ਅਸੀਂ ਅਜੀਤ ਦੇ ਫੈਸਲੇ ਦੇ ਨਾਲ ਨਹੀਂ: ਪਵਾਰ

We Are Not, With Ajit, Decision, Pawar

-ਅਸੀਂ ਅਜੀਤ ਦੇ ਫੈਸਲੇ ਦੇ ਨਾਲ ਨਹੀਂ: ਪਵਾਰ

-ਭਾਜਪਾ ਨੂੰ ਸਮਰਥਨ ਦੇਣ ਦਾ ਫੈਸਲਾ ਅਜੀਤ ਦਾ ਵਿਅਕਤੀਗਤ ਫੈਸਲਾ ਨਾ ਕਿ ਰਾਕਾਂਪਾ ਦਾ

ਮੁੰਬਈ, ਏਜੰਸੀ। ਮਹਾਰਾਸ਼ਟਰ ‘ਚ ਵਿਧਾਨ ਸਭਾ ਚੋਣਾਂ ਤੋਂ ਬਾਅਦ ਇੱਕ ਮਹੀਨੇ ਤੱਕ ਚੱਲੇ ਰਾਜਨੀਤਿਕ ਅੜਿੱਕੇ ਤੋਂ ਬਾਅਦ ਅਚਾਨਕ ਇੱਕ ਵੱਡੇ ਸਿਆਸੀ ਉਲਟਫੇਰ ‘ਚ ਸ਼ਨਿੱਚਰਵਾਰ ਨੂੰ ਭਾਜਪਾ ਨੇ ਰਾਕਾਂਪਾ ਦੇ ਇੱਕ ਧੜੇ ਨਾਲ ਗਠਜੋੜ ਕਰਕੇ ਸਰਕਾਰ ਬਣਾਉਣ ਦੇ ਤੁਰੰਤ ਬਾਅਦ ਰਾਕਾਂਪਾ ਮੁਖੀ ਸ਼ਰਦ  Pawar ਨੇ ਸਪੱਸ਼ਟ ਕੀਤਾ ਕਿ ਉਹਨਾਂ ਦੀ ਪਾਰਟੀ ਭਾਜਪਾ ਨੂੰ ਸਮਰਥਨ ਦੇਣ ਦੇ ਅਜੀਤ ਪਵਾਰ ਦੇ ਫੈਸਲੇ ਦੀ ਪੁਸ਼ਟੀ ਨਹੀਂ ਕਰਦੀ। ਸ੍ਰੀ ਪਵਾਰ ਨੇ ਇੱਕ ਟਵੀਟ ‘ਚ ਕਿਹਾ ਕਿ ਸ੍ਰੀ ਅਜੀਤ ਪਵਾਰ ਦਾ ਮਹਾਰਾਸ਼ਟਰ ਸਰਕਾਰ ਬਣਾਉਣ ਲਈ ਭਾਜਪਾ ਨੂੰ ਸਮਰਥਨ ਦੇਣ ਦਾ ਫੈਸਲਾ ਉਹਨਾਂ ਦਾ ਵਿਅਕਤੀਗਤ ਫੈਸਲਾ ਹੈ ਨਾ ਕਿ ਰਾਕਾਂਪਾ ਦਾ। ਅਸੀਂ ਉਹਨਾਂ ਦੇ ਇਸ ਫੈਸਲੇ ਦਾ ਸਮਰਥਨ ਜਾਂ ਪੁਸ਼ਟੀ ਨਹੀਂ ਕਰਦੇ। ਸ੍ਰੀ ਪਵਾਰ ਨੇ ਕਿਹਾ ਕਿ ਭਾਜਪਾ ਦੀ ਸਰਕਾਰ ਬਣਾਉਣ ਦਾ ਉਹਨਾਂ ਦਾ ਨਹੀਂ ਅਜੀਤ ਪਵਾਰ ਦਾ ਫੈਸਲਾ ਹ। ਸ੍ਰੀ ਪਵਾਰ ਨੇ ਇੱਕ ਹੋਰ ਟਵੀਟ ‘ਚ ਕਿਹਾ ਕਿ ਇਸ ਫੈਸਲੇ ਨਾਲ ਮੇਰਾ ਕੋਈ ਸਬੰਧ ਨਹੀਂ ਹੈ, ਇਹ ਅਜੀਤ ਪਵਾਰ ਦਾ ਫੈਸਲਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।