ਸ਼ਹਿ-ਮਾਤ ਦੀ ਖੇਡ ’ਚ ਕਿਸ ਦੀ ਹਾਰ ਕਿਸ ਦੀ ਜਿੱਤ?

Politics Sachkahoon

ਸ਼ਹਿ-ਮਾਤ ਦੀ ਖੇਡ ’ਚ ਕਿਸ ਦੀ ਹਾਰ ਕਿਸ ਦੀ ਜਿੱਤ?

ਕਈ ਸਿਆਸੀ ਘਟਨਾਵਾਂ ਦਾ ਗਵਾਹ ਰਿਹਾ ਪਿਛਲਾ ਹਫ਼ਤਾ ਕੁਝ ਅਜਿਹਾ ਵੀ ਹੋਇਆ ਜਿਸ ਦੀ ਸਿਆਸੀ ਪੰਡਿਤਾਂ ਨੇ ਵੀ ਕਲਪਨਾ ਨਹੀਂ ਕੀਤੀ ਸੀ ਦਿੱਲੀ ’ਚ ਕਾਂਗਰਸ ਦੇ ਯੁਵਾ ਆਗੂ ਅਤੇ ਰਾਹੁਲ ਗਾਂਧੀ ਦੇ ਬੇਹੱਦ ਕਰੀਬੀ ਰਹੇ ਜਿਤਿਨ ਪ੍ਰਸਾਦ ਨੇ ਰੇਲ ਮੰਤਰੀ ਪੀਯੂਸ਼ ਗੋਇਲ ਦੀ ਅਗਵਾਈ ’ਚ ਭਾਜਪਾ ਦਾ ਪੱਲਾ ਫੜ ਲਿਆ ਦੂਜੀ ਵੱਡੀ ਚਰਚਾ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਸਬੰਧੀ ਹੁੰਦੀ ਰਹੀ ਉਹ ਦਿਲੀ ’ਚ ਦੋ ਦਿਨਾਂ ਤੱਕ ਡੇਰਾ ਲਾਈ ਬੈਠੇ ਰਹੇ ਇਸ ਵਿਚਕਾਰ ਉਨ੍ਹਾਂ ਨੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨਾਲ ਤਾਬੜਤੋੜ ਮੁਲਾਕਾਤਾਂ ਕਰਕੇ ਦਿੱਲੀ ਤੋਂ ਲੈ ਕੇ ਲਖਨਊ ਤੱਕ ਖਲਬਲੀ ਮਚਾਈ ਰੱਖੀ ਯੋਗੀ ਅਦਿੱਤਿਆਨਾਥ ਮੁੱਖ ਮੰਤਰੀ ਅਹੁਦੇ ਤੋਂ ਹਟਣਗੇ ਜਾਂ ਦੂਜਾ ਕੋਈ ਸੀਐਮ ਬਣੇਗਾ, ਜਾਂ ਫ਼ਿਰ ਉੱਤਰ ਪ੍ਰਦੇਸ਼ ਦੀ ਵੰਡ ਹੋਏਗੀ, ਆਦਿ ਕਿਆਸ ਲੋਕ ਲਾਉਂਦੇ ਰਹੇ।

ਇਸ ਦਰਮਿਆਨ ਦਿੱਲੀ ’ਚ ਹੀ ਛੋਟੀਆਂ ਪਾਰਟੀਆਂ ਦੇ ਆਗੂਆਂ ਨੇ ਜਿਵੇਂ ਨਿ ਨਿਸ਼ਾਦ ਪਾਰਟੀ ਦੇ ਸੰਜੈ ਨਿਸ਼ਾਦ ਅਤੇ ਆਪਣਾ ਦਲ ਦੀ ਅਨੁਪ੍ਰੀਆ ਪਟੇਲ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਕੇ ਸਿਆਸੀ ਤਾਪਮਾਨ ਨੂੰ ਵਧਾਇਆ ਉੱਥੇ, ਭਾਜਪਾ ਦੇ ਰਾਸ਼ਟਰੀ ਉਪ ਪ੍ਰਧਾਨ ਮੁਕੁਲ ਰਾਏ ਦੁਬਾਰਾ ਆਪਣੀ ਮੂਲ ਪਾਰਟੀ ਟੀਐਮਸੀ ’ਚ ਚਲੇ ਗਏ ਇਨ੍ਹਾਂ ਸਭ ਦਰਮਿਆਨ ਜੋ ਚਰਚਾ ਸਭ ਤੋਂ ਜ਼ਿਆਦਾ ਹੋਈ, ਉਹ ਯੋਗੀ ਅਦਿੱਤਿਆਨਾਥ ਦੇ ਦਿੱਲੀ ਦੌਰੇ ਦੀ ਰਹੀ ਚੱਲੋ ਸਾਰੀਆਂ ਘਟਨਾਵਾਂ ’ਤੇ ਬਿੰਦੂਵਾਰ ਤਰੀਕੇ ਨਾਲ ਚਾਨਣਾ ਪਾਉਂਦੇ ਹਾਂ ਅਤੇ ਲੱਭਦੇ ਹਾਂ ਅਸਲ ਵਜ੍ਹਾ?

