ਪੂਜਨੀਕ ਗੁਰੂ ਜੀ ਦੇ ਬਚਨਾਂ ਦੇ ਮੁਰੀਦ ਹੋਏ ਸੂਬਾ ਮੰਤਰੀ ਕਪਿਲ ਦੇਵ, ਦਿੱਤਾ ਵੱਡਾ ਬਿਆਨ

ਸੁਣਾਈ ਦੇਣ ਲੱਗੀ ਭਾਰਤ ਨੂੰ ਵਿਸ਼ਵ ਗੁਰੂ ਬਣਾਉਣ ਦੀ ਗੂੰਜ

  • ਭਾਰਤ ਵਾਸੀ ਬੋਲੋ, ਪੂਜਨੀਕ ਗੁਰੂ ਜੀ ਦੇ ਨਾਲ ਕਦਮ ਨਾਲ ਕਦਮ ਮਿਲਾਵਾਂਗੇ, ਦੇਸ਼ ਨੂੰ ਫਿਰ ਤੋਂ ਵਿਸ਼ਵ ਗੁਰੂ ਬਣਾਵਾਂਗੇ
  • ਪੂਜਨੀਕ ਗੁਰੂ ਜੀ ਵੱਲੋਂ ਸੋਸ਼ਲ ਮੀਡੀਆ ’ਤੇ ਭਾਰਤੀ ਪਰੰਪਰਾ ਤੇ ਸੰਸਕ੍ਰਿਤੀ ਬਚਾਉਣ ਦਾ ਸੱਦਾ ਰੰਗ ਲਿਆਉਣ ਲੱਗਿਆ

ਬਰਨਾਵਾ/ਸਰਸਾ (ਸੱਚ ਕਹੂੰ ਨਿਊਜ਼)। ਭਾਰਤ ਦੇਸ਼ ਨੂੰ ਵਿਸ਼ਵ ਗੁਰੂ ਬਣਾਉਣ ਤੇ ਭਾਰਤੀ ਸੰਸਕ੍ਰਿਤੀ ਨੂੰ ਬਚਾਉਣ ਲਈ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਸ਼ਲਾਘਾਯੋਗ ਕਦਮ ਚੁੱਕੇ ਜਾ ਰਹੇ ਹਨ। ਪੂਜਨੀਕ ਗੁਰੂ ਜੀ ਦਾ ਮੰਨਣਾ ਹੈ ਕਿ ਜਦੋਂ ਸਾਡੇ ਦੇਸ਼ ਨੂੰ ਸੋਨੇੇ ਦੀ ਚਿੜੀਆ ਬਣਾਉਣ ਵਾਲੇ ਸਾਡੇ ਵੰਸ਼ਜ਼ ਹੀ ਹਨ। ਫਿਰ ਕਿਉਂ ਅਸੀਂ ਆਪਣੀ ਸੰਸਕ੍ਰਿਤੀ ਨੂੰ ਛੱਡ ਕੇ ਦੂਜਿਆਂ ਦੀ ਸੰਸਕ੍ਰਿਤੀ ਨੂੰ ਫਾਲੋ ਕਰ ਰਹੇ ਹਾਂ। ਕਿਉਂ ਆਪਣੀ ਸੰਸਕ੍ਰਿਤੀ ਛੱਡ ਕੇ ਦੂਜਿਆਂ ਦੀ ਸੰਸ੍ਰਕਿਤੀ ਵੱਲ ਵਧਦੇ ਜਾ ਰਹੇ ਹਾਂ। ਬੀਤੇ ਦਿਨ ਵੀ ਬਰਨਾਵਾ ਆਸ਼ਰਮ ਤੋਂ ਆਨਲਾਈਨ ਰੂ-ਬ-ਰ ਹੁੰਦਿਆਂ ਪ੍ਰੋਗਰਾਮ ਦੌਰਾਨ ਪੂਜਨੀਕ ਗੁਰੂ ਜੀ ਨੇ ਸਭ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ “ਅਸੀਂ ਆਪਣੇ ਰਾਜਾਵਾਂ ਨੂੰ ਪ੍ਰਾਥਨਾ ਕਰਾਂਗੇ ਕਿ ਮੁੜ ਤੋਂ ਅਜਿਹਾ ਹੋ ਜਾਵੇ ਕਿ ਵਿਦੇਸ਼ੀ ਸਾਡੇ ਇੱਥੇ ਪੜ੍ਹਨ ਆਉਣ। ਉਹ ਸਮਾਂ ਫਿਰ ਤੋਂ ਵਾਪਸ ਆ ਜਾਵੇ, ਜਦੋਂ ਵਿਦੇਸ਼ੀ ਇਹ ਕਹਿਣ ਲੱਗ ਜਾਣ ਕਿ ਪੜ੍ਹਾਈ ਕਰਨ ਜਾਂ ਕੁਛ ਸਿੱਖਣ ਲਈ ਸਾਨੂੰ ਭਾਰਤ ਦੇਸ਼ ਜਾਣਾ ਹੈ।”

