ਕਸ਼ਮੀਰ ‘ਚ ਪਰਤਣ ਲੱਗੀ ਰੌਣਕ

Roanak, Returns, Kashmir

ਹਟੀਆਂ ਕੰਡਿਆਲੀ ਤਾਰਾਂ, ਖੁੱਲ੍ਹੀਆਂ ਦੁਕਾਨਾਂ, ਆਵਾਜਾਈ ਵਧੀ

ਸੀਤਾ ਰਾਮ ਯੇਚੁਰੀ ਨੂੰ ਕਸ਼ਮੀਰ ਹਵਾਈ ਅੱਡੇ ‘ਤੇ ਰੋਕਿਆ

ਏਜੰਸੀ, ਜੰਮੂ

ਜੰਮੂ-ਕਸ਼ਮੀਰ ‘ਚ ਧਾਰਾ, 370 ਤੇ 35ਏ ਹਟਾਏ ਜਾਣ ਦੇ ਪੰਜਵੇਂ ਦਿਨ ਹੌਲੀ-ਹੌਲੀ ਜੀਵਨ ਲੀਹ ‘ਤੇ ਲਾਉਣ ਲੱਗਿਆ ਹੈ ਹਾਲਾਂਕਿ ਸੁਰੱਖਿਆ ਬਲ ਘਾਟੀ ਦੇ ਚੱਪੇ-ਚੱਪੇ ‘ਤੇ ਤਾਇਨਾਤ ਹਨ ਸ਼ੁੱਕਰਵਾਰ ਨੂੰ ਜੰਮੂ ਦੇ ਕੁਝ ਇਲਾਕਿਆਂ ‘ਚ ਕਰਫਿਊ ‘ਚ ਢਿੱਲ ਦਿੱਤੀ ਗਈ ਤੇ ਸਕੂਲ ਵੀ ਖੁੱਲ੍ਹੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਾਈ ਗਈ ਧਾਰਾ 144 ਦਰਮਿਆਨ ਅੱਜ ਆਮ ਦਿਨਾਂ ਦੀ ਤਰ੍ਹਾਂ ਦੁਕਾਨਾਂ ਖੁੱਲ੍ਹੀਆਂ ਰਹੀਆਂ ਹਾਲਾਂਕਿ ਸਵਾਰੀ ਵਾਹਨਾਂ ਨੂੰ ਪ੍ਰਸ਼ਾਸਨ ਨੇ ਚੱਲਣ ਦੀ ਆਗਿਆ ਨਹੀਂ ਦਿੱਤੀ, ਪਰ ਦੁਪਹਿਰ ਬਾਅਦ ਕੁਝ ਰੂਟਾਂ ਦੀਆਂ ਮਿੰਨੀ ਬੱਸਾਂ ਦੌੜਦੀਆਂ ਵੇਖੀਆਂ ਗਈਆਂ   ਕਸ਼ਮੀਰ ਘਾਟੀ ‘ਚ ਲੋਕਾਂ ਨੂੰ ਸਥਾਨਕ ਮਸਜ਼ਿਦਾਂ ‘ਚ ਅੱਜ ਦੀ ਨਮਾਜ ਅਦਾ ਕਰਨ ਲਈ ਪਾਬੰਦੀ ‘ਚ ਢਿੱਲ ਦਿੱਤੀ ਗਈ ਪਰ ਇਤਿਹਾਸਕ ਜਾਮਾ ਮਸਜਿਦ ‘ਚ ਅੱਜ ਲੋਕਾਂ ਦੇ ਇਕੱਠ ਹੋਣ ‘ਤੇ ਮਨਾਹੀ ਰਹੀ ਇਹ ਕਦਮ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਵੱਲੋਂ ਅਧਿਕਾਰੀਆਂ ਨੂੰ ਨਿਰਦੇਸ਼ ਦੇਣ ਤੋਂ ਬਾਅਦ ਚੁੱਕਿਆ ਗਿਆ ਉਧਮਪੁਰ ‘ਚ ਫਿਰ ਤੋਂ ਸਕੂਲ ਖੁੱਲ੍ਹ ਗਏ

