MSG Maha Rahmo-Karam Month: ਸਮਾਨ ਦੇ ਇੰਨੇ ਵੱਡੇ ਢੇਰ ਨੂੰ ਦੇਖ ਕੇ ਪੂਜਨੀਕ ਸਾਈਂ ਜੀ ਨੇ ਫ਼ਰਮਾਇਆ, ‘‘ਇਹ ਸਮਾਨ ਕਿਸ ਦਾ ਹੈ?

Sach Kahoon Punjabi Desk Picture
Published On

‘ਘਰ ਦਾ ਸਾਰਾ ਸਮਾਨ ਲੁਟਾਇਆ’

MSG Maha Rahmo-Karam Month: ਸਰਸਾ। ਸਰਦਾਰ ਹਰਬੰਸ ਸਿੰਘ ਜੀ (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਪਹਿਲਾ ਨਾਂਅ) ਆਪਣੇ ਘਰ ਦਾ ਨਿੱਕੇ ਤੋਂ ਨਿੱਕਾ, ਵੱਡੇ ਤੋਂ ਵੱਡਾ ਸਮਾਨ ਪੂਜਨੀਕ ਸਾਈਂ ਜੀ ਦੇ ਹੁਕਮ ਅਨੁਸਾਰ ਡੇਰੇ ਲੈ ਆਏ ਪ੍ਰੀਖਿਆ ਅਜੇ ਵੀ ਬਾਕੀ ਸੀ। ਸ਼ਾਮ ਨੂੰ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ‘ਤੇਰਾਵਾਸ’ ਤੋਂ ਨਿਕਲ ਕੇ ਸਿੱਧੇ ਆਪ ਜੀ ਵੱਲੋਂ ਸ੍ਰੀ ਜਲਾਲਆਣਾ ਸਾਹਿਬ ਤੋਂ ਲਿਆਂਦੇ ਗਏ ਸਮਾਨ ਦੇ ਕੋਲ ਆ ਗਏ। ਸਮਾਨ ਦੇ ਇੰਨੇ ਵੱਡੇ ਢੇਰ ਨੂੰ ਦੇਖ ਕੇ ਪੂਜਨੀਕ ਸਾਈਂ ਜੀ ਨੇ ਫ਼ਰਮਾਇਆ, ‘‘ਇਹ ਸਮਾਨ ਕਿਸ ਦਾ ਹੈ?’’ ਸੰਗਤ ਨੇ ਦੱਸਿਆ ਕਿ ਸਾਈਂ ਜੀ, ਇਹ ਸਮਾਨ ਸ੍ਰੀ ਜਲਾਲਆਣਾ ਸਾਹਿਬ ਵਾਲੇ ਸਰਦਾਰ ਹਰਬੰਸ ਸਿੰਘ ਜੀ ਦਾ ਹੈ।

ਇਹ ਵੀ ਪੜ੍ਹੋ: Control High Blood Pressure: ਕੀ ਇਹ ਪੱਤੇ ਖਾਣ ਨਾਲ ਬਲੱਡ ਪ੍ਰੈਸ਼ਰ ਠੀਕ ਰਹਿੰਦਾ ਹੈ? ਜਾਣੋ ਪੂਜਨੀਕ ਗੁਰੂ ਜੀ ਦੇ ਟਿਪਸ

ਪੂਜਨੀਕ ਬੇਪਰਵਾਹ ਜੀ ਇੱਕਦਮ ਜੋਸ਼ ’ਚ ਆ ਕੇ ਬੋਲੇ, ‘‘ਇਹ ਸਮਾਨ ਡੇਰੇ ’ਚ ਕਿਉਂ ਲਿਆਂਦਾ ਗਿਆ ਹੈ? ਕਿਸ ਨੇ ਕਿਹਾ ਸੀ ਇੱਥੇ ਲਿਆਉਣ ਨੂੰ? ਜੇਕਰ ਕੋਈ ਸਾਨੂੰ ਆ ਕੇ ਪੁੱਛੇ ਕਿ ਭਾਈ ਕਿਸ ਦਾ ਘਰ ਤੋੜ ਕੇ ਲਿਆਏ ਹੋ, ਤਾਂ ਅਸੀਂ ਕੀ ਜਵਾਬ ਦੇਵਾਂਗੇ? ਇਸ ਨੂੰ ਹੁਣੇ ਬਾਹਰ ਕੱਢੋ ਅਤੇ ਸਰਦਾਰ ਹਰਬੰਸ ਸਿੰਘ ਜੀ ਨੂੰ ਆਖੋ ਕਿ ਉਹ ਆਪਣੇ ਸਮਾਨ ’ਤੇ ਆਪ ਹੀ ਪਹਿਰਾ ਦੇਣ’’ ਪੂਜਨੀਕ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਆਦੇਸ਼ ਅਨੁਸਾਰ ਆਪ ਜੀ ਵੱਲੋਂ ਲਿਆਂਦਾ ਗਿਆ ਸਾਰਾ ਸਮਾਨ ਡੇਰੇ ਦੇ ਅੱਗੇ ਪੂਰਬ ਦਿਸ਼ਾ ਵੱਲ, ਸੜਕ ਦੇ ਬਰਾਬਰ ’ਚ ਰਖਵਾ ਦਿੱਤਾ ਗਿਆ ਅਤੇ ਆਪ ਜੀ ਨੂੰ ਉਸ ਦੀ ਨਿਗਰਾਨੀ ਲਈ ਬਿਠਾ ਦਿੱਤਾ ਗਿਆ ਸਤਿਗੁਰੂ ਜੀ ਦੇ ਖੇਲ ਨੂੰ ਵੇਖ ਕੇ ਆਪ ਜੀ ਜ਼ਰਾ ਵੀ ਨਾ ਡੋਲੇ।
ਸਰੋਤ: ਸੱਚੇ ਰੂਹਾਨੀ ਰਹਿਬਰ,
ਭਾਗ-2 ’ਚੋਂ..

About The Author

Related Posts