Punjab

Ludhiana Road Repairs: ਹਰਜੋਤ ਸਿੰਘ ਬੈਂਸ ਦੀ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ- ਲੁਧਿਆਣਾ ਸ਼ਹਿਰ ਨੂੰ 30 ਜੂਨ ਤੱਕ ਸੜਕਾਂ ਦੇ ਟੋਇਆਂ ਅਤੇ ਮੈਨਹੋਲ ਮੁਕਤ ਬਣਾਇਆ ਜਾਵੇ
Easy Jamabandi Portal: 'ਈਜ਼ੀ ਜਮ੍ਹਾਂਬੰਦੀ' ਪੋਰਟਲ ਜ਼ਮੀਨ ਸਬੰਧੀ ਸੇਵਾਵਾਂ ਨੂੰ ਸੁਚਾਰੂ ਬਣਾਉਂਦਾ ਹੈ ਅਤੇ ਮਾਲ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਦਾ ਹੈ: ਸਪੀਕਰ ਕੁਲਤਾਰ ਸਿੰਘ ਸੰਧਵਾਂ
Harjot Singh Bains: ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਟ੍ਰਾਈਸਿਟੀ ਨਾਲ ਲਗਦੇ ਕਸਬਿਆਂ ਵਿੱਚ ਸ਼ਹਿਰੀ ਬੁਨਿਆਦੀ ਢਾਂਚੇ ਸਬੰਧੀ ਵੱਖ-ਵੱਖ ਪ੍ਰਾਜੈਕਟਾਂ ਦਾ ਐਲਾਨ; ਵਿਕਾਸ ਕਾਰਜਾਂ ਦੀ ਹਫ਼ਤਾਵਾਰੀ ਸਮੀਖਿਆ ਦੇ ਨਿਰਦੇਸ਼
Punjab Weather Update: ਪੰਜਾਬ ’ਚ ਮੀਂਹ ਤੇ ਤੇਜ਼ ਹਵਾਵਾਂ ਨਾਲ ਗਰਮੀ ਤੋਂ ਰਾਹਤ, ਤਾਪਮਾਨ ’ਚ ਗਿਰਾਵਟ
Ravi River Flood Threat: ਰਾਵੀ ਦਰਿਆ ’ਚ ਹੋ ਰਹੀ ਨਜਾਇਜ਼ ਮਾਈਨਿੰੰਗ ਅਤੇ ਬੰਨਾਂ ਦੀ ਖਸਤਾ ਹਾਲਤ ਕਾਰਨ ਲੋਕਾਂ ਨੂੰ ਮੁੜ ਹੜ੍ਹਾਂ ਦਾ ਡਰ ਸਤਾਉਣ ਲੱਗਾ

Fatima Fastest Fifty: ਪਾਕਿਸਤਾਨ ਦੀ ਫਾਤਿਮਾ ਦਾ ਮਹਿਲਾ ਟੀ20 ’ਚ ਸਭ ਤੋਂ ਤੇਜ਼ ਅਰਧਸੈਂਕੜਾ

ਭਾਰਤ ਦੀ ਰਿਚਾ ਘੋਸ਼ ਸਮੇਤ 3 ਬੱਲੇਬਾਜ਼ਾਂ ਦਾ ਰਿਕਾਰਡ ਤੋੜਿਆ

Khushdeep Singh Picture
Published On

Fatima Fastest Fifty: ਸਪੋਰਟਸ ਡੈਸਕ। ਪਾਕਿਸਤਾਨ ਦੀ ਕਪਤਾਨ ਫਾਤਿਮਾ ਸਨਾ ਨੇ ਮਹਿਲਾ ਟੀ-20 ਅੰਤਰਰਾਸ਼ਟਰੀ ’ਚ ਸਭ ਤੋਂ ਤੇਜ਼ ਅਰਧ ਸੈਂਕੜਾ ਲਾਉਣ ਦਾ ਵਿਸ਼ਵ ਰਿਕਾਰਡ ਬਣਾਇਆ ਹੈ। ਉਸਨੇ ਕਰਾਚੀ ’ਚ ਜ਼ਿੰਬਾਬਵੇ ਵਿਰੁੱਧ ਤੀਜੇ ਟੀ-20 ਅੰਤਰਰਾਸ਼ਟਰੀ ਮੈਚ ’ਚ 15 ਗੇਂਦਾਂ ’ਚ ਅਰਧ ਸੈਂਕੜਾ ਜੜਿਆ। 34 ਸਾਲਾ ਫਾਤਿਮਾ ਨੇ ਸੋਫੀ ਡੇਵਾਈਨ, ਫੋਬੀ ਲਿਚਫੀਲਡ ਤੇ ਭਾਰਤ ਦੀ ਰਿਚਾ ਘੋਸ਼ ਦੇ ਰਿਕਾਰਡ ਨੂੰ ਤੋੜਿਆ। ਤਿੰਨਾਂ ਨੇ 18 ਗੇਂਦਾਂ ’ਚ ਆਪਣੇ ਅਰਧ ਸੈਂਕੜੇ ਪੂਰੇ ਕੀਤੇ ਸਨ। ਇਸ ਤੋਂ ਪਹਿਲਾਂ, ਪਾਕਿਸਤਾਨ ਲਈ ਇਹ ਰਿਕਾਰਡ ਨਿਦਾ ਡਾਰ ਦੇ ਕੋਲ ਸੀ, ਜਿਸਨੇ 2019 ’ਚ ਦੱਖਣੀ ਅਫਰੀਕਾ ਵਿਰੁੱਧ 20 ਗੇਂਦਾਂ ’ਚ ਅਰਧ ਸੈਂਕੜਾ ਜੜਿਆ ਸੀ।

