ਕਿੱਧਰ ਨੂੰ ਜਾ ਰਹੀ ਰਾਜਨੀਤੀ

Politics

ਕਿੱਧਰ ਨੂੰ ਜਾ ਰਹੀ ਰਾਜਨੀਤੀ

ਦੇਸ਼ ਦੀ ਸਿਆਸਤ ਅਜੇ ਚਿੰਤਾਜਨਕ ਦੌਰ ’ਚੋਂ ਗੁਜ਼ਰ ਰਹੀ ਹੈ ਕਿਤੇ ਵਿਧਾਇਕ ਗੈਰ-ਕਾਨੂੰਨੀ ਪੈਸੇ ਨਾਲ ਫੜੇ ਜਾ ਰਹੇ ਹਨ, ਕਿੱਧਰੇ ਮੰਤਰੀ ਰਿਸ਼ਵਤ ਲੈਣ ਦੇ ਦੋਸ਼ਾਂ ’ਚ ਜੇਲ੍ਹ ਜਾ ਰਹੇ ਹਨ ਕਿੱਧਰੇ ਗੈਰ-ਕਾਨੂੰਨੀ ਹਜ਼ਾਰਾਂ ਕਰੋੜ ਰੁਪਏ ਦੀ ਗੈਰ-ਕਾਨੂੰਨੀ ਬਰਾਮਦਗੀ ਹੋ ਰਹੀ ਹੈ ਇਸ ਮਾਹੌਲ ’ਚ ਆਮ ਆਦਮੀ ਬੜਾ ਹੈਰਾਨ-ਪ੍ਰੇਸ਼ਾਨ ਤੇ ਬੇਵੱਸ ਜਿਹਾ ਨਜ਼ਰ ਆ ਰਿਹਾ ਹੈl

ਆਮ ਨਾਗਰਿਕ ਰਾਜਨੀਤੀ ’ਚੋਂ ਇਮਾਨਦਾਰੀ, ਮਿਹਨਤ ਤੇ ਲੋਕ ਸੇਵਾ ਭਾਵਨਾ ਦੀ ਆਸ ਕਰਦਾ ਹੈ ਪਰ ਜਦੋਂ ਉਸ ਨੂੰ ਪਤਾ ਲੱਗਦਾ ਹੈ ਜਿਸ ਆਗੂ ਨੂੰ ਉਸ ਨੇ ਵੋਟਾਂ ਪਾ ਕੇ ਸੰਸਦ/ਵਿਧਾਨ ਸਭਾ ’ਚ ਲੋਕਾਂ ਦੀ ਸੇਵਾ ਲਈ ਭੇਜਿਆ ਸੀ, ਉਹੀ ਆਗੂ ਜਨਤਾ ਦਾ ਪੈਸਾ ਖਾਣ, ਜਨਤਾ ਦੀ ਸੇਵਾ ਦੀ ਬਜਾਇ ਖੁਦ ਲਈ ਕਾਲੀ ਕਮਾਈ ਕਰਨ ’ਚ ਲੱਗ ਗਿਆ ਹੈl

ਇਹ ਘਟਨਾਵਾਂ ਭਾਰਤੀ ਲੋਕਤੰਤਰ, ਰਾਜਨੀਤੀ ਤੇ ਸਮਾਜਿਕ ਨੈਤਿਕ ਮੁੱਲਾਂ ’ਚ ਗਿਰਾਵਟ ਦਾ ਸਬੂਤ ਹਨ ਪੱਛਮੀ ਬੰਗਾਲ ਦਾ ਕੈਬਨਿਟ ਮੰਤਰੀ ਪਾਰਥ ਚੈਟਰਜੀ ਜੋ ਪੰਜ ਵਾਰ ਦਾ ਵਿਧਾਇਕ ਹੈ ਅਧਿਆਪਕਾਂ ਦੀ ਭਰਤੀ ਦੇ ਇੱਕ ਵੱਡੇ ਘਪਲੇ ’ਚ ਗਿ੍ਰਫ਼ਤਾਰ ਕੀਤਾ ਗਿਆ ਭਾਵੇਂ ਅਸਲ ਸੱਚਾਈ ਤਾਂ ਅਦਾਲਤ ਦੇ ਫੈਸਲੇ ਨਾਲ ਸਾਹਮਣੇ ਆਉਣੀ ਹੈ ਪਰ ਜਿਸ ਤਰ੍ਹਾਂ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਉਸ ਨੂੰ ਮੰਤਰੀ ਮੰਡਲ ਅਤੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਬਰਖਾਸਤ ਕੀਤਾ ਅਤੇ ਪਾਰਟੀ ’ਚੋਂ ਮੁਅੱਤਲ ਕੀਤਾ ਹੈl