ਜਿਤਿਨ ਪ੍ਰਸਾਦ ਕਿਉਂ ਕਾਂਗਰਸ ਛੱਡ ਕੇ ਭਾਜਪਾ ’ਚ ਗਏ ਇਸ ਥਿਊਰੀ ਨੂੰ ਸਭ ਤੋਂ ਪਹਿਲਾਂ ਸੁਲਝਾਉਂਦੇ ਹਾਂ ਦਰਅਸਲ, ਜਿਤਿਨ ਆਪਣੇ ਮੂਲ ਸੂਬੇ ਯੂਪੀ ’ਚ ਕੁਝ ਅਜਿਹਾ ਕਰਨਾ ਚਾਹੁੰਦੇ ਹਨ ਜੋ ਉਨ੍ਹਾਂ ਦੇ ਦਾਦਾ, ਪਾਪਾ ਅਤੇ ਮੰਮੀ ਨਹੀਂ ਕਰ ਸਕੇ ਦਾਦਾ, ਪਾਪਾ, ਮੰਮੀ ਤਿੰਨੇ ਉੱਤਰ ਪ੍ਰਦੇਸ਼ ’ਚ ਵੱਡੀ ਸਿਆਸੀ ਅਗਵਾਈ ਚਾਹੁੰਦੇ ਸਨ, ਪਰ ਹਾਲਾਤ ਕਹੀਏ ਜਾਂ ਕਿਸਮਤ, ਉਨ੍ਹਾਂ ਨੂੰ ਅਜਿਹਾ ਮੌਕਾ ਮਿਲ ਨਹੀਂ ਸਕਿਆ ਉਹ ਸੁਫ਼ਨਾ ਹੁਣ ਉਨ੍ਹਾਂ ਦੀ ਤੀਜੀ ਪੀੜ੍ਹੀ ’ਚੋਂ ਜਿਤਿਨ ਸਾਕਾਰ ਕਰਨਾ ਚਾਹੁੰਦੇ ਸਨ ਇਸ ਲਈ ਉਨ੍ਹਾਂ ਨੇ ਉਸ ਪਾਰਟੀ ਨੂੰ ਤਿਆਰ ਦਿੱਤਾ, ਜਿਸ ਨੇ ਛੋਟੀ ਉਮਰ ’ਚ ਕੇਂਦਰੀ ਮੰਤਰੀ ਅਹੁਦੇ, ਪਾਰਟੀ ’ਚ ਉਚ ਥਾਂ ਆਦਿ ਸਭ ਕੁਝ ਦਿੱਤਾ ਸਭ ਦੀ ਪਰਵਾਹ ਕੀਤੇ ਬਿਨਾਂ ਉਨ੍ਹਾਂ ਨੇ ਭਾਜਪਾ ਦਾ ਦਾਮਨ ਇਸ ਲਈ ਫ਼ੜਿ੍ਹਆ ਸ਼ਾਇਦ ਉੱਥੇ ਉਨ੍ਹਾਂ ਨੂੰ ਕੁਝ ਵੱਡਾ ਕਰਨ ਦਾ ਮੌਕਾ ਮਿਲੇ ਵੱਡਾ ਮਤਲਬ, ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ ਦੀ ਕੁਰਸੀ ਹਾਸਲ ਕਰਨੀ? ਪਰ ਉਨ੍ਹਾਂ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਵਿਰਾਸਤ ਅਤੇ ਮਿਹਨਤ ’ਚ ਖਾਸਾ ਫ਼ਰਕ ਹੁੰਦਾ ਹੈ? ਇਹ ਤੈਅ ਹੈ ਕਿ ਅਜਿਹਾ ਸੰਭਵ ਨਹੀਂ, ਇਸ ਲਈ ਭਾਜਪਾ ’ਚ ਪਹਿਲਾਂ ਤੋਂ ਲੰਮੀ ਕਤਾਰ ਹੈ।