ਪੂਜਨੀਕ ਗੁਰੂ ਜੀ ਦਾ ਸੋਸ਼ਲ ਮੀਡੀਆ ’ਤੇ ਜਿਵੇਂ ਹੀ ਇਹ ਵੀਡੀਓ ਵਾਇਰਲ ਹੋਇਆ ਤਾਂ ਆਮ ਲੋਕਾਂ ਦੇ ਨਾਲ ਰਾਜਨੀਤਿਕ ਤੇ ਸਮਾਜਿਕ ਲੋਕਾਂ ਨੇ ਇਸ ਨੂੰ ਸ਼ਲਾਘਾਯੋਗ ਕਦਮ ਦੱਸਦਿਆਂ ਆਪਣਾ ਪੂਰਾ ਸਹਿਯੋਗ ਦੇਣ ਦੀ ਗੱਲ ਕਹੀ। ਲੋਕਾਂ ਨੇ ਕਿਹਾ ਕਿ ਪੂਜਨੀਕ ਗੁਰੂ ਜੀ ਦੀ ਸੋਚ ਨੂੰ ਅਸੀਂ ਸਲਾਮ ਕਰਦੇ ਹਾਂ। ਅੱਜ ਜੇਕਰ ਸੱਚ ’ਚ ਭਾਰਤ ਨੂੰ ਫਿਰ ਤੋਂ ਵਿਸ਼ਵ ਗੁਰੂ ਬਣਾਉਣਾ ਹੈ ਤਾਂ ਸੰਤ, ਪੀਰ, ਫਕੀਰ ਦਾ ਮਾਰਗ ਦਰਸ਼ਨ ਜ਼ਰੂਰੀ ਹੈ। ਕਿਉਂਕਿ ਪੂਜਨੀਕ ਗੁਰੂ ਜੀ ਹਨ ਜੋ ਇਸ ਸੁਫਨੇ ਨੂੰ ਸੱਚ ਕਰ ਸਕਦੇ ਹਨ ਤੇ ਅਸੀਂ ਇਸ ’ਚ ਆਪਣਾ ਪੂਰਾ ਸਹਿਯੋਗ ਦੇਣ ਲਈ ਤਿਆਰ ਹਾਂ।

ਪੂਜਨੀਕ ਗੁਰੂ ਜੀ ਤੋਂ ਪ੍ਰਭਾਵਿਤ ਹੋ ਕੇ ਦੇਸ਼ ਦਾ ਹਰ ਨੌਜਵਾਨ ਦੇਵੇਗਾ ਸਹਿਯੋਗ : ਰਾਜ ਮੰਤਰੀ ਕਪਿਲ ਦੇਵ