ਇਹ ਕਾਰਵਾਈ ਆਪਣੇ-ਆਪ ’ਚ ਇਸ ਗੱਲ ਦਾ ਸੰਕੇਤ ਹੈ ਕਿ ਇਸ ਘਟਨਾ ਚੱਕਰ ਨੇ ਤਿ੍ਰਣਮੂਲ ਕਾਂਗਰਸ ਨੂੰ ਮੁਸ਼ਕਲ ’ਚ ਪਾ ਦਿੱਤਾ ਹੈ ਸੱਤਾਧਾਰੀ ਪਾਰਟੀ ਦੇ ਆਗੂਆਂ ਨੇ ਗਿ੍ਰਫ਼ਤਾਰ ਸਾਬਕਾ ਮੰਤਰੀ ਤੋਂ ਦੂਰੀ ਬਣਾ ਲਈ ਹੈ ਇੱਧਰ ਝਾਰਖੰਡ ਦੇ ਤਿੰਨ ਕਾਂਗਰਸੀ ਵਿਧਾਇਕ ਮੋਟੀ ਨਗਦ ਰਾਸ਼ੀ ਨਾਲ ਫੜੇ ਗਏ ਹਨ ਕਾਂਗਰਸ ਨੇ ਇਹਨਾਂ ਨੂੰ ਪਾਰਟੀ ’ਚੋਂ ਮੁਅੱਤਲ ਕਰਦਿਆਂ ਦੋਸ਼ ਲਾਏ ਹਨl

ਕਿ ਇਹ ਵਿਧਾਇਕ ਛੱਤੀਸਗੜ ’ਚ ਕਾਂਗਰਸ ਦੀ ਸਰਕਾਰ ਤੋੜਨ ਲਈ ਵਰਤੇ ਜਾ ਰਹੇ ਸਨ ਮਹਾਂਰਾਸ਼ਟਰ ’ਚ ਸ਼ਿਵਸੈਨਾ ਦਾ ਇੱਕ ਵੱਡਾ ਆਗੂ ਵੀ ਈਡੀ ਵੱਲੋਂ ਗਿ੍ਰਫ਼ਤਾਰੀ ਕਰਕੇ ਚਰਚਾ ’ਚ ਹੈ ਪੰਜਾਬ ਦਾ ਤਾਂ ਹਾਲ ਹੀ ਬੁਰਾ ਹੈ ਸੂਬੇ ਦੀ ਇੱਕ ਜੇਲ੍ਹ ’ਚ ਤਿੰਨ ਸਾਬਕਾ ਮੰਤਰੀ ਜੇੇਲ੍ਹ ਭੇਜੇ ਗਏ, ਜਿਨ੍ਹਾਂ ’ਚੋਂ ਇੱਕ ਨੂੰ ਜ਼ਮਾਨਤ ਮਿਲ ਗਈ ਹੈ ਖਾਸ ਗੱਲ ਇਹ ਹੈ ਕਿ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਆਪਣੇ ਹੀ ਮੰਤਰੀ ਖਿਲਾਫ ਕਾਰਵਾਈ ਕਰਦਿਆਂ ਉਸ ਨੂੰ ਜੇਲ੍ਹ ਭੇਜਿਆ ਹੈl

ਅਸਲ ’ਚ ਦੇਸ਼ ਦਾ ਵਿਰਲਾ ਹੀ ਸੂਬਾ ਹੋਵੇਗਾ ਜਿੱਥੇ ਸਿਆਸੀ ਹਸਤੀਆਂ ਭਿ੍ਰਸ਼ਟਾਚਾਰ ਦੇ ਕੇਸਾਂ ਦਾ ਸਾਹਮਣਾ ਨਾ ਕਰ ਰਹੀਆਂ ਹੋਣ ਚਿੰਤਾ ਵਾਲੀ ਗੱਲ ਇਹ ਹੈ ਕਿ ਅਜ਼ਾਦੀ ਦੇ 75 ਸਾਲਾਂ ਬਾਅਦ ਵੀ ਭਿ੍ਰਸ਼ਟਾਚਾਰ ਖਾਸ ਕਰਕੇ ਸਿਆਸੀ ਭਿ੍ਰਸ਼ਟਾਚਾਰ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹਾਂ, ਇਹ ਜ਼ਰੂਰ ਹੈ ਕਿ ਅੱਜ ਗਿਣਤੀ ਦੇ ਆਗੂ ਅਜਿਹੇ ਜ਼ਰੂਰ ਮੌਜੂੂਦ ਹਨl

