ਸੜਕ ਬਣਾਉਣ ‘ਚ ਦੇਰੀ ਦਾ ਅਨੋਖੇ ਤਰੀਕੇ ਨਾਲ ਕੀਤਾ ਵਿਰੋਧ

Malout News

ਮਲੋਟ (ਮਨੋਜ)। ਮਲੋਟ–ਸ੍ਰੀ ਮੁਕਤਸਰ ਸਾਹਿਬ ਸੜਕ (Malout News) ਨੂੰ ਬਣਾਉਣ ‘ਚ ਦੇਰੀ ਦੇ ਵਿਰੋਧ ‘ਚ ਸਸਪੈਂਡ ਆਪ ਆਗੂ ਸਾਹਿਲ ਮੋਂਗਾ ਨੇ ਆਪਣੇ ਸਾਥੀਆਂ ਨਾਲ ਕੀਤੀ ਪੈਦਲ ਯਾਤਰਾ ਸ਼ੁਰੂ ਕੀਤੀ। ਮਲੋਟ–ਸ੍ਰੀ ਮੁਕਤਸਰ ਸਾਹਿਬ ਸੜਕ ਨੂੰ ਬਣਾਉਣ ਵਿੱਚ ਦੇਰੀ ਦੇ ਵਿਰੋਧ ਵਿੱਚ ਸਸਪੈਂਡ ਆਪ ਆਗੂ ਸਾਹਿਲ ਮੋਂਗਾ ਤੇ ਉਹਨਾਂ ਦੇ ਸਾਥੀਆਂ ਨੇ ਅੱਜ ਐਤਵਾਰ ਨੂੰ ਮਲੋਟ ਤੋਂ ਸ੍ਰੀ ਮੁਕਤਸਰ ਸਾਹਿਬ ਤੱਕ ਪੈਦਲ ਯਾਤਰਾ ਸ਼ੁਰੂ ਕਰ ਦਿੱਤੀ ਹੈ । ਇਹ ਪੈਦਲ ਯਾਤਰਾ ਸ਼ਾਮ ਤੱਕ ਸ੍ਰੀ ਮੁਕਤਸਰ ਸਾਹਿਬ ਪਹੁੰਚੇਗੀ।

ਮਲੋਟ-ਸ੍ਰੀ ਮੁਕਤਸਰ ਸਾਹਿਬ ਸੜਕ ਦਾ ਬੁਰਾ ਹਾਲ ਹੈ। ਇਸ ਸੜਕ ਨੂੰ ਬਣਾਉਣ ਦੀ ਕਾਫੀ ਜ਼ੋਰਦਾਰ ਮੰਗ ਉਠਾਈ ਜਾ ਰਹੀ ਹੈ, ਕਈ ਸੰਸਥਾ ਵੱਲੋਂ ਸੜਕ ਨਾ ਬਣਨ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਸੜਕ ਦੇ ਬਣਨ ਵਿੱਚ ਦੇਰੀ ਦੇ ਵਿਰੋਧ ਵਿੱਚ ਅੱਜ ਆਪਣੇ ਐਲਾਨ ਅਨੁਸਾਰ ਸਸਪੈਂਡ ਆਪ ਆਗੂ ਸਾਹਿਲ ਮੋਗਾ ਨੇ ਆਪਣੇ ਸਾਥੀਆਂ ਨਾਲ ਮਲੋਟ ਤੋਂ ਮੁਕਤਸਰ ਪੈਦਲ ਯਾਤਰਾ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਇਹ ਯਾਤਰਾ ਨੈਸ਼ਨਲ ਹਾਈਵੇ ਤੇ ਬਤੀਆਂ ਵਾਲੇ ਚੌਂਕ ਤੋਂ ਸ਼ੁਰੂ ਕੀਤੀ।

ਭਲਕੇ ਹੋਵੇਗਾ ਨਿਰਮਾਣ ਕਾਰਜ ਸ਼ੁਰੂ : ਡਾ ਬਲਜੀਤ ਕੌਰ | Malout News

ਇਸ ਦੇ ਨਾਲ ਹੀ ਇੱਕ ਨਵਾਂ ਅਪਡੇਟ ਸਾਹਮਣੇ ਆਇਆ ਹੈ ਕਿ ਕੈਬਨਿਟ ਮੰਤਰੀ ਡਾ ਬਲਜੀਤ ਕੌਰ ਨੇ ਲਾਈਵ ਆ ਕੇ ਜਾਣਕਾਰੀ ਦਿੱਤੀ ਹੈ ਕਿ ਭਲਕੇ 12 ਜੂਨ ਨੂੰ ਇਸ ਸੜਕ ਦੇ ਨਿਰਮਾਣ ਕਾਰਜ ਦਾ ਉਦਘਾਟਨ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ। ਮਲੋਟ-ਸ੍ਰੀ ਮੁਕਤਸਰ ਸਾਹਿਬ ਸੜਕ ਦਾ ਨਿਰਮਾਣ ਹੋਣ ਤੋਂ ਬਾਅਦ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।

ਇਹ ਵੀ ਪੜ੍ਹੋ : ਸ਼ਰਾਬ ਦੀ ਕਮਾਈ ਸਿਹਤ ਦੀ ਬਰਬਾਦੀ