ਪੜ੍ਹਾਈ ਅੱਧ ਵਿਚਾਲੇ ਛੱਡਣ ਦਾ ਵਧਦਾ ਰੁਝਾਨ

School Haryana

ਭਾਰਤ ’ਚ (Studies Midway) ਸਕੂਲੀ ਸਿੱਖਿਆ ’ਚ ਵਿਦਿਆਰਥੀ-ਵਿਦਿਆਰਥਣਾ ਦੇ ਡ੍ਰਾਪਆਊਟਸ ਦੀ ਗਿਣਤੀ ਵਧਣਾ ਨਾ ਸਿਰਫ਼ ਸਿੱਖਿਆ ਵਿਵਸਥਾ ’ਤੇ ਸਗੋਂ ਸਕੂਲੀ ਪ੍ਰਬੰਧ ’ਤੇ ਵੀ ਇੱਕ ਵੱਡਾ ਸੁਆਲ ਬਣਦਾ ਜਾ ਰਿਹਾ ਹੈ ਸਕੂਲ ਨਾ ਜਾਣ ਵਾਲੇ ਬੱਚਿਆਂ ਦੀ ਗਿਣਤੀ ਅੱਠ ਕਰੋੜ ਤੋਂ ਵੀ ਜ਼ਿਆਦਾ ਹੈ , ਜੋ ਇਹ ਦੱਸਣ ਲਈ ਕਾਫ਼ੀ ਹੈ ਕਿ ਸਥਿਤੀ ਗੰਭੀਰ ਹੈ ਹੁਣ ਇੱਕ ਵਾਰ ਫਿਰ ਕੇਂਦਰੀ ਸਿੱਖਿਆ ਮੰਤਰਾਲੇ ਵੱਲੋਂ ਸਨ 2022 ਦੀ ਬੋਰਡ ਪ੍ਰੀਖਿਆ ਦੇ ਵਿਸ਼ੇਸ਼ਣ ’ਚ ਦੱਸਿਆ ਕਿ ਦਸਵੀਂ ਤੇ ਬਰ੍ਹਵੀਂ ਦੇ ਪੱਧਰ ’ਤੇ ਦੇਸ਼ ’ਚ ਲੱਖਾਂ ਬੱਚੇ ਪੜ੍ਹਾਈ ਛੱਡ ਦਿੰਦੇ ਹਨ ਵਿਸ਼ੇਸ਼ਣ ਅਨੁਸਾਰ, ਪਿਛਲੇ ਸਾਲ ਪੈਂਤੀ ਲੱਖ ਵਿਦਿਆਰਥੀ ਦਸਵੀਂ ਤੋਂ ਬਾਅਦ ਗਿਆਰਵੀਂ ਜਮਾਤ ’ਚ ਪੜ੍ਹਨ ਨਹੀਂ ਗਏ ਇਨ੍ਹਾਂ?’ਚੋਂ ਸਾਢੇ 27 ਲੱਖ ਵਿਦਿਆਰਥੀਆਂ ਨੇ ਪ੍ਰੀਖਿਆ ਹੀ ਨਹੀਂ ਦਿੱਤੀ ਇਸ ਤਰ੍ਹਾਂ ਪਿਛਲੇ ਸਾਲ ਬਾਰ੍ਹਵੀਂ ਤੋਂ ਬਾਅਦ 2.34 ਲੱਖ ਵਿਦਿਆਰਥੀਆਂ?ਨੇ ਵਿਚਾਲੇ ਹੀ ਪੜ੍ਹਾਈ ਛੱਡ ਦਿੱਤੀ।

