ਮਰਨ ਵਰਤ ’ਤੇ ਬੈਠੇ ਕਿਸਾਨ ਆਗੂਆਂ ਦੀ ਸਿਹਤ ਵਿਗੜਨ ਲੱਗੀ

kisan
ਪਟਿਆਲਾ : ਮਰਨ ਵਰਤ ਤੇ ਬੈਠੇ ਕਿਸਾਨ ਆਗੂ ਡੱਲੇਵਾਲ ਦਾ ਚੈਕਅੱਪ ਕਰਦੇ ਹੋਏ ਡਾਕਟਰ।

ਡੱਲੇਵਾਲ ਦਾ ਸੂਗਰ ਦਾ ਪੱਧਰ ਘਟਿਆ (Farmers Strike)

  • ਤਿੰਨ ਕਿਸਾਨ ਆਗੂਆਂ ਦਾ ਬਲੱਡ ਪ੍ਰੈਸ਼ਰ ਦਾ ਪੱਧਰ ਵਧਿਆ
  •  ਮਰਨ ਵਰਤ ਤੀਜੇ ਦਿਨ ’ਚ ਸ਼ਾਮਲ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਾਵਰਕੌਮ ਦੇ ਦਫ਼ਤਰ ਅੱਗੇ ਆਪਣੀਆਂ ਮੰਗਾਂ ਨੂੰ ਲੈ ਕੇ ਮਰਨ ਵਰਤ ਤੇ ਬੈਠੇ ਕਿਸਾਨ ਆਗੂਆਂ ਦੀ ਸਿਹਤ ਵਿਗੜਨ ਲੱਗੀ ਹੈ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਇੱਕ ਹੋਰ ਆਗੂ ਦਾ ਸੂਗਰ ਦਾ ਪੱਧਰ ਘੱਟ ਗਿਆ ਹੈ ਜਦਕਿ ਤਿੰਨ ਆਗੂਆਂ ਦਾ ਬਲੱਡ ਪ੍ਰੈਸ਼ਰ ਪੱਧਰ ਵੱਧ ਗਿਆ ਹੈ। ਇਨ੍ਹਾਂ ਆਗੂਆਂ ਵੱਲੋਂ ਕਿਸੇ ਪ੍ਰਕਾਰ ਦਾ ਇਲਾਜ਼ ਕਰਵਾਉਣ ਤੋਂ ਮਨਾ ਕਰ ਦਿੱਤਾ ਗਿਆ ਹੈ। (Farmers Strike)

ਕਿਸਾਨਾਂ ਵੱਲੋਂ ਦਵਾਈ-ਬੂਟੀ ਲੈਣ ਅਤੇ ਇਲਾਜ਼ ਕਰਵਾਉਣ ਤੋਂ ਇਨਕਾਰ

ਜਾਣਕਾਰੀ ਅਨੁਸਾਰ ਪਾਵਰਕੌਮ ਦੇ ਮੁੱਖ ਦਫ਼ਰਤ ਅੱਗੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਦੇ ਪੰਜ ਕਿਸਾਨ ਆਗੂਆਂ ਵੱਲੋਂ ਮੰਨੀਆਂ ਹੋਈਆਂ ਮੰਗਾਂ ਲਾਗੂ ਨਾ ਕਰਨ ਦੇ ਰੋਸ਼ ਵਜੋਂ ਸ਼ੁਰੂ ਕੀਤਾ ਗਿਆ ਮਰਨ ਵਰਤ ਤੀਜੇ ਦਿਨ ਵਿੱਚ ਸ਼ਾਮਲ ਹੋ ਗਿਆ ਹੈ। ਇਨ੍ਹਾਂ ਆਗੁੂਆਂ ਵੱਲੋਂ ਕੁਝ ਖਾਣ ਪੀਣ ਨਾਲ ਕਾਰਨ ਸਿਹਤ ਕਮਜੋਰ ਹੋਣ ਲੱਗੀ ਹੈ ਅਤੇ ਅੱਜ ਡਾਕਟਰਾਂ ਵੱਲੋਂ ਇਨ੍ਹਾਂ ਦਾ ਚੈਕਅੱਪ ਵੀ ਕੀਤਾ ਗਿਆ। ਚੈਕਅੱਪ ਦੌਰਾਨ ਸਾਹਮਣੇ ਆਇਆ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਸੁਖਦੇਵ ਸਿੰਘ ਭੋਜਰਾਜ ਦੇ ਸ਼ੁਗਰ ਦਾ ਪੱਧਰ ਘੱਟ ਗਿਆ ਹੈ ਜਦਕਿ ਕੁਲਵਿੰਦਰ ਸਿੰਘ ਪੰਜੋਲਾ, ਤਰਸੇਮ ਸਿੰਘ ਗਿੱਲ ਅਤੇ ਸੁਖਜੀਤ ਸਿੰਘ ਹਰਦੋ ਝੰਡੇ ਦੇ ਬਲੱਡ ਪ੍ਰੈਸ਼ਰ ਦਾ ਪੱਧਰ ਵੱਧ ਗਿਆ ਹੈ। ਡਾਕਟਰਾਂ ਵੱਲੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਦਵਾਈ ਲੈਣ ਸਮੇਤ ਹਸਪਤਾਲ ’ਚ ਦਾਖਲ ਹੋਣ ਸਬੰਧੀ ਕਿਹਾ ਤਾ ਉਨ੍ਹਾਂ ਵੱਲੋਂ ਕਿਸੇ ਪ੍ਰਕਾਰ ਦੀ ਦਵਾਈ ਲੈਣ ਤੋਂ ਇਨਕਾਰ ਕਰ ਦਿੱਤਾ ਹੈ।

