ਬੁੱਧੀ ਨਾਲ ਔਗੁਣਾਂ ‘ਤੇ ਰੋਕ

Withstanding, Intellectuals, Bent

ਬੁੱਧੀ ਨਾਲ ਔਗੁਣਾਂ ‘ਤੇ ਰੋਕ | Withstanding

ਸਿਰਫ਼ ਚਿਹਰਾ ਵੇਖ ਕੇ ਚਰਿੱਤਰ ਦੱਸਣ ਦਾ ਦਾਅਵਾ ਕਰਨ ਵਾਲਾ ਇੱਕ ਜੋਤਸ਼ੀ ਜਦੋਂ ਯੂਨਾਨ ਦੇ ਪ੍ਰਸਿੱਧ ਦਾਰਸ਼ਨਿਕ ਸੁਕਰਾਤ ਕੋਲ ਪੁੱਜਾ ਤਾਂ ਉਹ ਮੁਰੀਦਾਂ ਦੀ ਮੰਡਲੀ ‘ਚ ਬੈਠੇ ਸਨ ਸੁਕਰਾਤ ਦੇ ਵਿਚਾਰ ਜਿੰਨੇ ਚੰਗੇ ਸਨ, ਉਹ ਉਨੇ ਹੀ ਬਦਸੂਰਤ ਸਨ ।

ਜੋਤਸ਼ੀ ਨੇ ਕਿਹਾ, ‘ਇਸ ਵਿਅਕਤੀ ‘ਚ ਕਰੋਧ ਕੁੱਟ-ਕੁੱਟ ਕੇ ਭਰਿਆ ਹੈ ਇਸ ਦੇ ਨਹੁੰਆਂ ਦੀ ਰਚਨਾ ਤੋਂ ਇਹੀ ਝਲਕਦਾ ਹੈ’ ।

ਇਹ ਸੁਣ ਕੇ ਸੁਕਰਾਤ ਦੇ ਮੁਰੀਦ ਗੁੱਸੇ ‘ਚ ਆ ਗਏ ਪਰ ਜੋਤਸ਼ੀ ਨੇ ਨਿੱਡਰਤਾ ਨਾਲ ਅੱਗੇ ਕਿਹਾ, ‘ਇਸ ਦੇ ਮੱਥੇ ਤੇ ਸਿਰ ਦੀ ਰਚਨਾ ਦੇ ਹਿਸਾਬ ਨਾਲ ਇਹ ਨਿਸ਼ਚਿਤ ਤੌਰ ‘ਤੇ ਲਾਲਚੀ  ਹੋਵੇਗਾ  ਇਸ ਦੀ ਠੋਡੀ ਤੋਂ ਪਤਾ ਲੱਗਦਾ ਹੈ ਕਿ ਇਹ ਬਿਲਕੁਲ ਸਨਕੀ ਹੈ ਇਸ ਦੇ ਬੁੱਲ੍ਹ ਤੇ ਦੰਦਾਂ ਦੇ ਅਕਾਰ ਨੂੰ ਵੇਖ ਕੇ ਲੱਗਦਾ ਹੈ ਕਿ ਇਹ ਹਮੇਸ਼ਾ ਦੇਸ਼-ਧ੍ਰੋਹ ਕਰਨ ਲਈ ਉਤਾਵਲਾ ਰਹਿੰਦਾ ਹੈ’ ਇਹ ਸੁਣ ਕੇ ਸੁਕਰਾਤ ਨੇ ਜੋਤਸ਼ੀ ਨੂੰ ਵਧੀਆ ਪੁਰਸਕਾਰ ਦੇ ਕੇ ਵਿਦਾ ਕੀਤਾ ।

ਇਹੀ ਵੀ ਪੜ੍ਹੋ : ਮੋਟਰਸਾਈਕਲ ਖੰਭੇ ਨਾਲ ਟਕਰਾਉਣ ਕਾਰਨ ਨੌਜਵਾਨ ਦੀ ਮੌਤ

ਸੁਕਰਾਤ ਦੇ ਸ਼ਿਸ਼ ਇਹ ਵੇਖ ਕੇ ਹੈਰਾਨ ਰਹਿ ਗਏ ਸੁਕਰਾਤ ਮੁਰੀਦਾਂ ਦੀ ਹੈਰਾਨੀ ਦੂਰ ਕਰਨ ਲਈ ਬੋਲੇ, ‘ਸੱਚ ਨੂੰ ਛੁਪਾਉਣਾ ਬੇਕਾਰ ਹੈ ਜੋਤਸ਼ੀ ਨੇ ਜਿੰਨੇ ਔਗੁਣ ਦੱਸੇ, ਉਹ ਸਭ ਮੇਰੇ ‘ਚ ਮੌਜ਼ੂਦ ਹਨ ਮੈਂ ਉਨ੍ਹਾਂ ਨੂੰ ਮੰਨਦਾ ਹਾਂ ਪਰ ਮੈਂ ਆਪਣੀ ਬੁੱਧੀ ਦੀ ਸ਼ਕਤੀ ਨਾਲ ਸਾਰੇ ਔਗੁਣਾਂ ‘ਤੇ ਰੋਕ ਲਾਈ ਰੱਖਦਾ ਹਾਂ ਜੋਤਸ਼ੀ ਇਹ ਗੱਲ ਦੱਸਣਾ ਭੁੱਲ ਗਿਆ’।