ਵਿਸ਼ਵ ਖੂਨ ਦਾਨ ਦਿਵਸ ਤੇ ਚੰਡੀਗੜ੍ਹ ਦੇ ਵਲੰਟੀਅਰਾਂ ਨੂੰ ਕੀਤਾ ਸਨਮਾਨਿਤ‌ 

ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵਰਗੀ ਸੇਵਾ-ਭਾਵਨਾ ਕਿਤੇ ਨਹੀਂ ਦੇਖਣ ਨੂੰ ਮਿਲਦੀ : ਡਾਕਟਰ ਸੁਨੀਲ ਕੁਮਾਰ

ਚੰਡੀਗੜ੍ਹ (ਐੱਮ ਕੇ ਸ਼ਾਇਨਾ)। ਸਹੀ ਸਮੇਂ ’ਤੇ ਖੂਨ ਨਾ ਮਿਲਣ ਕਾਰਨ ਦੁਨੀਆ ’ਚ ਬਹੁਤ ਸਾਰੇ ਲੋਕ ਆਪਣੀ ਜਾਨ ਤੋਂ ਹੱਥ ਧੋ ਬੈਠਦੇ ਹਨ। ਕਈ ਪਰਿਵਾਰ ਅਜਿਹੇ ਹਨ ਜੋ ਪੈਸੇ ਦੀ ਘਾਟ ਕਾਰਨ ਆਪਣੇ ਪਰਿਵਾਰਕ ਮੈਂਬਰਾਂ ਅਤੇ ਰਿਸਤੇਦਾਰਾਂ ਦੀ ਜਾਨ ਬਚਾਉਣ ਤੋਂ ਵਾਂਝੇ ਰਹਿ ਜਾਂਦੇ ਹਨ। ਇਨ੍ਹਾਂ ਸੰਕਟਕਾਲੀਨ ਸਥਿਤੀਆਂ ’ਚ, ਮੁਫਤ ਖੂਨਦਾਨ ਕਰਕੇ ਦੂਜਿਆਂ ਦੀ ਜਾਨ ਬਚਾਉਣ ਲਈ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਹਰ ਸਾਲ 14 ਜੂਨ ਨੂੰ ਵਿਸ਼ਵ ਖੂਨਦਾਨ ਦਿਵਸ ਮਨਾਇਆ ਜਾਂਦਾ ਹੈ। (World Blood Donation Day)

ਵਿਸ਼ਵ ਖੂਨ ਦਾਨ ਦਿਵਸ ਤੇ ਚੰਡੀਗੜ੍ਹ ਮੋਹਾਲੀ ਅਤੇ ਡੇਰਾਬੱਸੀ ਦੀ ਸਾਧ ਸੰਗਤ ਨੇ ਜ਼ਰੂਰਤਮੰਦਾਂ ਲਈ ਖੂਨਦਾਨ ਕੀਤਾ। ਇਸ ਮੌਕੇ ਜੀਐਮਐਸਐਚ ਹਾਸਪਿਟਲ ਸੈਕਟਰ 16 ਚੰਡੀਗੜ੍ਹ ਵਿਖੇ ਹਸਪਤਾਲ ਅਧਿਕਾਰੀਆਂ ਵੱਲੋਂ ਡੇਰਾ ਪ੍ਰੇਮੀਆਂ ਨੂੰ ਇਸ ਮਹਾਨ ਕਾਰਜ ਕਰਨ ਲਈ ਸਨਮਾਨਿਤ ਵੀ ਕੀਤਾ ਗਿਆ। (World Blood Donation Day) ਇਸ ਮੌਕੇ ਅਨਿੱਲ ਇੰਸਾਂ, ਵਿਜੇ ਇੰਸਾਂ, ਬਲਾਕ ਸੰਮਤੀ ਜਿੰਮੇਵਾਰ ਨਿਤਿਨ ਇੰਸਾਂ, ਰਾਹੁਲ ਕੁਮਾਰ, ਮੇਘਾ ਇੰਸਾਂ , ਨੀਲਮ ਇੰਸਾਂ, ਰਾਜੇਸ਼ ਇੰਸਾਂ, ਦੀਪ ਇੰਸਾਂ, ਕਸ਼ਿਸ਼ ਇੰਸਾਂ ਆਦਿ ਡੇਰਾ ਸ਼ਰਧਾਲੂਆਂ ਨੇ ਖੂਨਦਾਨ ਕੀਤਾ।

