…ਜਦੋਂ ਪੂਜਨੀਕ ਗੁਰੂ ਜੀ ਦੇ ਦਰਸ਼ਨ ਕਰਕੇ ਤੁਰਨ ਲੱਗੀ ਦਿਵਿਆਂਗ ਅਮਨਜੋਤ

ਸਮਾਜ ਲਈ ਵਰਦਾਨ ਬਣਿਆ ਅਪੰਗਤਾ ਨਿਵਾਰਨ ਕੈਂਪ

ਸੱਚ ਕਹੂੰ ਨਿਊਜ਼/ਸੁਨੀਲ ਵਰਮਾ, ਸਰਸਾ। ‘‘ਜਦੋਂ ਮੇਰੇ ਧੀ ਹੋਈ ਤਾਂ ਇੱਕ ਦਿਨ ਤਾਂ ਪਰਿਵਾਰ ਵਾਲਿਆਂ ਨੇ ਮੈਨੂੰ ਉਸ ਦੀ ਸੂਰਤ ਤੱਕ ਨਹੀਂ ਵਿਖਾਈ ਉਨ੍ਹਾਂ ਨੂੰ ਡਰ ਸੀ ਕਿ ਇਸ ਨੂੰ ਵੇਖ ਕਿ ਕਿਤੇ ਮੇਰੀ ਜ਼ਿੰਦਗੀ ਹੀ ਖਤਰੇ ’ਚ ਨਾ ਪੈ ਜਾਵੇ’’। ਇਹ ਸ਼ਬਦ ਬੋਲਦੇ ਹੋਏ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਢਿੱਲਵਾਂ ਕਲਾਂ ਨਿਵਾਸੀ ਅਧਿਆਪਕਾ ਤੇਜਿੰਦਰ ਕੌਰ ਦੀਆਂ ਅੱਖਾਂ ਹੰਝੂਆਂ ਨਾਲ ਭਰ ਆਈਆਂ।

ਤੇਜਿੰਦਰ ਕੌਰ ਨੇ ਦੱਸਿਆ ਕਿ 26 ਅਕਤੂਬਰ 2009 ਨੂੰ ਉਨ੍ਹਾਂ ਦੇ ਘਰ ਧੀ ਅਮਨਜੋਤ ਦਾ ਜਨਮ ਹੋਇਆ ਪਰ ਜਨਮ ਦੇ ਸਮੇਂ ਤੋਂ ਹੀ ਧੀ ਦੇ ਦੋਵੇਂ ਪੈਰ ਮੁੜੇ ਹੋਏ ਸਨ। ਪਰਿਵਾਰ ਸਦਮੇ ’ਚ ਸੀ ਕਿ ਬੇਟੀ ਹੋਈ ਹੈ ਅਤੇ ਉਹ ਵੀ ਅਪੰਗ ਇਸ ਕਾਰਨ ਦਿਨ ਭਰ ਪਰਿਵਾਰਕ ਮੈਂਬਰਾਂ ਨੇ ਅਮਨਜੋਤ ਦਾ ਚਿਹਰਾ ਤੱਕ ਨਹੀਂ ਵਿਖਾਇਆ। ਕਿਉਂਕਿ ਉਨ੍ਹਾਂ ਨੂੰ ਡਰ ਸਤਾ ਰਿਹਾ ਸੀ ਕਿ ਕਿਤੇ ਮੈਨੂੰ ਸਦਮਾ ਨਾ ਲੱਗ ਜਾਵੇ ਉਹ ਦੱਸਦੀ ਹੈ ਕਿ ਜਦੋਂ ਇੱਕ ਦਿਨ ਬਾਅਦ ਉਸ ਨੇ ਅਮਨਜੋਤ ਨੂੰ ਵੇਖਿਆ ਤਾਂ ਇੱਕ ਵਾਰ ਤਾਂ ਉਸ ਦਾ ਮਨ ਨਿਰਾਸ਼ ਹੋਇਆ ਪਰ ਫਿਰ ਉਸ ਨੇ ਹਿੰਮਤ ਕੀਤੀ। ਉਸ ਨੇ ਅੱਗੇ ਦੱਸਿਆ ਕਿ ਮੈਂ ਆਪਣੀ ਧੀ ਨੂੰ ਹਰ ਹਾਲ ’ਚ ਤੰਦਰੁਸਤ ਵੇਖਣਾ ਚਾਹੁੰਦੀ ਸੀ।

