ਸ਼ਰਾਬ ਦੀ ਕਮਾਈ ਸਿਹਤ ਦੀ ਬਰਬਾਦੀ

War, Again, Declared, Against, Drug, Addict, How, Many, Times!

ਬੀਤੇ ਦਿਨੀਂ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਦੇ ਸਿਹਤ ਵਿਭਾਗ ਨੇ ਹਾਈਪਰਟੈਨਸ਼ਨ ਤੇ ਸ਼ੂਗਰ ਸਬੰਧੀ ਜਾਗਰੂਕਤਾ ਵਧਾਉਣ ਲਈ ਪ੍ਰੋਟੋਕਾਲ ਜਾਰੀ ਕੀਤਾ, ਇਸ ਦੌਰਾਨ ਵਿਭਾਗ ਨੇ ਦੱਸਿਆ ਕਿ ਹਾਈਪਰਟੈਨਸ਼ਨ ਦੇ ਮਰੀਜ਼ਾਂ ਦੀ ਵੱਡੀ ਗਿਣਤੀ ਹੈ ਵਿਭਾਗ ਨੇ ਇਨ੍ਹਾਂ ਬਿਮਾਰੀਆਂ ਦੇ ਮਰੀਜ਼ਾਂ ਨੂੰ ਸ਼ਰਾਬ (Alcohol Proceeds) ਤੇ ਤੰਬਾਕੂ ਦਾ ਸੇਵਨ ਨਾ ਕਰਨ ਦੀ ਸਲਾਹ ਦਿੱਤੀ ਹੈ ਵਿਭਾਗ ਨੇ ਸਿਹਤ ਬਾਰੇ ਵਿਗਿਆਨਕ ਅਧਾਰ ਤੇ ਸੱਚ ਦੱਸ ਦਿੱਤਾ ਹੈ ਕਿ ਸ਼ਰਾਬ ਬਿਮਾਰੀਆਂ ਦੀ ਜੜ੍ਹ ਹੈ ਇਸੇ ਤਰ੍ਹਾਂ ਲੀਵਰ ਤੇ ਕਈ ਹੋਰ ਬਿਮਾਰੀਆਂ ਦੇ ਇਲਾਜ ਲਈ ਸ਼ਰਾਬ ਨਾ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ ਅਸਲ ’ਚ ਸਿਹਤ ਬਹੁਤ ਵੱਡਾ ਮਸਲਾ ਹੈ ਤੇ ਲੋਕ ਬਿਮਾਰੀਆਂ ਤੋਂ ਬਚਣਾ ਚਾਹੁੰਦੇ ਹਨ।

ਇੱਥੇ ਇਹ ਗੱਲ ਬੜੀ ਨੋਟ ਕਰਨ ਵਾਲੀ ਹੈ ਕਿ ਸਰਕਾਰ ਦੇ ਦੋ ਵਿਭਾਗ ਸ਼ਰਾਬ ਬਾਰੇ ਵੱਖ-ਵੱਖ ਰਾਏ ਰੱਖਦੇ ਹਨ ਇੱਕ ਵਿਭਾਗ ਕਰ ਤੇ ਆਬਕਾਰੀ ਸ਼ਰਾਬ ਦੀ ਵਿੱਕਰੀ ਤੋਂ ਹੋ ਰਹੀ ਕਮਾਈ ਨੂੰ ਸਰਕਾਰ ਦੀ ਪ੍ਰਾਪਤੀ ਦੱਸਦਾ ਹੈ ਤੇ ਦਾਅਵਾ ਕੀਤਾ ਜਾਂਦਾ ਹੈ ਕਿ ਸ਼ਰਾਬ ਤੋਂ ਕਮਾਈ ਪਿਛਲੀਆਂ ਸਰਕਾਰਾਂ ਨਾਲੋਂ ਜ਼ਿਆਦਾ ਕਮਾਈ ਹੋਈ ਹੈ ਦੂਜਾ ਵਿਭਾਗ ਅਰਥਾਤ ਸਿਹਤ ਵਿਭਾਗ ਮੰਨਦਾ ਹੈ? ਕਿ ਜੇਕਰ ਬਚਣਾ ਹੈ ਤਾਂ ਸ਼ਰਾਬ ਦੇ ਨੇੜੇ ਨਾ ਜਾਓ ਇਹ ਦੋਵੇਂ ਗੱਲਾਂ ਮੇਲ ਨਹੀਂ ਖਾਂਦੀਆਂ ਇੱਕ ਪਾਸੇ ਸਰਕਾਰੀ ਖਜ਼ਾਨੇ ਲਈ ਸ਼ਰਾਬ ਦੀ ਵਿੱਕਰੀ ਨੂੰ ਜ਼ਰੂਰੀ ਦੱਸਿਆ ਜਾ ਰਿਹਾ ਹੈ ਦੂਜੇ ਪਾਸੇ ਸਿਹਤ ਵਿਭਾਗ ਬਿਮਾਰੀਆਂ ਦੇ ਇਲਾਜ ਲਈ ਅਰਬਾਂ ਰੁਪਏ ਖਰਚ ਰਿਹਾ ਹੈ।