ਮਹਿਲਾ ਟੀ-20 ਕ੍ਰਿਕੇਟ ਇਤਿਹਾਸ ਦਾ ਸਭ ਤੋਂ ਤੇਜ਼ ਅਰਧਸੈਂਕੜਾ

ਫਾਤਿਮਾ ਸਨਾ ਦੀ ਪਾਰੀ ਅੰਤਰਰਾਸ਼ਟਰੀ ਤੇ ਸਮੁੱਚੇ ਮਹਿਲਾ ਟੀ-20 ਕ੍ਰਿਕੇਟ ਦੋਵਾਂ ’ਚ ਸਭ ਤੋਂ ਤੇਜ਼ ਅਰਧ ਸੈਂਕੜਾ ਵੀ ਹੈ। ਮੈਰੀ ਕੈਲੀ ਨੇ 2022 ’ਚ ਵਾਰਵਿਕਸ਼ਾਇਰ ਲਈ 15 ਗੇਂਦਾਂ ’ਚ ਅਰਧ ਸੈਂਕੜਾ ਲਾਇਆ, ਤੇ ਘਰੇਲੂ ਕ੍ਰਿਕੇਟ ’ਚ 2025 ’ਚ ਓਟਾਗੋ ਲਈ ਲੌਰਾ ਹੈਰਿਸ ਨੇ ਇਹ ਕਾਰਨਾਮਾ ਕੀਤਾ ਸੀ। Fatima Fastest Fifty

ਇਹ ਖਬਰ ਵੀ ਪੜ੍ਹੋ : Hoshiarpur Borwell Child Rescue: ਜ਼ਿੰਦਗੀ ਦੀ ਜੰਗ ਜਿੱਤਿਆ ਬੋਰਵੈੱਲ ’ਚ ਡਿੱਗਿਆ ਵੰਸ਼ੂ, 9 ਘੰਟਿਆਂ ਬਾਅਦ ਕੱਢਿਆ ਬਾਹਰ

19ਵੇਂ ਓਵਰ ’ਚ 24 ਦੌੜਾਂ, 19 ਗੇਂਦਾਂ ’ਚ ਨਾਬਾਦ 62 ਦੌੜਾਂ | Fatima Fastest Fifty

ਤੀਜੇ ਟੀ-20 ’ਚ, ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨਾ ਦਾ ਫੈਸਲਾ ਕੀਤਾ। ਫਾਤਿਮਾ ਸਨਾ 17ਵੇਂ ਓਵਰ ’ਚ ਬੱਲੇਬਾਜ਼ੀ ਕਰਨ ਆਈ, ਜਿਸ ਸਮੇਂ ਟੀਮ ਦਾ ਸਕੋਰ 4 ਵਿਕਟਾਂ ’ਤੇ 152 ਦੌੜਾਂ ਸੀ। ਉਸਨੇ ਪਹਿਲੀ ਗੇਂਦ ’ਤੇ ਇੱਕ ਚੌਕਾ ਲਾਇਆ, ਇਸ ਤੋਂ ਬਾਅਦ ਕੁਦਜ਼ਈ ਚਿਗੋਰਾ ਦੇ ਗੇਂਦ ’ਤੇ ਲਗਾਤਾਰ ਚਾਰ ਚੌਕੇ ਲਾਏ। ਫਾਤਿਮਾ ਦੀ ਸਭ ਤੋਂ ਹਮਲਾਵਰ ਬੱਲੇਬਾਜ਼ੀ 19ਵੇਂ ਓਵਰ ’ਚ ਨੋਮਵੇਲੋ ਸਿਬੰਦਾ ਖਿਲਾਫ ਆਈ, ਜਿਸਨੇ ਓਵਰ ’ਚ 4, 4, 6, 6 ਤੇ 4 ਨਾਲ 24 ਦੌੜਾਂ ਬਣਾਈਆਂ। ਉਸਨੇ ਆਖਰੀ ਓਵਰ ਦੀ ਦੂਜੀ ਗੇਂਦ ’ਤੇ 2 ਦੌੜਾਂ ਬਣਾ ਕੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਉਸਨੇ ਪਾਰੀ ਦੋ ਚੌਕਿਆਂ ਨਾਲ ਖਤਮ ਕੀਤੀ ਤੇ 19 ਗੇਂਦਾਂ ’ਚ 10 ਚੌਕੇ ਤੇ ਦੋ ਛੱਕੇ ਲਾ ਕੇ 62 ਦੌੜਾਂ ਬਣਾ ਕੇ ਨਾਬਾਦ ਰਹੀ।

