ਮਹਿਲਾ ਟੀ-20। ਭਾਰਤ ਨੂੰ ਹਰਾ ਕੇ ਆਸਟਰੇਲੀਆ ਨੇ ਮਾਰੀ ਬਾਜ਼ੀ

Women T20। ਭਾਰਤ ਨੂੰ ਹਰਾ ਕੇ ਆਸਟਰੇਲੀਆ ਨੇ ਮਾਰੀ ਬਾਜ਼ੀ

ਮੈਲਬੋਰਨ। ਮਹਿਲਾ ਟੀ-20 ਵਰਲਡ ਕੱਪ ਦਾ ਫਾਈਨਲ ਮੁਕਾਬਲਾ ਅੱਜ ਭਾਰਤ ਅਤੇ ਆਸਟਰੇਲੀਆ ਵਿਚਾਲੇ ਇੱਥੇ ਮੈਲਬੋਰਨ ਕ੍ਰਿਕਟ ਗਰਾਊਂਡ ‘ਤੇ ਖੇਡਿਆ ਗਿਆ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਆਸਟਰੇਲੀਆਈ ਟੀਮ ਨੇ ਨਿਰਧਾਰਤ 20 ਓਵਰਾਂ ‘ਚ 4 ਵਿਕਟਾਂ ਦੇ ਨੁਕਸਾਨ ‘ਤੇ 184 ਦੌੜਾਂ ਬਣਾਈਆਂ। ਇਸ ਤਰ੍ਹਾਂ ਆਸਟਰੇਲੀਆ ਨੇ ਭਾਰਤ ਨੂੰ 185 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਨ ਆਈ ਭਾਰਤੀ ਟੀਮ 19.1 ਓਵਰਾਂ 10 ਵਿਕਟਾਂ ਦੇ ਨੁਕਸਾਨ ‘ਤੇ ਸਿਰਫ 99 ਦੌੜਾਂ ਹੀ ਬਣਾ ਸਕੀ। ਇਸ ਤਰ੍ਹਾਂ ਆਸਟਰੇਲੀਆ ਨੇ ਭਾਰਤ ਨੂੰ 85 ਦੌੜਾਂ ਨਾਲ ਹਰਾ ਕੇ ਮਹਿਲਾ ਟੀ-20 ਵਰਲਡ ਕੱਪ ਖਿਤਾਬ ਆਪਣੇ ਨਾਂਅ ਕਰ ਲਿਆ। ਆਸਟਰੇਲੀਆ ਵੱਲੋਂ ਮਿਲੇ 185 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਮਹਿਲਾ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ।

ਭਾਰਤ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਭਾਰਤ ਦੀ ਸਲਾਮੀ ਬੱਲੇਬਾਜ਼ ਸ਼ੇਫਾਲੀ ਵਰਮਾ 2 ਦੌੜਾਂ ਦੇ ਨਿੱਜੀ ਸਕੋਰ ‘ਤੇ ਮੇਗਾਨ ਸਕਟ ਦੀ ਗੇਂਦ ‘ਤੇ ਹੀਲੀ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਈ। ਭਾਰਤ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਜੇਮਿਮਾ ਰੋਡ੍ਰੀਗੇਜ ਬਿਨਾ ਖਾਤਾ ਖੋਲ੍ਹੇ ਹੀ ਜੇਸ ਜੋਨਾਸਨ ਦੀ ਗੇਂਦ ‘ਤੇ ਨਿਕੋਲਾ ਕੈਰੀ ਨੂੰ ਕੈਚ ਦੇ ਬੈਠੀ ਤੇ ਆਊਟ ਹੋ ਗਈ।

ਭਾਰਤ ਨੂੰ ਤੀਜਾ ਝਟਕਾ ਉਦੋਂ ਲੱਗਾ ਜਦੋਂ ਸਮ੍ਰਿਤੀ ਮੰਧਾਨਾ 11 ਦੌੜਾਂ ਦੇ ਨਿੱਜੀ ਸਕੋਰ ‘ਤੇ ਸੋਫੀ ਮੋਲੀਨਿਕਸ ਦੀ ਗੇਂਦ ‘ਤੇ ਨਿਕੋਲਾ ਕੈਰੀ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਈ। ਭਾਰਤ ਦਾ ਚੌਥਾ ਵਿਕਟ ਹਰਮਨਪ੍ਰੀਤ ਕੌਰ ਦਾ ਡਿੱਗਿਆ। ਹਰਮਨਪ੍ਰੀਤ ਕੌਰ 4 ਦੌੜਾਂ ਦੇ ਨਿੱਜੀ ਸਕੋਰ ਜੋਨਾਸਨ ਦੀ ਗੇਂਦ ‘ਤੇ ਐਸ਼ਲੀਗ ਗਾਰਡਨਰ ਨੂੰ ਕੈਚ ਦੇ ਕੇ ਆਊਟ ਹੋ ਗਈ। ਇਸੇ ਤਰ੍ਹਾਂ ਸ਼ਿਖਾ ਪਾਂਡੇ 1 ਦੌੜ, ਰਿਚਾ ਘੋਸ਼ 18 ਦੌੜਾਂ, ਰਾਧਾ ਯਾਦਵ 1 ਦੌੜ ਤੇ ਪੂਨਮ ਯਾਦਵ ਵੀ 1 ਦੌੜ ਬਣਾ ਪਵੇਲੀਅਨ ਪਰਤ ਗਈਆਂ। ਆਸਟਰੇਲੀਆ ਵੱਲੋਂ ਸਭ ਤੋਂ ਜ਼ਿਆਦਾ ਵਿਕਟ ਮੇਗਾਨ ਸਕਟ ਨੇ 4, ਜੇਸ ਜਾਨਸਨ ਨੇ 3, ਸੋਫੀ ਮੋਲੀਨਿਕਸ 1, ਡੇਲਿਸਾ ਕਿਮਿੰਸ 1 ਦੌੜ ਅਤੇ ਨਿਕੋਲਸ ਕੈਰੀ ਨੇ 1 ਵਿਕਟ ਲਏ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।