ਸੱਚੇ ਵੈਰਾਗ ਨਾਲ ਜਲਦੀ ਮਿਲਦਾ ਹੈ ਪਰਮਾਤਮਾ: ਪੂਜਨੀਕ ਗੁਰੂ ਜੀ

Anmol Vachan Sachkahoon

ਸੱਚੇ ਵੈਰਾਗ ਨਾਲ ਜਲਦੀ ਮਿਲਦਾ ਹੈ ਪਰਮਾਤਮਾ: ਪੂਜਨੀਕ ਗੁਰੂ ਜੀ

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ ਉਹ ਸੁਪਰੀਮ ਪਾਵਰ,ਉਹ ਮਾਲਕ ਕਣ-ਕਣ, ਜ਼ਰੇ-ਜ਼ਰੇ ’ਚ ਮੌਜ਼ੂਦ ਹੈ ਅਜਿਹੀ ਕੋਈ ਜਗ੍ਹਾ ਨਹੀਂ ਜਿੱਥੇ ਉਹ ਪਰਮ ਪਿਤਾ ਪਰਮਾਤਮਾ ਨਾ ਹੋਵੇ ਜਿੱਥੋਂ ਤੱਕ ਨਿਗਾਹ ਜਾਂਦੀ ਹੈ, ਉਹ ਮਾਲਕ ਹੈ, ਤੇ ਜਿੱਥੇ ਨਿਗਾਹ ਨਹੀਂ ਜਾਂਦੀ ਉਥੇ ਵੀ ਮਾਲਕ ਹੈ ਪਰ ਜੋ ਉਸ ਨੂੰ ਪਾਉਣ ਦੀ ਕੋਸ਼ਿਸ਼ ਕਰਦੇ ਹਨ, ਉਨ੍ਹਾਂ ਨੂੰ ਹੀ ਉਹ ਨਜ਼ਰ ਆਉਂਦਾ ਹੈ।

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੋ ਇਨਸਾਨ ਸੱਚੇ ਰਾਹ ’ਤੇ ਚਲਦੇ ਹੋਏ,ਭਾਵ ਭਗਤੀ-ਇਬਾਦਤ ਕਰਦੇ ਹੋਏ,ਉਸ ਪਰਮਾਤਮਾ ਦਾ ਨਾਮ ਜਪਣਗੇ ਉਸ ਲਈ ਵੈਰਾਗ ਪੈਦਾ ਕਰਨਗੇ, ਤਾਂ ਉਹ ਵੈਰਾਗ ਨਾਲ ਬਹੁਤ ਜਲਦੀ ਮਿਲ ਜਾਂਦਾ ਹੈ ਖੁਸ਼ਕ ਨਮਾਜਾਂ, ਖੁਸ਼ਕ ਇਬਾਦਤ ਪਰਮ ਪਿਤਾ ਪਰਮਾਤਮਾ ਨੂੰ ਜਲਦੀ ਮਨਜ਼ੂਰ ਨਹੀਂ ਹੁੰਦੀ ਜੋ ਭਾਵਨਾ, ਸ਼ਰਧਾ, ਸੱਚੀ ਤੜਫ਼ ਨਾਲ ਉਸ ਨੂੰ ਬੁਲਾਉਂਦੇ ਹਨ, ਉਹ ਜ਼ਰੂਰ ਚਲਿਆ ਆਉਂਦਾ ਹੈ, ਕਿਉਂਕਿ ਉਸ ਨੇ ਤਾਂ ਕਿਤੋਂ ਆਉਣਾ ਹੀ ਨਹੀਂ ਉਹ ਤਾਂ ਸਾਰਿਆਂ ਦੇ ਅੰਦਰ ਪਹਿਲਾਂ ਹੀ ਮੌਜ਼ੂਦ ਹੈ ਇਨਸਾਨ ਦੀ ਆਤਮਾ ਇਸ ਕਾਬਲ ਬਣ ਜਾਂਦੀ ਹੈ ਕਿ ਉਹ ਉਸ ਪਰਮ ਪਿਤਾ ਪਰਮਾਤਮਾ ਨੂੰ ਦੇਖ ਸਕੇ ਉਸ ਦੇ ਦਰਸ਼ਨ ਕਰ ਸਕੇ, ਉਸ ਦੀ ਕਿਰਪਾ ਦ੍ਰਿਸ਼ਟੀ ਦੇ ਕਾਬਲ ਬਣ ਸਕੇ ਉਸ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਉਸ ਦੇ ਨਾਮ ਦਾ ਸਿਮਰਨ, ਭਗਤੀ ਇਬਾਦਤ ਕਰੋ ਤਾਂਕਿ ਉਸ ਦੀ ਕਿਰਪਾ ਹਮੇਸ਼ਾ ਬਣੀ ਰਹੇ ਤੇ ਉਸ ਦੀ ਦਇਆ-ਮਿਹਰ , ਰਹਿਮਤ ਨਾਲ ਤੁਸੀਂ ਮਾਲਾਮਾਲ ਹੁੰਦੇ ਰਹੋ।