ਇਸ ਲਈ ਲਗਭਗ ਛੇ ਮਹੀਨੇ ਤੱਕ ਛੁੱਟੀ ਲੈ ਕੇ ਆਪਣੇ ਪਤੀ ਗੋਬਿੰਦ ਸਿੰਘ ਨਾਲ ਅਮਨਜੋਤ ਦੇ ਇਲਾਜ ਲਈ ਪੰਜਾਬ ਦੇ ਫਰੀਦਕੋਟ, ਲੁਧਿਆਣਾ, ਰਾਮਪੁਰਾ ਸਮੇਤ ਅਨੇਕ ਮੁੱਖ ਸ਼ਹਿਰਾਂ ’ਚ ਘੁੰਮਦੀ ਰਹੀ ਪਰ ਕਿਤੋਂ ਵੀ ਕੋਈ ਉਮੀਦ ਦੀ ਕਿਰਨ ਨਜ਼ਰ ਨਹੀਂ ਆਈ। ਉਹ ਅਤੇ ਉਸ ਦਾ ਪੂਰਾ ਪਰਿਵਾਰ ਪੂਰੀ ਤਰ੍ਹਾਂ ਮਾਯੂਸ ਹੋ ਚੁੱਕਾ ਸੀ। ਇੱਕ ਦਿਨ ਅਚਾਨਕ ਪੰਜਾਬ ਦੇ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਸਲਾਬਤਪੁਰਾ ’ਚ ਫਿਜੀਓਥੈਰੇਪਿਸਟ ਡਾ. ਜਸਵੰਤ ਵਿਰਕ ਕੋਲ ਪਹੁੰਚੀ। ਡਾ. ਵਿਰਕ ਨੇ ਉਨ੍ਹਾਂ ਨੂੰ ਡੇਰਾ ਸੱਚਾ ਸੌਦਾ ’ਚ ਲੱਗਣ ਵਾਲੇ ਮੁਫਤ ਅਪੰਗਤਾ ਨਿਵਾਰਨ ਕੈਂਪ ਬਾਰੇ ਦੱਸਿਆ। ਉਹ ਅੱਗੇ ਕਹਿੰਦੀ ਹੈ ਕਿ 18 ਅਪਰੈਲ 2010 ਨੂੰ ਉਹ ਅਮਨਜੋਤ ਨੂੰ ਲੈ ਕੇ ਸ਼ਾਹ ਸਤਿਨਾਮ ਜੀ ਧਾਮ ’ਚ ਲੱਗੇ ਕੈਂਪ ’ਚ ਪਹੁੰਚ ਗਈ। ਇੱਥੋਂ ਦੀਆਂ ਸਹੂਲਤਾਂ ਨੂੰ ਵੇਖ ਕੇ ਉਸ ਨੂੰ ਥੋੜ੍ਹੀ ਉਮੀਦ ਬੱਝੀ ਉਦੋਂ ਉਸ ਨੇ ਅਮਨਜੋਤ ਨੂੰ ਹੱਡੀ ਰੋਗ ਮਾਹਿਰ ਡਾ. ਵੇਦਿਕਾ ਇੰਸਾਂ ਨੂੰ ਵਿਖਾਇਆ ਡਾ. ਵੇਦਿਕਾ ਇੰਸਾਂ ਨੇ ਉਦੋਂ ਉਨ੍ਹਾਂ ਨੂੰ ਦੱਸਿਆ ਕਿ ਅਮਨਜੋਤ ਬਿਨਾ ਆਪ੍ਰੇਸ਼ਨ ਦੇ ਵੀ ਠੀਕ ਹੋ ਸਕਦੀ ਹੈ, ਪਰ ਉਸ ’ਚ ਇੱਕ ਫੀਸਦੀ ਸਫਲਤਾ ਦੇ ਘੱਟ ਚਾਂਸ ਹਨ।

