ਮੀਂਹ ਨੇ ਦਿਵਾਈ ਗਰਮੀ ਤੋਂ ਰਾਹਤ, ਪਾਰਾ ਡਿੱਗਿਆ, ਫਸਲਾਂ ਨੂੰ ਹੁਲਾਰਾ

Rain
ਤਲਵੰਡੀ ਸਾਬੋ : ਮੀਂਹ ਪੈਣ ਨਾਲ ਜਲਥਲ ਹੋਈਆਂ ਤਲਵੰਡੀ ਸਾਬੋ ਦੀਆਂ ਸੜਕਾਂ।

(ਸੁਖਜੀਤ ਮਾਨ) ਮਾਨਸਾ। ਪਿਛਲੇ ਕਈ ਦਿਨਾਂ ਤੋਂ ਪੈ ਰਹੀ ਸਖਤ ਗਰਮੀ ਤੋਂ ਅੱਜ ਬਾਅਦ ਦੁਪਹਿਰ ਪਏ ਮੀਂਹ ਨਾਲ ਰਾਹਤ ਮਿਲੀ ਹੈ। ਮੌਸਮ ਵਿਭਾਗ ਨੇ ਇਹ ਮੀਂਹ ਪੈਣ ਦੀ ਪੇਸ਼ੀਨਗੋਈ ਦੋ ਦਿਨ ਪਹਿਲਾਂ ਹੀ ਕਰ ਦਿੱਤੀ ਸੀ। ਮੀਂਹ ਨਾਲ ਸਾਉਣੀ ਦੀਆਂ ਫਸਲਾਂ ਨੂੰ ਵੀ ਹੁਲਾਰਾ ਮਿਲੇਗਾ। Rain

ਵੇਰਵਿਆਂ ਮੁਤਾਬਿਕ ਪਿਛਲੇ ਕਈ ਦਿਨਾਂ ਤੋਂ ਕਾਫੀ ਗਰਮੀ ਪੈ ਰਹੀ ਸੀ। ਅੱਜ ਪਾਰਾ 41 ਡਿਗਰੀ ’ਤੇ ਪੁੱਜ ਗਿਆ ਸੀ। ਦੁਪਹਿਰ ਬਾਅਦ ਅਸਮਾਨ ’ਚ ਛਾਏ ਬੱਦਲ ਜਦੋਂ ਵਰੇ ਤਾਂ ਪਾਰੇ ’ਚ ਗਿਰਾਵਟ ਆਈ। ਤੇਜ ਗਰਮੀ ਕਾਰਨ ਨਰਮਾ, ਮੱਕੀ ਅਤੇ ਮੂੰਗੀ ਆਦਿ ਦੀਆਂ ਫਸਲਾਂ ਮੁਰਝਾਈਆਂ ਪਈਆਂ ਸੀ ਪਰ ਅੱਜ ਵਰੇ ਮੀਂਹ ਨਾਲ ਇਨ੍ਹਾਂ ਫਸਲਾਂ ਨੂੰ ਹੁਲਾਰਾ ਮਿਲੇਗਾ। ਇਹ ਮੀਂਹ ਜ਼ਿਲ੍ਹਾ ਮਾਨਸਾ, ਸੰਗਰੂਰ, ਬਠਿੰਡਾ ਦੇ ਕੁੱਝ ਖੇਤਰਾਂ ਭਾਈ ਰੂਪਾ ਅਤੇ ਤਲਵੰਡੀ ਸਾਬੋ ’ਚ ਪਿਆ। ਸਭ ਤੋਂ ਜ਼ਿਆਦਾ ਮੀਂਹ ਸੰਗਰੂਰ ਦੇ ਸੁਨਾਮ ਖੇਤਰ ’ਚ ਪਿਆ। Rain

Rain

ਇਹ ਵੀ ਪੜ੍ਹੋ : ਨਹਾਉਣ ਗਏ ਦੋ ਨੌਜਵਾਨ ਨਹਿਰ ’ਚ ਡੁੱਬੇ

ਝੋਨੇ ਦੀ ਲਵਾਈ ਸ਼ੁਰੂ ਹੋਣ ਤੋਂ ਪਹਿਲਾਂ ਪਿਆ ਇਹ ਮੀਂਹ ਝੋਨੇ ਲਈ ਵੀ ਲਾਹੇਵੰਦ ਸਾਬਿਤ ਹੋਵੇਗਾ। ਮੀਂਹ ਪੈਣ ਨਾਲ ਅੱਜ ਮਾਨਸਾ ਵਿਖੇ ਕਚਿਹਰੀ ਰੋਡ, ਬੱਸ ਅੱਡਾ ਚੌਂਕ, ਅੰਡਰ ਬਿ੍ਰਜ, ਤਿੰਨਕੋਣੀ ’ਤੇ ਕਾਫੀ ਪਾਣੀ ਖੜ੍ਹ ਗਿਆ ਜਿਸ ਕਾਰਨ ਰਾਹਗੀਰਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਮੌਸਮ ਮਾਹਿਰਾਂ ਨੇ ਦੱਸਿਆ ਹੈ ਕਿ ਆਉਣ ਵਾਲੇ ਕਰੀਬ ਤਿੰਨ ਦਿਨਾਂ ਤੱਕ ਅਜਿਹਾ ਹੀ ਮੌਸਮ ਬਣਿਆ ਰਹੇਗਾ।