ਭਾਜਪਾ ਉਨ੍ਹਾਂ ਨੂੰ ਬ੍ਰਾਹਮਣ ਚਿਹਰੇ ਦੇ ਰੂਪ ’ਚ ਪੇਸ਼ ਕਰੇਗੀ, ਇਸ ’ਚ ਵੀ ਸ਼ੱਕ ਹੈ ਕਿਉਂਕਿ ਲੋਕਾਂ ਨੂੰ ਉਨ੍ਹਾਂ ਦੇ ਭਾਜਪਾ ਜੁਆਇਨ ਕਰਨ ’ਤੇ ਪਤਾ ਲੱਗਾ ਕਿ ਉਹ ਬ੍ਰਾਹਮਣ ਜਾਤੀ ਤੋਂ ਹਨ ਇਸ ਤੋਂ ਪਹਿਲਾਂ ਤੱਕ ਲੋਕ ਉਨ੍ਹਾਂ ਦੇ ਉਪਨਾਮ ‘ਪ੍ਰਸਾਦ’ ਤੋਂ ਕਨਫ਼ਿਊਜ਼ ਰਹੇ ਕਿਹੜੀ ਜਾਤੀ ਤੋਂ ਹਨ, ਲੋਕਾਂ ਨੂੰ ਪਤਾ ਹੀ ਨਹੀਂ ਸੀ, ਉਂਜ, ਦੇਖਿਆ ਜਾਵੇ ਤਾਂ ਜਿਤਿਨ ਨੇ ਬ੍ਰਾਹਮਣਾਂ ਲਈ ਅੱਜ ਤੱਕ ਅਜਿਹਾ ਕੁਝ ਕੀਤਾ ਵੀ ਨਹੀਂ ਕੀਤਾ, ਜਿਸ ਨਾਲ ਬ੍ਰਾਹਮਣ ਉਨ੍ਹਾਂ ਨੂੰ ਪਸੰਦ ਕਰਨ ਇਸ ਲਈ ਜਿਤਿਨ ਦੀ ਹਾਲਤ ਆਉਣ ਵਾਲੇ ਸਮੇਂ ’ਚ ਨਿਸ਼ਚਿਤ ਰੂਪ ਨਾਲ ਸਮਾਜਵਾਦੀ ਪਾਰਟੀ ਦੇ ਸਾਬਕਾ ਕੱਦਾਵਰ ਆਗੂ ਨਰੇਸ਼ ਅਗਰਵਾਲ ਵਰਗੀ ਹੋ ਸਕਦੀ ਹੈ ਜਿਨ੍ਹਾਂ ਨੂੰ ਭਾਜਪਾ ਨੇ ਕਦੇ ਬਾਣੀਆਂ ਦਾ ਠੇਕੇਦਾਰ ਬਣਾ ਕੇ ਸ਼ਾਮਲ ਕੀਤਾ ਸੀ ਪਰ, ਉਹ ਉਸ ਤਰ੍ਹਾਂ ਦੀ ਪਫਾਰਮੈਂਸ ਦੇ ਸਕੇ, ਫ਼ਿਰ ਭਾਜਪਾ ਨੇ ਉਨ੍ਹਾਂ ਨੂੰ ਖੂੰਜੇ ਲਾ ਦਿੱਤਾ ਅੱਜ ਪਾਰਟੀ ’ਚ ਕਿਸ ਪੁਜ਼ੀਸ਼ਨ ’ਤੇ ਹਨ, ਕੋਈ ਨਹੀਂ ਜਾਣਦਾ।

