ਪਤਨੀ ਤੇ ਦੋ ਸਾਲਿਆਂ ਦਾ ਗੋਲੀ ਮਾਰ ਕੇ ਕਤਲ

Dhuri News

ਪੇਕੇ ਜਾਣ ਤੋਂ ਰੋਕਦਾ ਸੀ ਪਤੀ, ਫਿਰ ਹੋਇਆ ਵਿਵਾਦ | Hisar

ਹਿਸਾਰ। ਸਥਾਨਕ (Hisar) ਕ੍ਰਿਸ਼ਨਾ ਨਗਰ ’ਚ ਐਤਵਾਰ ਨੂੰ ਤੀਹਰੇ ਕਤਲ ਕਾਂਡ ਦਾ ਮਾਮਲਾ ਸਾਹਮਣੇ ਆਇਆ ਹੈ। ਵਿਅਕਤੀ ਨੇ ਘਰ ’ਚ ਆਪਸੀ ਰੌਲੇ-ਰੱਪੇ ਕਾਰਨ ਆਪਣੇ ਦੋ ਸਾਲਿਆਂ ਅਤੇ ਪਤਨੀ ਨੂੰ ਲਾਇਸੰਸੀ ਰਿਵਾਲਵਰ ਨਾਲ ਸਿਰ ਤੇ ਛਾਤੀ ’ਤੇ ਗੋਲੀਆਂ ਮਾਰੀਆਂ। ਮਿ੍ਰਤਕਾਂ ਦੀ ਪਛਾਣ ਪਿੰਡ ਧਨਾਨਾ ਨਿਵਾਸੀ ਮਨਜੀਤ ਸਿੰਘ, ਮੁਕੇਸ਼ ਕੁਮਾਰ ਅਤੇ ਸੁਮਨ ਦੇ ਰੂਪ ’ਚ ਹੋਈ ਹੇ। ਮੁਲਜ਼ਮ ਦੀ ਪਛਾਣ ਰਾਕੇਸ਼ ਪੰਡਤ ਦੇ ਰੂਪ ’ਚ ਹੋਈ ਹੈ। ਉਹ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ।

ਪਤਨੀ ਅਤੇ ਦੋਵਾਂ ਸਾਲਿਆਂ ਦਾ ਕਤਲ ਕਰਨ ਤੋਂ ਬਾਅਦ ਮੁਲਜ਼ਮ ਗੁਆਂਢੀਆਂ ਦੀ ਸਕੂਟਰੀ ਲੈ ਕੇ ਫਰਾਰ ਹੋ ਗਿਆ। ਇੱਕ ਸਕੂਟੀ ਉਸ ਦੇ ਦੋਵੇਂ ਬੱਚੇ ਚਲਾ ਕੇ ਲੈ ਗਏ। ਜਦੋਂਕਿ ਦੂਜੀ ਸਕੂਟਰੀ ਰਾਕੇਸ਼ ਖੁਦ ਲੈ ਕੇ ਗਿਆ। ਰਾਕੇਸ਼ ਦੀ ਧੀ ਦਾ ਕੋਈ ਅਤਾ ਪਤਾ ਨਹੀਂ ਹੈ। ਉਸ ਦੇ ਕੋਲ ਆਪਣਾ ਖੁਦ ਦਾ ਕੋਈ ਵਹੀਕਲ ਨਹੀਂ ਸੀ। ਐੱਮਸੀ ਦੀਆਂ ਚੋਣਾਂ ਲੜਨ ਤੋਂ ਬਾਅਦ ਉਸ ਨੇ ਆਪਣਾ ਬੁਲਟ ਵੀ ਵੇਚ ਦਿੱਤਾ ਸੀ। ਇਸ ਤੋਂ ਬਾਅਦ ਉਹ ਕਿਤੇ ਵੀ ਪੈਦਲ ਹੀ ਜਾਂਦਾ ਸੀ ਜਾਂ ਫਿਰ ਗੁਆਂਢੀਆਂ ਦਾ ਵਹੀਕਲ ਵਰਤਦਾ ਸੀ। ਪਰਿਵਾਰ ’ਚ ਉਸ ਦਾ ਪਿਤਾ ਅਤੇ ਮਾਂ ਹਨ।

ਉਕਤ ਵਾਰਦਾਤ ਦੀ ਸੂਚਨਾ ਤੋਂ ਬਾਅਦ ਪੁਲਿਸ ਮੌਕੇ ’ਤੇ ਪਹੰੁਚੀ। ਘਟਨਾ ਸਥਾਨ ’ਤੇ ਪੁਲਿਸ ਨੂੰ ਕੁੱਲ 10 ਕਾਰਤੂਸ ਮਿਲੇ ਹਨ, ਜਿਨ੍ਹਾਂ ’ਚੋਂ 7 ਖੋਲ ਹਨ,। ਐੱਸਪੀ ਗੰਗਾਰਾਮ ਪੂਨੀਆ ਵੀ ਮੋਕੇ ’ਤੇ ਪਹੁੰਚੇ ਅਤੇ ਘਟਨਾ ਸਥਾਨ ਦਾ ਨਿਰੀਖਣ ਕੀਤਾ। ਐੱਸਪੀ ਨੇ ਕਿਹਾ ਕਿ ਜਲਦੀ ਹੀ ਮੁਲਜ਼ਮ ਨੂੰ ਗਿ੍ਰਫ਼ਤਾਰ ਕਰ ਲਿਆ ਜਾਵੇਗਾ। ਪਰਿਵਾਰਕ ਵਿਵਾਦ ’ਚ ਕਤਲ ਹੋਇਆ ਹੈ। ਫੋਰੈਂਸਿਕ ਟੀਮ ਘਟਨਾ ਸਥਾਨ ਤੋਂ ਸਬੂਤ ਲੱਭ ਰਹੀ ਹੈ।