2026 ’ਚ 206 ਦੇ ਸਟ੍ਰਾਈਕ ਰੇਟ ਨਾਲ ਬੱਲੇਬਾਜ਼ੀ ਕਰ ਰਹੀ ਹੈ ਫਾਤਿਮਾ

ਕਪਤਾਨ ਫਾਤਿਮਾ ਸਨਾ ਇਸ ਸਾਲ ਸ਼ਾਨਦਾਰ ਫਾਰਮ ’ਚ ਹੈ। 2026 ’ਚ 5 ਪਾਰੀਆਂ ’ਚ 229 ਦੌੜਾਂ ਦੇ ਨਾਲ, ਉਹ ਪਾਕਿਸਤਾਨ ਦੀ ਸਭ ਤੋਂ ਵੱਧ ਟੀ-209 ਦੌੜਾਂ ਬਣਾਉਣ ਵਾਲੀ ਖਿਡਾਰਨ ਹੈ। ਉਸਦਾ 206.30 ਦਾ ਸਟ੍ਰਾਈਕ ਰੇਟ ਇਸ ਸਾਲ 10 ਤੋਂ ਵੱਧ ਗੇਂਦਾਂ ਦਾ ਸਾਹਮਣਾ ਕਰਨ ਵਾਲੀਆਂ ਕਿਸੇ ਵੀ ਮਹਿਲਾ ਬੱਲੇਬਾਜ਼ ’ਚੋਂ ਸਭ ਤੋਂ ਚੰਗਾ ਹੈ। ਉਸਦੀ ਸਭ ਤੋਂ ਵਧੀਆ ਪਾਰੀ ਫਰਵਰੀ ’ਚ ਦੱਖਣੀ ਅਫਰੀਕਾ ਵਿਰੁੱਧ ਆਈ, ਜਦੋਂ ਉਸਨੇ 41 ਗੇਂਦਾਂ ’ਚ 90 ਦੌੜਾਂ ਬਣਾਈਆਂ ਸਨ। Fatima Fastest Fifty

About The Author

Latest News

Ludhiana Road Repairs: ਹਰਜੋਤ ਸਿੰਘ ਬੈਂਸ ਦੀ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ- ਲੁਧਿਆਣਾ ਸ਼ਹਿਰ ਨੂੰ 30 ਜੂਨ ਤੱਕ ਸੜਕਾਂ ਦੇ ਟੋਇਆਂ ਅਤੇ ਮੈਨਹੋਲ ਮੁਕਤ ਬਣਾਇਆ ਜਾਵੇ
Easy Jamabandi Portal: 'ਈਜ਼ੀ ਜਮ੍ਹਾਂਬੰਦੀ' ਪੋਰਟਲ ਜ਼ਮੀਨ ਸਬੰਧੀ ਸੇਵਾਵਾਂ ਨੂੰ ਸੁਚਾਰੂ ਬਣਾਉਂਦਾ ਹੈ ਅਤੇ ਮਾਲ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਦਾ ਹੈ: ਸਪੀਕਰ ਕੁਲਤਾਰ ਸਿੰਘ ਸੰਧਵਾਂ
Harjot Singh Bains: ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਟ੍ਰਾਈਸਿਟੀ ਨਾਲ ਲਗਦੇ ਕਸਬਿਆਂ ਵਿੱਚ ਸ਼ਹਿਰੀ ਬੁਨਿਆਦੀ ਢਾਂਚੇ ਸਬੰਧੀ ਵੱਖ-ਵੱਖ ਪ੍ਰਾਜੈਕਟਾਂ ਦਾ ਐਲਾਨ; ਵਿਕਾਸ ਕਾਰਜਾਂ ਦੀ ਹਫ਼ਤਾਵਾਰੀ ਸਮੀਖਿਆ ਦੇ ਨਿਰਦੇਸ਼
Punjab Weather Update: ਪੰਜਾਬ ’ਚ ਮੀਂਹ ਤੇ ਤੇਜ਼ ਹਵਾਵਾਂ ਨਾਲ ਗਰਮੀ ਤੋਂ ਰਾਹਤ, ਤਾਪਮਾਨ ’ਚ ਗਿਰਾਵਟ
IAF Aircraft Crash: ਅਸਾਮ ਦੇ ਜੋਰਹਾਟ ’ਚ ਭਾਰਤੀ ਹਵਾਈ ਫੌਜ ਦਾ ਟਰਾਂਸਪੋਰਟ ਜਹਾਜ਼ ਹਾਦਸਾਗ੍ਰਸਤ

Related Posts