ਦੂਜੀ ਚਰਚਾ ਜੇਕਰ ਯੋਗੀ ਦੇ ਦਿੱਲੀ ਦੌਰੇ ਦੀ ਕਰੀਏ, ਤਾਂ ਉਨ੍ਹਾਂ ਦੇ ਦੌਰੇ ਦਾ ਅਸਰ ਅਗਲੇ ਦਿਨਾਂ ’ਚ ਦਿਖਾਈ ਦੇਣਾ ਸ਼ੁਰੂ ਹੋ ਜਾਵੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੁਕਾਬਲੇ ਜਦੋਂ ਯੋਗੀ ਦੇ ਵਧਦੇ ਕੱਦ ਦੀ ਚਰਚਾ ਆਮ ਹੋਣ ਲੱਗੀ, ਤਾਂ ਉਨ੍ਹਾਂ ਨੂੰ ਅਲੱਗ-ਥਲੱਗ ਕਰਨ ਦੀ ਬਿਸਾਤ ਦਿੱਲੀ ’ਚ ਵਿਛਾਉਣੀ ਸ਼ੁਰੂ ਹੋ ਗਈ ਹਾਲਾਂਕਿ ਸੂਤਰ ਦੱਸਦੇ ਹਨ ਕਿ ਉਨ੍ਹਾਂ ਨੂੰ ਕਮਜ਼ੋਰ ਕਰਨ ਦਾ ਤੋੜ ਲੱਭਿਆ ਜਾ ਚੁੱਕਾ ਹੈ ਯੂਪੀ ਦੀ ਵੰਡ ਦੀ ਤਿਆਰੀ ਜ਼ੋਰਾਂ ’ਤੇ ਹੈ ਦੋ ਜਾਂ ਤਿੰਨ ਹਿੱਸਿਆਂ ’ਚ ਵੰਡਣ ਦੀ ਯੋਜਨਾ ਹੈ ਦਿੱਲੀ ਦੀ ਅਗਵਾਈ ਯੋਗੀ ਨੂੰ ਉਨ੍ਹਾਂ ਦੇ ਪ੍ਰਭਾਵ ਵਾਲੇ ਖੇਤਰ ਪੂਰਵਾਂਚਲ ’ਚ ਸਮੇਟਣਾ ਚਾਹੁੰਦੀ ਹੈ ਅਜਿਹਾ ਹੁੰਦਾ ਹੈ ਤਾਂ ਯੋਗੀ ਦੀ ਦਿਨੋ- ੂਦਿਨ ਬਣਦੀ ਰਾਸ਼ਟਰੀ ਛਵੀ ’ਤੇ ਰੋਕ ਲੱਗ ਸਕਦੀ ਹੈ ਪ੍ਰਚਾਰ ਕੁਝ ਅਜਿਹਾ ਹੋ ਰਿਹਾ ਹੈ ਕਿ ਯੋਗੀ ਤੋਂ ਯੂਪੀ ਦੇ ਬ੍ਰਾਹਮਣ ਨਾਖੁਸ਼ ਹਨ ਹਾਲ ਹੀ ’ਚ ਅਪਰਾਧ ਜਗਤ ਦੇ ਬ੍ਰਾਹਮਣ ਅਪਰਾਧੀਆਂ ਨੂੰ ਪੁਲਿਸ ਨੇ ਐਨਕਾਊਂਟਰ ’ਚ ਮਾਰ ਸੁੱਟਿਆ ਸੀ, ਜਿਸ ਨਾਲ ਬ੍ਰਾਹਮਣਾਂ ’ਚ ਗੁੱਸਾ ਹੈ ਉਸ ਗੁੱਸੇ ਨੂੰ ਦਿੱਲੀ ਦੀ ਅਗਵਾਈ ਕੇਸ਼ ਕਰਨਾ ਚਾਹੁੰਦੀ ਹੈ, ਤਾਂ ਹੀ ਜਿਤਿਨ ਪ੍ਰਸਾਦ ਨੂੰ ਆਪਣੇ ਪਾਲੇ ’ਚ ਲੈ ਕੇ ਉਨ੍ਹਾਂ ਨੂੰ ਯੂਪੀ ਰਵਾਨਾ ਕਰ ਦਿੱਤਾ

