World Health Day: ਚੰਗੀ ਸੋਚ, ਡੂੰਘੀ ਨੀਂਦ, ਹੱਥੀਂ ਕੰਮ ਤੇ ਵਧੀਆ ਖੁਰਾਕ ਚੰਗੀ ਸਿਹਤ ਦੇ ਰਾਜ਼

World Health Day

ਵਿਸ਼ਵ ਸਿਹਤ ਦਿਵਸ ’ਤੇ ਵਿਸ਼ੇਸ਼ | World Health Day

ਲੋਕਾਂ ਨੂੰ ਚੰਗੀ ਸਿਹਤ, ਖਾਣ-ਪੀਣ ਦੇ ਚੰਗੇ ਅਸੂਲ ਤੇ ਬਿਮਾਰੀਆਂ ਤੋਂ ਬਚਾਓ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਜਾਣੂ ਕਰਵਾਉਣ ਤੇ ਸਿਹਤ ਸਬੰਧੀ ਲੋਕਾਂ ’ਚ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ਹਰ ਸਾਲ 7 ਅਪਰੈਲ ਨੂੰ ਵਿਸ਼ਵ ਸਿਹਤ ਦਿਵਸ ਵਜੋਂ ਮਨਾਇਆ ਜਾਂਦਾ ਹੈ। ਵਿਸ਼ਵ ਸਿਹਤ ਦਿਵਸ ਮਨਾਉਣਾ 1950 ਤੋਂ ਸ਼ੁਰੂ ਹੋਇਆ। ਵਿਸ਼ਵ ਸਿਹਤ ਸੰਗਠਨ ਦੀ 76ਵੀਂ ਵਰ੍ਹੇਗੰਢ ਨੂੰ ਮਨਾਉਣ ਲਈ ਤੇ ਸਿਹਤ ਸੰਬੰਧੀ ਚੁਣੌਤੀਆਂ ਨੂੰ ਹੱਲ ਕਰਨ ਲਈ ਵਿਸ਼ਵ ਸਿਹਤ ਦਿਵਸ 2024 ਦਾ ਥੀਮ ‘ਮੇਰੀ ਸਿਹਤ, ਮੇਰਾ ਹੱਕ’ ਹੈ। ਇਸ ਸਾਲ ਦਾ ਇਹ ਥੀਮ ਹਰ ਕਿਸੇ ਦੇ ਸਿਹਤ ਸਬੰਧੀ ਹੱਕ, ਹਰ ਜਗ੍ਹਾ ਮਿਆਰੀ ਸਿਹਤ ਸੇਵਾਵਾਂ, ਸਿੱਖਿਆ ਤੇ ਜਾਣਕਾਰੀ ਤੱਕ ਪਹੁੰਚ ਦੇ ਨਾਲ-ਨਾਲ ਸੁਰੱਖਿਅਤ ਪੀਣ ਵਾਲਾ ਪਾਣੀ, ਸਾਫ ਹਵਾ, ਚੰਗੀ ਪੋਸ਼ਣ ਵਾਲੀ ਖੁਰਾਕ, ਗੁਣਵੱਤਾ ਵਾਲੀ ਰਿਹਾਇਸ਼। (World Health Day)

