Middle East Conflict: ਅਮਰੀਕਾ ਹੋਰਮੁਜ਼ ’ਚ ਫਸੇ ਜਹਾਜ਼ਾਂ ਨੂੰ ਸੁਰੱਖਿਅਤ ਬਾਹਰ ਕੱਢੇਗਾ, ‘ਪ੍ਰੋਜੈਕਟ ਫ੍ਰੀਡਮ’ ਅੱਜ ਸ਼ੁਰੂ

ਟਰੰਪ ਦੀ ਚਿਤਾਵਨੀ, ਈਰਾਨ ਨੇ ਦਖਲ ਦਿੱਤਾ ਤਾਂ ਨਤੀਜੇ ਗੰਭੀਰ ਹੋਣਗੇ

Khushdeep Singh Picture
Published On

Middle East Crisis: ਤਹਿਰਾਨ (ਏਜੰਸੀ)। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੋਰਮੁਜ਼ ਜਲਡਮਰੂ ਤੋਂ ਜਹਾਜ਼ਾਂ ਨੂੰ ਸੁਰੱਖਿਅਤ ਕੱਢਣ ਲਈ ਇੱਕ ਸਮੁੰਦਰੀ ਕਾਰਵਾਈ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਮਿਸ਼ਨ ਨੂੰ ‘ਪ੍ਰੋਜੈਕਟ ਫ੍ਰੀਡਮ’ ਦਾ ਨਾਂਅ ਦਿੱਤਾ ਗਿਆ ਹੈ। ਟਰੰਪ ਨੇ ਐਤਵਾਰ ਨੂੰ ਸੋਸ਼ਲ ਮੀਡੀਆ ’ਤੇ ਕਿਹਾ ਕਿ ਕਈ ਦੇਸ਼ਾਂ ਨੇ ਅਮਰੀਕਾ ਤੋਂ ਸਹਾਇਤਾ ਦੀ ਬੇਨਤੀ ਕੀਤੀ ਹੈ, ਕਿਉਂਕਿ ਉਨ੍ਹਾਂ ਦੇ ਜਹਾਜ਼ ਉੱਥੇ ਫਸੇ ਹੋਏ ਹਨ। ਟਰੰਪ ਨੇ ਇਨ੍ਹਾਂ ਜਹਾਜ਼ਾਂ ਤੇ ਉਨ੍ਹਾਂ ਦੇ ਚਾਲਕ ਦਲ ਨੂੰ ਬੇਕਸੂਰ ਦੱਸਿਆ ਤੇ ਕਿਹਾ ਕਿ ਉਹ ਹਾਲਾਤਾਂ ਕਾਰਨ ਮੁਸ਼ਕਲ ’ਚ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਇਨ੍ਹਾਂ ਜਹਾਜ਼ਾਂ ਨੂੰ ਸੁਰੱਖਿਅਤ ਰਸਤਾ ਪ੍ਰਦਾਨ ਕਰੇਗਾ ਤਾਂ ਜੋ ਉਹ ਬਿਨਾਂ ਕਿਸੇ ਖਤਰੇ ਦੇ ਆਪਣਾ ਕੰਮ ਜਾਰੀ ਰੱਖ ਸਕਣ। ਇਹ ਕਾਰਵਾਈ ਸੋਮਵਾਰ ਸਵੇਰੇ ਸ਼ੁਰੂ ਹੋਵੇਗੀ। ਟਰੰਪ ਨੇ ਚੇਤਾਵਨੀ ਦਿੱਤੀ ਕਿ ਜੇਕਰ ਈਰਾਨ ਇਸ ਕਾਰਵਾਈ ’ਚ ਕੋਈ ਰੁਕਾਵਟ ਪੈਦਾ ਕਰਦਾ ਹੈ, ਤਾਂ ਇਸ ਦੇ ਨਤੀਜੇ ਗੰਭੀਰ ਹੋਣਗੇ।