ਉੱਤਰ ਪ੍ਰਦੇਸ਼ ਦੀਆਂ ਅਗਾਮੀ ਚੋਣਾਂ ਬੜੀਆਂ ਦਿਲਚਸਪ ਹੋਣ ਵਾਲੀਆਂ ਹਨ ਭਾਜਪਾ ਦੀ ਸੀਨੀਅਰ ਅਗਵਾਈ ਬੇਸ਼ੱਕ ਕਹੇ ਕਿ 2022 ਦੀ ਚੋਣ ਯੋਗੀ ਦੀ ਅਗਵਾਈ ’ਚ ਲੜੀਆਂ ਜਾਣਗੀਆਂ, ਪਰ ਅਜਿਹਾ ਹੋਣਾ ਸੰਭਵ ਨਹੀਂ? ਜਿਤਿਨ ਪ੍ਰਸਾਦ ਨੂੰ ਪਾਰਟੀ ’ਚ ਸ਼ਾਮਲ ਕਰਾਉਣ ਨਾਲ ਉੱਥੇ ਪਹਿਲਾਂ ਤੋਂ ਮੌਜੂਦ ਬ੍ਰਾਹਮਣ ਆਗੂਆਂ ’ਚ ਭਿਆਨਕ ਨਰਾਜ਼ਗੀ ਹੈ ਗੱਲ ਤਵੱਜੋ ਦੇਣ ਦੀ ਹੈ ਅਜਿਹੇ ਆਗੂ ਜਿਨ੍ਹਾਂ ਨੇ ਜ਼ਮੀਨੀ ਵਰਕਰਾਂ ਦੀ ਭੂਮਿਕਾ ਨਿਭਾ ਕੇ ਪਾਰਟੀ ’ਚ ਆਪਣੀ ਥਾਂ ਬਣਾਈ, ਉਨ੍ਹਾਂ ਦੀ ਥਾਂ ਕੋਈ ਬਾਹਰੀ ਆਗੂ ਲੱਗੇਗਾ, ਤਾਂ ਨਿਸ਼ਚਿਤ ਰੂਪ ’ਚ ਖਿੱਚੋਤਾਣ ਵਧੇਗੀ ਜਿਤਿਨ ਨੂੰ ਜੁਆਇਨ ਕਰਨ ਦਾ ਫੈਸਲਾ ਇੱਕ-ਦੋ ਆਗੂਆਂ ਦਾ ਹੈ ਜਦੋਂਕਿ ਸੂਬੇ ’ਚ ਕਿਸੇ ਆਗੂ ਦੀ ਰਾਇ ਨਹੀਂ ਲਈ ਗਈ, ਇੱਥੋਂ ਤੱਕ ਕਿ ਮੁੱਖ ਮੰਤਰੀ ਯੋਗੀ ਤੋਂ ਵੀ ਨਹੀਂ ਪੁੱਛਿਆ ਗਿਆ ਤੀਜੀ ਚਰਚਾ ਛੋਟੀਆਂ ਪਾਰਟੀਆਂ ’ਤੇ ਅਚਾਨਕ ਡੋਰੇ ਪਾਉਣ ਸਬੰਧੀ ਗਰਮ ਹੈ ਨਿਸ਼ਾਦ ਪਾਰਟੀ ਦੇ ਸੰਜੈ ਨਿਸ਼ਾਦ ਅਤੇ ਆਪਣਾ ਦਲ ਦੀ ਅਨੁਪ੍ਰੀਆ ਪਟੇਲ ਨੂੰ ਦਿੱਲੀ ਸੱਦ ਕੇ ਅਮਿਤ ਸ਼ਾਹ ਨੇ ਬੰਦ ਕਮਰੇ ’ਚ ਬੈਠਕਾਂ ਕੀਤੀਆਂ ਸਵਾਲ ਉੱਠਦਾ ਹੈ ਕਿ ਯੂਪੀ ਦੀਆਂ ਲੰਘੀਆਂ ਚੋਣਾਂ ’ਚ ਜਦੋਂ ਪਾਰਟੀ ਪੂਰਨ ਬਹੁਮਤ ਨਾਲ ਆਈ ਹੋਵੇ, ਤਾਂ ਇਨ੍ਹਾਂ ’ਤੇ ਡੋਰੇ ਪਾਉਣ ਦਾ ਕੀ ਮਤਲਬ? ਜਦੋਂ ਕਿ ਇਨ੍ਹਾਂ ਦੋਵਾਂ ਆਗੂਆਂ ਦੀ ਕਿਸ਼ਤਾਂ ’ਚ ਇੱਕ-ਇੱਕ ਵਾਰ ਬੇਇੱਜਤੀ ਭਾਜਪਾ ਕਰ ਵੀ ਚੁੱਕੀ ਹੈ ਅਨੁਪ੍ਰੀਆ ਪਟੇਲ ਮੋਦੀ ਦੇ ਪਹਿਲੇ ਕਾਰਜਕਾਲ ’ਚ ਮੰਤਰੀ ਸੀ, ਦੂਜੇ ਟਰਮ ’ਚ ਉਨ੍ਹਾਂ ਨੂੰ ਥਾਂ ਨਹੀਂ ਦਿੱਤੀ ਗਈ।

ਕੁੱਲ ਮਿਲਾ ਕੇ ਸਮੀਕਰਨ ਕੁਝ ਅਜਿਹੇ ਬਣ ਰਹੇ ਹਨ ਕਿ ਖੁਦਾ ਨਾ ਖਾਸਤਾ ਯੋਗੀ ਜੇਕਰ ਬਗਾਵਤੀ ਰੁਖ ਅਪਣਾਉਂਦੇ ਹਨ ਤਾਂ ਉਨ੍ਹਾਂ ਦੀ ਭਰਪਾਈ ਲਈ ਛੋਟੀਆਂ ਪਾਰਟੀਆਂ ਨੂੰ ਹੁਣੇ ਤੋਂ ਨਾਲ ਲੈਣਾ ਚਾਹੀਦਾ ਹੈ ਮੋਦੀ ਮੰਤਰੀ ਮੰਡਲ ਦਾ ਵਿਸਥਾਰ ਹੋਣ ਦੀਆਂ ਵੀ ਚਰਚਾਵਾਂ ਹਨ ਜਿਨ੍ਹਾਂ ’ਚ ਅਨੁਪ੍ਰੀਆ ਪਟੇਲ ਨੂੰ ਦੁਬਾਰਾ ਤੋਂ ਮੰਤਰੀ ਬਣਾਉਣ ਦੀ ਹਵਾ ਉੱਡ ਰਹੀ ਹੈ ਉਂਜ ਦੇਖਿਆ ਜਾਵੇ ਤਾਂ ਸਿਆਸਤ ਦੀ ਕੋਈ ਜੁਬਾਨ ਨਹੀਂ ਹੁੰਦੀ ਅਤੇ ਨਾ ਹੀ ਕੋਈ ਜ਼ਮੀਨ? ਬਦਲਦੇ ਹਾਲਾਤਾਂ ਦੇ ਹਿਸਾਬ ਨਾਲ ਕਿਰਦਾਰ ਅਤੇ ਭੂਮਿਕਾਵਾਂ ਬਦਲਦੀਆਂ ਹਨ ਅਜਿਹਾ ਹੀ ਕੁਝ ਪਿਛਲੇ ਦਿਨਾਂ ਤੋਂ ਦਿੱਲੀ ’ਚ ਦੇਖਣ ਨੂੰ ਮਿਲ ਰਿਹਾ ਹੈ ਛੋਟੀਆਂ ਪਾਰਟੀਆਂ ਨੂੰ ਭਾਅ ਨਾ ਦੇਣ ਵਾਲੀ ਭਾਜਪਾ ਇੱਕ ਵਾਰ ਫ਼ਿਰ ਨਤਮਸਤਕ ਹੋ ਰਹੀ ਹੈ ਚੌਥੀ ਚਰਚਾ ਮੁਕੁਲ ਰਾਇ ਦੇ ਦੁਬਾਰਾ ਟੀਐਮਸੀ ’ਚ ਜਾਣ ਸਬੰਧੀ ਹੋ ਰਹੀ ਹੈ ।

