ਲੀਵਰ ਦਾ ਸਾਡੀ ਸਿਹਤ ਦੀ ਸੰਭਾਲ ਨਾਲ ਕੀ ਐ ਸਬੰਧ, ਪੜ੍ਹੋ ਤੇ ਜਾਣੋ

Liver

ਫਾਜ਼ਿਲਕਾ (ਰਜਨੀਸ਼ ਰਵੀ)। ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਤੰਦਰੁਸਤ ਰੱਖਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਲੋਕਾਂ ਨੂੰ ਬੀਮਾਰੀਆਂ ਤੋਂ ਬਚਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਸਬੰਧ ਵਿਚ ਜ਼ਿਲ੍ਹਾ ਸਿਹਤ ਵਿਭਾਗ ਫ਼ਾਜ਼ਿਲਕਾ ਵੱਲੋਂ ਵਿਸ਼ਵ ਲਿਵਰ ਦਿਵਸ ਦੇ ਸਬੰਧ ਵਿੱਚ ਸਿਵਲ ਹਸਪਤਾਲ ਵਿਖੇ ਦੌਰਾ ਕੀਤਾ ਗਿਆ। (Liver)

ਇਸ ਦੌਰਾਨ ਮਾਸ ਮੀਡੀਆ ਵਿੰਗ ਤੋ ਦਿਵੇਸ਼ ਕੁਮਾਰ ਅਤੇ ਹਰਮੀਤ ਸਿੰਘ ਨੇ ਦੱਸਿਆ ਕਿ ਲਿਵਰ ਦੀਆਂ ਬੀਮਾਰੀਆਂ ਦੀ ਸਮੇਂ ਸਿਰ ਪਹਿਚਾਣ, ਬਚਾਅ ਅਤੇ ਇਲਾਜ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਉਹਨਾਂ ਨੇ ਕਿਹਾ ਕਿ ਹਰ ਸਾਲ 19 ਅਪ੍ਰੈਲ ਵਿਸ਼ਵ ਲਿਵਰ ਦਿਵਸ ਦੇ ਤੌਰ ’ਤੇ ਮਨਾਇਆ ਜਾਂਦਾ ਹੈ ਤਾਂ ਜੋ ਲੋਕਾਂ ਨੂੰ ਲਿਵਰ ਦੀਆ ਬੀਮਾਰੀਆਂ ਸਬੰਧੀ ਜਾਗਰੂਕ ਕੀਤਾ ਜਾ ਸਕੇ । ਉਨ੍ਹਾਂ ਕਿਹਾ ਕਿ ਲੀਵਰ ਸਾਡੇ ਸਰੀਰ ਦਾ ਮਹੱਤਪੂਰਣ ਅੰਗ ਹੈ ਅਤੇ ਸਾਡੀ ਖੁਰਾਕ ਨੂੰ ਪਚਾਉਣ ਦੇ ਨਾਲ ਨਾਲ ਬੀਮਾਰੀਆਂ ਨਾਲ ਲੜਣ ਦੀ ਸ਼ਕਤੀ ਪੈਦਾ ਕਰਦਾ ਹੈ, ਜਹਿਰੀਲੇ ਪਦਾਰਥਾਂ ਦੀ ਫਿਲਟਰੇਸ਼ਨ ਵੀ ਕਰਦਾ ਹੈ। (foods for liver health)

ਇਸ ਦੇ ਨਾਲ ਨਾਲ ਲਿਵਰ ਵਿਟਾਮਨਜ਼, ਮਿਨਰਲ ਅਤੇ ਗਲੂਕੋਜ਼ ਦੀ ਸਟੋਰੇਜ਼ ਕਰਦਾ ਹੈ ਅਤੇ ਲੋੜ ਪੈਣ ਤੇ ਸਰੀਰ ਨੂੰ ਪ੍ਰਦਾਨ ਕਰਦਾ ਹੈ । ਇਸ ਮੌਕੇ ਇਸ ਸਾਲ ਵਿਸ਼ਵ ਲਿਵਰ ਦਿਵਸ ਦਾ ਥੀਮ “ਆਪਣੇ ਜਿਗਰ ਨੂੰ ਸਿਹਤਮੰਦ ਅਤੇ ਰੋਗ ਮੁਕਤ ਰੱਖੋ” ਹੈ। ਸਾਨੂੰ ਆਪਣੇ ਲਿਵਰ ਨੂੰ ਤੰਦਰੁਸਤ ਰੱਖਣ ਲਈ ਜਾਗਰੂਕ ਰਹਿਣਾ ਚਾਹੀਦਾ ਹੈ ਅਤੇ ਸਮੇਂ ਸਮੇਂ ਤੇ ਇਸ ਦੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ। ਫੈਟੀ ਲਿਵਰ ਹਰੇਕ ਇਨਸਾਨ ਚਾਹੇ ਉਸ ਨੂੰ ਮੋਟਾਪਾ ਹੋਵੇ ਜਾਂ ਨਾ ਹੋਵੇ ਸਾਰਿਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ। (Liver)

