IND vs NZ: ਪੰਜਵੇਂ ਤੇ ਆਖਰੀ ਇੱਕਰੋਜ਼ਾ ’ਚ ਟੀਮ ਇੰਡੀਆ ਨੇ ਕੀਵੀਆਂ ਨੂੰ 210 ਦਾ ਦਿੱਤਾ ਟੀਚਾ

ਅਕਸ਼ਰ ਪਟੇਲ ਤੇ ਈਸ਼ਾਨ ਕਿਸ਼ਨ ਨੇ ਬਣਾਈਆਂ 46-46 ਦੌੜਾਂ

Khushdeep Singh Picture
Published On

ਸਪੋਰਟਸ ਡੈਸਕ। ਭਾਰਤ ਤੇ ਨਿਊਜੀਲੈਂਡ ਵਿਚਕਾਰ 5 ਮੈਚਾਂ ਦੀ ਇੱਕਰੋਜ਼ਾ ਸੀਰੀਜ਼ ਦਾ ਆਖਰੀ ਮੁਕਾਬਲਾ ਮਾਊਂਟ ਮੌਂਗਾਨੁਈ ’ਚ ਖੇਡਿਆ ਜਾ ਰਿਹਾ ਹੈ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ 42.1 ਓਵਰਾਂ ’ਚ 209 ਦੌੜਾਂ ’ਤੇ ਆਲਆਊਟ ਹੋ ਗਈ ਹੈ। ਭਾਰਤੀ ਟੀਮ ਵੱਲੋਂ ਸਭ ਤੋਂ ਜ਼ਿਆਦਾ ਈਸ਼ਾਨ ਕਿਸ਼ਨ ਤੇ ਅਕਸ਼ਰ ਪਟੇਲ ਨੇ 46-46 ਦੌੜਾਂ ਦੀਆਂ ਪਾਰੀਆਂ ਖੇਡੀਆਂ। ਕੀਵੀਆਂ ਨੂੰ ਇਹ ਮੁਕਾਬਲਾ ਜਿੱਤਣ ਲਈ 210 ਦੌੜਾਂ ਦਾ ਟੀਚਾ ਮਿਲਿਆ ਹੈ। ਟੀਮ ਇੰਡੀਆ ਵੱਲੋਂ ਆਖਰ ’ਚ ਗੇਂਦਬਾਜ਼ ਅਰਸ਼ਦੀਪ ਸਿੰਘ ਤੇ ਮੁਹੰਮਦ ਸਿਰਾਜ ਨੇ ਟੀਮ ਦਾ ਸਕੋਰ 200 ਤੋਂ ਪਾਰ ਪਹੁੁੰਚਾਇਆ, ਅਰਸ਼ਦੀਪ ਸਿੰਘ ਨੇ 4 ਗੇਂਦਾਂ ’ਤੇ 14 ਦੌੜਾਂ ਬਣਾਈਆਂ। ਜਦਕਿ ਮੁਹੰਮਦ ਸਿਰਾਜ ਨੇ ਇੱਕ ਚੌਕਾ ਤੇ ਇੱਕ ਛੱਕਾ ਜੜਦੇ ਹੋਏ 14 ਦੌੜਾਂ ਦੀ ਪਾਰੀ ਖੇਡੀ। ਨਿਊਜੀਲੈਂਡ ਵੱਲੋਂ ਜੈਕਬ ਡਫੀ ਤੇ ਮਿਚੇਲ ਸੈਂਟਨਰ ਨੇ 3-3 ਵਿਕਟਾਂ ਹਾਸਲ ਕੀਤੀਆਂ। ਮੈਟ ਫਿਸ਼ਰ ਨੂੰ 2 ਵਿਕਟਾਂ ਮਿਲੀਆਂ।

ਇਹ ਵੀ ਪੜ੍ਹੋ : Road Accident: ਬੱਸਾਂ ਦੇ ਸੜਕ ਹਾਦਸੇ ’ਚ 4 ਸ਼ਰਧਾਲੂਆਂ ਦੀ ਮੌਤ 'ਤੇ ਮੁੱਖ ਮੰਤਰੀ ਮਾਨ ਨੇ ਜਤਾਇਆ ਦੁੱਖ

Comments

Post Your Comment

About The Author

Related Posts