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਤਿਗੁਰੂ ਦੀ ਰਹਿਮਤ ਪਾਉਣ ਲਈ ਕੋਈ ਪੈਸਾ, ਕੱਪੜਾ-ਲੱਤਾ ਨਹੀਂ ਚਾਹੀਦਾ, ਘਰ-ਪਰਿਵਾਰ ਛੱਡਣ ਦੀ ਲੋੜ ਨਹੀਂ ਤੇ ਨਾ ਹੀ ਉਸ ਨੂੰ ਤੁਹਾਡੇ ਤਨ ਦੀ ਲੋੜ ਹੈ, ਇਹ ਤਾਂ ਤੁਹਾਨੂੰ ਲੋੜ ਹੈ ਤਾਂ ਤੁਸੀਂ ਤਨ, ਮਨ, ਧਨ ਨਾਲ ਦੀਨ-ਦੁਖੀਆਂ ਦੀ ਸੇਵਾ ਕਰੋ ਤੇ ਜਿੰਨਾ ਹੋ ਸਕੇ ਦੂਜਿਆਂ ਦਾ ਸਹਾਰਾ ਬਣੋ ਅੱਲ੍ਹਾ, ਵਾਹਿਗੁਰੂ ਦੀ ਗੱਲ ਜਿੱਥੇ ਵੀ ਹੁੰਦੀ ਹੈ ਉਸ ’ਚ ਬੈਠੋ, ਮਨ ਚਾਹੇ ਆਉਣ ਨਾ ਦੇਵੇ ਮਨ ਤਾਂ ਬਹੁਤ ਜ਼ਾਲਮ ਹੈ, ਇਹ ਨੈਗਟਿਵ ਚੀਜ਼ਾਂ ਨੂੰ ਬਹੁਤ ਜਲਦੀ ਫੜਦਾ ਹੈ ਲੋਕ ਪਰਮਾਤਮਾ ਨੂੰ ਕਹਿੰਦੇ ਹਨ ਕਿ ਚਮਤਕਾਰ ਦਿਖਾਵੇਗਾ ਤਾਂ ਮੰਨਾਂਗੇ ਤੇ ਜੋ ਗ਼ਲਤ ਗੱਲਾਂ ਲੋਕ ਕਹਿੰਦੇ ਹਨ, ਉਸ ਲਈ ਕੋਈ ਚਮਤਕਾਰ ਦੀ ਲੋੜ ਨਹੀਂ ਹੁੰਦੀ ਫਿਰ ਵੀ ਹਾਂ ਭਾਈ ! ਤੂੰ ਸਹੀ ਕਹਿੰਦਾ ਹੈਂ, ਇਹ ਕਹਿ ਕੇ ਮਨ ਹਾਵੀ ਹੋ ਜਾਂਦਾ ਹੈ ਤੇ ਰਾਮ-ਨਾਮ ਤੋਂ ਦੂਰ ਹੋ ਜਾਂਦਾ ਹੈ ਮਨ ਦੀ ਸੇਵਾ ਲਈ ਤੁਸੀਂ ਸਤਿਸੰਗ ਸੁਣੋ, ਮਾਲਕ ਦੀ ਯਾਦ ’ਚ ਸਮਾਂ ਲਗਾਓ ਤੇ ਧਨ ਦੀ ਸੇਵਾ ਬਿਮਾਰ ਦਾ ਇਲਾਜ਼ ਕਰਵਾ ਦਿਓ, ਪਿਆਸੇ ਨੂੰ ਪਾਣੀ, ਭੁੱਖੇ ਨੂੰ ਖਾਣਾ ਜੋ ਵੀ ਆਰਥਿਕ ਤੌਰ ’ਤੇ ਕਮਜ਼ੋਰ ਹਨ, ਉਨ੍ਹਾਂ ਦੀ ਸਹਾਇਤਾ ਕਰੋ।