ਕਮਾਈ ਤੇ ਖਰਚ ਦਾ ਹਿਸਾਬ ਬਰਾਬਰ ਹੋ ਰਿਹਾ ਹੈ, ਜੇਕਰ ਲੋਕ ਸ਼ਰਾਬ ਪੀਣ ਹੀ ਨਾ ਤਾਂ ਸਰਕਾਰ ਨੂੰ ਸਿਹਤ ਵਿਭਾਗ ’ਤੇ ਵੱਡਾ ਖ਼ਰਚ ਨਾ ਕਰਨਾ ਪਵੇ ਇਹੀ ਗੱਲ ਸੜਕ ਹਾਦਸਿਆਂ ਦੇ ਸਬੰਧ ’ਚ ਹੈ ਪਹਿਲਾਂ ਡਰਾਇਵਰ ਸਰਕਾਰ ਦੀ ਮਨਜ਼ੂਰੀ ਨਾਲ ਵਿਕਦੀ ਸ਼ਰਾਬ ਖਰੀਦ ਕੇ ਪੀਂਦੇ ਹਨ, ਉਹਨਾਂ ਦੀ ਖਰੀਦੀ ਸ਼ਰਾਬ ਕਮਾਈ ਸਰਕਾਰ ਨੂੰ ਵੀ ਜਾਦੀ ਹੈ, ਫਿਰ ਇੱਕ-ਦੋ ਘੰਟਿਆਂ ਬਾਅਦ ਉਸੇ ਡਰਾਇਵਰ ਖਿਲਾਫ਼ ਸ਼ਰਾਬ ਪੀਣ ਦੇ ਦੋਸ਼ ’ਚ ਪੁਲਿਸ ਕਰਵਾਈ ਕਰਦੀ ਹੈ।

ਇਹ ਵੀ ਪੜ੍ਹੋ : ਮੁੱਖ ਮੰਤਰੀ ਨੂੰ ਮਿਲਣ ਆਏ ਠੇਕਾ ਮੁਲਾਜ਼ਮਾਂ ਦੀ ਪੁਲਿਸ ਨੇ ਕੀਤੀ ਧੂਹ-ਘੜੀਸ

ਜੇਕਰ ਸ਼ਰਾਬ ਵਿਕੇ ਹੀ ਨਾ ਤਾਂ ਥਾਂ-ਥਾਂ ਪੁਲਿਸ ਨੂੰ ਚੈੱਕ ਕਰਨ ਦੀ ਜ਼ਰੂਰਤ ਹੀ ਨਾ ਪਵੇ ਤੇ ਨਾ ਹੀ ਸੜਕ ਹਾਦਸੇ ਹੋਣ ਅਸਲ ’ਚ ਸਰਕਾਰਾਂ ਸ਼ਰਾਬ ਨੂੰ ਕਮਾਈ ਦਾ ਵੱਡਾ ਸਾਧਨ ਮੰਨ ਰਹੀਆਂ?ਹਨ, ਦੂਜੇ ਪਾਸੇ ਅਰਬਾਂ ਰੁਪਏ ਦੀ ਟੈਕਸ ਚੋਰੀ ਹੋ ਰਹੀ ਹੈ ਜੇਕਰ ਸਰਕਾਰ ਟੈਕਸ ਚੋਰੀ ਰੋਕ ਲਵੇ ਤਾਂ ਸ਼ਰਾਬ ਦੀ ਕਮਾਈ ਦੀ ਲੋੜ ਹੀ ਨਾ ਪਵੇ ਜੇਕਰ ਪ੍ਰਚੀਨ ਕਾਲ ਵੱਲ ਜਾਈਏ ਤਾਂ ਉਦੋਂ ਸ਼ਰਾਬ ਤੋਂ ਸਰਕਾਰਾਂ ਨੂੰ ਕਮਾਈ ਨਹੀਂ ਹੁੰਦੀ ਸੀ ਫਿਰ ਵੀ ਰਾਜ ਪ੍ਰਬੰਧ ਮਜ਼ਬੂਤ ਸੀ ਅਸਲ ’ਚ ਦੇਸ਼ ਦੇ ਨਾਗਰਿਕ ਅਨਮੋਲ ਹਨ ਨਾਗਰਿਕਾਂ ਦੀ ਸਿਹਤ ਨੂੰ ਸ਼ਰਾਬ ਦੀ ਵਜ੍ਹਾ ਨਾਲ ਖਰਾਬ ਕਰਕੇ ਪੈਸਾ ਕਮਾਉੁਣਾ ਸਹੀ ਨਹੀਂ।