ਕਰੀਬ 58 ਲੱਖ ਵਿਦਿਆਰਥੀ ਦਸਵੀਂ ਤੇ ਬਰਵੀਂ ’ਚ ਪੜ੍ਹਾਈ ਛੱਡ ਦਿੰਦੇ ਹਨ

ਇਨ੍ਹਾਂ ’ਚੋਂ 17 ਫੀਸਦੀ 11 ਸੂਬਿਆਂ ’ਚੋਂ ਸਨ ਭਾਵ ਕਰੀਬ 58 ਲੱਖ ਵਿਦਿਆਰਥੀ ਦਸਵੀਂ ਤੇ ਬਰਵੀਂ ’ਚ ਪੜ੍ਹਾਈ ਛੱਡ ਦਿੰਦੇ ਹਨ ਤਾਂ ਇਹ ਕਿਸੇ ਵੀ ਸਰਕਾਰ ਲਈ ਬੇਹੱਦ ਚਿੰਤਾ ਦੀ ਗੱਲ ਹੋਣੀ ਚਾਹੀਦੀ ਹੈ ਇਹ ਸਮਰਗ ਸਿੱਖਿਆ ਵਿਵਸਥਾ ਤੋਂ ਲੈ ਕੇ ਸਰਕਾਰੀ ਕਲਿਆਣ ਪ੍ਰੋਗਰਾਮ ਦੇ ਜਮੀਨੀ ਪੱਧਰ ’ਤੇ ਅਮਲ ’ਤੇ ਸੁਵਾਲੀਆ ਨਿਸਾਨ ਹੈ ਕਿਸੇ ਵੀ ਦੇਸ਼ ਦੀ ਸਿੱਖਿਆ ਵਿਵਸਥਾ ਕਾਮਯਾਬੀ ਇਸ ’ਚ ਹੈ ਕਿ ਸ਼ੁਰੂਆਤ ਤੋਂ ਲੈ ਕੇ ਉੱਚ ਪੱਧਰੀ ਸਿੱਖਿਆ ਹਾਸਲ ਕਰਨ ਦੇ ਮਾਮਲੇ ’ਚ ਇੱਕ ਨਿਰੰਤਰਤਾ ਹੋਵੇ ਜੇਕਰ ਕਿਸੇ ਵਜ੍ਹਾ ਨਾਲ ਅੱਗੇ ਦੀ ਪੜ੍ਹਾਈ ਕਰਨ ’ਚ ਕਿਸੇ ਵਿਦਿਆਰਥੀ ਸਾਹਮਣੇ ਮੁਸ਼ਕਿਲ ਆ ਰਹੀ ਹੈ ਤਾਂ?ਉਸ ਨੂੰ?ਦੂਰ ਕਰਨ ਦੇ ਹੱਲ ਕੀਤੇ ਜਾਣ ਪਰ ਬੀਤੇ ਕਈ ਦਹਾਕਿਆਂ ਤੋਂ ਇਹ ਸਵਾਲ ਲਗਾਤਾਰ ਬਣਦਾ ਆ ਰਿਹਾ ਹੈ।

ਕਿ ਇੱਕ ਵੱਡੀ ਤਦਾਦ ’ਚ ਵਿਦਿਆਰਥੀ ਸਕੂਲ ਕਾਲਜਾਂ ’ਚ ਦੀ ਪੜ੍ਹਾਈ ਵਿਚਾਲੇ ਹੀ ਛੱਡ ਦਿੰਦੇ ਹਨ ਤੇ ਉਨ੍ਹਾਂ ਦੀ ਅੱਗੇ ਦੀ ਪੜ੍ਹਾਈ ਨੂੰ ਪੂਰਾ ਕਰਾਉਣ?ਲਈ ਸਰਕਾਰ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕਿਆ ਜਾਂਦਾ ਇਸ ਮਸਲੇ ‘ਤੇ ਸਰਕਾਰ ਤੋਂ ਲੈ ਕੇ ਸਿੱਖਿਆ ’ਤੇ ਕੰਮ ਕਰਨ ਵਾਲੇ ਸੰਗਠਨਾਂ ਦੀ ਅਧਿਐਨ ਰਿਪੋਰਟਾਂ ’ਚ ਅਨੇਕਾਂ ਵਾਰ ਇਸ ਚਿੰਤਾ ਨੂੰ ਪਛਾਣਿਆ ਕੀਤਾ ਗਿਆ ਹੈ, ਪਰ ਹੁਣ ਤੱਕ ਇਸ ਦਾ ਕੋਈ ਸਾਰਥਿਕ ਹੱਲ ਸਾਹਮਣੇ ਨਹੀਂ ਆ ਸਕਿਆ ਅਨੇਕਾਂ ਸਰਕਾਰੀ ਕੋਸ਼ਿਸ਼ਾਂ ਤੇ ਯੋਜਨਾਵਾਂ ਦੇ ਸਿੱਖਿਆ ਮਹਿੰਗੀ ਹੰੁਦੀ ਜਾ ਰਹੀ ਹੈ, ਨਿੱਜੀ ਸਕੂਲਾਂ ‘ਚ ਬੱਚਿਆਂ ਨੂੰ ਪੜ੍ਹਾਉਣਾ ਬਹੁਤ ਮੁਸ਼ਕਿਲ ਹੁੰਦਾ ਹੈ ਕੋਈ ਪਰਿਵਾਰ ਹਿੰਮਤ ਕਰਕੇ ਨਿੱਜੀ ਸਕੂਲਾਂ ’ਚ ਦਾਖਲਾਂ ਕਰਵਾਉਂਦੇ ਵੀ ਹਨ ਜੋ ਆਰਥਿਕ ਮਜ਼ਬੂਰੀ ਕਾਰਨ?ਉਨ੍ਹਾਂ ਨੂੰ ਨਿੱਜੀ ਸਕੂਲ ਛੱਡਣਾ ਪੈਂਦਾ ਹੈ ਅਸੀਂ ਤੇ ਤੁਸੀਂ ਆਪਣੀ ਅਸਲ ਜਿੰਦਗੀ ’ਚ ਰੋਜ਼ਾਨਾਂ ਅਜਿਹੇ ਬੱਚਆਂ ਨੂੰ ਮਿਲਦੇ ਹੋਵੋਂਗੇ।

ਇਹ ਵੀ ਪੜ੍ਹੋ : ਮੀਂਹ ਨੇ ਦਿਵਾਈ ਗਰਮੀ ਤੋਂ ਰਾਹਤ, ਪਾਰਾ ਡਿੱਗਿਆ, ਫਸਲਾਂ ਨੂੰ ਹੁਲਾਰਾ

ਜੋ ਸਕੂਲ ਤੋਂ ਬਾਹਰ ਹੋਟਲ ’ਚ ਕੰਮ ਕਰਦੇ ਹੋਏ, ਮੱਝਾਂ, ਗਾਂਵਾਂ ਚਾਰਦੇ ਹੋਏ ਜਾਂ ਫਿਰ ਪਰਵਿਾਰ ਨਾਲ ਸ਼ਹਿਰ ’ਚ ਕੰਮ ਕਰਦੇ ਹੋਏ ਦਿਖਾਈ ਦਿੰਦੇ ਹਨ ਉੱਥੇ ਹੀ ਬਹੁਤੇ ਬੱਚੇ ਪਿੰਡਾਂ ਤੇ ਗਲੀ ਮੁਹੱਲਿਆਂ ’ਚ ਦਿਨ ਭਰ ਘੁੰਮਦੇ ਰਹਿੰਦੇ ਹਨ, ਜਾਂ ਫਿਰ ਪਰਿਵਾਰ ਨਾਲ ਖੇਤਾਂ ’ਚ ਕੰਮ ਕਰਨ ਜਾਂਦੇ ਹਨ, ਜਾਂ ਫਿਰ ਬਜ਼ਾਰ ’ਚ ਸ਼ਬਜੀਆਂ ਵੇਚਣ ਜਾਂ ਫਿਰ ਜੰਗਲ ’ਚ ਲੱਕੜਾ ਵੱਡਣ ਲਈ ਜਾਂਦੇ ਹਨ ਵਿਦਿਆਰਥੀ ਫੇਲ ਹੋਣ, ਸ਼ਰਾਰਤ ਜਾਂ ਫੀਸ ਜਮ੍ਹਾਂ ਨਾ ਹੋਣ ’ਤੇ ਕਾਰਵਾਈ ਦੇ ਚਲਦੇ ਬੱਚਿਆਂ ਨੂੰ?ਸਕੂਲ ਛੱਡਣ ਲਈ ਮਜ਼ਬੂਰ ਹੋਣਾ ਪੈਂਦਾ ਹੈ ਖਾਸ ਤੌਰ ’ਤੇ ਆਦਿਵਾਸੀ, ਦਲਿਤ ਤੇ ਹੋਰ ਪੱਛੜੇ ਵਰਗ ਦੇ ਬੱਚਿਆਂ ਨੂੰ ਸਕੂਲੀ ਸਿੱਖਿਆ ਵਿਚਕਾਰ ਛੱਡਣ ਦੀਆਂ ਸਥਿਤੀਆਂ ਵਧਦੀਆਂ ਜਾ ਰਹੀਆਂ ਹਨ।

9ਵੀਂ ਤੇ 10ਵੀਂ ਜਮਾਤ ਤੱਕ ਆਉਂਦੇ ਆਉਂਦੇ ਕਈ ਬੱਚਿਆਂ ਨੂੰ ਸਕੂਲ ਬੋਰਿੰਗ ਲੱਗਣ ਲੱਗਦਾ ਹੈ

ਜੋ ਅਜ਼ਾਦੀ ਤੋਂ ਲੈ ਕੇ ਚਿੰਤਾ ਦਾ ਇੱਕ ਵੱਡਾ ਕਾਰਨ ਹੈ ਸਰਕਾਰ ਦੀਆਂ ਵੱਡੀਆਂ ਵੱਡੀਆਂ ਯੋਜਨਾਵਾਂ ਅੱਧ ਵਿਚਾਲੇ ਵਿਦਿਆਰਥੀਆਂ ਦੇ ਸਕੂਲ ਛੱਡਣ ਦੀਆਂ ਸਥਿਤੀਆਂ ਨੂੰ ਗੰਭੀਰਤਾਂ ਨਾਲ ਲੈਣਾ ਹੋਵੇਗਾ ਸਿੱਖਿਆ ਨੂੰ ਪੇਚੇਦਾਰ ਬਣਾਉਣ ਦੀ ਬਜਾਏ ਸਹਿਜ ਤੇ ਰੋਚਕ ਬਣਾਉਣਾ ਹੋਵੇਗਾ ਤਾਂਕਿ ਕੁਝ ਬੱਚਿਆਂ ਨੂੰ ਸਕੂਲ ਬੋਰਿੰਗ ਨਾ ਲੱਗੇ, 9ਵੀਂ ਤੇ 10ਵੀਂ ਜਮਾਤ ਤੱਕ ਆਉਂਦੇ ਆਉਂਦੇ ਕਈ ਬੱਚਿਆਂ ਨੂੰ ਸਕੂਲ ਬੋਰਿੰਗ ਲੱਗਣ ਲੱਗਦਾ ਹੈ ਇਸ ਕਾਰਨ ਉਹ ਸਕੂਲ ਦੇਰੀ ਨਾਲ ਜਾਣਾ ਚਾਹੰਦੇ ਹਨ, ਜਮਾਤ ਫਰਲੋ ਮਾਰ ਜਾਂਦੇ ਹਨ ਤੇ ਲੰਚ ਬ੍ਰੇਕ ’ਚ ਬੈਠੇ ਰਹਿੰਦੇ ਹਨ ਪੜ੍ਹਾਈ ਤੇ ਸਕੂਲ ਨਾਲ ਲਗਾਵ ਨਾ ਹੋਣ ਦੀ ਵਜ੍ਹਾਂ ਨਾਲ ਅਕਸਰ ਬੱਚੇ ਸਕੂਲ ਛੱਡ ਦਿੰਦੇ ਹਨ।

