ਅਮਲੋਹ ਪੁਲਿਸ ਨੇ ਕੁਝ ਘੰਟਿਆਂ ’ਚ ਕਾਤਲ ਕੀਤਾ ਗ੍ਰਿਫ਼ਤਾਰ

Amloh Murder Case
ਅਮਲੋਹ : ਡੀਐੱਸਪੀ ਜੰਗਜੀਤ ਸਿੰਘ ਤੇ ਹਰਤੇਸ਼ ਕੌਸ਼ਿਕ ਮੁੱਖ ਅਫਸਰ ਥਾਣਾ ਅਮਲੋਹ, ਸਬ.ਇੰਸਪੈਕਟਰ ਸਹਿਬ ਸਿੰਘ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ। ਤਸਵੀਰ : ਅਨਿਲ ਲੁਟਾਵਾ

ਜੇਠ ਦੇ ਪੋਤੇ ਨੇ ਦਿੱਤਾ ਘਟਨਾ ਨੂੰ ਅੰਜਾਮ (Amloh Murder Case)

(ਅਨਿਲ ਲੁਟਾਵਾ) ਅਮਲੋਹ। ਬੀਤੇ ਦਿਨ ਹੋਏ ਇੱਕ ਬਜੁਰਗ ਔਰਤ ਦੇ ਕਤਲ ਦੀ ਗੁੱਥੀ ਨੂੰ ਅਮਲੋਹ ਪੁਲਿਸ ਨੇ ਕੁਝ ਹੀ ਘੰਟਿਆਂ ਵਿੱਚ ਹੱਲ ਕਰਕੇ ਇਹ ਕਤਲ ਕਰਨ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ। (Amloh Murder Case) ਇਸ ਸਬੰਧੀ ਪੈ੍ੱਸ ਕਾਨਫਰੰਸ ਕਰਦਿਆਂ ਅਮਲੋਹ ਦੇ ਡੀਐੱਸਪੀ ਜੰਗਜੀਤ ਸਿੰਘ ਨੇ ਦੱਸਿਆ ਕਿ ਹਰਤੇਸ਼ ਕੌਸ਼ਿਕ ਮੁੱਖ ਅਫਸਰ ਥਾਣਾ ਅਮਲੋਹ, ਸਬ.ਇੰਸਪੈਕਟਰ ਸਹਿਬ ਸਿੰਘ ਨੇ ਅਮਲੋਹ ਦੇ ਨੇੜਲੇ ਪਿਂਡ ਖਨਿਆਣ ਵਿਖੇ ਇੱਕ ਬਜੁਰਗ ਔਰਤ ਹਰਮਿੰਦਰ ਕੌਰ ਉਮਰ 82 ਸਾਲ ਦਾ ਹੋਏ ਕਤਲ ਦੇ ਸਬੰਧ ਵਿੱਚ ਕੁਝ ਘੰਟਿਆਂ ਵਿੱਚ ਕਤਲ ਨੂੰ ਅੰਜਾਮ ਦੇਣ ਵਾਲੇ ਉਸ ਬਜੁਰਗ ਔਰਤ ਦੇ ਜੇਠ ਦੇ ਪੋਤੇ ਨੂੰ ਟਰੇਸ ਕਰ ਕੇ ਗ੍ਰਿਫ਼ਤਾਰ ਕੀਤਾ।

ਉਨ੍ਹਾਂ ਕਿਹਾ ਕਿ ਮਿ੍ਤਕ ਹਰਮਿੰਦਰ ਕੌਰ ਦੇ ਪੁੱਤਰ ਦਲਜੀਤ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਖਨਿਆਣਾ ਨੇ ਆਪਣਾ ਬਿਆਨ ਲਿਖਵਾਇਆ ਕਿ ਉਸਦੀ ਮਾਤਾ ਹਰਮਿੰਦਰ ਕੌਰ ਉਮਰ 82 ਸਾਲ ਬਾਹਰ ਖੇਤਾ ਵਿਚ ਬਣੇ ਮਕਾਨ ਵਿਚ ਰਹਿੰਦੀ ਹੈ ਕੱਲ 13 ਜੂਨ 2023 ਨੂੰ ਉਸ ਦੇ ਤਾਏ ਦਾ ਪੋਤਾ ਰਣਵੀਰ ਸਿੰਘ ਉਸ ਦੇ ਘਰ ਆਇਆ ਤੇ ਮ੍ਰਿਤਕ ਹਰਮਿੰਦਰ ਕੌਰ ਨੂੰ ਕਿਹਾ ਕਿ ਉਸ ਨੂੰ ਉਸ ਦੀ ਮਾਤਾ ਕਮਲਜੀਤ ਕੌਰ ਬੁਲਾ ਰਹੀ ਹੈ ‘ਤੇ ਮੈਂ ਤੁਹਾਨੂੰ ਗੱਡੀ ਵਿੱਚ ਲੈਣ ਆਇਆ ਹਾਂ। ਜਿਸ ’ਤੇ ਹਰਮਿੰਦਰ ਕੌਰ ਨੂੰ ਆਪਣੀ ਏਸੈਂਟ ਕਾਰ ਨੰਬਰ PB 09-1-0058 ਵਿਚ ਬਿਠਾ ਕੇ ਲੈ ਗਿਆ।