ਡੇਰਾ ਸੱਚਾ ਸੌਦਾ ਦੇ ਵਲੰਟੀਅਰ ਖੂਨਦਾਨ ਕਰਨ ਵਿੱਚ ਸਭ ਤੋਂ ਅੱਗੇ ਹਨ। ਉਨ੍ਹਾਂ ਵਿੱਚ ਇਨਸਾਨੀਅਤ ਦੀ ਭਾਵਨਾ ਕੁੱਟ-ਕੁੱਟ ਕੇ ਭਰੀ ਹੋਈ ਹੈ। ਇਹ ਉਹ ਲੋਕ ਹਨ ਜੋ ਅੱਧੀ ਰਾਤ ਨੂੰ ਵੀ ਇੱਕ ਕਾਲ ਉੱਤੇ ਉੱਠ ਕੇ ਜ਼ਰੂਰਤ-ਮੰਦ ਲਈ ਖੂਨ ਦਾਨ ਕਰਨ ਆਉਂਦੇ ਹਨ। ਡੇਰਾ ਪ੍ਰੇਮੀਆਂ ਤੇ ਸਿੱਖ ਲੈ ਕੇ ਸਭ ਨੂੰ ਖੂਨਦਾਨ ਕਰਨਾ ਚਾਹੀਦਾ ਹੈ ਕਿਉਂਕਿ ਕਿੰਨੇ ਹੀ ਲੋਕਾਂ ਨੂੰ ਖੂਨਦਾਨ ਕਰਕੇ ਨਵੀਂ ਜ਼ਿੰਦਗੀ ਮਿਲਦੀ ਹੈ। ਕਿਸੇ ਦੇ ਖੂਨਦਾਨ ਕਰਨ ਨਾਲ ਕਿਸੇ ਹੋਰ ਦੇ ਘਰ ਖੁਸ਼ੀਆਂ ਆਉਂਦੀਆਂ ਹਨ।

ਇਹ ਵੀ ਪੜ੍ਹੋ : ਅਮਲੋਹ ਪੁਲਿਸ ਨੇ ਕੁਝ ਘੰਟਿਆਂ ’ਚ ਕਾਤਲ ਕੀਤਾ ਗ੍ਰਿਫ਼ਤਾਰ

ਪਰ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ਵਿੱਚ ਅੱਜ ਵੀ ਬਹੁਤ ਸਾਰੇ ਲੋਕ ਇਹ ਸੋਚਦੇ ਹਨ ਕਿ ਖੂਨਦਾਨ ਸਰੀਰ ਨੂੰ ਕਮਜ਼ੋਰ ਬਣਾਉਂਦਾ ਹੈ। ਖੂਨਦਾਨ ਕਰਨ ਨਾਲ ਕਈ ਬਿਮਾਰੀਆਂ ਲੱਗ ਜਾਂਦੀਆਂ ਹਨ। ਇੰਨਾ ਹੀ ਨਹੀਂ, ਇੱਕ ਗਲਤ ਧਾਰਨਾ ਇਹ ਵੀ ਹੈ ਕਿ ਨਿਯਮਿਤ ਖੂਨਦਾਨ ਕਰਨ ਨਾਲ ਲੋਕਾਂ ਦੀ ਰੋਗ ਪ੍ਰਤੀਰੋਧਕ ਸ਼ਕਤੀ ਘਟ ਜਾਂਦੀ ਹੈ ਅਤੇ ਉਹ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ।

ਇਹ ਭੰਬਲਭੂਸਾ ਇਸ ਤਰ੍ਹਾਂ ਫੈਲਿਆ ਹੋਇਆ ਹੈ ਕਿ ਲੋਕ ਖੂਨਦਾਨ ਕਰਨ ਤੋਂ ਕੰਨੀ ਕਤਰਾਉਂਦੇ ਹਨ ਅਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਖੂਨਦਾਨ ਨਾ ਕਰਨ ਦੀ ਸਲਾਹ ਦੇਣ ਲੱਗ ਜਾਂਦੇ ਹਨ। ਖੂਨਦਾਨ ਕਰਨਾ ਮਨੁੱਖਤਾ ਲਈ ਕੀਤਾ ਗਿਆ ਮਹਾਨ ਕਾਰਜ ਹੈ ਜਿਸ ਨੂੰ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰ ਬਾਖੂਬੀ ਨਿਭਾ ਰਹੇ ਹਨ।


ਡਾਕਟਰ ਸੁਨੀਲ ਕੁਮਾਰ।
ਬਲੱਡ ਬੈਂਕ ਇੰਚਾਰਜ
ਐੱਮ ਕੇਅਰ ਬਲੱਡ ਸੈਂਟਰ ਵੀਆਈਪੀ ਰੋਡ ਜ਼ੀਰਕਪੁਰ।