Robbery: ਲੁੱਟਾਂ-ਖੋਹਾਂ ਕਰਨ ਵਾਲੇ ਚੜੇ ਪੁਲਿਸ ਅੜਿੱਕੇ

ਕੰਮ ਕਰਨ ਲਈ ਵਧੀਆ ਵਾਤਾਵਰਨ ਲਈ ਚੁਣਿਆ ਗਿਆ ਹੈ। ਵਿਸ਼ਵ ਸਿਹਤ ਸੰਗਠਨ ਦਾ ਮੁੱਖ ਦਫਤਰ ਸਵਿੱਟਜ਼ਰਲੈਂਡ ਦੇ ਜਨੇਵਾ ਸ਼ਹਿਰ ਵਿੱਚ ਸਥਿਤ ਹੈ। ਇਥੋਪੀਆ ਤੋਂ ਡਾ. ਟੈਡਰੋਸ ਐਡਰੇਨੋਮ ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ-ਜਨਰਲ ਹਨ। ਵਿਸ਼ਵ ਸਿਹਤ ਸੰਗਠਨ ਦੀ ਮੈਂਬਰਸ਼ਿਪ ਵਿੱਚ ਭਾਰਤ ਵੀ ਸ਼ਾਮਲ ਹੈ ਤੇ ਇਸ ਦਾ ਮੁੱਖ ਦਫਤਰ ਦਿੱਲੀ ਵਿੱਚ ਸਥਿਤ ਹੈ। ਕਿਹਾ ਜਾਂਦਾ ਹੈ ਕਿ ਸਭ ਤੋਂ ਪਹਿਲੀ ਖੁਸ਼ੀ ਤੰਦਰੁਸਤ ਸਰੀਰ ਹੈ, ਯਾਨੀ ਜੇਕਰ ਸਿਹਤ ਠੀਕ ਹੋਵੇ ਤਾਂ ਦੁਨੀਆ ਦੇ ਸਾਰੇ ਸੁੱਖ ਹੁੰਦੇ ਹਨ। ਅਸੀਂ ਚੰਗੀ ਸਿਹਤ ਖਰੀਦ ਤਾਂ ਨਹੀਂ ਸਕਦੇ ਪਰ ਅਸੀਂ ਇਸ ਨੂੰ ਕਸਰਤ, ਯੋਗਾ ਤੇ ਸੰਤੁਲਿਤ ਖੁਰਾਕ ਦੁਆਰਾ ਪ੍ਰਾਪਤ ਕਰ ਸਕਦੇ ਹਾਂ। (World Health Day)

ਸਵੈ-ਨਿਯੰਤਰਣ ਆਪਣੇ-ਆਪ ਨੂੰ ਸਿਹਤਮੰਦ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ। ਪੁਰਾਣੇ ਸਮਿਆਂ ਵਿਚ ਅਸੀਂ ਬਾਜਰਾ, ਜਵੀ, ਜਵਾਰ, ਮੱਕੀ ਦੀ ਰੋਟੀ, ਸਰ੍ਹੋਂ ਦਾ ਸਾਗ, ਮੱਕੀ ਦੇ ਦਾਣੇ ਆਦਿ ਖਾਂਦੇ ਸੀ ਪਰ ਅੱਜ ਆਧੁਨਿਕਤਾ ਦੀ ਦੌੜ ਵਿਚ ਸਾਡਾ ਖਾਣ-ਪਾਣ ਅਤੇ ਭੋਜਨ ਦੂਸ਼ਿਤ ਹੋ ਗਿਆ ਹੈ ਤੇ ਜੀਵਨਸ਼ੈਲੀ ਬਦਲ ਗਈ ਹੈ। ਅੱਜ-ਕੱਲ੍ਹ ਦੀ ਪੀੜ੍ਹੀ ਹਰ ਹਫਤੇ 3 ਤੋਂ 4 ਦਿਨ ਬਾਹਰਲੇ ਭੋਜਨ, ਜੰਕ ਫੂਡ, ਬਰਗਰ, ਨੂਡਲ, ਟਿੱਕੀ, ਮੋਮੋਜ, ਡੋਸਾ ਤੇ ਰੈਸਟੋਰੈਂਟ ਵਿੱਚ ਲੰਚ ਅਤੇ ਡਿਨਰ ਲਈ ਜਾਂਦੇ ਹਨ। ਜੇਕਰ ਸਰੀਰ ਤੰਦਰੁਸਤ ਹੋਵੇਗਾ ਤਾਂ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਵਧੇਰੇ ਹੋਵੇਗੀ ਤੇ ਕੋਈ ਵੀ ਬਿਮਾਰੀ ਤੁਹਾਨੂੰ ਜਲਦੀ ਆਪਣੀ ਲਪੇਟ ਵਿੱਚ ਨਹੀਂ ਲੈ ਸਕੇਗੀ। ਅਜੋਕੇ ਸਮੇਂ ਵਿੱਚ ਆਧੁਨਿਕੀਕਰਨ ਵਧਣ ਨਾਲ ਬਿਮਾਰੀਆਂ ਵੀ ਵਧ ਰਹੀਆਂ ਹਨ। (World Health Day)