ਉਹ ਆਪਣੀ ਧੀ ਨੂੰ ਲੈ ਕੇ ਕੋਈ ਰਿਸਕ ਨਹੀਂ ਲੈਣਾ ਚਾਹੁੰਦੀ ਸੀ। ਉਦੋਂ ਉਸ ਨੇ ਡਾ. ਵੇਦਿਕਾ ਨੂੰ ਬੇਨਤੀ ਕੀਤੀ ਕਿ ਉਹ ਉਨ੍ਹਾਂ ਦੀ ਧੀ ਦਾ ਆਪ੍ਰੇਸ਼ਨ ਕਰ ਦੇਣ ਇਸ ਤੋਂ ਬਾਅਦ ਅਮਨਜੋਤ ਦਾ ਆਪ੍ਰੇਸ਼ਨ ਹੋਇਆ। ਆਪ੍ਰੇਸ਼ਨ ਤੋਂ ਬਾਅਦ ਲਗਭਗ ਇੱਕ ਸਾਲ ਤੱਕ ਉਹ ਅਮਨਜੋਤ ਦੇ ਪੈਰਾਂ ’ਤੇ ਪਲਾਸਟਰ ਲਵਾਉਂਦੇ ਰਹੇ ਜਿਵੇਂ-ਜਿਵੇਂ ਦਿਨ ਲੰਘਦੇ ਗਏ ਅਮਨਜੋਤ ਦੇ ਪੈਰ ਠੀਕ ਹੋਣ ਲੱਗੇ ਉਸ ਸਮੇਂ ਉਸ ਦੇ ਪੈਰਾਂ ’ਤੇ ਇੱਕ ਮਹੀਨੇ ਲਈ ਪਲਾਸਟਰ ਲੱਗਾ ਹੁੰਦਾ ਸੀ, ਪਰ ਤੁਰਨ ਕਾਰਨ ਉਹ ਜਲਦੀ ਖੁੱਲ੍ਹ ਜਾਂਦਾ ਸੀ। ਇਸ ਲਈ ਉਨ੍ਹਾਂ ਨੂੰ ਰੋਜ਼ਾਨਾ ਪਲਾਸਟਰ ਲਈ ਸਰਸਾ ਆਉਣਾ ਪੈਂਦਾ ਸੀ। ਵਾਰ-ਵਾਰ ਆਉਣ-ਜਾਣ ਦੀ ਪੇ੍ਰੇਸ਼ਾਨੀ ਤੋਂ ਬਚਣ ਲਈ ਉਨ੍ਹਾਂ ਸਰਸਾ ’ਚ ਹੀ ਕਮਰਾ ਵੀ ਕਿਰਾਏ ’ਤੇ ਲੈ ਲਿਆ ਸੀ। ਫਿਰ ਇੱਕ ਦਿਨ ਅਜਿਹਾ ਆਇਆ ਜਦੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਰੂਹਾਨੀ ਮਜਲਿਸ ’ਚ ਬਿਰਾਜਮਾਨ ਸਨ ਤਾਂ ਉਨ੍ਹਾਂ ਦੀ ਧੀ ਅਮਨਜੋਤ ਪਹਿਲੀ ਵਾਰ ਆਪਣੇ ਪੈਰਾਂ ’ਤੇ ਤੁਰੀ ਉਸ ਸਮੇਂ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਖੁਸ਼ੀ ’ਚ ਉਹ ਵਾਰ-ਵਾਰ ਪੂਜਨੀਕ ਗੁਰੂ ਜੀ ਦਾ ਸ਼ੁਕਰਾਨਾ ਕਰ ਰਹੀ ਸੀ।

ਇਸ ਤੋਂ ਬਾਅਦ ਉਹ ਹਰ ਸਾਲ ਡੇਰਾ ਸੱਚਾ ਸੌਦਾ ’ਚ ਲੱਗਣ ਵਾਲੇ ਹਰੇਕ ਅਪੰਗਤਾ ਨਿਵਾਰਨ ਕੈਂਪ ’ਚ ਆ ਰਹੀ ਹੈ। ਤੇਜਿੰਦਰ ਕੌਰ ਨੇ ਦੱਸਿਆ ਕਿ ਅਮਨਜੋਤ ਦੇ ਪਿਤਾ ਗੋਬਿੰਦ ਸਿੰਘ ਪਹਿਲਾਂ ਡੇਰਾ ਸੱਚਾ ਸੌਦਾ ਨਾਲ ਜੁੜੇ ਹੋਏ ਨਹੀਂ ਸਨ ਪਰ ਜਦੋਂ ਧੀ ਸਹੀ ਹੋ ਗਈ ਅਤੇ ਤੁਰਨ-ਫਿਰਨ ਲੱਗੀ ਤਾਂ ਉਸ ਤੋਂ ਬਾਅਦ ਉਨ੍ਹਾਂ ਨੇ ਪੂਜਨੀਕ ਗੁਰੂ ਜੀ ਤੋਂ ਨਾਮ-ਸ਼ਬਦ ਲੈ ਲਿਆ। ਅੱਜ ਉਹ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਹਨ ਅਤੇ ਸੇਵਾ ਕਾਰਜਾਂ ’ਚ ਹਰ ਸਮੇਂ ਤਿਆਰ ਰਹਿੰਦੇ ਹਨ।

