IND vs AFG ODI Series: ਰੋਹਿਤ ਤੇ ਹਾਰਦਿਕ ਨੇ ਪਾਸ ਕੀਤਾ ਫਿਟਨੈਸ ਟੈਸਟ, ਕੋਹਲੀ ਸੱਟ ਕਾਰਨ ਬਾਹਰ

ਅਫਗਾਨਿਸਤਾਨ ਖਿਲਾਫ਼ ਖੇਡਣਗੇ ਦੋਵੇਂ ਖਿਡਾਰੀ ਖੇਡਣਗੇ ਵਨਡੇ ਸੀਰੀਜ਼

Khushdeep Singh Picture
Published On

ਸਪੋਰਟਸ ਡੈਸਕ। ਰੋਹਿਤ ਸ਼ਰਮਾ ਤੇ ਹਾਰਦਿਕ ਪਾਂਡਿਆ ਸ਼ਨਿੱਚਰਵਾਰ ਤੋਂ ਸ਼ੁਰੂ ਹੋਣ ਵਾਲੀ ਭਾਰਤ ਤੇ ਅਫਗਾਨਿਸਤਾਨ ਵਿਚਕਾਰ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ’ਚ ਖੇਡਣਗੇ। ਜਾਣਕਾਰੀ ਮੁਤਾਬਕ, ਦੋਵਾਂ ਨੇ ਫਿਟਨੈਸ ਟੈਸਟ ਪਾਸ ਕਰ ਲਿਆ ਹੈ ਤੇ ਜਲਦੀ ਹੀ ਟੀਮ ’ਚ ਸ਼ਾਮਲ ਹੋ ਜਾਣਗੇ। ਰੋਹਿਤ ਸ਼ਰਮਾ ਨੂੰ ਹਾਲ ਹੀ ਵਿੱਚ ਆਈਪੀਐਲ ਦੌਰਾਨ ਹੈਮਸਟ੍ਰਿੰਗ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਸੀ, ਜਦੋਂ ਕਿ ਹਾਰਦਿਕ ਪੰਡਯਾ ਪਿੱਠ ’ਚ ਕੜਵੱਲ ਤੋਂ ਪੀੜਤ ਸਨ। ਦੋਵੇਂ ਮੁੰਬਈ ਇੰਡੀਅਨਜ਼ ਲਈ ਖੇਡਦੇ ਸਮੇਂ ਜ਼ਖਮੀ ਹੋ ਗਏ ਸਨ। ਰੋਹਿਤ ਤੇ ਹਾਰਦਿਕ ਨੂੰ ਫਿਟਨੈਸ ਦੇ ਆਧਾਰ ’ਤੇ ਇੱਕ ਰੋਜ਼ਾ ਲੜੀ ਲਈ ਟੀਮ ’ਚ ਸ਼ਾਮਲ ਕੀਤਾ ਗਿਆ ਸੀ। ਹੁਣ, ਬੀਸੀਸੀਆਈ ਸੈਂਟਰ ਆਫ਼ ਐਕਸੀਲੈਂਸ (ਸੀਓਈ) ਨੇ ਉਨ੍ਹਾਂ ਨੂੰ ਫਿਟਨੈਸ ਕਲੀਅਰੈਂਸ ਦੇ ਦਿੱਤੀ ਹੈ।

Read Also : Punjab News: ਪੰਜਾਬ ਤੋਂ ਦਿੱਲੀ ਏਅਰਪੋਰਟ ਲਈ ਪਨਬੱਸ ਦੀਆਂ 5 ਨਵੀਆਂ ਵੋਲਵੋ ਬੱਸਾਂ ਰਵਾਨਾ

ਕੋਹਲੀ ਪਹਿਲਾਂ ਹੀ ਲੜੀ ਤੋਂ ਬਾਹਰ | IND vs AFG ODI Series

ਵਿਰਾਟ ਕੋਹਲੀ ਨੂੰ ਹੈਮਸਟ੍ਰਿੰਗ ਖਿਚਾਅ ਕਾਰਨ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ। ਆਈਪੀਐਲ 2026 ਦੇ ਫਾਈਨਲ ’ਚ ਰਾਇਲ ਚੈਲੇਂਜਰਜ਼ ਬੰਗਲੌਰ ਲਈ ਖੇਡਦੇ ਸਮੇਂ ਵਿਰਾਟ ਕੋਹਲੀ ਨੂੰ ਹੈਮਸਟ੍ਰਿੰਗ ਖਿਚਾਅ ਦਾ ਸਾਹਮਣਾ ਕਰਨਾ ਪਿਆ ਸੀ। ਟੀਮ ਦੇ ਐਲਾਨ ਦੇ ਸਮੇਂ, ਬੀਸੀਸੀਆਈ ਦੇ ਮੁੱਖ ਚੋਣਕਾਰ ਅਜੀਤ ਅਗਰਕਰ ਨੇ ਕਿਹਾ ਕਿ ਕੋਹਲੀ ਦੇ ਸਹੀ ਰਿਕਵਰੀ ਸਮੇਂ ਦਾ ਅਜੇ ਪਤਾ ਨਹੀਂ ਹੈ। ਉਹ ਇੰਗਲੈਂਡ ਇੱਕ ਰੋਜ਼ਾ ਲੜੀ ਲਈ ਫਿੱਟ ਹੋ ਸਕਦੇ ਹਨ, ਪਰ ਇਹ ਪੱਕਾ ਨਹੀਂ ਹੈ। ਯਸ਼ਸਵੀ ਜਾਇਸਵਾਲ ਨੂੰ ਕੋਹਲੀ ਦੀ ਜਗ੍ਹਾ ਅਫਗਾਨਿਸਤਾਨ ਲੜੀ ਲਈ ਟੀਮ ’ਚ ਸ਼ਾਮਲ ਕੀਤਾ ਗਿਆ ਹੈ।

ਭਾਰਤ ਦੀ ਵਨਡੇ ਟੀਮ : ਸ਼ੁਭਮਨ ਗਿੱਲ (ਕਪਤਾਨ), ਰੋਹਿਤ ਸ਼ਰਮਾ, ਯਸ਼ਸਵੀ ਜਾਇਸਵਾਲ, ਸ਼੍ਰੇਅਸ ਅਈਅਰ (ਉਪ-ਕਪਤਾਨ), ਕੇਐਲ ਰਾਹੁਲ (ਵਿਕਟਕੀਪਰ), ਈਸ਼ਾਨ ਕਿਸ਼ਨ (ਵਿਕਟਕੀਪਰ), ਹਾਰਦਿਕ ਪੰਡਯਾ, ਨਿਤੀਸ਼ ਕੁਮਾਰ ਰੈਡੀ, ਵਾਸ਼ਿੰਗਟਨ ਸੁੰਦਰ, ਕੁਲਦੀਪ ਯਾਦਵ, ਅਰਸ਼ਦੀਪ ਸਿੰਘ, ਪ੍ਰਸਿੱਧ ਕ੍ਰਿਸ਼ਨਾ, ਪ੍ਰਿੰਸ ਯਾਦਵ, ਗੁਰਨੂਰ ਬਰਾੜ ਤੇ ਹਰਸ਼ ਦੁਬੇ।

About The Author

Related Posts