕਲ ਆਏ। ਜਿਵੇਂ ਇਹ ਖਬਰ ਲੋਕਾਂ ਤੱਕ ਫੈਲੀ ਤਾਂ ਏਟੀਐੈਮ ਦੇ ਬਾਹਰ ਲੋਕਾਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ। ਲੋਕਾਂ ’ਚ ਇੱਕ-ਦੂਜੇ ਤੋਂ ਪਹਿਲਾਂ ਪੈਸੇ ਕਢਵਾਉਣ ਦੀ ਹੋੜ ਲੱਗ ਗਈ। ਇਹ ਘਟਨਾ ਨਾਗਪੁਰ ਤੋਂ ਕਰੀਬ 30 ਕਿਲੋਮੀਟਰ ਦੂਰ ਸਥਿਤ ਖਾਪਰਖੇੜਾ ਕਸਬੇ ‘ਚ ਇਕ ਨਿੱਜੀ ਬੈਂਕ ਦੇ ਏ.ਟੀ.ਐੱਮ. ਦੀ ਹੈ ਜਿੱਥੇ ਇੱਕ ਵਿਅਕਤੀ ਨੇ ਏਟੀਐਮ ਵਿੱਚੋਂ 500 ਰੁਪਏ ਕਢਵਾਉਣ ਦੀ ਕੋਸ਼ਿਸ਼ ਕੀਤੀ ਤਾਂ 5500 ਰੁਪਏ ਦੇ ਨੋਟ ਨਿਕਲੇ।

ਉਸ ਵਿਅਕਤੀ ਨੇ ਇਸ ਪ੍ਰਕਿਰਿਆ ਨੂੰ ਦੁਹਰਾਇਆ ਤਾਂ ਉਸ ਨੂੰ ਇਕ ਨੋਟ ਦੀ ਥਾਂ ਉਸ ਨੂੰ 500 ਦੇ ਪੰਜ ਨੋਟ ਮਿਲੇ। ਇਹ ਖਬਰ ਇਲਾਕੇ ’ਚ ਫੈਲ ਗਈ ਅਤੇ ਛੇਤੀ ਹੀ ATM ਦੇ ਬਾਹਰ ਪੈਸੇ ਕਢਵਾਉਣ ਲਈ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ। ਫਿਰ ਬੈਂਕ ਦੇ ਇੱਕ ਗਾਹਕ ਨੇ ਇਸ ਦੀ ਸੂਚਨਾ ਸਥਾਨਕ ਪੁਲਿਸ ਨੂੰ ਦਿੱਤੀ। ਪੁਲਿਸ ਨੇ ਏਟੀਐਮ ‘ਤੇ ਪਹੁੰਚ ਕੇ ਤਾਲਾ ਲਗਾ ਦਿੱਤਾ। ਖਾਪਰਖੇੜਾ ਥਾਣੇ ਦੇ ਅਧਿਕਾਰੀ ਨੇ ਦੱਸਿਆ ਕਿ ਇਸ ਦੀ ਸੂਚਨਾ ਤੁਰੰਤ ਬੈਂਕ ਨੂੰ ਦਿੱਤੀ ਗਈ। ਪੁਲਿਸ ਨੇ ਦੱਸਿਆ ਕਿ ਇਸ ਸਬੰਧੀ ਅਜੇ ਤੱਕ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ।

ATM-card-by-fraud

ਗਲਤੀ ਨਾਲ 100 ਰੁਪਏ ਦੀ ਟਰੇਅ ਵਿੱਚ 500 ਦੇ ਨੋਟ ਰੱਖੇ ਦਿੱਤੇ ਗਏ ਸਨ

ਬੈਂਕ ਨੇ ਕਿਹਾ ਕਿ ਤਕਨੀਕੀ ਖਰਾਬੀ ਕਾਰਨ ਏ.ਟੀ.ਐਮ ਤੋਂ ਜ਼ਿਆਦਾ ਪੈਸੇ ਕਢਵਾਏ ਜਾ ਰਹੇ ਸਨ। ਏਟੀਐਮ ਵਿੱਚ ਪੈਸੇ ਪਾਉਣ ਵਾਲੇ ਮੁਲਾਜ਼ਮ ਨੇ ਗਲਤੀ ਨਾਲ 100 ਰੁਪਏ ਦੀ ਟਰੇਅ ਵਿੱਚ 500 ਰੁਪਏ ਦੇ ਨੋਟ ਰੱਖ ਦਿੱਤੇ ਸਨ। ਇਸ ਕਾਰਨ 100 ਰੁਪਏ ਦੀ ਥਾਂ 500 ਰੁਪਏ ਦੇ ਨੋਟ ਨਿਕਲ ਰਹੇ ਸਨ। ਲੋਕਾਂ ਨੂੰ 500 ਰੁਪਏ ਕਢਵਾਉਣ ਲਈ 2500 ਰੁਪਏ ਮਿਲ ਰਹੇ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