ਘਰ ਦੀ ਪੱਕੀ ਛੱਤ ਦੇਖ ‘ਗੁਲਜ਼ਾਰ’ ਹੋਇਆ ਗੁਲਜਾਰ ਸਿੰਘ

Welfare Work

ਡੇਰਾ ਸ਼ਰਧਾਲੂਆਂ ਨੇ ਆਰਥਿਕ ਪੱਖੋਂ ਕਮਜ਼ੋਰ ਪਰਿਵਾਰ ਨੂੰ ਬਣਾ ਕੇ ਦਿੱਤਾ ਮਕਾਨ | Welfare Work

ਖੰਨਾ (ਮਨੋਜ ਸ਼ਰਮਾ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੁਆਰਾ ਚਲਾਏ ਗਏ ਮਾਨਵਤਾ ਭਲਾਈ ਕਾਰਜਾਂ ਤਹਿਤ ਬਲਾਕ ਸਮਰਾਲਾ ਦੇ ਵੱਖ-ਵੱਖ ਪਿੰਡਾਂ ਦੀ ਸਾਧ-ਸੰਗਤ ਨੇ ਪਿੰਡ ਹੈਡੋ ਦੇ ਇੱਕ ਲੋੜਵੰਦ ਵਿਅਕਤੀ ਗੁਲਜਾਰ ਸਿੰਘ ਪੁੱਤਰ ਕਾਕਾ ਸਿੰਘ ਦੇ ਖਸਤਾ ਹਾਲਤ ਮਕਾਨ ਨੂੰ ਢਾਹ ਕੇ ਨਵੇਂ ਸਿਰਿਓ ਮਕਾਨ ਬਣਾ ਕੇ ਦਿੱਤਾ। (Welfare Work)

ਜਾਣਕਾਰੀ ਅਨੁਸਾਰ ਗੁਲਜਾਰ ਸਿੰਘ ਦਾ ਮਕਾਨ ਬਹੁਤ ਹੀ ਖਸਤਾ ਹਾਲ ਸੀ ਤੇ ਬਰਸਾਤਾਂ ਦੇ ਮੌਸਮ ਅੰਦਰ ਛੱਤ ਡਿੱਗਣ ਦਾ ਡਰ ਬਣਿਆ ਰਹਿੰਦਾ ਸੀ ਜਦੋਂ ਇਸ ਸਬੰਧੀ ਉਸ ਨੇ ਸਾਧ-ਸੰਗਤ ਕੋਲ ਬੇਨਤੀ ਕੀਤੀ ਤਾਂ ਜ਼ਿੰਮੇਵਾਰਾਂ ਤੇ ਸਾਧ-ਸੰਗਤ ਨੇ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਕੁਝ ਹੀ ਘੰਟਿਆਂ ਅੰਦਰ ਲੋੜਵੰਦ ਪਰਿਵਾਰ ਨੂੰ ਮਕਾਨ ਤਿਆਰ ਕਰਕੇ ਦੇ ਦਿੱਤਾ ਤੇ ਬਰਸਾਤਾਂ ’ਚ ਛੱਤ ਡਿੱਗਣ ਦੇ ਡਰ ਨੂੰ ਖਤਮ ਕਰ ਦਿੱਤਾ ਇਸ ਮੌਕੇ ਸਟੇਟ 85 ਮੈਂਬਰ ਜਗਦੀਸ਼ ਖੰਨਾ, 85 ਮੈਂਬਰ ਭੈਣ ਸਰੋਜ ਇੰਸਾਂ, ਜਸਪਾਲ ਇੰਸਾਂ, 15 ਮੈਂਬਰ ਰਣਵੀਰ ਸਿੰਘ, ਬਹਾਦਰ ਸਿੰਘ, ਡਾ. ਨੇਤਰ ਬਗਲੀ, ਭੈਣ ਸ਼ਿਵਾਗੀ ਇੰਸਾਂ, ਭੈਣ ਰਿਧੀਮਾ ਇੰਸਾਂ, ਭੈਣ ਕੰਚਨ ਇੰਸਾਂ ਤੋਂ ਇਲਾਵਾ ਸਾਧ-ਸੰਗਤ ਨੇ ਸੇਵਾ ਕੀਤੀ। (Welfare Work)

ਅਸੀਂ ਆਪਣੀ ਖੁਸ਼ੀ ਨੂੰ ਸ਼ਬਦਾਂ ’ਚ ਬਿਆਨ ਨਹੀਂ ਕਰ ਸਕਦੇ

ਇਸ ਮੌਕੇ ਪਰਿਵਾਰ ਦੇ ਮੁਖੀ ਗੁਲਜਾਰ ਸਿੰਘ ਪੁੱਤਰ ਕਾਕਾ ਸਿੰਘ ਵਾਸੀ ਪਿੰਡ ਹੈਡੋ ਨੇ ਦੱਸਿਆ ਕਿ ਅਸੀਂ ਆਰਥਿਕ ਪੱਖੋਂ ਬਹੁਤ ਕਮਜ਼ੋਰ ਹਾਂ। ਉਹ ਤੇ ਉਸਦਾ ਪਰਿਵਾਰ ਡੇਰਾ ਸੱਚਾ ਸੌਦਾ ਦੇ ਸਦਾ ਰਿਣੀ ਰਹੇਗਾ, ਜਿਨ੍ਹਾਂ ਸਾਡੇ ’ਤੇ ਬਹੁਤ ਵੱਡਾ ਅਹਿਸਾਨ ਕੀਤਾ ਹੈ। ਉਨ੍ਹਾਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਦਿਲੋਂ ਧੰਨਵਾਦ ਕੀਤਾ।

Also Read : ਡਿਪਟੀ ਕਮਿਸ਼ਨਰ ਨੇ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ

LEAVE A REPLY

Please enter your comment!
Please enter your name here