ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਸੱਚ ਕਹੂੰ ਦੀ 21ਵੀਂ ਵਰ੍ਹੇਗੰਢ ਦੀਆਂ ਦਿੱਤੀਆਂ ਵਧਾਈਆਂ

Rakesh Tikait
ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਸੱਚ ਕਹੂੰ ਦੀ 21ਵੀਂ ਵਰ੍ਹੇਗੰਢ ਦੀਆਂ ਦਿੱਤੀਆਂ ਵਧਾਈਆਂ

ਕਿਹਾ, ਸੱਚ ਕਹੂੰ ਜਨ-ਜਨ ਤੱਕ ਪਹੁੰਚੇ (Rakesh Tikait)

(ਸੱਚ ਕਹੂੰ ਨਿਊਜ਼) ਸਰਸਾ। ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਆਗੂ ਰਾਕੇਸ਼ ਟਿਕੈਤ (Rakesh Tikait)  ਨੇ ਸੱਚ ਕਹੂੰ ਦੀ 21ਵੀਂ ਵਰ੍ਹੇਗੰਢ ਦੀਆਂ ਵਧਾਈਆਂ ਦਿੱਤੀਆਂ। ਉਨਾਂ ਕਿਹਾ ਮੈਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਈ ਕਿ ਸੱਚ ਕਹੂੰ ਅਖਬਾਰ ਹਿੰਦੀ ਤੇ ਪੰਜਾਬੀ ’ਚ ਛਪਦਾ ਹੈ ਤੇ ਉਸ ਨੂੰ ਪੂਰੇ 21 ਸਾਲ ਹੋ ਗਏ ਹਨ ਤੇ ਇਸ ਖੁਸ਼ੀ ’ਚ ਸਪਤਾਹਿਕ ਹਫਤਾ ਮਨਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਸਾਡੇ ਵੱਲੋਂ ਸੱਚ ਕਹੂੰ ਨੂੰ ਬਹੁਤ-ਬਹੁਤ ਸ਼ੁੱਭਕਾਮਨਾਵਾਂ। ਸੱਚ ਕਹੂੰ ਇਸੇ ਤਰ੍ਹਾਂ ਬੇਧੜਕ ਸੱਚਾਈ ਨੂੰ ਨਿਡਰਤਾ ਨਾਲ ਛਾਪਦਾ ਰਹੇ। ਜਿਸ ਨਾਲ ਸਮਾਜ ’ਚ ਤੁਹਾਡੀ ਛਵੀਂ ਚੰਗੀ ਪ੍ਰੈਸ, ਚੰਗੇ ਅਖਬਾਰ ਤੇ ਚੰਗੇ ਰਿਪੋਰਟਰਾਂ ਦੀ ਬਣੀ ਰਹੇ। ਸਾਡੀ ਸ਼ੁੱਭਕਾਮਨਾਵਾਂ ਹਨ ਕਿ ਇਹ ਸੱਚ ਕਹੂੰ ਅਖਬਾਰ ਖੂਬ ਤਰੱਕੀ ਕਰੇ ਤੇ ਜਨ-ਜਨ ਤੱਕ ਪਹੁੰਚੇ। ਸੱਚ ਕਹੂੰ’ ਅਖਬਾਰ ਇਸੇ ਤਰ੍ਹਾਂ ਲੱਖਾਂ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਦਾ ਰਹੇ, ਸੱਚ ਕਹੂੰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੇ। ਉਨਾਂ ਕਿਹਾ ਕਿ ਸੱਚ ਕਹੂੰ ਅੱਗੇ ਵਧੇ ਇਸ ਲਈ ਢੇਰ ਸਾਰੀਆਂ ਸ਼ੁੱਭਕਾਮਨਾਵਾਂ। ਜੈ ਹਿੰਦ, ਜੈ ਭਾਰਤ, ਜੈ ਭਾਰਤੀ ਕਿਸਾਨ।