ਜਿਨ੍ਹਾਂ ਦਾ ਦਾਮਨ ਬੇਦਾਗ ਹੈ ਜੋ ਦੇਸ਼ ਤੋਂ ਲੈ ਕੇ ਕੁਝ ਸੂਬਿਆਂ ਦੀ ਵਾਗਡੋਰ ਸੰਭਾਲ ਰਹੇ ਹਨ ਇਨ੍ਹਾਂ ਨੂੰ ਰਾਜਨੀਤੀ ’ਚ ਕਾਮਯਾਬੀ ਵੀ ਮਿਲ ਰਹੀ ਹੈ ਪਰ ਵੱਡੀ ਗਿਣਤੀ ਸਿਆਸੀ ਆਗੂ ਰਾਜਨੀਤੀ ਨੂੰ ਸੋਨੇ ਦਾ ਆਂਡਾ ਦੇਣ ਵਾਲੀ ਮੁਰਗੀ, ਅਮੀਰ ਬਣਨ ਦਾ ਕਾਰਖਾਨਾ ਜਾਂ ਪੰਜ ਸਾਲਾਂ ਦੀਆਂ ਮੌਜਾਂ ਹੀ ਮੰਨਦੇ ਹਨ ਅਸਲ ’ਚ ਭਿ੍ਰਸ਼ਟਾਚਾਰ ਰੋਕਣ ਦੀ ਪਹਿਲੀ ਸ਼ਰਤ ਸਿਆਸੀ ਸੁਧਾਰ ਹੈ ਸਿਆਸੀ ਪਾਰਟੀਆਂ ਦੇ ਸੀਨੀਅਰ ਆਗੂਆਂ ਨੂੰ ਹੀ ਇਹ ਤਹੱਈਆ ਕਰਨਾ ਪੈਣਾ ਹੈl

ਕਿ ਜੇਕਰ ਉਹ ਦੇਸ਼ ਜਾਂ ਆਪਣੇ ਸੂਬੇ ’ਚੋਂ ਭਿ੍ਰਸ਼ਟਾਚਾਰ ਖਤਮ ਕਰਨਾ ਚਾਹੁੰਦੇ ਹਨ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਆਪਣੀ ਪਾਰਟੀ ’ਚੋਂ ਗੰਦੀਆਂ ਮੱਛੀਆਂ ਦਾ ਸਫਾਇਆ ਕਰਨਾ ਪਵੇਗਾ ਸੱਤਾ ਖਾਤਰ ਚੋਣਾਂ ਤੋਂ ਪਹਿਲਾਂ ਦੂਜੀ ਪਾਰਟੀ ਛੱਡ ਕੇ ਆਏ ਮਾੜੇ ਕਿਰਦਾਰ ਦੇ ਆਗੂਆਂ ਨੂੰ ਧੜਾਧੜ ਆਪਣੇ ਨਾਲ ਜੋੜ ਟਿਕਟਾਂ ਦੇਣਾ ਵਜੀਰੀਆਂ ਦੇਣ ਦੇ ਵਾਅਦੇ ਕਰਨ ਸਮੇਤ ਮਾੜੇ ਰੁਝਾਨ ਨੂੰ ਛੱਡਣਾ ਪਵੇਗਾ ਜੇਕਰ ਪਾਰਟੀ ’ਚ ਸਿਰਫ ਇਮਾਨਦਾਰ ਤੇ ਜਨਤਾ ਨੂੰ ਸਮਰਪਿਤ ਆਗੂ ਹੋਣਗੇ ਤਾਂ ਭਿ੍ਰਸ਼ਟ ਅਫ਼ਸਰਾਂ ਨੂੰ ਰੋਕਣਾ ਔਖਾ ਨਹੀਂ ਭਿ੍ਰਸ਼ਟਾਚਾਰ ਬਹੁਤ ਵੱਡੀ ਤੇ ਭਿਆਨਕ ਸਮੱਸਿਆ ਹੈ ਜੋ ਸਾਫ਼-ਸੁਥਰੇ, ਇਮਾਨਦਾਰ ਦਿਲੋ-ਦਿਮਾਗ ਨਾਲ ਹੀ ਹੱਲ ਹੋ ਸਕਦੀ ਹੈl

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