ਪੰਜਾਬ ਦੇ ਨੌਜਵਾਨ ਤੋਂ 50.21 ਗ੍ਰਾਮ ਚਿੱਟਾ ਬਰਾਮਦ : ਪੁਲਿਸ ਦੀ SIU ਟੀਮ ਵੱਲੋਂ ਕਾਰਵਾਈ

Drug

(ਸੱਚ ਕਹੂੰ ਨਿਊਜ਼)
ਸੁੰਦਰਨਗਰ । ਹਿਮਾਚਲ ਪੁਲਿਸ ਦੀ ਟੀਮ ਵੱਲੋਂ ਪੰਜਾਬ ਦੇ ਇੱਕ ਨੌਜਵਾਨ ਤੋਂ 50.21 ਗ੍ਰਾਮ ਚਿੱਟਾ ਫੜਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵੱਲੋਂ ਮੁਲਜ਼ਮ ਨੂੰ N4PS ਦੀ ਧਾਰਾ 21 ਤਹਿਤ ਕਾਬੂ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। SIU ਟੀਮ ਨੇ ਮੁਲਜ਼ਮ ਨੂੰ ਥਾਣਾ ਸੁੰਦਰਨਗਰ ਨੂੰ ਸੌਂਪ ਦਿੱਤਾ ਹੈ।

ਜਾਣਕਾਰੀ ਮੁਤਾਬਕ ਪੁਲਿਸ ਦੀ SIU ਟੀਮ ਵੱਲੋਂ ਚੰਡੀਗੜ੍ਹ ਮਲਾਲੀ ਨੈਸ਼ਨਲ ਹਾਈਵੇ ’ਤੇ ਪੁੰਗ ਬੈਰੀਅਰ ਨੇੜੇ ਨਾਕਾ ਲਾ ਕੇ ਚੈਕਿੰਗ ਕੀਤੀ ਜਾ ਰਹੀ ਸੀ। ਟੀਮ ਵੱਲੋਂ ਇੱਕ ਕਾਰ ਨੂੰ ਚੈਕਿੰਗ ਲਈ ਰੋਕਿਆ ਗਿਆ। ਇਸ ਦੌਰਾਨ ਕਾਰ ’ਚ ਬੈਠੇ ਮੁਲਜ਼ਮ ਧੀਰੇਨ ਸੇਨ (29) ਪੁੱਤਰ ਰਮੇਸ਼ ਸ਼ਮਸ਼ੇਰ ਸਿੰਘ ਵਾਸੀ ਆਨੰਦਪੁਰ ਸਾਹਿਬ ਪੰਜਾਬ ਕੋਲੋਂ 50.21 ਗ੍ਰਾਮ ਚਿੱਟਾ ਬਰਾਮਦ ਹੋਇਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