ਪੇਟ ਵਿਚ ਦਰਦ | food for liver health

ਉਨ੍ਹਾਂ ਕਿਹਾ ਕਿ ਵਿਸ਼ਵ ਵਿਚ ਲਗਭਗ 20 ਲੱਖ ਲੋਕ ਲਿਵਰ ਦੀਆਂ ਬੀਮਾਰੀਆਂ ਕਾਰਨ ਮਰ ਜਾਂਦੇ ਹਨ। ਜ਼ਿਆਦਾ ਮੋਟਾਪੇ ਵਾਲੇ ਲੋਕ, ਸ਼ੂਗਰ ਦੀ ਬੀਮਾਰੀ ਤੋਂ ਪੀੜਤ, ਸ਼ਰਾਬ ਪੀਣ ਵਾਲੇ ਲੋਕ ਅਤੇ ਤੰਬਾਕੂ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਲਿਵਰ ਦੀਆਂ ਬੀਮਾਰੀਆਂ ਹੋਣ ਦਾ ਜ਼ਿਆਦਾ ਖਤਰਾ ਹੁੰਦਾ ਹੈ। ਜੇਕਰ ਸਾਨੂੰ ਭੁੱਖ ਘੱਟ ਲਗਦੀ ਹੈ, ਸਰੀਰ ਸੁਸਤ ਰਹਿੰਦਾ ਹੈ, ਪੇਟ ਵਿਚ ਦਰਦ ਤਾਂ ਸਾਨੂੰ ਤੁਰੰਤ ਲੀਵਰ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਅਤੇ ਜੇਕਰ ਕਿਸੇ ਦਾ ਲਿਵਰ ਫੈਟੀ ਹੋਵੇ ਤਾਂ ਇਸ ਨੂੰ ਹਲਕੇ ਵਿੱਚ ਨਹੀ ਲੈਣਾ ਚਾਹੀਦਾ ਕਿਉਂਕਿ ਇਹ ਲਿਵਰ ਦੀਆਂ ਗੰਭੀਰ ਬੀਮਾਰੀਆਂ ਦੀ ਸ਼ੁਰੂਆਤ ਹੋ ਸਕਦਾ ਹੈ । ਲਿਵਰ ਦੀਆਂ ਬੀਮਾਰੀਆਂ ਤੋਂ ਬਚਣ ਲਈ ਸੰਤੁਲਤ ਘਰ ਦਾ ਬਣਿਆ ਭੋਜਨ ਜਿਸ ਵਿਚ ਹਰੀਆਂ ਸਬਜੀਆਂ ਅਤੇ ਫਲਾਂ ਦੀ ਮਾਤਰਾ ਜ਼ਿਆਦਾ ਹੋਵੇ ਦਾ ਇਸਤਮਾਲ ਕਰਨਾਂ ਚਾਹੀਦਾ ਹੈ ਅਤੇ ਰੈਗੂਲਰ ਕਸਰਤ ਕਰਨੀ ਚਾਹੀਦੀ ਹੈ। (Health)

Also Read : Earth Day: ਮਨੁੱਖੀ ਲਾਲਚ ਤੋਂ ਧਰਤੀ ਨੂੰ ਮੁਕਤ ਕਰਨਾ ਸਮੇਂ ਦੀ ਲੋੜ

ਉਨ੍ਹਾਂ ਕਿਹਾ ਕਿ ਹੈਪਾਟਾਇਟਸ ਬੀ ਅਤੇ ਸੀ ਲੀਵਰ ਦੀਆਂ ਗੰਭੀਰ ਬੀਮਾਰੀਆਂ ਹਨ ਇਸ ਲਈ ਸਾਨੂ ਇਨ੍ਹਾਂ ਤੋਂ ਬਚਣ ਲਈ ਹੈਪਾਟਾਇਟਸ-ਬੀ ਦੀ ਸਮੇਂ ਸਮੇਂ ਵੈਕਸੀਨੇਸ਼ਨ ਕਰਵਾਉਂਦੇ ਰਹਿਣਾ ਚਾਹੀਦਾ ਹੈ। ਹੈਪਾਟਾਇਟਸ ਬੀ ਅਤੇ ਸੀ ਤੋਂ ਬਚਣ ਲਈ ਅਸੁਰੱਖਿਅਤ ਸਰੀਰਕ ਸਬੰਧ ਤੋਂ ਪ੍ਰਹੇਜ਼ ਕਰਨਾ ਚਾਹੀਦਾ ਅਤੇ ਦੂਸ਼ਿਤ ਸਰਿੰਜ ਸੂਈ ਦੀ ਵਰਤੋਂ ਨਹੀ ਕਰਨੀ ਚਾਹੀਦੀ। ਉਨ੍ਹਾ ਕਿਹਾ ਕਿ ਪ੍ਰੋਟੀਨ ਅਤੇ ਫਾਇਬਰ ਯੁਕਤ ਖੁਰਾਕ ਲੈਣੀ ਚਾਹੀਦੀ ਹੈ ਅਤੇ ਸਾਨੂੰ ਤਨਾਅ ਮੁਕਤ ਰਹਿਣ ਲਈ ਰੈਗੂਲਰ ਕਸਰਤ ਦੇ ਨਾਲ ਯੋਗਾ ਵੀ ਕਰਨਾ ਚਾਹੀਦਾ ਹੈ, ਸ਼ਰਾਬ ਅਤੇ ਤੰਬਾਕੂ ਤੋਂ ਪ੍ਰਹੇਜ਼ ਕਰਨਾ ਚਾਹੀਦਾ ਅਤੇ ਡਾਕਟਰ ਦੀ ਸਲਾਹ ਤੋਂ ਬਿਨ੍ਹਾ ਦਵਾਈਆਂ ਦੀ ਵਰਤੋਂ ਨਹੀ ਕਰਨੀ ਚਾਹੀਦੀ।

LEAVE A REPLY

Please enter your comment!
Please enter your name here