ਉੱਧਮਪੁਰ ਦੇ ਪੁਲਿਸ ਡਿਪਟੀ ਕਮਿਸ਼ਨਰ ਪਿਊਸ਼ ਸਿੰਗਲਾ ਨੇ ਦੱਸਿਆ ਕਿ ਧਾਰਾ 144 ਹਾਲੇ ਵੀ ਲਾਗੂ ਹੈ, ਪਰ ਕੁਝ ਖੇਤਰਾਂ ‘ਚ ਕੁਝ ਅਪਵਾਦਾਂ ਦੇ ਨਾਲ ਸੁਰੱਖਿਆ ਯੋਜਨਾ ਲਾਗੂ ਹੈ ਵਿਵਾਦਿਤ ਖੇਤਰਾਂ ‘ਤੇ ਸਖ਼ਤ ਨਜ਼ਰ ਰੱਖੀ ਜਾ ਰਹੀ ਹੈ ਬਜ਼ਾਰ ਵੀ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ੍ਹੇ ਰਹੇ ਜੰਮੂ ਸਿਟੀ ਨਾਰਥ (ਪੁਰਾਣੇ ਸ਼ਹਿਰ) ‘ਚ ਪਾਬੰਦੀਆਂ ‘ਚ ਰਾਹਤ ਦਿੰਦਿਆਂ ਜ਼ਿਲ੍ਹਾ ਪੁਲਿਸ ਨੇ ਸ਼ਹਿਰ ਦੀਆਂ ਸੜਕਾਂ ‘ਤੇ ਲਾਈਆਂ ਗਈਆਂ ਕੰਡਿਆਲੀ ਤਾਰਾਂ ਨੂੰ ਹਟਾ ਦਿੱਤਾ ਗਿਆ ਨਿੱਜੀ ਵਾਹਨਾਂ ਦੀ ਆਵਾਜਾਈ ‘ਤੇ ਕਿਸੇ ਤਰ੍ਹਾਂ ਦੀ ਰੋਕ-ਟੋਕ ਨਹੀਂ ਸੀ ਬਜ਼ਾਰ ਖੁੱਲ੍ਹਣ ਦਰਮਿਆਨ ਸੁਰੱਖਿਆ ਬਲਾਂ ਦੀ ਤਾਇਨਾਤੀ ਪਹਿਲਾਂ ਵਰਗੀ ਹੀ ਰਹੀ ਸਿਟੀ ਸਾਊਥ ਪੁਲਿਸ ਡਿਵੀਜਨ ਦੇ ਤਹਿਤ ਆਉਣ ਵਾਲੇ ਪੁਲਿਸ ਥਾਣਾ ਖੇਤਰ ‘ਚ ਪਾਬੰਦੀਆਂ ਦਾ ਅਸਰ ਬਿਲਕੁਲ ਵੀ ਨਹੀਂ ਦਿਸਿਆ ਉੱਥੇ ਆਮ ਦਿਨਾਂ ਵਾਂਗ ਹੀ ਆਵਾਜਾਈ ਚੱਲ ਰਿਹਾ ਸੀ ਸਾਰੀਆਂ ਦੁਕਾਨਾਂ ਖੁੱਲ੍ਹੀਆਂ ਸਨ ਸਵੇਰ ਤੋਂ ਹੀ ਦੁੱਧ, ਫ਼ਲ ਤੇ ਸਬਜ਼ੀਆਂ ਨਾਲ ਭਰੇ ਵਾਹਲ ਸਬਜ਼ੀ ਮੰਡੀ ‘ਚ ਬੇਰੋਕਟੋਕ ਪਹੁੰਚੇ

ਪਾਕਿ ਨੇ ਥਾਰ ਐਕਸਪ੍ਰੈੱਸ ਵੀ ਰੋਕੀ

ਦੂਜੇ ਪਾਸੇ ਬੌਖਲਾਏ ਪਾਕਿਸਤਾਨ ਨੇ ਸਮਝੌਤਾ ਐਕਸਪ੍ਰੈਸ ਤੋਂ ਬਾਅਦ ਹੁਣ ਭਾਰਤ-ਪਾਕਿਸਤਾਨ ਦਰਮਿਆਨ ਚੱਲਣ ਵਾਲੀ ਦੂਜੀ ਟਰੇਨ ਸੇਵਾ ਥਾਰ ਐਕਸਪ੍ਰੈਸ ਵੀ ਰੋਕ ਦਿੱਤੀ ਹੈ ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ ਰਸ਼ੀਦ ਅਹਿਮਦ ਨੇ ਇਹ ਐਲਾਨ ਕੀਤਾ ਇਹ ਹਫ਼ਤਾਵਾਰੀ ਟਰੇਨ ਬਾੜਮੇਰ ਦੇ ਮੁਨਾਬਾਓ ਤੋਂ ਪਾਕਿਸਤਾਨ ਦੇ ਸਿੰਧ ਪ੍ਰਾਂਤ ਸਥਿਤ ਖੋਖਰਾਪਾਰ ਦਰਮਿਆਨ ਚੱਲਦੀ ਸੀ

ਆਮ ਆਦਮੀ ਇਨ੍ਹਾਂ ਨੰਬਰ ‘ਤੇ ਕਰੇ ਸੰਪਰਕ

ਜੰਮੂ ਕਸ਼ਮੀਰ ਤੋਂ ਬਾਹਰ ਰਹਿ ਰਹੇ ਲੋਕ ਜੇਕਰ ਆਪਣੇ ਪਰਿਵਾਰ ਨਾਲ ਸੰਪਰਕ ਕਰਨਾ ਚਾਹੁੰਦੇ ਹਨ ਤਾਂ ਸ੍ਰੀਨਗਰ ਪੁਲਿਸ ਵੱਲੋਂ ਕੁਝ ਨੰਬਰ ਜਾਰੀ ਕੀਤੇ ਗਏ ਹਨ ਜਿਨ੍ਹਾਂ ਰਾਹੀਂ ਪਰਿਵਾਰਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਸ੍ਰੀਨਗਰ ਦੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਡਾ. ਸ਼ਾਹਿਦ ਇਕਬਾਲ ਚੌਧਰੀ ਅਨੁਸਾਰ ਜ਼ਿਲ੍ਹਾ ਡੀਸੀ ਦਫ਼ਤਰ ‘ਚ ਅਸੀਂ ਦੋ ਟੈਲੀਫੋਨ ਸੇਵਾਵਾਂ 94190-28242 ਤੇ 94190-28251 ਨੂੰ ਸ਼ੁਰੂ ਕੀਤਾ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।