ਮਿੰਨੀ ਬੱਸ ਪਲਟੀ, 12 ਲੋਕਾਂ ਦੀ ਮੌਤ

-ਮਿੰਨੀ ਬੱਸ ਪਲਟੀ, 12 ਲੋਕਾਂ ਦੀ ਮੌਤ

-ਬੱਸ ਅੱਗ ਸਾਨ ਆ ਜਾਣ ਨਾਂਲ ਵਾਪਰਿਆ ਹਾਦਸਾ

ਨਾਗੌਰ, ਏਜੰਸੀ। ਰਾਜਸਥਾਨ ‘ਚ ਨਾਗੌਰ ਜ਼ਿਲ੍ਹੇ ਦੇ ਕੁਚਾਮਨ ਥਾਣਾ ਇਲਾਕੇ ‘ਚ ਅੱਜ ਇੱਕ ਮਿੰਨੀ ਬੱਸ ਪਲਟਣ ਕਾਰਨ 12 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਛੇ ਹੋਰ ਜ਼ਖਮੀ ਹੋ ਗਏ। ਪੁਲਿਸ ਸੂਤਰਾਂ ਨੇ ਦੱਸਿਆ ਕਿ ਮਹਾਂਰਾਸ਼ਟਰ ਦੇ ਕੁਝ ਲੋਕ ਮਿੰਨੀ ਬੱਸ ‘ਚ ਅਜਮੇਰ ਜ਼ਿਲ੍ਹੇ ਦੇ ਕਿਸ਼ਨਗੜ ਤੋਂ ਹਨੂੰਮਾਨਗੜ ਜਾ ਰਹੇ ਸਨ ਕਿ ਸਵੇਰੇ ਕਰੀਬ ਤਿੰਨ ਵਜੇ ਕੁਚਾਮਨ ਕੋਲ ਅਚਾਨਕ ਸੜਕ ‘ਤੇ ਇੱਕ ਸਾਨ੍ਹ ਆ ਜਾਣ ਨਾਲ Mini Bus ਬੇਕਾਬੂ ਹੋਕੇ ਪਲਟ ਗਈ। ਇਸ ਨਾਲ 12 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂਕਿ ਛੇ ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਜ਼ਖਮੀਆਂ ਨੂੰ ਕੁਚਾਮਨ ਦੇ ਸਰਕਾਰੀ ਹਸਪਤਾਲ ਭੇਜਿਆ ਜਿੱਥੋਂ ਚਾਰ ਨੂੰ ਜੈਪੁਰ ਭੇਜ ਦਿੱਤਾ ਗਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।