ਵਿਸ਼ਵ ਸਿਹਤ ਸੰਗਠਨ ਦਾ ਮੁੱਖ ਉਦੇਸ਼ ਵਿਸ਼ਵ ਸਿਹਤ ਸੰਗਠਨ ਦੇ ਮੈਂਬਰ ਦੇਸ਼ਾਂ ਦੀ ਮੱਦਦ ਨਾਲ ਵਿਸ਼ਵ ਵਿੱਚ ਪ੍ਰਚਲਿਤ ਮਲੇਰੀਆ, ਕੋਹੜ, ਪੋਲੀਓ ਵਰਗੀਆਂ ਬਿਮਾਰੀਆਂ ਦੀ ਗੰਭੀਰ ਸਮੱਸਿਆ ਨੂੰ ਦੂਰ ਕਰਨਾ ਹੈ ਇਸ ਦਿਨ ਸਰਕਾਰੀ, ਗੈਰ-ਸਰਕਾਰੀ ਸੈਕਟਰ, ਐਨ.ਜੀ.ਓਜ ਆਦਿ ਰਾਹੀਂ ਪਿੰਡਾਂ, ਸ਼ਹਿਰਾਂ, ਕਸਬਿਆਂ ਦੇ ਲੋਕਾਂ ਵਿੱਚ ਬਿਮਾਰੀਆਂ ਪ੍ਰਤੀ ਜਾਗਰੂਕਤਾ ਫੈਲਾਈ ਜਾਂਦੀ ਹੈ। ਕਈ ਮੁਹਿੰਮਾਂ ਅਤੇ ਪ੍ਰੋਗਰਾਮ ਕਰਵਾਏ ਜਾਂਦੇ ਹਨ ਵੱਖ-ਵੱਖ ਤਰ੍ਹਾਂ ਦੇ ਮੁਕਾਬਲਿਆਂ ਜਿਵੇਂ ਰੈਲੀ, ਸਾਈਕਲ ਰੈਲੀ, ਨੁੱਕੜ ਨਾਟਕਾਂ ਰਾਹੀਂ ਲੋਕਾਂ ਦਾ ਧਿਆਨ ਇਸ ਦਿਨ ਵੱਲ ਖਿੱਚਿਆ ਜਾਂਦਾ ਹੈ। ਵੱਖ-ਵੱਖ ਬਿਮਾਰੀਆਂ ਦੀ ਜਾਂਚ ਲਈ ਵੱਖ-ਵੱਖ ਥਾਵਾਂ ’ਤੇ ਮੁਫਤ ਕੈਂਪ ਲਾਏ ਜਾਂਦੇ ਹਨ।

ਹਰ ਸਾਲ ਵਿਸ਼ਵ ਸਿਹਤ ਦਿਵਸ ਦੇ ਮੌਕੇ ’ਤੇ ਇੱਕ ਨਵਾਂ ਥੀਮ ਤੈਅ ਕੀਤਾ ਜਾਂਦਾ ਹੈ। ਇਹ ਥੀਮ ਬਹੁਤ ਮਹੱਤਵਪੂਰਨ ਰੋਲ ਅਦਾ ਕਰਦੇ ਹਨ। ਮੌਜੂਦਾ ਸਮੇਂ ’ਚ ਚੱਲ ਰਹੀ ਸਮੱਸਿਆ ਨੂੰ ਖਤਮ ਕਰਨ ਦੇ ਉਦੇਸ਼ ਨਾਲ ਵਿਸ਼ਵ ਸਿਹਤ ਸੰਗਠਨ ਦੇ ਸਾਰੇ ਮੈਂਬਰ ਦੇਸ਼ਾਂ ਦੀ ਸਹਿਮਤੀ ਨਾਲ ਕਾਫੀ ਸੋਚ-ਵਿਚਾਰ ਤੋਂ ਬਾਅਦ ਥੀਮ ‘ਮੇਰੀ ਸਿਹਤ, ਮੇਰਾ ਹੱਕ’ ਦੀ ਚੋਣ ਕੀਤੀ ਗਈ ਹੈ। ਇਸ ਥੀਮ ਦੇ ਆਧਾਰ ’ਤੇ ਸਾਲ ਭਰ ਕਈ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾਣੀਆਂ ਹਨ। ਜਿਸ ਨਾਲ ਪਿੰਡ ਅਤੇ ਸ਼ਹਿਰ ਨਾਲ ਜੁੜੇ ਕਈ ਲੋਕ ਨਵੀਆਂ ਬਿਮਾਰੀਆਂ ਬਾਰੇ ਜਾਣ ਲੈਂਦੇ ਹਨ ਇਨ੍ਹਾਂ ਬਿਮਾਰੀਆਂ ਨੂੰ ਕਿਵੇਂ ਰੋਕਿਆ ਜਾਵੇ ਇਹ ਵੀ ਜਾਣਿਆ ਜਾਵੇਗਾ। ਚੰਗੀ ਸਿਹਤ ਬਣਾਈ ਰੱਖਣ ਵੱਲ ਪਹਿਲਾ ਕਦਮ ਵੱਖ-ਵੱਖ ਪੌਸ਼ਟਿਕ ਤੱਤਾਂ ਨਾਲ ਭਰਪੂਰ ਖੁਰਾਕ ਲੈਣਾ ਹੈ। (World Health Day)

