Nepal Tibet Border Flood: ਤਿੱਬਤ ’ਚ ਝੀਲ ਫਟੀ, ਨੇਪਾਲ ਦੇ ਕਈ ਪਿੰਡ ਖਾਲੀ ਕਰਵਾਏ

ਫੌਜ ਨੇ ਲੋਕਾਂ ਨੂੰ ਸੁਰੱਖਿਆਤ ਜਗ੍ਹਾ ’ਤੇ ਜਾਣ ਲਈ ਕਿਹਾ

Khushdeep Singh Picture
Published On

ਕਾਠਮਾਂਡੂ (ਏਜੰਸੀ)। ਨੇਪਾਲ-ਤਿੱਬਤ ਸਰਹੱਦ ਦੇ ਨੇੜੇ ਇੱਕ ਹੋਰ ਝੀਲ ਫਟ ਗਈ ਹੈ। ਇਹ ਝੀਲ ਚੋਚੇਨ ਨਦੀ ਅਤੇ ਪੁਰੇਪੂ ਸਾਂਗਪੋ ਨਦੀ ਦੇ ਸੰਗਮ ਦੇ ਨੇੜੇ ਬਣੀ ਸੀ। ਚੀਨ ਨੇ ਇੱਕ ਦਿਨ ਪਹਿਲਾਂ ਹੀ ਇਸਦੇ ਫਟਣ ਬਾਰੇ ਚਿੰਤਾ ਪ੍ਰਗਟ ਕੀਤੀ ਸੀ। ਫਟਣ ਤੋਂ ਬਾਅਦ, ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋ ਗਿਆ ਹੈ। ਖ਼ਤਰੇ ਦੇ ਕਾਰਨ ਰਾਸੁਵਾ ਜ਼ਿਲ੍ਹੇ ’ਚ ਬਚਾਅ ਕਾਰਜ 90 ਮਿੰਟਾਂ ਲਈ ਮੁਅੱਤਲ ਕਰ ਦਿੱਤੇ ਗਏ ਹਨ। ਨਦੀ ਦੇ ਰਸਤੇ ’ਤੇ ਸਥਿਤ ਪਿੰਡਾਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ, ਤੇ ਨਿਵਾਸੀਆਂ ਅਤੇ ਸੁਰੱਖਿਆ ਕਰਮਚਾਰੀਆਂ ਨੂੰ ਤੁਰੰਤ ਖਾਲੀ ਕਰਨ ਲਈ ਕਿਹਾ ਗਿਆ ਹੈ। ਇਸ ਦੌਰਾਨ, ਚੀਨ ਨੇ ਤਿੱਬਤ ’ਚ ਰਾਹਤ ਤੇ ਬਚਾਅ ਕਾਰਜਾਂ ਨੂੰ ਮੁਅੱਤਲ ਕਰ ਦਿੱਤਾ ਹੈ ਤੇ ਦੂਜੇ ਹੜ੍ਹ ਦੇ ਖਤਰੇ ਦਾ ਹਵਾਲਾ ਦਿੰਦੇ ਹੋਏ ਲੈਵਲ 4 ਅਲਰਟ ਜਾਰੀ ਕੀਤਾ ਹੈ। ਹੜ੍ਹਾਂ ਤੇ ਜ਼ਮੀਨ ਖਿਸਕਣ ਨਾਲ ਹੁਣ ਤੱਕ ਦੋਵਾਂ ਦੇਸ਼ਾਂ ’ਚ 478 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ 1,500 ਤੋਂ ਵੱਧ ਲਾਪਤਾ ਹਨ, ਜਿਨ੍ਹਾਂ ’ਚ ਲਗਭਗ 290 ਭਾਰਤੀ ਸ਼ਾਮਲ ਹਨ। Tibet Nepal Flood

ਇਹ ਵੀ ਪੜ੍ਹੋ : Women’s T20 Asia Cup: ਅੱਜ ਤੋਂ ਮਹਿਲਾ ਟੀ20 ਏਸ਼ੀਆ ਕੱਪ, ਭਾਰਤ-ਪਾਕਿਸਤਾਨ ਮਹਾਮੁਕਾਬਲਾ 5 ਸਤੰਬਰ ਨੂੰ

ਤਬਾਹੀ ਦੇ ਅੰਕੜੇ | Tibet Nepal Flood
ਨੇਪਾਲ ’ਚ
  • 469 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। 977 ਅਜੇ ਵੀ ਲਾਪਤਾ ਹਨ।
  • ਲਾਪਤਾ ਲੋਕਾਂ ’ਚ 517 ਵਿਦੇਸ਼ੀ ਨਾਗਰਿਕ, 45 ਨੇਪਾਲੀ ਫੌਜ ਦੇ ਕਰਮਚਾਰੀ ਤੇ 41 ਨੇਪਾਲੀ ਪੁਲਿਸ ਕਰਮਚਾਰੀ ਸ਼ਾਮਲ ਹਨ।
ਤਿੱਬਤ ਵਿੱਚ
  • 3 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। 558 ਲੋਕ ਅਜੇ ਵੀ ਲਾਪਤਾ ਹਨ।
  • ਲਾਪਤਾ ਲੋਕਾਂ ’ਚ 260 ਵਿਦੇਸ਼ੀ ਨਾਗਰਿਕ ਸ਼ਾਮਲ ਹਨ।

About The Author

Related Posts