ਇਹ ਵੀ ਪੜ੍ਹੋ : ਕਿਸਾਨ ਦੇ ਲੱਖਾਂ ਰੁਪਏ ਦੇ ਤੂੜੀ ਦੇ 23 ਕੁੱਪ ਅੱਗ ਨਾਲ ਸੜੇ

ਹਰਮਿੰਦਰ ਕੌਰ ਦੇ ਖੱਬੀ ਬਾਂਹ ਵਿੱਚ ਸੋਨੇ ਦੀ ਚੂੜੀ ਸੱਜੇ ਹੱਥ ਦੀਆਂ ਉਂਗਲਾਂ ਵਿੱਚ 2 ਮੁੰਦਰੀਆਂ ਸੋਨੇ ਦੀਆਂ ਸਨ ‘ਤੇ ਉਸ ਕੋਲ ਇੱਕ ਸੈਮਸੰਗ ਕੰਪਨੀ ਦਾ ਮੋਬਾਇਲ ਸੀ। ਮਿ੍ਤਕ ਦੇ ਜਾਣ ਤੋਂ ਘੰਟੇ ਬਾਅਦ ਕਿਸੇ ਰਾਹਗੀਰ ਨੇ ਦੱਸਿਆ ਕਿ ਇੱਕ ਬਜੁਰਗ ਔਰਤ ਦੀ ਲਾਸ਼ ਅਮਲੋਹ ਸਾਇਡ ਨੂੰ ਜਾਂਦਿਆ ਨੇੜੇ ਮੱਕੀ ਦੇ ਖੇਤਾਂ ਵਿਚ ਪਈ ਹੈ ਜਦੋਂ ਮ੍ਰਿਤਕ ਦੇ ਪੁੱਤਰ ਦਲਜੀਤ ਸਿੰਘ ਨੇ ਦੇਖਿਆ ਤਾ ਲਾਸ਼ ਉਸ ਦੀ ਮਾਤਾ ਦੀ ਸੀ। ਪਰ ਹਰਮਿੰਦਰ ਕੌਰ ਦੇ ਗਹਿਣੇ ਅਤੇ ਮੋਬਾਇਲ ਫੋਨ ਗਾਇਬ ਸੀ । ਨੱਕ ’ਤੇ ਕੰਨ ਵਿਚੋਂ ਖੂਨ ਨਿਕਲਿਆ ਹੋਇਆ ਸੀ।

Amloh Murder Case
ਅਮਲੋਹ : ਡੀਐੱਸਪੀ ਜੰਗਜੀਤ ਸਿੰਘ ਤੇ ਹਰਤੇਸ਼ ਕੌਸ਼ਿਕ ਮੁੱਖ ਅਫਸਰ ਥਾਣਾ ਅਮਲੋਹ, ਸਬ.ਇੰਸਪੈਕਟਰ ਸਹਿਬ ਸਿੰਘ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ। ਤਸਵੀਰ : ਅਨਿਲ ਲੁਟਾਵਾ

ਮ੍ਰਿਤਕ ਦੇ ਪੁੱਤਰ ਨੇ ਪੁਲਿਸ ਨੂੰ ਦੱਸਿਆ ਕਿ ਰਣਬੀਰ ਸਿੰਘ ਨਸ਼ੇ ਕਰਨ ਦਾ ਆਦਿ ਹੈ, ਜਿਸ ਨੇ ਨਸ਼ੇ ਦੀ ਪੂਰਤੀ ਲਈ ਹਰਮਿੰਦਰ ਕੌਰ ਦਾ ਕਤਲ ਕਰਕੇ ਪਹਿਨੇ ਸੋਨੇ ਦੇ ਗਹਿਣੇ ਅਤੇ ਮੋਬਾਇਲ ਫੋਨ ਚੋਰੀ ਕਰਕੇ ਲੈ ਗਿਆ ਹੈ। ਜਿਸ ’ਤੇ ਰਣਬੀਰ ਸਿੰਘ ਖਿਲਾਫ਼ ਮੁਕਦਮਾ ਨੰਬਰ 77 ਮਿਤੀ 14.06,2023 ਅੱਧ 302,404 PC ਥਾਣਾ ਅਮਲੋਹ ਦਰਜ ਰਜਿਸਟਰ ਕਰਕੇ ਉਸ ਨੂੰ ਗਿਰਫ਼ਤਾਰ ਕਰਕੇ ਵਾਰਦਾਤ ਵਿੱਚ ਕੀਤਾ ਗਿਆ ਕਾਤਲ ਰਣਬੀਰ ਵੱਲੋਂ ਵਰਤੀ ਗਈ ਏਸੈਂਟ ਕਾਰ ਨੰਬਰੀ ਉਕਤ ਚੋਰੀ ਕੀਤੇ ਗਹਿਣੇ ਮੋਬਾਇਲ ਫੋਨ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਬ੍ਰਾਮਦ ਕੀਤੇ ਗਏ ਹਨ। ਮੁਲਜ਼ਮ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ।