Artificial Intelligence : ਕੀ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ, ਇਸ ਦੇ ਗੁਣ ਤੇ ਔਗੁਣ

Artificial Intelligence

ਆਰਟੀਫੀਸ਼ੀਅਲ ਇੰਟੈਲੀਜੈਂਸ ਕੰਪਿਊਟਰ ਸਾਇੰਸ ਦੀ ਇੱਕ ਸ਼ਾਖਾ ਹੈ ਜਿਸ ਦਾ ਸਬੰਧ ਇਸ ਤਰ੍ਹਾਂ ਦੀਆਂ ਸਮਾਰਟ ਮਸ਼ੀਨਾਂ ਬਣਾਉਣ ਦੇ ਨਾਲ ਹੈ ਜੋ ਮਨੁੱਖੀ ਬੁੱਧੀ ਅਤੇ ਸੋਚ ਦੀ ਨਕਲ ਕਰਨ ਦੇ ਸਮਰੱਥ ਹੋਣ ਸੌਖੇ ਸ਼ਬਦਾਂ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਇੱਕ ਮਸ਼ੀਨ ਦੁਆਰਾ ਸੂਝਵਾਨ ਮਨੁੱਖੀ ਵਿਚਾਰਾਂ ਦੀ ਨਕਲ ਕਰਨ ਦੀ ਸਮਰੱਥਾ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਖੋਜ ਜਾਨ ਮੈੱਕਾਰਥੀ ਨੇ 1950 ਵਿੱਚ ਕੀਤੀ ਸੀ। (Artificial Intelligence)

ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਲੋੜ : ਆਰਟੀਫੀਸ਼ੀਅਲ ਇੰਟੈਲੀਜੈਂਸ ਅਧੀਨ ਮਸ਼ੀਨਾਂ ਵੱਲੋਂ ਮਨੁੱਖੀ ਪ੍ਰਕਿਰਿਆਵਾਂ ਕੀਤੀਆਂ ਜਾਂਦੀਆਂ ਹਨ ਇਨ੍ਹਾਂ ਪ੍ਰਕਿਰਿਆਵਾਂ ਦੇ ਵਿੱਚ ਸਿਖਲਾਈ, ਤਰਕ ਅਤੇ ਸਵੈ-ਸੁਧਾਰ ਸ਼ਾਮਲ ਹਨ। ਮਨੁੱਖ ’ਤੇ ਕੰਮ ਦਾ ਬੋਝ ਦਿਨੋ-ਦਿਨ ਵਧਦਾ ਜਾ ਰਿਹਾ ਹੈ ਇਸ ਲਈ ਰੋਜਾਨਾ ਦੇ ਕੰਮ ਨੂੰ ਸਵੈ-ਚਾਲਿਤ ਕਰਨਾ ਵਧੀਆ ਵਿਚਾਰ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਦੁਆਰਾ ਕੰਪਨੀ ਹੁਨਰਮੰਦ ਵਿਅਕਤੀਆਂ ਨੂੰ ਕੰਪਨੀ ਦੇ ਵਿਕਾਸ ਲਈ ਪ੍ਰਾਪਤ ਕਰ ਸਕਦੀ ਹੈ। ਕੰਪਨੀਆਂ ਸਾਰੇ ਨਿਯਮਤ ਅਤੇ ਰੋਜ਼ਾਨਾ ਦੇ ਕੰਮ ਮਸ਼ੀਨਾਂ ਦੇ ਨਾਲ ਕਰਨਾ ਚਾਹੁੰਦੀਆਂ ਹਨ। ਇਸ ਲਈ ਕੰਪਨੀਆਂ ਦੇ ਵਿੱਚ ਮਨੁੱਖਾਂ ਦੀ ਥਾਂ ਮਸ਼ੀਨਾਂ ਨੇ ਲੈ ਲਈ ਹੈ ਡਾਟਾ ਸਾਇੰਸ ਦੇ ਵਿਕਾਸ ਨਾਲ ਸਵੈ-ਚਾਲਨ ਵਧੇਰੇ ਆਮ ਹੋ ਗਿਆ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ ਐਪਲੀਕੇਸ਼ਨ ਦੀ ਇੱਕ ਉਦਾਹਰਨ ਚੈਟ ਪੋਰਟਲ ਹਨ ਜਿਨ੍ਹਾਂ ਨੂੰ ਵੈਬਸਾਈਟਾਂ ’ਤੇ ਦੇਖਿਆ ਜਾ ਸਕਦਾ ਹੈ (Artificial Intelligence)

Citizenship Amendment Act : ਸੀਏਏ ਕਾਨੂੰਨ ਲਾਗੂ

ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਹੱਤਤਾ : ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਇੰਟੈਲੀਜੈਂਟ ਸਿਸਟਮ ਦਾ ਨਿਰਮਾਣ ਕੀਤਾ ਜਾਂਦਾ ਹੈ ਜੋ ਖਤਰੇ ਅਤੇ ਡਾਟਾ ਉਲੰਘਣਾ ਦੀ ਪਛਾਣ ਕਰਦਾ ਤੇ ਸੁਰੱਖਿਆ ਦੇ ਨਾਲ ਜੁੜੇ ਮੁੱਦਿਆਂ ਨੂੰ ਹੱਲ ਕਰਨ ਦੇ ਵਿੱਚ ਸਹਾਇਤਾ ਕਰਦਾ ਹੈ। ਮਸ਼ੀਨ ਲਰਨਿੰਗ ਐਲਗੋਰਿਦਮ ਅਤੇ ਮਾਡਲ ਦੀ ਮੱਦਦ ਨਾਲ ਗੰਭੀਰ ਬਿਮਾਰੀਆਂ ਜਿਵੇਂ ਕਿ ਕੈਂਸਰ ਦੀ ਪਛਾਣ ਕਰਦੀਆਂ ਹਨ। ਬਹੁਤ ਸਾਰੀਆਂ ਕੰਪਨੀਆਂ ਵੱਲੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕੀਤੀ ਜਾਂਦੀ ਹੈ। ਕੰਪਨੀਆਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮੱਦਦ ਨਾਲ ਡਾਟਾ ਇੱਕਠਾ ਕਰਦੀਆਂ ਹਨ ਤੇ ਇਸ ਡਾਟੇ ਦਾ ਪ੍ਰਯੋਗ ਉਹ ਮਾਰਕੀਟਿੰਗ ਦੇ ਫੈਸਲਿਆਂ, ਪਹਿਲਕਦਮੀਆਂ ਨੂੰ ਚਲਾਉਣ ਅਤੇ ਸੰਚਾਲਨ ਕਰਨ ਤੇ ਗ੍ਰਾਹਕ ਸੇਵਾ ਨੂੰ ਬਿਹਤਰ ਬਣਾਉਣ ਲਈ ਕਰਦੀਆਂ ਹਨ। ਇਹ ਕੰਪਨੀਆਂ ਨੂੰ ਪਹਿਲਾਂ ਤੋਂ ਚੰਗੇ ਉਤਪਾਦਾਂ ਅਤੇ ਸੇਵਾਵਾਂ ਨੂੰ ਡਿਜ਼ਾਈਨ ਕਰਨ ਦੀ ਯੋਗਤਾ ਪ੍ਰਦਾਨ ਕਰਦੀ ਹੈ। (Artificial Intelligence)

ਵੋਇਸ ਸਰਚ : ਵੋਇਸ ਕਮਾਂਡਾਂ ਰਾਹੀਂ ਖੋਜ ਕਰਨਾ ਅੱਜ-ਕੱਲ੍ਹ ਬਹੁਤ ਮਸ਼ਹੂਰ ਹੈ। ਅਸੀਂ ਅਕਸਰ ਲੋਕਾਂ ਨੂੰ ‘ਓਕੇ ਗੂਗਲ’ ਜਾਂ ‘ਹੇ ਸਿਰੀ’ ਕਹਿੰਦੇ ਹੋਏ ਦੇਖਦੇ ਹਾਂ। ਇਸ ਤੋਂ ਇਲਾਵਾ, ਐਮਾਜਾਨ ਦਾ ਅਲੈਕਸਾ, ਗੂਗਲ ਅਸਿਸਟੈਂਟ, ਅਤੇ ਐਪਲ ਦਾ ਸਿਰੀ ਹੌਲੀ-ਹੌਲੀ ਜਨਤਾ ਦਾ ਧਿਆਨ ਖਿੱਚ ਰਹੇ ਹਨ ਤੇ ਜਾਣਕਾਰੀ ਦੀ ਖੋਜ ਦੇ ਸਭ ਤੋਂ ਪਸੰਦੀਦਾ ਤਰੀਕਿਆਂ ਵਿੱਚੋਂ ਇੱਕ ਬਣ ਰਹੇ ਹਨ। ‘ਵੋਇਸ ਸਰਚ’ ਦੇ ਪ੍ਰਸਿੱਧ ਹੋਣ ਦਾ ਇੱਕ ਮੁੱਖ ਕਾਰਨ ਇਹ ਹੈ ਕਿ ਇਹ ਵਰਤੋਂ ਵਿੱਚ ਆਸਾਨ ਤੇ ਸੁਵਿਧਾਜਨਕ ਹੈ (Artificial Intelligence)