ਇਹ ਵੀ ਪੜ੍ਹੋ : BJP-JJP Alliance: ਭਾਜਪਾ-ਜੇਜੇਪੀ ਗਠਜੋੜ ‘ਤੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਵੱਡਾ ਬਿਆਨ

ਉਨ੍ਹਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਸਮਾਂ ਉਨ੍ਹਾਂ ਦੀਆਂ ਮੰਨੀਆਂ ਗਈਆਂ ਮੰਗਾਂ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ, ਉਨ੍ਹਾਂ ਸਮਾਂ ਇਹ ਮਰਨ ਵਰਤ ਇਸੇ ਤਰ੍ਹਾਂ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਕੁਝ ਵੀ ਖਾਣ ਪੀਣ ਨਾ ਕਰਕੇ ਸਿਹਤ ਵਿੱਚ ਗਿਰਵਾਟ ਆਉਣੀ ਸੁਭਾਵਿਕ ਹੈ, ਪਰ ਉਹ ਡੋਲਣ ਵਾਲੇ ਨਹੀਂ ਹਨ। ਕਿਸਾਨ ਆਗੂਆਂ ਵੱਲੋਂ ਆਰੰਭੇ ਇਸ ਸੰਘਰਸ ਤੋਂ ਬਾਅਦ ਵੱਖ ਵੱਖ ਜਥੇਬੰਦੀਆਂ ਵੱਲੋਂ ਹਮਾਇਤ ਵੀ ਦੇਣੀ ਸ਼ੁਰੂ ਕਰ ਦਿੱਤੀ ਹੈ, ਜਿਸ ਕਾਰਨ ਪਾਵਰਕੌਮ ਮੈਨੇਜਮੈਂਟ ਅਤੇ ਸਰਕਾਰ ਲਈ ਅਗਲੇ ਦਿਨ ਮੁਸਕਿਲ ਭਰੇ ਹੋ ਸਕਦੇ ਹਨ। ਮਰਨ ਵਰਤ ’ਤੇ ਬੈਠੇ ਕਿਸਾਨ ਆਗੂਆਂ ਦੀ ਹਮਾਇਤ ਲਈ ਕੌਮੀ ਇਨਸਾਫ ਮੋਰਚਾ ਤੋਂ ਗੁਰਚਰਨ ਸਿੰਘ ਨੇ ਸੰਬੋਧਨ ਕਰਦੇ ਹੋਏ ਮੋਰਚੇ ਦੀ ਹਮਾਇਤ ਦਾ ਐਲਾਨ ਕੀਤਾ । (Farmers Strike)