ਸੱਚ ਦੇ ਨਾਲ, 21 ਸਾਲ

ਆਪਣੇ ਪਾਠਕਾਂ ਨਾਲ ਅਟੁੱਟ ਸਾਂਝ ਦੀਆਂ ਤੰਦਾਂ ਨੂੰ ਮਜ਼ਬੂਤ ਕਰਦਿਆ ਸੱਚ ਕਹੂੰ 21 ਸਾਲਾਂ ਦਾ ਸਫ਼ਰ ਪੂਰ ਕਰ ਚੁੱਕਾ ਹੈ ਸੱਚੇ ਰੂਹਾਨੀ ਰਹਿਬਰ ਤੇ ਸਮਾਜ ਸੁਧਾਰਕ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਮਾਰਗ ਦਰਸ਼ਨ ’ਚ ਸੱਚ ਕਹੂੰ ਸੱਭਿਆਚਾਰਕ ਮੁੱਲਾਂ, ਇਨਸਾਨੀਅਤ ਤੇ ਸਮਾਜ ਭਲਾਈ ਦੇ ਉੱਚੇ ਸੁੱਚੇ ਕਾਰਜਾਂ ’ਤੇ ਲਗਾਤਾਰ ਪਹਿਰਾ ਦੇ ਰਿਹਾ ਹੈ ਮਹਾਂਨਗਰਾਂ ਦੀ ਹਲਚਲ ਤੱਕ ਸੀਮਿਤ ਰਹਿਣ ਦੀ ਬਜਾਇ ਸੱਚ ਕਹੂੰ ਦੂਰ-ਦੁਰਾਡੇ ਦੇ ਪੇਂਡੂ ਖੇਤਰ ਦੇ ਆਮ ਆਦਮੀ ਦੇ ਹੱਕ-ਸੱਚ ਦੀ ਅਵਾਜ ਬਣਿਆ ਹੈ।

ਇਸ ਸ਼ੁੱਭ ਕਾਰਜ, ਨੇਕ ਨੀਤੀ ਤੇ ਨੇਕ ਨੀਅਤ ਕਾਰਨ ਹੀ ਸਮੇਂ ਦੇ ਉਤਰਾਅ-ਚੜ੍ਹਾਅ ਸੱਚ ਕਹੂੰ ਦਾ ਰਸਤਾ ਨਹੀਂ ਰੋਕ ਸਕੇ ਆਧੁਨਿਕ ਸਮੇਂ ਦਾ ਹਾਣੀ ਬਣਦਿਆ ਸੱਚ ਕਹੂੰ ਪ੍ਰਿੰਟ ਤੱਕ ਸੀਮਿਤ ਰਹਿਣ ਦੀ ਬਜਾਇ ਸੋਸ਼ਲ ਮੀਡੀਆ ’ਤੇ ਵੱਖਰੀ ਪਛਾਣ ਬਣਾ ਰਿਹਾ ਹੈ ਇੰਨਾ ਹੀ ਨਹੀਂ, ਬਾਜ਼ਾਰਵਾਦ ਦੇ ਰੁਝਾਨ ਤੋਂ ਰਹਿਤ ਰਹਿ ਕੇ ਸੱਚ ਕਹੂੁੰ ਨੇ ਮਨੁੱਖਤਾ ਦੇ ਸਿਧਾਂਤ ਨੂੰ ਤਰਜ਼ੀਹ ਦਿੱਤੀ ਹੈ ਇਸ ਨੇਕ ਨੀਅਤ ਦੀ ਬਦੌਲਤ ਹੀ ਸੱਚ ਕਹੂੰ ਅੱਜ ਅੱਧੀ ਦਰਜਨ ਤੋਂ ਵੱਧ ਸੂਬਿਆਂ ’ਚ ਆਪਣੇ ਅੱਠ ਐਡੀਸ਼ਨਾਂ ਰਾਹੀਂ ਸਮਾਜ ਦੇ ਹਰ ਮਸਲੇ ਨੂੰ ਮੁਖਾਤਿਬ ਹੋ ਰਿਹਾ ਹੈ ਉਮੀਦ ਕਰਦੇ ਹਾਂ ਕਿ ਪਾਠਕਾਂ ਦਾ ਪਿਆਰ ਇਸੇ ਤਰ੍ਹਾਂ ਸਾਡਾ ਉਤਸ਼ਾਹ ਵਧਾਉਦਾ ਰਹੇਗਾ।