ਵਿਜ਼ੂਅਲ ਸਰਚ : ਇੱਕ ਹੋਰ ਮਹੱਤਵਪੂਰਨ ਰੁਝਾਨ ਵਿਜੂਅਲ ਖੋਜ ਦੀ ਵਧ ਰਹੀ ਵਰਤੋਂ ਹੈ। ਵਿਜੂਅਲ ਖੋਜ ਉਪਭੋਗਤਾਵਾਂ ਨੂੰ ਟੈਕਸਟ ਦੀ ਬਜਾਏ ਚਿੱਤਰਾਂ ਦੀ ਵਰਤੋਂ ਕਰਕੇ ਜਾਣਕਾਰੀ ਦੀ ਖੋਜ ਕਰਨ ਦੀ ਆਗਿਆ ਦਿੰਦੀ ਹੈ। ਉਦਾਹਰਨ ਲਈ, ਕੋਡ, ਜੋ ਭਾਰਤ ਵਿੱਚ ਵਿਆਪਕ ਤੌਰ ’ਤੇ ਵਰਤੇ ਜਾਂਦੇ ਹਨ, ਗੂਗਲ ਲੈਂਸ ਇੱਕ ਜਾਣਿਆ-ਪਛਾਣਿਆ ਵਿਜੂਅਲ ਸਰਚ ਟੂਲ ਹੈ ਜੋ ਵਸਤੂਆਂ ਦੀ ਪਛਾਣ ਕਰ ਸਕਦਾ ਹੈ ਅਤੇ ਉਹਨਾਂ ਬਾਰੇ ਜਾਣਕਾਰੀ ਪ੍ਰਦਾਨ ਕਰ ਸਕਦਾ ਹੈ। (Artificial Intelligence)

ਅਰਗੂਮੈਂਟੇਡ ਰਿਐਲਿਟੀ : ਖੋਜ ਇੱਕ ਖੇਡ-ਬਦਲਣ ਵਾਲੀ ਨਵੀਨਤਾ ਹੈ ਜੋ ਖੋਜ ਦੇ ਭਵਿੱਖ ’ਚ ਮਹੱਤਵਪੂਰਨ ਭੂਮਿਕਾ ਨਿਭਾਏਗੀ। ਖੋਜ ਉਪਭੋਗਤਾਵਾਂ ਨੂੰ ਅਸਲ ਸੰਸਾਰ ਵਿੱਚ ਵਸਤੂਆਂ ’ਤੇ ਆਪਣੇ ਸਮਾਰਟਫੋਨ ਕੈਮਰੇ ਵੱਲ ਇਸ਼ਾਰਾ ਕਰਕੇ ਜਾਣਕਾਰੀ ਦੀ ਖੋਜ ਕਰਨ ਦੀ ਆਗਿਆ ਦੇਵੇਗੀ। ਉਦਾਹਰਨ ਲਈ, ਤੁਸੀਂ ਯਾਤਰਾ ਦੌਰਾਨ ਪੌਦਿਆਂ, ਜਾਨਵਰਾਂ ਜਾਂ ਭੂਮੀ ਚਿੰਨ੍ਹਾਂ ਦੀ ਪਛਾਣ ਕਰਨ ਲਈ ਖੋਜ ਦੀ ਵਰਤੋਂ ਕਰ ਸਕਦੇ ਹੋ। ਹਾਲਾਂਕਿ, ਏਆਰ ਖੋਜ ਅਜੇ ਵੀ ਸ਼ੁਰੂਆਤੀ ਪੜਾਵਾਂ ਵਿੱਚ ਹੈ। (Artificial Intelligence)