ਦਰਅਸਲ, ਪੱਛਮੀ ਬੰਗਾਲ ਹਾਰਨ ਤੋਂ ਬਾਅਦ ਭਾਜਪਾ ਭਿਆਨਕ ਸਦਮੇ ’ਚ ਹੈ ਮਮਤਾ ਬੈਨਰਜੀ ਇਕੱਲੀ ਨੇ ਜਿਸ ਹਿੰਮਤ ਨਾਲ ਮੋਦੀ-ਸ਼ਾਹ ਅਤੇ ਪੂਰੀ ਮਸ਼ੀਨਰੀ ਨੂੰ ਹਰਾਇਆ ਹੈ ਉਸ ਨਾਲ ਦੂਜੇ ਆਗੂਆਂ ਨੂੰ ਵੀ ਹਿੰਮਤ ਮਿਲੀ ਭਾਜਪਾ ਨਾਲ ਲੜਨ ਦੀ ਤਾਕਤ ਮਮਤਾ ਨੇ ਦੂਜੀਆਂ ਪਾਰਟੀਆਂ ਨੂੰ ਦੇ ਦਿੱਤੀ ਹੈ ਮੁਕੁਲ ਰਾਇ ਤਾਂ ਸਿਰਫ਼ ਉਦਾਹਰਨ ਹੈ, ਬੰਗਾਲ ਚੋਣਾਂ ’ਚ ਟੀਐਮਸੀ ਆਗੂਆਂ ਨੂੰ ਜਿਸ ਖੱਟੇ-ਮਿੱਠੇ ਅੰਦਾਜ਼ ’ਚ ਲੋਭ-ਲਾਲਚ ਦੇ ਕੇ ਭਾਜਪਾ ਨੇ ਆਪਣੇ ਨਾਲ ਜੋੜਿਆ ਸੀ ਉਹ ਸਾਰੇ ਦੇਰ-ਸਵੇਰ ਦੁਬਾਰਾ ਟੀਐਮਸੀ ’ਚ ਆਉਂਦੇ ਜਾਣਗੇ ਭਾਜਪਾ ਬੇਸ਼ੱਕ ਆਪਣਾ ਦਰਦ ਬਿਆਨ ਨਾ ਕਰੇ, ਪਰ ਇਹ ਸੱਚ ਹੈ ਕਿ ਟੀਐਮਸੀ ਅਤੇ ਕਿਸਾਨ ਅੰਦੋਲਨ ਨੇ ਮੋਦੀ-ਸ਼ਾਹ ਦੇ ਪੂਰੇ ਗਣਿੱਤ ਨੂੰ ਹਿਲਾ ਦਿੱਤਾ ਹੈ ਆਖ਼ਰੀ ਉਮੀਦ 2022 ਦੀਆਂ ਯੂਪੀ ਚੋਣਾਂ ਹਨ ਉੱਥੇ ਵੀ ਪਟਖਨੀ ਮਿਲੀ, ਤਾਂ ਸਮਝੋ ਪੈਕਅੱਪ! ਕੋਰੋਨਾ ਦੇ ਮਾੜੇ ਪ੍ਰਬੰਧਾਂ ਤੇ ਵਧਦੀ ਮਹਿੰਗਾਈ ਦਾ ਲੋਕ-ਰੋਹ ਹਾਲੇ ਬਾਕੀ ਹੈ।

ਡਾ. ਰਮੇਸ਼ ਠਾਕੁਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।