ਤੁਹਾਡੀ ਖੁਰਾਕ ਵਿੱਚ ਤਾਜੇ ਫਲ ਤੇ ਹਰੀਆਂ ਪੱਤੇਦਾਰ ਸਬਜ਼ੀਆਂ ਸ਼ਾਮਲ ਹੋਣੀਆਂ ਚਾਹੀਦੀਆਂ ਹਨ। ਇਸ ਤੋਂ ਇਲਾਵਾ ਦਾਲਾਂ ਅਤੇ ਡੇਅਰੀ ਉਤਪਾਦ ਵੀ ਹਨ ਜੋ ਤੁਹਾਡੇ ਸਮੁੱਚੇ ਵਿਕਾਸ ਵਿੱਚ ਮੱਦਦ ਕਰਦੇ ਹਨ ਤੇ ਅਨਾਜ ਜੋ ਦਿਨ ਭਰ ਚੱਲਣ ਲਈ ਊਰਜਾ ਪ੍ਰਦਾਨ ਕਰਦੇ ਹਨ। ਤੁਹਾਡੇ ਸਰੀਰ ਨੂੰ ਕੰਮ ਕਰਨ ਤੇ ਸਿਹਤਮੰਦ ਰੱਖਣ ਲਈ ਲੋੜੀਂਦੀ ਊਰਜਾ ਬਣਾਈ ਰੱਖਣਾ ਜਰੂਰੀ ਹੈ। ਇਸ ਲਈ 8 ਘੰਟੇ ਸੌਣਾ ਜ਼ਰੂਰੀ ਹੈ। ਕਿਸੇ ਵੀ ਹਾਲਤ ਵਿੱਚ ਤੁਹਾਨੂੰ ਆਪਣੀ ਨੀਂਦ ਨਾਲ ਸਮਝੌਤਾ ਨਹੀਂ ਕਰਨਾ ਚਾਹੀਦਾ। ਨੀਂਦ ਦੀ ਕਮੀ ਤੁਹਾਨੂੰ ਸੁਸਤ ਬਣਾ ਦਿੰਦੀ ਹੈ ਅਤੇ ਤੁਹਾਨੂੰ ਸਰੀਰਕ ਅਤੇ ਮਾਨਸਿਕ ਤੌਰ ’ਤੇ ਪਰੇਸ਼ਾਨ ਕਰਦੀ ਹੈ। (World Health Day)

ਤੁਹਾਨੂੰ ਆਪਣੀ ਪਸੰਦ ਦੀ ਕਿਸੇ ਵੀ ਸਰੀਰਕ ਕਸਰਤ ਲਈ ਆਪਣੇ ਰੋਜ਼ਾਨਾ ਪ੍ਰੋਗਰਾਮ ਵਿੱਚੋਂ ਘੱਟੋ-ਘੱਟ ਅੱਧਾ ਘੰਟਾ ਕੱਢਣਾ ਚਾਹੀਦਾ ਹੈ। ਤੁਸੀਂ ਤੇਜ ਸੈਰ, ਜਾਗਿੰਗ, ਤੈਰਾਕੀ, ਸਾਈਕਲਿੰਗ, ਯੋਗਾ ਜਾਂ ਆਪਣੀ ਪਸੰਦ ਦੀ ਕੋਈ ਹੋਰ ਕਸਰਤ ਕਰ ਸਕਦੇ ਹੋ। ਇਹ ਤੁਹਾਨੂੰ ਸਰੀਰਕ ਤੌਰ ’ਤੇ ਤੰਦਰੁਸਤ ਰੱਖਦਾ ਹੈ ਅਤੇ ਤੁਹਾਡੇ ਦਿਮਾਗ ਨੂੰ ਆਰਾਮ ਦੇਣ ਦਾ ਵਧੀਆ ਤਰੀਕਾ ਵੀ ਹੈ। ਮੈਡੀਟੇਸ਼ਨ ਕਰਨਾ ਤੁਹਾਡੇ ਮਨ ਨੂੰ ਸ਼ਾਂਤ ਕਰਨ ਅਤੇ ਆਤਮ-ਵਿਸ਼ਵਾਸ ਵਧਾਉਣ ਦਾ ਵਧੀਆ ਤਰੀਕਾ ਹੈ। ਸਕਾਰਾਤਮਕ ਲੋਕਾਂ ਭਾਵ ਉਨ੍ਹਾਂ ਲੋਕਾਂ ਨਾਲ ਰਹੋ ਜਿਨ੍ਹਾਂ ਨਾਲ ਤੁਸੀਂ ਸਿਹਤਮੰਦ ਅਤੇ ਅਰਥਪੂਰਨ ਚਰਚਾਵਾਂ ਵਿੱਚ ਸ਼ਾਮਲ ਹੋ ਸਕਦੇ ਹੋ ਅਤੇ ਜੋ ਤੁਹਾਨੂੰ ਨਿਰਾਸ਼ ਕਰਨ ਦੀ ਬਜਾਏ ਬਿਹਤਰ ਕਰਨ ਲਈ ਉਤਸ਼ਾਹਿਤ ਕਰ ਸਕਦੇ ਹਨ। (World Health Day)

