ਦੁਕਾਨਾਂ ਢਾਹੁਣ ਮੌਕੇ ਕੰਧ ਹੇਠਾਂ ਦੱਬੇ ਮਜ਼ਦੂਰ, ਦੋ ਦੀ ਮੌਤ

Wall Fell
ਦੁਕਾਨਾਂ ਢਾਹੁਣ ਮੌਕੇ ਕੰਧ ਹੇਠਾਂ ਦੱਬੇ ਮਜ਼ਦੂਰ, ਦੋ ਦੀ ਮੌਤ

ਇੱਕ ਮਜਦੂਰ ਦੀ ਮੌਕੇ ’ਤੇ ਹੀ ਜਦਕਿ ਇੱਕ ਨੇ ਹਸਪਤਾਲ ’ਚ ਜਾ ਕੇ ਦਮ ਤੋੜਿਆ

(ਖੁਸਵੀਰ ਸਿੰਘ ਤੂਰ) ਪਟਿਆਲਾ। ਪੁਰਾਣੀਆਂ ਦੁਕਾਨਾਂ ਦੇ ਢਾਹੁਣ ਮੌਕੇ ਦੋ ਮਜ਼ਦੂਰਾਂ ਦੀ ਕੰਧ ਹੇਠਾਂ ਦੱਬਣ ਕਰਕੇ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। (Wall Fell) ਜਦੋਂਕਿ ਇੱਕ ਮਜ਼ਦੂਰ ਜਖਮੀ ਹੋ ਗਿਆ ਹੈ। ਇਕੱਤਰ ਕੀਤੀ ਜਾਣਕਾਰੀ ਮੁਤਾਬਿਕ ਸਰਹੰਦ ਰੋਡ ’ਤੇ ਸਥਿਤ ਅਨਾਜ ਮੰਡੀ ਵਿਖੇ ਮਜ਼ਦੂਰਾਂ ਵੱਲੋਂ ਪੁਰਾਣੀਆਂ ਦੁਕਾਨਾਂ ਢਾਹੀਆਂ ਜਾ ਰਹੀਆਂ ਸਨ। ਇਸੇ ਦੌਰਾਨ ਹੀ ਕੰਧ ਡਿੱਗਣ ਕਾਰਨ ਇਸਦੇ ਹੇਠਾਂ ਮਜ਼ਦੂਰ ਦੱਬ ਗਏ।

ਇਹ ਵੀ ਪੜ੍ਹੋ: ਨੌਜਵਾਨਾਂ ਨੂੰ ਸਿਖਾਈ ਜਾਵੇਗੀ ਅੰਗਰੇਜ਼ੀ ਭਾਸ਼ਾ, ਮੁੱਖ ਮੰਤਰੀ ਮਾਨ ਨੇ ਚੁੱਕਿਆ ਖਾਸ ਕਦਮ

ਕੰਧ ਹੇਠਾਂ ਦੱਬਣ ਕਾਰਨ ਹਰਜੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਸੁਨਿਆਰਹੇੜੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦੋਂਕਿ ਹੈਪੀ ਵਾਸੀ ਅਕਾਲਗੜ੍ਹ ਅਤੇ ਰਾਜਾ ਰਾਮ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਰਾਜਿੰਦਰਾ ਹਸਪਤਾਲ ਵਿਖੇ ਗੰਭੀਰ ਜਖਮੀ ਹੋਣ ਕਰਕੇ ਹੈਪੀ ਦੀ ਮੌਤ ਹੋ ਗਈ। ਜਾਣਕਾਰੀ ਮਿਲੀ ਹੈ ਕਿ ਦੁਕਾਨਾਂ ਢਾਹੁਣ ਲਈ ਪੰਜ ਛੇ ਮਜ਼ਦੂਰ ਕੰਮ ਤੇ ਲੱਗੇ ਹੋਏ ਸਨ ਅਤੇ ਇਸੇ ਦੌਰਾਨ ਹੀ ਕੰਧ ਉਨ੍ਹਾਂ ਉੱਪਰ ਡਿੱਗ ਗਈ। (Wall Fell ਲੋਕਾਂ ਦਾ ਕਹਿਣਾ ਹੈ ਕਿ ਮਜ਼ਦੂਰਾਂ ਨੂੰ ਠੇਕੇਦਾਰ ਵੱਲੋਂ ਕੋਈ ਵੀ ਸੇਫਟੀ ਉਪਕਰਨ ਉਪਲਬਧ ਨਹੀਂ ਕਰਵਾਇਆ ਸੀ ਅਤੇ ਇਹ ਅਣਜਾਣ ਵਿਅਕਤੀਆਂ ਵਾਂਗ ਹੀ ਕੰਮ ਕਰ ਰਹੇ ਸਨ। ਇੱਧਰ ਖਾਣਾ ਅਨਾਜ ਮੰਡੀ ਦੇ ਇੰਸਪੈਕਟਰ ਅਮਨਦੀਪ ਸਿੰਘ ਦਾ ਕਹਿਣਾ ਹੈ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਸ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।