ਸੱਚੇ ਦਿਲ ਨਾਲ ਤਾਂ ਉਹ ਪੈਸੇ ਦੀ ਸੇਵਾ ਹੈ ਜਿਵੇਂ ਪਰਮਾਰਥੀ ਕਾਰਜ ਚਲਦੇ ਰਹਿੰਦੇ ਹਨ ਆਸ਼ਰਮ ਵੱਲੋਂ, ਤੁਸੀਂ ਉਸ ’ਚ ਸਮਾਂ ਕੱਢਦੇ ਹੋ, ਤਨ, ਮਨ, ਧਨ ਨਾਲ ਤਾਂ ਇਹ ਤੁਹਾਡੀ ਸੱਚੀ ਪਰਮਾਰਥੀ ਸੇਵਾ ਹੈ ਪਰ ਜਦੋਂ ਤੁਸੀਂ ਸੇਵਾ ਕਰਦੇ ਹੋ, ਉਸ ਤੋਂ ਬਾਅਦ ਮਨ ਨੂੰ ਹਾਵੀ ਨਾ ਹੋਣ ਦਿਓ ਯਾਰ ਕਿਉਂ ਕੀਤਾ, ਕੀ ਮਿਲਿਆ, ਕੁਝ ਨਹੀਂ ਮਿਲਿਆ, ਕੀ ਕੀਤਾ ਮਾਲਕ ਨੇ ਤੇਰੇ ਲਈ ਕੰਮ ਕੀਤਾ ਕਿੰਨਾ ਸਿਮਰਨ ਕੀਤਾ ਤੂੰ, ਕਿੰਨੀ ਭਗਤੀ ਕੀਤੀ ਹੈ, ਕਿੰਨੀ ਸੇਵਾ ਕਰ ਦਿੱਤੀ ਇਸ ਤਰ੍ਹਾਂ ਮਨ ਹਾਵੀ ਹੁੰਦਾ ਜਾਂਦਾ ਹੈ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਬਣਾਏਗਾ ਮਨ ਤੇ ਫਿਰ ਕੰਨੀ ਖਿਸਕਾਏਗਾ ਆਪਣੇ ਮਨ ਨਾਲ ਭਗਤੀ ਰਾਹੀਂ ਲੜੋ, ਸੇੇਵਾ ਰਾਹੀਂ ਲੜੋ, ਤਦ ਮਨ ਤੁਹਾਨੂੰ ਮਾਲਕ ਦੇ ਪਿਆਰ ਨਾਲ ਜੁੜਨ ਦੇਵੇਗਾ ਤੇ ਤਦ ਤੁਸੀਂ ਮਾਲਕ ਦੇ ਪਿਆਰ ਨੂੰ ਪਾ ਕੇ ਖੁਸ਼ੀਆਂ ਦੇ ਹੱਕਦਾਰ ਬਣਦੇ ਜਾਵੋਗੇ ਜਦੋਂ ਤੱਕ ਤੁਸੀਂ ਮਨ ਦੀ ਲਗਾਮ ਢਿੱਲੀ ਛੱਡੀ ਰਖਦੇ ਹੋ, ਇਹ ਛੱਡੇਗਾ ਨਹੀਂ ਇਸ ਨੂੰ ਰਾਮ ਨਾਮ ਨਾਲ ਕਸ ਦਿਓ, ਤਦ ਇਹ ਜੰਗਲੀ ਘੋੜਾ ਕਾਬੂ ’ਚ ਆਵੇਗਾ ਇਹ ਦੱਸਣਾ ਫ਼ਕੀਰਾਂ ਦਾ ਕੰਮ ਹੈ, ਮੰਨਣਾ ਜਾਂ ਨਾ ਮੰਨਣਾ ਤੁਹਾਡੀ ਮਰਜ਼ੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