kisan
ਪਟਿਆਲਾ : ਮਰਨ ਵਰਤ ਤੇ ਬੈਠੇ ਕਿਸਾਨ ਆਗੂ ਡੱਲੇਵਾਲ ਦਾ ਚੈਕਅੱਪ ਕਰਦੇ ਹੋਏ ਡਾਕਟਰ।

ਪੰਜਾਬ ਸਰਕਾਰ ਵੱਲੋਂ ਚਿੱਪ ਵਾਲੇ ਮੀਟਰ ਲਗਾਉਣ ਦੀਆ ਚਾਲਾਂ ਚੱਲੀਆਂ ਜਾ ਰਹੀਆਂ ਹਨ

ਕਿਸਾਨ ਆਗੂਆਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਸਾਜਿਸ਼ਾ ਅਧੀਨ ਲੁਕਵੇਂ ਢੰਗ ਨਾਲ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਨੂੰ ਲਾਗੂ ਕਰਵਾਉਣ ਲਈ ਕੰਮ ਕਰ ਰਹੀ ਹੈ ਜਿਸ ਦੀ ਕੜੀ ਵੱਜੋ ਹੀ ਪੰਜਾਬ ਸਰਕਾਰ ਵੱਲੋਂ ਚਿੱਪ ਵਾਲੇ ਮੀਟਰ ਲਗਾਉਣ ਦੀਆ ਚਾਲਾਂ ਚੱਲੀਆਂ ਜਾ ਰਹੀਆਂ ਹਨ ਅਤੇ ਪੰਜਾਬ ਸਰਕਾਰ ਦੀਆਂ ਇਹਨਾਂ ਕੋਝੀਆਂ ਹਰਕਤਾਂ ਤੋਂ ਸਿੱਧ ਹੁੰਦਾ ਹੈ ਕਿ ਇਹ ਸਰਕਾਰ ਵੀ ਕਾਰਪੋਰੇਟ ਪੱਖੀ ਤੇ ਗਰੀਬ ਵਰਗ ਦੇ ਲੋਕਾਂ ਦੇ ਵਿਰੋਧੀ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਸਰਕਾਰ ਕਿਸਾਨਾਂ ਨੂੰ ਮੁਫ਼ਤ ਬਿਜਲੀ ਅਤੇ ਆਮ ਲੋਕਾਂ ਨੂੰ 600 ਯੂਨਿਟ ਦੇਣ ਦੀ ਗੱਲ ਕਰਦੀ ਹੈ ਤੇ ਦੂਜੇ ਪਾਸੇ ਦੋਹਰੀ ਨੀਤੀ ਅਪਣਾਉਦੇ ਹੋਏ ਚਿੱਪ ਵਾਲੇ ਮੀਟਰ ਲਗਾ ਰਹੀ ਹੈ।

ਸਰਕਾਰ ਜਾਂ ਪਾਵਰਕੌਮ ਦਾ ਕੋਈ ਉੱਚ ਨੁੰਮਾਇਦਾ ਨਾ ਪੁੱਜਾ (Farmers Strike)

ਇੱਧਰ ਅੱਜ ਸ਼ਨੀਵਾਰ ਅਤੇ ਅਗਲੇ ਦਿਨ ਐਤਵਾਰ ਦੀ ਛੁੱਟੀ ਹੋਣ ਕਰਕੇ ਪਾਵਰਕੌਮ ਦੇ ਮੁੱਖ ਦਫ਼ਤਰ ਬੰਦ ਰਹਿਣਗੇ ਅਤੇ ਅੱਜ ਕਿਸੇ ਵੀ ਉੱਚ ਅਧਿਕਾਰੀ ਵੱਲੋਂ ਕਿਸਾਨਾਂ ਨਾਲ ਰਾਬਤਾ ਨਹੀਂ ਕੀਤਾ ਗਿਆ ਅਤੇ ਨਾ ਹੀ ਸਰਕਾਰ ਦਾ ਹੀ ਕੋਈ ਨੁੰਮਾਇਦਾ ਗੱਲ ਬਾਤ ਲਈ ਪੁੱਜਿਆ ਹੈ। ਸੋਮਵਾਰ ਤੋਂ ਪਾਵਰਕੌਮ ਦਾ ਦਫ਼ਤਰ ਮੁੜ ਖੁਲੇਗਾ, ਜਿਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਸਰਕਾਰੀ ਮੁਲਾਜ਼ਮ ਜਾਂ ਉੱਚ ਅਧਿਕਾਰੀ ਕਿਸ ਤਰ੍ਹਾਂ ਦਫ਼ਤਰ ਪੁੱਜਦੇ ਹਨ। ਸੁੱਕਰਵਾਰ ਨੂੰ ਧਰਨੇ ਕਾਰਨ ਕੋਈ ਵੀ ਮੁਲਾਜ਼ਮ ਪਾਵਰਕੌਮ ਦਫ਼ਤਰ ਨਹੀਂ ਪੁੱਜ ਸਕਿਆ ਸੀ।