ਕਿਸੇ ਵੀ ਵਜ੍ਹਾ ਨਾਲ ਬੱਚਿਆਂ ਦਾ ਸਕੂਲ ਜਾਂ?ਪੜ੍ਹਾਈ ਛੱਡਣ ਦਾ ਮਨ ਕਰਨਾ, ਮਾਪਿਆਂ ਲਈ ਵੱਡੀ ਪ੍ਰੇਸ਼ਾਨੀ ਹੈ, ਪਰ ਇਹ ਸਿੱਖਿਆ ਦੀ ਇੱਕ ਵੱਡੀ ਘਾਟ ਵੱਲ ਇਸ਼ਾਰਾ ਵੀ ਹੁੰਦਾ ਹੈ ਬੱਚਿਆਂ ਨੂੰ ਸਕੂਲ ਭੇਜਣ ਦਾ ਮਕਸਦ ਸਿੱਖਿਆ ਪ੍ਰਾਪਤ ਕਰਕੇ ਇੱਕ ਚੰਗਾ ਨਾਗਰਿਕ ਬਣਨਾ ਤਾਂ ਹੈ ਹੀ, ਸਿੱਖਿਆ ਸਮਾਜ ਦੇ ਸੁਚੱਜੇ ਵਿਕਾਸ ’ਚ ਵੀ ਪ੍ਰਮੁੱਖ ਭੂਮਿਕਾ ਨਿਭਾਉਂਦੀ ਹੈ ਪਰ ਮੌਜ਼ੂਦਾ ਸਮੇਂ ’ਚ ਜ਼ਿਆਦਾਤਰ ਸਕੂਲ ਪ੍ਰਬੰਧ ਇਸ ਨੂੰ ਇੱਕ ਵਪਾਰ ਦੇ ਰੂਪ ’ਚ ਦੇਖਣ ਲੱਗੇ ਹਨ, ਸਰਕਾਰਾਂ ਵੀ ਸਿੱਖਿਆ ਦੀ ਜਿੰਮੇਵਾਰੀ ਤੋਂ ਭੱਜ ਰਹੀਆਂ?ਹਨ, ਭਾਰਤ ’ਚ ਸਿੱਖਿਆ ਦਾ ਅਧਿਕਾਰ ਕਾਨੂੰਨ ਲਾਗੂ ਹੋਣ ਤੋਂ ਬਾਅਦ ਜ਼ਮੀਨੀ ਪੱਧਰ ’ਤੇ ਬਹੁਤ ਸਾਰੀਆਂ ਚੀਜ਼ਾਂ ਬਦਲੀਆਂ?ਹਨ ਮਸਲਨ ਸਕੂਲਾਂ ’ਚ ਬੱਚਿਆਂ ਦੇ ਦਾਖਲੇ ਵਧੇ ਹਨ।

ਇਹ ਵੀ ਪੜ੍ਹੋ : ਮੁੱਖ ਮੰਤਰੀ ਨੂੰ ਮਿਲਣ ਆਏ ਠੇਕਾ ਮੁਲਾਜ਼ਮਾਂ ਦੀ ਪੁਲਿਸ ਨੇ ਕੀਤੀ ਧੂਹ-ਘੜੀਸ

ਹਰ ਸਕਾਲ ਅੱਠਵੀਂ ਪਾਸ ਕਰਨ ਵਾਲੇ ਬੱਚਿਆਂ ਦੀ ਗਿਣਤੀ ਦੇ ਅੰਕੜੇ ਤੇਜ਼ੀ ਨਾਲ ਵਧ ਰਹੇ ਹਨ ਪਰ ਇਸ ਦੇ ਨਾਲ ਹੀ ਸਿੱਖਿਆ ਗੁਣਵੱਤਾ ਤੇ ਸਕੂਲ ’ਚ ਬੱਚਿਆ ਦਾ ਠਹਿਰਾਵ ਦਾ ਸੁਵਾਲ ਜਿਉਂ ਦਾ ਤਿਉਂ ਕਾਇਮ ਹੈ ਸਕੂਲ ਆਉਣ ਦੇ ਬਾਵਜੂਦ ਘਰੇਲੂ ਆਰਥਿਕ ਮਜ਼ਬੂਰੀਆਂ ਕਾਰਨ ਕੰਮ ਕਰਨ ਨੂੰ ਮਜ਼ਬੂਰ 78 ਲੱਖ ਬੱਚਿਆਂ ਦੀ ਮੌਜ਼ੂਦਗੀ ਭਾਰਤ ’ਚ ਸ਼ੁਰੂਆਤੀ ਸਿੱਖਿਆ ਬਹਾਲੀ ਦੀ ਕਹਾਣੀ ਦੁਹਰਾਉਂਦੀ ਹੈ ਸਰਕਾਰੀ ਯੋਜਨਾਵਾਂ ਤੇ ਨੀਤੀਗਤ ਪੱਧਰ ’ਤੇ ਸਿੱਖਿਆ ਨੂੰ ਉੱਚ ਪਹਿਲ ਮਿਲਦੀ ਦਿਖਦੀ ਹੈ।

ਬਾਵਜੂਦ ਇਸ ਦੇ ਸਕੂਲੀ ਸਿੱਖਿਆ ’ਚ ਵਿਚਾਲੇ ਪੜ੍ਹਾਈ ਛੱਡਣ ਦਾ ਰੁਝਾਨ ਨੀਤੀਗਤ ਨਾਕਾਮੀ ਜਾਂ ਫਿਰ ਉਦਾਸੀਨਤਾ ਦਾ ਹੀ ਸੂਚਕ ਹੈ ਇਹ ਸਮਝਣਾ ਮੁਸ਼ਕਿਲ ਹੈ ਕਿ ਐਨਾ ਲੰਮੇ ਸਮੇਂ ਤੋਂ ਇਹ ਚਿੰਤਾ ਕਾਇਮ ਹੈ ਫਿਰ ਕਿਉਂ ਨਹੀਂ?ਇਸ ਮਸਲੇ ’ਤੇ ਕਿਸੇ ਹੱਲ ਤੱਕ ਪਹੁੰਚਣਾ ਇੱਕ ਅਜਿਹਾ ਸਵਾਲ ਹੈ ਜਿਸ ’ਤੇ ਖਾਸ ਚਰਚਾ ਜ਼ਰੂਰੀ ਹੈ ਇਹ ਜੱਗ ਜਾਹਰ ਹੈ ਕਿ ਇੱਕ ਪਾਸੇ ਸਕੂਲ ਕਾਲਜ ’ਚ ਸਿੱਖਿਆ ਪ੍ਰਣਾਲੀ ’ਚ ਮਿਥੇ ਮਾਪਦੰਡ ਬਹੁਤ ਸਾਰੇ ਵਿਦਿਆਰਥੀਆਂ ਨੂੰ ਸੌਖੇ ਨਹੀਂ ਮਿਲਦੇ, ਦੂਜੇ ਪਾਸੇ ਪੜ੍ਹਾਈ ’ਚ ਨਿਰੰਤਰਤਾ ਨਾ ਰਹਿਣ ਪਿੱਛੇ ਸਮਾਜਿਕ ਤੇ ਆਰਥਿਕ ਕਾਰਕ ਵੀ ਇੱਕ ਵੱਡੀ ਭੂਮਿਕਾ ਨਿਭਾਉਂਦੇ ਹਨ ਲਗਾਤਾਰ ਸਿੱਖਿਆ ਮੰਦਰਾਂ ’ਚ ਮੂਲਭੂਤ ਸਹੂਲਤਾਂ ਦਾ ਅਭਾਵ ਵੀ ਬੱਚਿਆਂ ਲਈ ਮਜ਼ਬੂਰ ਕਰਦਾ ਹੈ।

ਸਿੱਖਿਆ ਦਾ ਅਧਿਕਾਰ ਕਾਨੂੰਨ ਆਉਣ ਤੋਂ ਬਾਅਦ ਵੀ ਭਾਰਤ ’ਚ ਸਿੰਗਲ ਟੀਚਰ ਸਕੂਲਾਂ?ਦੀ ਮੌਜ਼ੂਦਗੀ ਬਣੀ ਹੋਈ ਹੈ ਸਕੂਲਾਂ ’ਚ ਵੱਖ-ਵੱਖ ਵਿਸ਼ਿਆਂ ਦੇ ਮਾਸਟਰ ਨਹੀਂ ਹਨ, ਇਸ ਨਾਲ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੁੰਦੀ ਹੈ ਉਹ ਅੱਠਵੀਂ ਤੋਂ ਬਾਅਦ ਅੱਗੇ ਪੜ੍ਹਨ ਲਾਇਕ ਸਮਰੱਥਾ ਦਾ ਵਿਕਾਸ ਨਹੀਂ ਕਰ ਪਾਉਂਦੇ ਸਕੂਲ ਆਉਣ ਵਾਲੇ ਲੱਖਾਂ ਬੱਚਿਆਂ ’ਚ ਗਣਿਤ ਤੇ ਭਾਸ਼ਾ ਦੇ ਬੁਨਿਆਦੀ ਕੌਸ਼ਲਾਂ ਦਾ ਵਿਕਾਸ ਨਹੀਂ ਹੋ ਰਿਹਾ ਇਸ ਕਾਰਨ ਸਕੂਲ ਛੱਡਣ ਵਾਲੇ ਹਾਲਾਤ ਪੈਦਾ ਹੁੰਦੇ ਹਨ ਭੋਜਨ ਦੀ ਗੁਣਵੱਤਾ ’ਤੇ ਧਿਆਨ ਦੇਣ ਦੀ ਜ਼ਰੂਰਤ ਹੈ ਤਾਂਕਿ ਕਰੋੜਾਂ ਬੱਚਿਆਂ ਨੂੰ ਕੁਪੋਸ਼ਣ ਤੋਂ ਬਚਾਇਆ ਜਾ ਸਕੇ ਬਹੁਤੇ ਸਰਕਾਰੀ ਸਕੂਲਾਂ ’ਚ ਪਖਾਨਿਆਂ ਦੀ ਸਥਿਤੀ ਤਰਸਯੋਗ ਹੈ।

ਇਹ ਵੀ ਪੜ੍ਹੋ : ਸ਼ਰਾਬ ਦੀ ਕਮਾਈ ਸਿਹਤ ਦੀ ਬਰਬਾਦੀ

ਜਿਨ੍ਹਾਂ ਦੀ ਵਰਤੋਂ ਬੱਚੇ ਅਸਾਨੀ ਨਾਲ ਨਹੀਂ ਕਰ ਸਕਦੇ ਪਿੰਡਾਂ ਤੇ ਪਿਛੜੇ ਇਲਾਕੇ ਦੇ ਸਕੂਲਾਂ ਦੀ ਗੱਲ ਕਰੀਏ, ਰਾਜਧਾਨੀ ਦਿੱਲੀ ’ਚ ਅਵੱਲ ਸਿੱਖਿਆ ਦਾ ਦਾਅਵਾ ਕਰਨ ਵਾਲੀ ਆਪ ਸਰਕਾਰ ਦੇ ਸਕੂਲਾਂ ’ਚ ਪੀਣ ਦਾ ਸਾਫ਼ ਪਾਣੀ ਨਹੀਂ?ਹੈ, ਬੈਠਣ ਲਈ ਸਹੀ ਜਗ੍ਹਾ ਨਹੀਂ?ਹੈ, ਇਸ ਪਾਸੇਵੀ ਬਦਲਾਅ ਦੀ ਜ਼ਰੂਰਤ ਹੈ ਅਧਿਆਪਕਾ ਦਾ ਮਾੜਾ ਰਵੱਈਆਂ ਵੀ ਇਸ ਦਾ ਕਾਰਨ ਹੋ ਸਕਦਾ ਹੈ ਸਿਰਫ਼ ਹਾਜ਼ਰੀ ਲਾਉਣ ਵਾਲੇ ਅਧਿਆਪਕ ਵੀ ਮੁਸ਼ਕਿਲਾਂ ਪੈਦਾ ਕਰਦੇ ਹਨ ਅਧਿਆਪਕਾਂ ਨੂੰ ਬੱਚਿਆਂ ਦੀ ਪ੍ਰਗਤੀ ਤੇ ਪਿੱਛੇ ਰਹਿਣ ਲਈ ਜਿੰਮੇਵਾਰ ਬਣਾਉਣ ਵਾਲਾ ਸਿਸਟਮ ਨਹੀਂ ਬਣ ਸਕਿਆ।

ਇਸ ਦਿਸ਼ਾ ’ਚ ਵੀ ਗੰਭੀਰ ਪਹਿਲ ਦੀ ਜ਼ਰੂਰਤ ਹੈ ਰੁਜਾਨਾ ਦੇਸ਼ ਦੀ ਸਿੱਖਿਆ ਵਿਵਸਥਾ ’ਚ ਵੱਡੇ ਬਦਲਾਅ ਕਰਨ ਤੇ ਸਮਾਵਸ਼ੀ ਬਣਨ ਸਬੰਧੀ ਦਾਅਵੇ ਕੀਤੇ ਜਾਂਦੇ ਹਨ, ਐਲਾਨ ਕੀਤੇ ਜਾਂਦੇ ਹਨ ਪਰ ਉਹ ਸ਼ਾਇਦ ਹੀ ਕਦੇ ਅਸਲ ’ਚ ਜ਼ਮੀਨ ‘ਤੇ ਉਤਰਦੇ ਦਿਖਦੇ ਹਨ ਇੱਕ ਗਰੀਬ ਪਰਿਵਾਰ ਦੇ ਵਿਦਿਆਰਹੀ ਨੂੰ ਹੋਣਹਾਰ ਹੋਣ ਦੇ ਬਾਵਜ਼ੂਦ ਕਈ ਵਾਰ ਆਪਣੇ ਪਰਿਵਾਰ ਦੀ ਆਰਥਿਕ ਸਥਿਤੀ, ਜ਼ਰੂਰਤਾਂ ਦੀ ਵਜ੍ਹਾ ਕਾਰਨ ਮਜ਼ਬੂਰਨ ਸਕੂਲ ਛੱਡਣਾ ਪੈਂਦਾ ਹੈ ਜਾਹਰ ਹੈ ਕਿ ਸਕੂਲ ਕਾਲਜਾਂ ਦੀ ਪੜ੍ਹਾਈ ਵਿਚਾਲੇ ਛੱਡਣ ਦਾ ਮਸਲਾ ਸਿੱਖਿਆ ਸੰਸਥਾਨਾਂ ਤੱਕ ਪਹੰਚ, ਗਰੀਬੀ, ਪਰਿਵਾਰਿਕ, ਸਮਾਜਿਕ ਤੇ ਹੋਰ ਕਈ ਕਾਰਕਾਂ ਨਾਲ ਜੁੜਿਆ ਹੋਇਆ ਹੈ ਤੇ ਇਸ ਦੇ ਹੱਲ ਲਈ ਸਾਰੇ ਬਿੰਦੂਆਂ ਨੂੰ ਇੱਕ ਸੁਰ ’ਚ ਰਹਿ ਕੇ ਦੇਖਣ ਦੀ ਜ਼ਰੂਰਤ ਹੋਵੇਗੀ।