Read Also : Banking Crisis India: ਬੈਂਕਿੰਗ ਪ੍ਰਣਾਲੀ ’ਚ ਮਨੁੱਖੀ ਸੰਵੇਦਨਾ ਜ਼ਰੂਰੀ

ਪਿਛਲੇ 24 ਘੰਟਿਆਂ ਤੋਂ 5 ਵੱਡੇ ਅਪਡੇਟਸ... | Middle East Crisis
  • ਈਰਾਨ ਦੀ ਚੇਤਾਵਨੀ : ਸਾਬਕਾ ਆਈਆਰਜੀਸੀ ਕਮਾਂਡਰ ਮੋਹਸੇਨ ਰੇਜ਼ਾਈ ਨੇ ਅਮਰੀਕਾ ਨੂੰ ਚੇਤਾਵਨੀ ਦਿੱਤੀ ਕਿ ਹੋਰਮੁਜ਼ ਨੂੰ ਅਮਰੀਕੀ ਫੌਜਾਂ ਲਈ ਕਬਰਸਤਾਨ ’ਚ ਬਦਲ ਦਿੱਤਾ ਜਾਵੇਗਾ।
  • ਯੁੱਧ ਰੋਕਣ ਦਾ ਨਵਾਂ ਪ੍ਰਸਤਾਵ : ਅਮਰੀਕਾ ਨੂੰ ਈਰਾਨ ਤੋਂ 14-ਨੁਕਾਤੀ ਪ੍ਰਸਤਾਵ ਮਿਲਿਆ ਹੈ, ਜਿਸਦੀ ਵਿਚੋਲਗੀ ਪਾਕਿਸਤਾਨ ਨੇ ਕੀਤੀ ਹੈ। ਟਰੰਪ ਨੇ ਕਿਹਾ ਕਿ ਉਹ ਇਸ ਨਵੇਂ ਪ੍ਰਸਤਾਵ ਦੀ ਸਮੀਖਿਆ ਕਰ ਰਹੇ ਹਨ।
  • ਕਿਸ਼ਤੀਆਂ ਦਾ ਕਾਰਗੋ ਜਹਾਜ਼ ’ਤੇ ਹਮਲਾ : ਹੋਰਮੁਜ਼ ਜਲਡਮਰੂ ’ਚ ਇੱਕ ਵੱਡੇ ਕਾਰਗੋ ਜਹਾਜ਼ ’ਤੇ ਛੋਟੀਆਂ ਕਿਸ਼ਤੀਆਂ ਨੇ ਹਮਲਾ ਕੀਤਾ। ਕਿਸੇ ਦੇ ਜ਼ਖਮੀ ਹੋਣ ਦੀ ਰਿਪੋਰਟ ਨਹੀਂ ਹੈ।
  • ਹੁਣ ਤੱਕ 49 ਜਹਾਜ਼ਾਂ ਨੂੰ ਮੋੜਿਆ : ਅਮਰੀਕੀ ਕੇਂਦਰੀ ਕਮਾਂਡ ਨੇ ਰਿਪੋਰਟ ਦਿੱਤੀ ਹੈ ਕਿ ਈਰਾਨੀ ਬੰਦਰਗਾਹਾਂ ਦੀ ਚੱਲ ਰਹੀ ਨਾਕਾਬੰਦੀ ਦੌਰਾਨ ਹੁਣ ਤੱਕ 49 ਵਪਾਰੀ ਜਹਾਜ਼ਾਂ ਨੂੰ ਮੋੜਿਆ ਗਿਆ ਹੈ।
  • ਅਮਰੀਕਾ ’ਚ ਪੈਟਰੋਲ ਦੀਆਂ ਕੀਮਤਾਂ ’ਚ ਵਾਧਾ : ਅਮਰੀਕਾ ’ਚ ਪੈਟਰੋਲ ਦੀ ਕੀਮਤ $4.45 (370) ਪ੍ਰਤੀ ਗੈਲਨ (3.78 ਲੀਟਰ) ਤੱਕ ਵਧ ਗਈ ਹੈ। 28 ਫਰਵਰੀ ਤੋਂ, ਪੈਟਰੋਲ ਦੀ ਕੀਮਤ $1.47 (122) ਵਧ ਗਈ ਹੈ।

Donald-Trump-3

About The Author

Related Posts