Weather : ਅਰਬ ਸਾਗਰ ਤੋਂ ਉੱਠੇ ਚਕਰਵਾਤ ਦਾ ਰਾਜਸਥਾਨ ’ਚ ਦਿਖ ਸਕਦੈ ਅਸਰ

Weather Update
Weather of Punjab

ਤਿੰਨ ਦਿਨਾਂ ਬਾਅਦ ਤੇਜ਼ ਮੀਂਹ ਦੀ ਸੰਭਾਵਨਾ | Weather In Rajasthan

ਜੈਪੁਰ, (ਏਜੰਸੀ)। ਬੀਤੀ ਦੇਰ ਸ਼ਾਮ ਰਾਜਸਥਾਨ (Weather In Rajasthan) ਦੇ ਉੱਤਰੀ ਹਿੱਸੇ ’ਚ ਆਏ ਤੂਫਾਨ ਕਾਰਨ ਗੰਗਾਨਗਰ ਅਤੇ ਹਨੂੰਮਾਨਗੜ੍ਹ ਜ਼ਿਲ੍ਹਿਆਂ ’ਚ ਭਾਰੀ ਨੁਕਸਾਨ ਹੋਇਆ ਹੈ। ਖੇਤਾਂ ’ਚ ਦਰੱਖਤ ਡਿੱਗ ਪਏ। ਸੜਕਾਂ ’ਤੇ ਦਰੱਖਤਾਂ ਦੇ ਉੱਖੜ ਜਾਣ ਕਾਰਨ ਕਾਫੀ ਸਮੇਂ ਤੱਕ ਟ੍ਰੈਫਿਕ ਜਾਮ ਰਿਹਾ। ਇਸ ਦੇ ਨਾਲ ਹੀ ਕੰਧ ਡਿੱਗਣ ਕਾਰਨ ਨੇੜੇ ਖੜ੍ਹਾ ਮੋਟਰਸਾਈਕਲ ਅਤੇ ਕਾਰ ਹੇਠਾਂ ਦੱਬ ਗਏ। ਇਸ ਥਾਂ ’ਤੇ ਟਰਾਂਸਫਾਰਮਰ ਦੇ ਨਾਲ-ਨਾਲ ਬਿਜਲੀ ਦੇ ਖੰਭੇ ਵੀ ਡਿੱਗ ਗਏ।

ਇੱਥੋਂ ਤੱਕ ਕਿ ਖੇਤਾਂ ’ਚ ਲੱਗੇ ਡਸੋਲਰ ਪੈਨਲ ਵੀ ਉਖਾੜ ਦਿੱਤੇ ਗਏ। ਹਵਾ ਦੀ ਸਪੀਡ 78 ਕਿਲੋਮੀਟਰ ਪਰ ਘੰਟੇ ਤੋਂ ਵੱਧ ਦਰਜ ਕੀਤੀ ਗਈ। ਮੌਸਮ ਵਿਭਾਗ ਅਨੁਸਾਰ, ਤੂਫਾਨ ਦਾ ਕਾਰਨ ਉੱਤਰੀ ਰਾਜਸਥਾਨ ’ਤੇ ਸਰਗਰਮ ਚੱਕਰਵਾਤੀ ਸਰਕੂਲੇਸ਼ਨ ਹੈ। ਮੌਸਮ ਵਿਗਿਆਨ ਕੇਂਦਰ ਜੈਪੁਰ ਨੇ ਭਵਿੱਖਬਾਣੀ ਕੀਤੀ ਹੈ ਕਿ ਅਰਬ ਸਾਗਰ ’ਚ ਬਣੇ ਚੱਕਰਵਾਤ ‘ਬਿਪਰਜੋਏ’ ਦੇ ਪ੍ਰਭਾਵ ਕਾਰਨ ਦੱਖਣੀ-ਪੱਛਮੀ ਰਾਜਸਥਾਨ ਦੇ ਮੌਸਮ ’ਚ ਵੱਡਾ ਬਦਲਾਅ ਹੋਵੇਗਾ। ਇੱਥੇ 14-15 ਜੂਨ ਤੱਕ ਦਰਮਿਆਨੀ ਤੋਂ ਭਾਰੀ ਮੀਂਹ ਪੈਣਾ ਸ਼ੁਰੂ ਹੋ ਸਕਦਾ ਹੈ।

