130 ਫੁੱਟ ਡੂੰਘੇ ਬੋਰਵੈੱਲ ’ਚੋਂ ਸਿਰਫ 8 ਘੰਟਿਆਂ ’ਚ ਸੁਰੱਖਿਅਤ ਕੱਢਿਆ 3 ਸਾਲ ਦਾ ਸ਼ਿਵਾ

ਬੱਚੇ ਦੇ ਹੌਂਸਲੇ ਨੇ ਦਿਖਾਇਆ ਕਮਾਲ

ਨਵੀਂ ਦਿੱਲੀ। ਆਗਰਾ ’ਚ 130 ਫੁੱਟ ਡੂੰਘੇ ਬੋਰਵੈੱਲ ’ਚ ਡਿੱਗੇ 3 ਸਾਲ ਦੇ ਬੱਚੇ ਨੂੰ 8 ਘੰਟੇ ’ਚ ਹੀ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਪੁਲਿਸ, ਐੱਨਡੀਆਰਐੱਫ, ਐੱਸਡੀਆਰਐੱਫ ਅਤੇ ਆਰਮੀ ਨੂੰ ਪੁਰਾਣੇ ਤਜ਼ਰਬੇ ਨਾਲ ਇਸ ਵਾਰ ਕਾਫੀ ਮੱਦਦ ਮਿਲੀ ਇਸ ਨਾਲ ਇੰਨੇ ਘੱਟ ਸਮੇਂ ’ਚ ਹੀ ਅਪਰੇਸ਼ਨ ਨੂੰ ਪੂਰਾ ਕਰ ਲਿਆ ਗਿਆ ਪਹਿਲੀ ਵਾਰ ਅਜਿਹਾ ਹੋਇਆ ਕਿ ਇੰਨੇ ਡੂੰਘੇ ਬੋਰਵੈੱਲ ’ਚੋਂ ਬੱਚੇ ਨੂੰ ਰੱਸੀ ਦੇ ਸਹਾਰੇ ਹੀ ਬਿਨਾ ਹੋਰ ਖੱਡਾ ਬਣਾਏ ਬਾਹਰ ਕੱਢਣ ’ਚ ਸਫਲਤਾ ਮਿਲ ਗਈ ਹਾਲਾਂਕਿ ਇਸ ਦੌਰਾਨ ਖੱਡੇ ਦੇ ਨੇੜੇ ਇੱਕ ਹੋਰ ਖੱਡਾ ਬਣਾਇਆ ਜਾ ਰਿਹਾ ਸੀ ਤੇ ਉਸ ਨਾਲ ਸੁਰੰਗ ਬਣਾ ਕੇ ਕੱਢਣ ਦੀ ਤਿਆਰੀ ਵੀ ਕੀਤੀ ਜਾ ਰਹੀ ਸੀ।

ਨਿਬੋਹਰਾ ਦੇ ਪਿੰਡ ਧਰਿਆਈ ਨਿਵਾਸੀ ਛੋਟੇ ਲਾਲ ਦਾ ਬੇਟਾ ਸ਼ਿਵਾ ਸਵੇਰੇ 8 ਵਜੇ ਆਪਣੇ ਘਰ ਦੇ ਬਾਹਰ ਖੇਡਦੇ ਸਮੇਂ ਬੋਰਵੈੱਲ ’ਚ ਡਿੱਗ ਗਿਆ ਜਾਣਕਾਰੀ ਮਿਲਣ ’ਤੇ ਘਰ ’ਚ ਚੀਕ-ਚਿਹਾੜਾ ਮੱਚ ਗਿਆ ਜਿਲ੍ਹਾ ਪ੍ਰਸ਼ਾਸਨ ਨੂੰ ਜਾਣਕਾਰੀ ਮਿਲੀ ਤਾਂ ਤੁਰੰਤ ਐੱਨਡੀਆਰਐੱਫ, ਐੱਸਡੀਆਰਐੱਡ ਤੇ ਆਰਮੀ ਨੂੰ ਇਸਦੀ ਸੂਚਨਾ ਦਿੱਤੀ ਗਈ ਜਦੋਂ ਤੱਕ ਐੱਨਡੀਆਰਐੱਫ ਸਮੇਤ ਹੋਰ ਟੀਮਾਂ ਉੱਥੇ ਪਹੁੰਚੀਆਂ ਜਿਲ੍ਹਾ ਪ੍ਰਸ਼ਾਸਨ ਨੇ ਆਪਣੇ ਵੱਲੋਂ ਤਿਆਰੀਆਂ ਪੂਰੀਆਂ ਕਰ ਲਈਆਂ ਖੱਡੇ ਕੋਲ ਆਕਸੀਜਨ ਸਿਲੰਡਰ, ਪਾਈਪ ਲਾਈਨ, ਐਂਬੂਲੈਂਸ ਨਾਲ ਡਾਕਟਰਾਂ ਦੀ ਟੀਮ ਵੀ ਪਹੁੰਚਾ ਦਿੱਤੀ ਗਈ।

ਬੱਚੇ ਨੇ ਦਿਖਾਈ ਹਿੰਮਤ, ਰੱਸੀ ’ਚ ਫਸਾਇਆ ਹੱਥ

ਪਹਿਲਾਂ ਬੱਚੇ ਨੂੰ ਕੱਢਣ ਲਈ ਕੁੰਡੀ ਪਾਈ ਜਿਸ ਨਾਲ ਉਸਦਾ ਕੱਪੜਾ ਫਸਾ ਕੇ ਬਾਹਰ ਕੱਢਿਆ ਜਾਵੇ, ਪਰ ਦੋ ਕੋਸ਼ਿਸ਼ਾਂ ਤੋਂ ਬਾਅਦ ਵੀ ਕੁੰਡੀ ਨਹੀਂ ਫਸੀ ਤਾਂ ਰੱਸੀ ਨੂੰ ਹੇਠਲੇ ਸਿਰੇ ’ਤੇ ਖੁੱਲ੍ਹੀ ਗੰਢ ਬਣਾ ਕੇ ਬੋਰਵੈੱਲ ’ਚ ਲਮਕਾਇਆ ਗਿਆ ਬੱਚੇ ਨੇ ਵੀ ਇਸ ਦੌਰਾਨ ਕਮਾਲ ਦੀ ਹਿੰਮਤ ਦਿਖਾਈ ਅਧਿਕਾਰੀਆਂ ਤੋਂ ਮਿਲੇ ਨਿਰਦੇਸ਼ ਤੋਂ ਬਾਅਦ ਬੱਚੇ ਨੇ ਗੰਢ ’ਚ ਆਪਣਾ ਹੱਥ ਫਸਾ ਲਿਆ ਤੇ ਉਸਨੂੰ ਖਿੱਚ ਕੇ ਬਾਹਰ ਕੱਢਿਆ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।