ਕਿਸਾਨ ਦੇ ਲੱਖਾਂ ਰੁਪਏ ਦੇ ਤੂੜੀ ਦੇ 23 ਕੁੱਪ ਅੱਗ ਨਾਲ ਸੜੇ

Fire
ਪਟਿਆਲਾ : ਤੂੜੀ ਦੇ ਕੁੱਪਾਂ ਨੂੰ ਲੱਗ ਰਹੀ ਅੱਗ ਦਾ ਦ੍ਰਿਸ਼।

ਫਾਇਰ ਬਿਗ੍ਰੇਡ ਵਿਭਾਗ ਦੀਆਂ ਅਨੇਕਾਂ ਗੱਡੀਆਂ ਨੇ ਮਸਾ ਪਾਇਆ ਅੱਗੇ ’ਤੇ ਕਾਬੂ

ਪਟਿਆਲਾ। ਇੱਥੋਂ ਨੇੜਲੇ ਪਿੰਡ ਫੱਗਣ ਮਾਜਰਾ ਵਿਖੇ ਲੰਘੀ ਰਾਤ ਇਕ ਕਿਸਾਨ ਦੇ 23 ਕੁੱਪ ਤੂੜੀ ਦੇ ਸੜ ਕੇ ਸੁਆਹ (Fire) ਹੋ ਗਏ, ਇਸ ਕਿਸਾਨ ਦਾ ਲੱਖਾਂ ਦਾ ਨੁਕਸਾਨ ਹੋਇਆ ਹੈ, ਇਸ ਅੱਗ ਨੂੰ ਬੁਝਾਉਣ ਲਈ ਪਟਿਆਲਾ, ਸਰਹਿੰਦ ਤੇ ਅਮਲੋਹ ਤੋਂ ਅੱਗ ਬੁਝਾਊ ਗੱਡੀਆਂ ਆਈਆਂ ਜਿਨ੍ਹਾਂ ਨੇ ਬੜੀ ਮੁਸ਼ੱਕਤ ਦੇ ਨਾਲ ਅੱਗ ਤੇ ਕਾਬੂ ਪਾਇਆ। ਇਸ ਸਬੰਧੀ ਥਾਣਾ ਫੱਗਣਮਾਜਰਾ ਵਿਚ ਕਿਸਾਨ ਨੇ ਸ਼ਿਕਾਇਤ ਵੀ ਦਰਜ ਕਰਾਈ ਹੈ। ਕਿਸਾਨਾਂ ਨੂੰ ਸੱਕ ਹੈ ਕਿਸੇ ਨਾ ਜਾਣ ਬੁੱਝ ਕੇ ਇਹ ਅੱਗ ਲਗਾਈ ਹੈ।

ਇਹ ਵੀ ਪੜ੍ਹੋ : ਡਾਕਟਰ ਦੇ ਕਤਲ ਦੀ ਗੁੱਥੀ ਸੁਲਝੀ, ਪਤਨੀ ਹੀ ਨਿਕਲੀ ਪਤੀ ਦੀ ਕਾਤਲ

ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਫੱਗਣਮਾਜਰਾ ਪਿੰਡ ਦੇ ਦੋ ਕਿਸਾਨ ਭਰਾ ਹਰਿੰਦਰ ਸਿੰਘ ਤੇ ਹਰਪ੍ਰੀਤ ਸਿੰਘ ਆਪਣੀ ਤੇ ਠੇਕੇ ਤੇ ਜ਼ਮੀਨ ਲੈ ਕੇ ਕਰੀਬ 150 ਏਕੜ ਤੇ ਵਾਹੀ ਕਰਦੇ ਹਨ, ਹਰ ਸਾਲ ਇਹ ਕਿਸਾਨ ਸਾਰੇ ਖੇਤ ਦੀ ਤੂੜੀ ਬਣਾ ਕੇ ਤੂੜੀ ਦੇ ਕੁੱਪ ਬੰਨ੍ਹ ਲੈਂਦੇ ਹਨ। ਇਸ ਸਾਲ ਵੀ ਇਨ੍ਹਾਂ ਨੇ 23 ਕੁੱਪ ਤੂੜੀ ਦੇ ਬੰਨੇ, ਹਰ ਇਕ ਕੁੱਪ ਵਿਚ ਕਰੀਬ 150 ਕੁਵਿੰਟਲ ਤੂੜੀ ਦੱਸੀ ਗਈ ਹੈ। (Fire)

Fire
ਪਟਿਆਲਾ : ਤੂੜੀ ਦੇ ਕੁੱਪਾਂ ਨੂੰ ਲੱਗ ਰਹੀ ਅੱਗ ਦਾ ਦ੍ਰਿਸ਼।

ਕਿਸਾਨ ਹਰਿੰਦਰ ਸਿੰਘ ਨੇ ਦੱਸਿਆ ਕਿ ਦੇਰ ਰਾਤ ਸਾਡੇ ਨੌਕਰ ਨੇ ਕਿਸੇ ਵਿਅਕਤੀ ਨੂੰ ਸਾਡੇ ਤੂੜੀ ਤੇ ਕੁੱਪਾਂ ਵੱਲ ਜਾਂਦਿਆਂ ਦੇਖਿਆ, ਕੁਝ ਦੇਰ ਬਾਅਦ ਹੀ ਕੁੱਪਾਂ ਨੂੰ ਅੱਗ ਚੜ ਗਈ ਸੀ। ਜਦੋਂ ਪਟਿਆਲਾ ਤੋਂ ਅੱਗ ਬੁਝਾਉਣ ਵਾਲੀ ਗੱਡੀ ਮੰਗਾਈ ਗਈ ਤਾਂ ਉਸ ਕੋਲ ਪਾਣੀ ਨਹੀਂ ਸੀ, ਉਸ ਲਈ ਪਾਣੀ ਦਾ ਇੰਤਜ਼ਾਮ ਕੀਤਾ ਐਨੇ ਵਿਚ ਸਾਡੀ ਤੂੜੀ ਦਾ ਕਾਫ਼ੀ ਨੁਕਸਾਨ ਹੋ ਗਿਆ ।  ਉਸ ਤੋਂ ਬਾਅਦ ਸਰਹਿੰਦ ਤੇ ਅਮਲੋਹ ਤੋਂ ਵੀ ਅੱਗ ਬੁਝਾਉਣ ਵਾਲੀਆਂ ਗੱਡੀਆਂ ਮੰਗਾਈਆਂ ਗਈਆਂ, ਕਾਫ਼ੀ ਮੁਸ਼ੱਕਤ ਤੋਂ ਬਾਅਦ ਅੱਗ ਬੁਝਾਈ ਗਈ ਹੈ। ਕਿਸਾਨ ਨੇ ਸੜੇ ਇਨ੍ਹਾਂ ਤੂੜੀ ਦੇ ਕੁੱਪਾਂ ਦਾ ਸਰਕਾਰ ਤੋਂ ਮੁਆਵਜ਼ਾ ਮੰਗਿਆ ਹੈ।