ਗੰਗਾਨਗਰ-ਹਨੂਮਾਨਗੜ੍ਹ ’ਚ ਇਕ ਇੰਚ ਤੋਂ ਵੀ ਜ਼ਿਆਦਾ ਪਿਆ ਮੀਂਹ | Weather In Rajasthan

ਦੇਰ ਰਾਤ ਗੰਗਾਨਗਰ ਅਤੇ ਹਨੂੰਮਾਨਗੜ੍ਹ ’ਚ ਇੱਕ ਇੰਚ ਤੋਂ ਵੱਧ ਮੀਂਹ ਪਿਆ। ਇਸ ਤੋਂ ਪਹਿਲਾਂ ਕੱਲ੍ਹ ਗੰਗਾਨਗਰ ’ਚ ਦਿਨ ਦਾ ਤਾਪਮਾਨ 42.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ, ਜੋ ਆਮ ਨਾਲੋਂ ਵੱਧ ਸੀ। ਹਨੂੰਮਾਨਗੜ੍ਹ ’ਚ ਵੀ ਦਿਨ ਦਾ ਤਾਪਮਾਨ 40 ਡਿਗਰੀ ਤੋਂ ਉਪਰ ਦਰਜ ਕੀਤਾ ਗਿਆ। ਕੜਾਕੇ ਦੀ ਗਰਮੀ ਅਤੇ ਹੁੰਮਸ ਤੋਂ ਪਰੇਸ਼ਾਨ ਲੋਕਾਂ ਨੂੰ ਦੇਰ ਸ਼ਾਮ ਇੱਥੇ ਮੌਸਮ ’ਚ ਤਬਦੀਲੀ ਆਉਣ ਨਾਲ ਕੁਝ ਰਾਹਤ ਮਿਲੀ। ਹਨੂੰਮਾਨਗੜ੍ਹ ’ਚ ਵੀ ਕਈ ਥਾਵਾਂ ’ਤੇ ਖੇਤਾਂ ’ਚ ਪਾਣੀ ਖੜ੍ਹਾ ਦੇਖਿਆ ਗਿਆ। ਹਨੂੰਮਾਨਗੜ੍ਹ ਦੇ ਟਿੱਬੀ ’ਚ 34 ਮਿਲੀਮੀਟਰ ਮੀਂਹ ਪਿਆ। ਬੀਕਾਨੇਰ ’ਚ ਵੀ ਦੇਰ ਰਾਤ ਪੇਂਡੂ ਖੇਤਰਾਂ ’ਚ ਤੇਜ ਹਵਾਵਾਂ ਚੱਲਣ ਦੇ ਨਾਲ ਕਈ ਥਾਵਾਂ ’ਤੇ ਹਲਕਾ ਮੀਂਹ ਪਿਆ।

ਇਹ ਵੀ ਪੜ੍ਹੋ : WTC Final : ਟੀਮ ਇੰਡੀਆ ਇਤਿਹਾਸ ਰਚਣ ਤੋਂ 280 ਦੌੜਾਂ ਦੂਰ

ਜੈਪਰ ’ਚ ਸਵੇਰੇ ਮੀਂਹ ਪੈਣ ਨਾਲ ਬਦਲਿਆ ਮੌਸਮ | Weather In Rajasthan

ਜੈਪੁਰ ’ਚ ਤੇਜ ਗਰਮੀ ਅਤੇ ਹੁੰਮਸ ਤੋਂ ਬਾਅਦ ਐਤਵਾਰ ਸਵੇਰੇ 4 ਵਜੇ ਦੇ ਕਰੀਬ ਮੌਸਮ ’ਚ ਬਦਲਾਅ ਦੇਖਣ ਨੂੰ ਮਿਲਿਆ। ਸ਼ਹਿਰ ’ਚ ਕਈ ਥਾਵਾਂ ’ਤੇ ਗਰਜ ਨਾਲ ਮੀਂਹ ਪਿਆ। ਤੇਜ ਹਵਾ ਅਤੇ ਬਿਜਲੀ ਦੇ ਨਾਲ ਮੀਂਹ ਪਿਆ। ਇਸ ਤੋਂ ਪਹਿਲਾਂ ਕੱਲ੍ਹ ਜੈਪੁਰ ’ਚ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਦੇ ਆਸ-ਪਾਸ ਸੀ।