ਅੱਜ ਡਾਂਸ ’ਚ ਵੀ ਧੁੰਮਾਂ ਪਾ ਰਹੀ ਹੈ ਅਮਨਜੋਤ

ਅਧਿਆਪਕਾ ਤੇਜਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਜਨਮ ਦੇ ਸਮੇਂ ਤੋਂ ਹੀ ਤੁਰ-ਫਿਰ ਨਹੀਂ ਸਕਦੀ ਸੀ, ਪਰ ਡੇਰਾ ਸੱਚਾ ਸੌਦਾ ’ਚ ਲੱਗੇ ਕੈਂਪ ’ਚ ਧੀ ਦਾ ਸਫਲ ਆਪ੍ਰੇਸ਼ਨ ਹੋਇਆ। ਅੱਜ ਧੀ ਛੇਵੀਂ ਜਮਾਤ ’ਚ ਪੜ੍ਹ ਰਹੀ ਹੈ ਅਤੇ ਉਸ ਨੂੰ ਤੁਰਨ-ਫਿਰਨ ’ਚ ਕੋਈ ਦਿੱਕਤ ਨਹੀਂ ਹੈ। ਉਨ੍ਹਾਂ ਦੱਸਿਆ ਕਿ ਅਮਨਜੋਤ ਅੱਜ ਸਕੂਲ ’ਚ ਹੋਣ ਵਾਲੇ ਸੱਭਿਆਚਾਰਕ ਪ੍ਰੋਗਰਾਮਾਂ ’ਚ ਵਧ-ਚੜ੍ਹ ਕੇ ਹਿੱਸਾ ਲੈਂਦੀ ਹੈ। ਇੰਨਾ ਹੀ ਨਹੀਂ ਸਕੂਲ ’ਚ ਹੋਣ ਵਾਲੇ ਡਾਂਸ ਮੁਕਾਬਲਿਆਂ ’ਚ ਵੀ ਆਪਣੀ ਪ੍ਰਤਿਭਾ ਵਿਖਾ ਰਹੀ ਹੈ।
——————————
ਅਮਨਜੋਤ ਕੌਰ ਦੇ ਦੋਵੇਂ ਪੈਰ ਮੁੜੇ ਹੋਣ ਕਾਰਨ ਉਸ ਦੇ ਮਾਤਾ-ਪਿਤਾ ਹਰ ਪਾਸਿਓਂ ਨਿਰਾਸ਼ ਹੋਣ ਤੋਂ ਬਾਅਦ 2010 ’ਚ ਡੇਰਾ ਸੱਚਾ ਸੌਦਾ ’ਚ ਲੱਗੇ ਅਪੰਗਤਾ ਨਿਵਾਰਨ ਕੈਂਪ ’ਚ ਆਏ ਸਨ। ਕੈਂਪ ’ਚ ਬੱਚੀ ਦਾ ਆਪ੍ਰੇਸ਼ਨ ਹੋਇਆ ਸੀ ਅਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਦਇਆ-ਮਿਹਰ ਨਾਲ ਆਪ੍ਰੇਸ਼ਨ ਸਫਲ ਰਿਹਾ ਸੀ। ਅੱਜ ਇਹ ਬੱਚੀ ਪੂਰੀ ਤਰ੍ਹਾਂ ਤੰਦਰੁਸਤ ਹੈ ਅਤੇ ਆਪਣੇ ਪੈਰਾਂ ’ਤੇ ਦੌੜ ਰਹੀ ਹੈ ਇਸ ਗੱਲ ਦੀ ਸਾਨੂੰ ਬਹੁਤ ਖੁਸ਼ੀ ਹੈ।                            ਡਾ. ਵੇਦਿਕਾ ਇੰਸਾਂ, ਹੱਡੀ ਰੋਗ ਮਾਹਿਰ (ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ, ਸਰਸਾ)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.