ਬਲਾਕਚੈਨ ਤਕਨਾਲੋਜੀ : ਅੰਤ ’ਚ, ਬਲਾਕਚੈਨ ਤਕਨਾਲੋਜੀ ਤੋਂ ਖੋਜ ਦੇ ਭਵਿੱਖ ’ਤੇ ਵੀ ਪ੍ਰਭਾਵ ਪੈਣ ਦੀ ਉਮੀਦ ਹੈ। ਇਸ ਨੂੰ ਇੱਕ ਵਿਕੇਂਦਰੀਕਿ੍ਰਤ ਡਿਜ਼ੀਟਲ ਲੇਜਰ ਮੰਨਿਆ ਜਾਂਦਾ ਹੈ ਜਿਸ ਦੀ ਵਰਤੋਂ ਜਾਣਕਾਰੀ ਨੂੰ ਸਟੋਰ ਕਰਨ ਅਤੇ ਤਸਦੀਕ ਕਰਨ ਲਈ ਕੀਤੀ ਜਾ ਸਕਦੀ ਹੈ। ਅਜਿਹੇ ਕਿਆਸ ਹਨ ਕਿ ਭਵਿੱਖ ਵਿੱਚ, ਬਲਾਕਚੈਨ ਤਕਨਾਲੋਜੀ ਦੀ ਵਰਤੋਂ ਵਿਕੇਂਦਰੀਕਿ੍ਰਤ ਖੋਜ ਇੰਜਣਾਂ ਨੂੰ ਬਣਾਉਣ ਲਈ ਕੀਤੀ ਜਾ ਸਕਦੀ ਹੈ ਜਿਨ੍ਹਾਂ ਵਿੱਚ ਸੁਰੱਖਿਆ ਵਿਸ਼ੇਸ਼ਤਾਵਾਂ ਨੂੰ ਵਧਾਇਆ ਗਿਆ ਹੈ ਅਤੇ ਰਵਾਇਤੀ ਨਾਲੋਂ ਵਧੇਰੇ ਪਾਰਦਰਸ਼ੀ ਹਨ।

ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਗੁਣ : | Artificial Intelligence

  • ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਗਲਤੀ ਹੋਣ ਦੀ ਸੰਭਾਵਨਾ ਬਹੁਤ ਘਟ ਜਾਂਦੀ ਹੈ ਕਿਉਂਕਿ ਸਾਰਾ ਕੰਮ ਮਸ਼ੀਨਾਂ ਦੇ ਨਾਲ ਕੀਤਾ ਜਾਂਦਾ ਹੈ ਜਿਨ੍ਹਾਂ ਨੂੰ ਚੰਗੀ ਤਰ੍ਹਾਂ ਪ੍ਰੋਗਰਾਮ ਕੀਤਾ ਜਾਂਦਾ ਜਿਸ ਨਾਲ ਗਲਤੀਆਂ ਘੱਟ ਹੁੰਦੀਆਂ ਹਨ ਅਤੇ ਸਹੀ ਨਤੀਜਿਆਂ ’ਤੇ ਪਹੁੰਚਿਆ ਜਾ ਸਕਦਾ ਹੈ।
  • ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਜੋਖਮ ਵਾਲੇ ਕੰਮ ਕਰਨੇ ਬਹੁਤ ਅਸਾਨ ਹੋ ਗਏ ਹਨ। ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਨਾਲ ਬਣਾਏ ਗਏ ਰੋਬਟ ਕਈ ਤਰ੍ਹਾਂ ਦੇ ਜੋਖਮ ਭਰੇ ਕੰਮ ਜਿਵੇਂ ਕਿ ਬੰਬ ਨੂੰ ਅਸਫਲ ਬਣਾਉਣਾ, ਸਮੁੰਦਰਾਂ ਦੇ ਡੂੰਘੇ ਹਿੱਸੇ ਦੀ ਪੜਤਾਲ ਕਰਨਾ, ਕੋਲੇ ਅਤੇ ਤੇਲ ਦੀ ਮਾਈਨਿੰਗ ਆਦਿ ਕਰਦੇ ਹਨ।
  • ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਕੇ ਬਣਾਈਆਂ ਮਸ਼ੀਨਾਂ ਬਿਨਾਂ ਕਿਸੇ ਬਰੇਕ ਅਤੇ ਬੋਰ ਹੋਏ ਲਗਾਤਾਰ ਕੰਮ ਕਰਦੀਆਂ ਹਨ ਜਿਸ ਨਾਲ ਕੰਮ ਛੇਤੀ ਖਤਮ ਹੋ ਜਾਂਦਾ ਹੈ।
  • ਮਨੁੱਖਾਂ ਨੂੰ ਇੱਕੋ ਤਰ੍ਹਾਂ ਦੇ ਕੰਮ ਹਰ ਦਿਨ ਕਰਨੇ ਪੈਂਦੇ ਹਨ ਜਿਵੇਂ ਕਿ ਧੰਨਵਾਦ ਲਈ ਈਮੇਲ ਭੇਜਣਾ, ਗਲਤੀਆਂ ਲੱਭਣ ਲਈ ਦਸਤਾਵੇਜਾਂ ਦੀ ਪੜਤਾਲ ਕਰਨਾ ਆਦਿ ਆਰਟੀਫੀਸ਼ੀਅਲ ਇੰਟੈਲੀਜੈਂਸ ਅਧਾਰਿਤ ਮਸ਼ੀਨਾਂ ਆਉਣ ਨਾਲ ਮਨੁੱਖਾਂ ਨੂੰ ਇਨ੍ਹਾਂ ਕੰਮਾਂ ਤੋਂ ਮੁਕਤੀ ਮਿਲੀ ਹੈ।
  • ਆਰਟੀਫੀਸ਼ੀਅਲ ਇੰਟੈਲੀਜੈਂਸ ਅਧਾਰਿਤ ਡਿਜੀਟਲ ਸਹਾਇਕ ਯੂਜਰ ਦੀਆਂ ਲੋੜਾਂ ਨੂੰ ਸਮਝ ਕੇ ਉਸ ਦੀ ਮੱਦਦ ਕਰਦੇ ਹਨ ਜਿਸ ਨਾਲ ਮਨੁੱਖੀ ਸ਼ਕਤੀ ਦੀ ਬੱਚਤ ਹੁੰਦੀ ਹੈ।
  • ਮਸ਼ੀਨਾਂ ਮਨੁੱਖਾਂ ਦੇ ਮੁਕਾਬਲੇ ਛੇਤੀ ਫੈਸਲਾ ਕਰਦੀਆਂ ਹਨ ਇਸ ਨਾਲ ਸਮੇਂ ਦੀ ਬੱਚਤ ਹੁੰਦੀ ਹੈ।
  • ਆਰਟੀਫੀਸ਼ੀਅਲ ਇੰਟੈਲੀਜੈਂਸ ਹਰ ਖੇਤਰ ਦੇ ਵਿੱਚ ਨਵੀਆਂ ਖੋਜਾਂ ਕਰਨ ਦੀ ਯੋਗਤਾ ਪ੍ਰਦਾਨ ਕਰਦੀ ਹੈ ਜਿਸ ਨਾਲ ਮਨੁੱਖ ਗੁੰਝਲਦਾਰ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਮੱਦਦ ਮਿਲਦੀ ਹੈ।