ਇਹ ਤੁਹਾਡੀ ਭਾਵਨਾਤਮਕ ਅਤੇ ਸਮਾਜਿਕ ਸਿਹਤ ਲਈ ਚੰਗਾ ਹੈ। ਸਾਲਾਨਾ ਸਿਹਤ ਜਾਂਚ ਕਰਵਾਉਣਾ ਇੱਕ ਚੰਗਾ ਵਿਚਾਰ ਹੈ। ਸਾਵਧਾਨੀ ਹਮੇਸ਼ਾ ਇਲਾਜ ਨਾਲੋਂ ਬਿਹਤਰ ਹੁੰਦੀ ਹੈ। ਇਸ ਲਈ ਜੇਕਰ ਤੁਸੀਂ ਆਪਣੀ ਸਾਲਾਨਾ ਰਿਪੋਰਟ ਵਿੱਚ ਕੋਈ ਕਮੀ ਜਾਂ ਕਿਸੇ ਕਿਸਮ ਦੀ ਸਮੱਸਿਆ ਦੇਖਦੇ ਹੋ ਤਾਂ ਤੁਹਾਨੂੰ ਤੁਰੰਤ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ ਤੇ ਇਸ ਦੇ ਵਧਣ ਤੋਂ ਪਹਿਲਾਂ ਇਸ ਨੂੰ ਠੀਕ ਕਰਨਾ ਚਾਹੀਦਾ ਹੈ। ਵਿਸ਼ਵ ਸਿਹਤ ਦਿਵਸ ਉਨ੍ਹਾਂ ਬਿਮਾਰੀਆਂ ਨੂੰ ਜੜ੍ਹੋਂ ਪੁੱਟਣ ਲਈ ਇੱਕ ਜਾਗਰੂਕਤਾ ਮੁਹਿੰਮ ਹੈ, ਜੋ ਬਿਮਾਰੀਆਂ ਆਪਣੇ ਖੰਭ ਫੈਲਾ ਕੇ ਪੂਰੀ ਦੁਨੀਆ ਨੂੰ ਆਪਣੀ ਲਪੇਟ ਵਿੱਚ ਲੈ ਰਹੀਆਂ ਹਨ ਯਾਨੀ ਵਿਸ਼ਵ ਸਿਹਤ ਦਿਵਸ ਬਿਮਾਰੀ ਨੂੰ ਜੜ੍ਹ ਤੋਂ ਖਤਮ ਕਰਨ ਦੀ ਮੁਹਿੰਮ ਹੈ। ਸਾਨੂੰ ਸਾਰਿਆਂ ਨੂੰ ਇਸ ਮੁਹਿੰਮ ਦਾ ਹਿੱਸਾ ਬਣਨਾ ਚਾਹੀਦਾ ਹੈ ਤੇ ਸੁਰੱਖਿਅਤ ਅਤੇ ਸਿਹਤਮੰਦ ਜੀਵਨ ਜਿਉਣ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਹੋਰ ਲੋਕਾਂ ਨੂੰ ਵੀ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ। (World Health Day)

LEAVE A REPLY

Please enter your comment!
Please enter your name here