ਉੱਤਰ ਪ੍ਰਦੇਸ਼ ਦੇ ਵੋਕੇਸ਼ਨਲ ਸਿੱਖਿਆ ਅਤੇ ਕੌਂਸ਼ਨ ਵਿਕਾਸ ਰਾਜ ਮੰਤਰੀ ਸੁਤੰਤਰ ਚਾਰਜ ਕਪਿਲ ਦੇਵ ਅਗਰਵਾਲ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਜੋ ਬਰਨਾਵਾ ਆਸ਼ਰਮ ’ਚ ਪਧਾਰੇ ਹਨ। ਉਨ੍ਹਾਂ ਵੱਲੋਂ ਲੰਮੇ ਸਮੇਂ ਤੋਂ ਲੋਕ ਜਾਗਰੂਕ ਅਭਿਆਨ ਚਲਾਏ ਜਾ ਰਹੇ ਹਨ ਤੇ ਸੰਸਕਾਰ, ਸੇਵਾ, ਸਮਰਪਿਤ ਨਾਲ ਕਰੋੜਾਂ ਸ਼ਰਧਾਲੂ ਉਨ੍ਹਾਂ ਨਾਲ ਜੁੜੇ ਹੋਏ ਹਨ ਤੇ ਲਗਾਤਾਰ ਇਸ ਅਭਿਆਨ ਨੂੰ ਕਰ ਰਹੇ ਹਨ। ਪੂਜਨੀਕ ਗੁਰੂ ਜੀ ਵੱਲੋਂ ਭਾਰਤ ਨੂੰ ਵਿਸ਼ਵ ਗੁਰੂ ਬਣਾਉਣ ਦਾ ਜੋ ਸੰਦੇਸ਼ ਦਿੱਤਾ ਹੈ ਨਿਸ਼ਚਿਤ ਤੌਰ ’ਤੇ ਪ੍ਰਸ਼ੰਸ਼ਾਯੋਗ, ਸ਼ਲਾਹੁਣਯੋਗ ਹੈ। ਭਾਰਤ ਦੀ ਸੰਸਕ੍ਰਿਤੀ ਜੋ ਦੇਸ਼ ਦੇ ਅੰਦਰ ਵੀ ਰਹੇ ਤੇ ਭਾਰਤ ਦੀ ਸੰਸਕ੍ਰਿਤੀ ਦਾ ਪ੍ਰਸਾਰ ਵਿਦੇਸਾਂ ’ਚ ਵੀ ਹੋਵੇ, ਨਿਸ਼ਚਿਤ ਤੌਰ ’ਤੇ ਪੂਜਨੀਕ ਗੁਰੂ ਜੀ ਦੀ ਇਹ ਚੰਗੀ ਪ੍ਰੇਰਨਾ ਹੈ।

ਉਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਭਾਰਤ ਦੇਸ਼ ਦੇ ਨੌਜਵਾਨ ਬੇਟੇ, ਬੇਟੀਆਂ ਇਸ ਕੰਮ ਨੂੰ ਸਵੀਕਾਰ ਕਰਨਗੀਆਂ ਤੇ ਭਾਰਤ ਦੀ ਸੰਸਕ੍ਰਿਤੀ, ਭਾਰਤ ਦੇ ਵੇਦ, ਭਾਰਤ ਦੇ ਪੁਰਾਣ, ਸਾਡੀ ਪ੍ਰਾਚੀਨ ਸੰਸਕ੍ਰਿਤੀ ਫਿਰ ਤੋਂ ਜੀਵਤ ਹੋਵੇਗੀ। ਉਨ੍ਹ੍ਵਾਂ ਕਿਹਾ ਕਿ ਲੰਮੇ ਸਮੇਂ ਤੱਕ ਭਾਰਤ ਵਿਸ਼ਵ ਗੁਰੂ ਰਿਹਾ ਹੈ ਤੇ ਨਾਲੰਦਾ ਵਰਗੀ ਯੂਨੀਵਰਸਿਟੀ ’ਚ ਪੂਰੀ ਦੁਨੀਆ ਤੋਂ ਲੋਕ ਪੜ੍ਹਨ ਲਈ ਆਉਂਦੇ ਸਨ। ਅੱਜ ਵੀ ਇਹੀ ਸੰਸਕ੍ਰਿਤੀ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ’ਚ ਜੋ ਨਵੀਂ ਕੌਮੀ ਸਿੱਖਿਆ ਨੀਤੀ ਆਈ ਹੈ ਉਸ ’ਚ ਮਹਾਂਪੁਰਸ਼ਾਂ ਦਾ ਸਨਮਾਨ, ਇਤਿਹਾਸ ਨੂੰ ਮੁੜ ਸੁਰਜੀਤ ਕੀਤਾ ਗਿਆ ਹੈ ਤੇ ਪੂਜਨੀਕ ਗੁਰੂ ਜੀ ਨੇ ਇਸ ਮੁਹਿੰਮ ਨੂੰ ਲੈ ਕੇ ਜੋ ਸੰਦੇਸ਼ ਦਿੱਤਾ ਹੈ ਉਸ ਲਈ ਮੈਂ ਉਨ੍ਹ੍ਵਾਂ ਦਾ ਧੰਨਵਾਦ ਕਰਦਾ ਹਾਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