ਆਰਟੀਫੀਸ਼ੀਅਲ ਇੰਟੈਲੀਜੈਂਸੀ ਦੇ ਔਗੁਣ : | Artificial Intelligence

  1. ਆਰਟੀਫੀਸ਼ੀਅਲ ਇੰਟੈਲੀਜੈਂਸ ਅਧਾਰਿਤ ਮਸ਼ੀਨਾਂ ਦੇ ਹਾਰਡਵੇਅਰ ਅਤੇ ਸਾਫਟਵੇਅਰ ਨੂੰ ਹਰ ਦਿਨ ਅੱਪਡੇਟ ਕਰਨਾ ਪੈਂਦਾ ਤਾਂ ਕਿ ਜਰੂਰਤਾਂ ਨੂੰ ਪੂਰਾ ਕਰ ਸਕੇ। ਇਨ੍ਹਾਂ ਮਸ਼ੀਨਾਂ ਦੀ ਮੁਰੰਮਤ ਅਤੇ ਰੱਖ-ਰਖਾਅ ’ਤੇ ਵੀ ਬਹੁਤ ਖਰਚ ਆਉਂਦਾ ਹੈ।
  2. ਆਰਟੀਫੀਸ਼ੀਅਲ ਇੰਟੈਲੀਜੈਂਸ ਅਧਾਰਿਤ ਮਸ਼ੀਨਾਂ ਨੇ ਮਨੁੱਖ ਨੂੰ ਬਹੁਤ ਆਲਸੀ ਬਣਾ ਦਿੱਤਾ ਹੈ।
  3. ਹਰ ਸੰਗਠਨ ਘੱਟੋ-ਘੱਟ ਯੋਗਤਾ ਪ੍ਰਾਪਤ ਵਿਅਕਤੀਆਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਅਧਾਰਿਤ ਰੋਬੋਟਾਂ ਦੇ ਨਾਲ ਤਬਦੀਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਇਸ ਨਾਲ ਬੇਰੁਜਗਾਰੀ ਦੀ ਸਮੱਸਿਆ ਪੈਦਾ ਹੁੰਦੀ ਹੈ।
  4. ਮਸ਼ੀਨਾਂ ਵਿੱਚ ਜ਼ਜ਼ਬਾਤ ਨਹੀਂ ਹੁੰਦੇ ਇਸ ਲਈ ਉਹ ਮਨੁੱਖਾਂ ਦੇ ਨਾਲ ਆਪਸੀ ਸਾਂਝ ਨਹੀਂ ਪਾ ਸਕਦੀਆਂ ਜੋ ਟੀਮ ਦੇ ਰੂਪ ਵਿੱਚ ਕੰਮ ਕਰਨ ਲਈ ਜਰੂਰੀ ਹੈ। (Artificial Intelligence)