ਪੇਕੇ ਜਾਣ ਸਬੰਧੀ ਹੋਇਆ ਝਗੜਾ | Hisar

ਜਾਣਕਾਰੀ ਅਨੁਸਾਰ ਸਕੂਲ ’ਚ ਛੁੱਟੀਆਂ ਹੋਣ ਤੋਂ ਬਾਅਦ ਪਤਨੀ ਸੁਮਨ ਨੇ ਆਪਣੇ ਪੇਕੇ ਜਾਣ ਦੀ ਗੱਲ ਕਹੀ। ਇਸ ਗੱਲ ਨੂੰ ਲੈ ਕੇ ਇਨ੍ਹਾਂ ਦਾ ਪਿਛਲੇ ਦੋ ਤਿੰਨ ਦਿਨਾਂ ਤੋਂ ਝਗੜਾ ਚੱਲ ਰਿਹਾ ਸੀ। ਸੁਮਨ ਦੀ ਸੱਸ ਮਾਇਆ ਦੇਵੀ ਨੇ ਦੱਸਿਆ ਕਿ ਅੱਜ ਸਵੇਰੇ ਵੀ ਪਤੀ ਪਤਨੀ ਵਿਚਕਾਰ ਝਗੜਾ ਹੋਇਆ। ਇਸ ਦਰਮਿਆਨ ਸੁਮਨ ਨੇ ਅੱਜ ਸਵੇਰੇ ਆਪਣੇ ਪੇਕੇ ਫੋਨ ਕਰਕੇ ਦੋਵਾਂ ਭਰਾਵਾਂ ਮਨਜੀਤ ਸਿੰਘ ਅਤੇ ਮੁਕੇਸ਼ ਕੁਮਾਰ ਨੂੰ ਘਰ ਬੁਲਾ ਲਿਆ। ਦੋਵੇਂ ਭਰਾ ਆਪਣੀ ਭੈਣ ਨੂੰ ਲੈਣ ਆਏ ਸਨ।

ਸਵੇਰੇ ਕਰੀਬ 10:30 ਵਜੇ ਉਨ੍ਹਾਂ ਦੇ ਘਰ ਵਿਵਾਦ ਵਧ ਗਿਆ। ਪਤਾ ਲੱਗਿਆ ਹੈ ਕਿ ਇਸ ਦਰਮਿਆਨ ਗੱਲ ਹੱਥੋਪਾਈ ਤੱਕ ਪਹੰੁਚ ਗਈ ਅਤੇ ਤੈਸ਼ ’ਚ ਆਏ ਰਾਕੇਸ਼ ਪੰਡਤ ਨੇ 32 ਬੋਰ ਦੇ ਰਿਵਾਲਵਰ ਨਾਲ ਪਹਿਲਾਂ ਦੋਵਾਂ ਸਾਲਿਆਂ ਨੂੰ ਅਤੇ ਫਿਰ ਆਪਣੀ ਪਤਨੀ ਨੂੰ ਗੋਲੀ ਮਾਰ ਦਿੱਤੀ। ਜਿਸ ਨਾਲ ਤਿੰਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮਿ੍ਰਤਕ ਮਨਜੀਤ ਵਿਆਹਿਆ ਹੋਇਆ ਸੀ ਅਤੇ ਉਸ ਦਾ ਇੱਕ ਤਿੰਨ ਸਾਲ ਦਾ ਪੁੱਤਰ ਹੈ।ਜਦੋਂਕਿ ਮੁਕੇਸ਼ ਕੁਆਰਾ ਸੀ। ਸੁਮਨ ਚਾਰ ਭਰਾ ਭੈਣਾਂ ਵਿੱਚੋਂ ਸਭ ਤੋਂ ਵੱਡੀ ਸੀ। ਇੱਕ ਛੋਟੀ ਭੈਣ ਭਿਵਾਨੀ ਵਿਆਹੀ ਹੋਈ ਹੇ।

ਇਹ ਵੀ ਪੜ੍ਹੋ : ਸੜਕ ਬਣਾਉਣ ‘ਚ ਦੇਰੀ ਦਾ ਅਨੋਖੇ ਤਰੀਕੇ ਨਾਲ ਕੀਤਾ ਵਿਰੋਧ

ਮਿ੍ਰਤਕਾਂ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਮੁਲਜ਼ਮ ਕਈ ਸਾਲਾਂ ਤੋਂ ਕੋਈ ਕੰਮ ਧੰਦਾ ਨਹੀਂ ਕਰਦਾ ਸੀ। ਫਿਰ ਵੀ ਅਸੀਂ ਇਸ ਆਸ ’ਚ ਰਹੇ ਕਿ ਸੁਧਰ ਜਾਵੇਗਾ। ਪਰ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਝਗੜਾ ਕਰ ਰਿਹਾ ਸੀ। ਮਾਮਲੇ ਦੀ ਜਾਣਕਾਰੀ ਮਿਲਣ ’ਤੇ ਹਿਸਾਰ ਪੁਲਿਸ ਦੇ ਉੱਚ ਅਧਿਕਾਰੀ ਅਤੇ ਅਰਬਨ ਅਸਟੇਟ ਥਾਣਾ ਇੰਚਾਰਜ਼ ਮੌਕੇ ’ਤੇ ਪਹੰੁਚ ਗਏ ਤੇ ਜਾਂਚ ਸ਼ੁਰੂ ਕਰ ਦਿੱਤੀ।