16 ਜੂਨ ਨੂੰ ਪਾਕਿਸਤਾਨ ਨਾਲ ਟਕਰਾਵੇਗਾ ਤੂਫਾਨ | Weather In Rajasthan

ਅਰਬ ਸਾਗਰ ’ਚ ਬਣੇ ਚੱਕਰਵਾਤੀ ਤੂਫਾਨ ‘ਬਿਪਰਜੋਏ’ ਦੀ ਦਿਸ਼ਾ ’ਚ ਬਦਲਾਅ ਕਾਰਨ ਹੁਣ ਇਸ ਦੇ ਓਮਾਨ ਦੀ ਬਜਾਏ ਪਾਕਿਸਤਾਨ ਦੇ ਨੇੜੇ ਟਕਰਾਉਣ ਦੀ ਸੰਭਾਵਨਾ ਹੈ। ਇਸ ਕਾਰਨ ਗੁਜਰਾਤ ਦੇ ਨਾਲ-ਨਾਲ (Weather In Rajasthan) ਰਾਜਸਥਾਨ ਦੇ ਕੁਝ ਹਿੱਸਿਆਂ ’ਚ ਵੀ ਇਸ ਦਾ ਅਸਰ ਦੇਖਣ ਨੂੰ ਮਿਲੇਗਾ। ਜੈਪੁਰ ਮੌਸਮ ਵਿਗਿਆਨ ਕੇਂਦਰ ਦੇ ਨਿਰਦੇਸ਼ਕ ਰਾਧੇਸ਼ਿਆਮ ਸ਼ਰਮਾ ਨੇ ਕਿਹਾ ਕਿ ਇਹ ਤੂਫਾਨ ਬੇਹੱਦ ਗੰਭੀਰ ਚੱਕਰਵਾਤ ’ਚ ਬਦਲ ਗਿਆ ਹੈ, ਜੋ ਹੌਲੀ-ਹੌਲੀ ਉੱਤਰ ਵੱਲ ਵਧ ਰਿਹਾ ਹੈ।  ਚੱਕਰਵਾਤ ਦੇ 16 ਜੂਨ ਨੂੰ ਪਾਕਿਸਤਾਨ ਦੇ ਤੱਟ ’ਤੇ ਪਹੁੰਚਣ ਦੀ ਸੰਭਾਵਨਾ ਹੈ। ਇਸ ਪ੍ਰਣਾਲੀ ਦੇ ਪ੍ਰਭਾਵ ਹੇਠ, 14-15 ਜੂਨ ਨੂੰ ਦੱਖਣੀ ਅਤੇ ਪੱਛਮੀ ਹਿੱਸਿਆਂ ’ਚ ਮੀਂਹ ਦੀਆਂ ਗਤੀਵਿਧੀਆਂ ਸ਼ੁਰੂ ਹੋਣ ਦੀ ਸੰਭਾਵਨਾ ਹੈ। ਇਸ ਦੌਰਾਨ ਜੋਧਪੁਰ ਅਤੇ ਉਦੈਪੁਰ ਡਿਵੀਜਨ ਦੇ ਜ਼ਿਲ੍ਹਿਆਂ ’ਚ ਗਰਜ ਨਾਲ ਮੀਂਹ ਪੈ ਸਕਦਾ ਹੈ। ਸੂਬੇ ’ਚ 16-17 ਜੂਨ ਨੂੰ ਹਨੇਰੀ ਅਤੇ ਮੀਂਹ ਪੈਣ ਦੀਆਂ ਸਰਗਰਮੀਆਂ ਵਧਣ ਦੀ ਸੰਭਾਵਨਾ ਹੈ।