ਕੈਂਸਰ ਪੀੜਤ ਬੱਚਿਆਂ ਦੀ ਮੱਦਦ ਲਈ ਅੱਗੇ ਆਏ ਵਿਵੇਕ ਓਬਰਾਏ

ਕੈਂਸਰ ਪੀੜਤ ਬੱਚਿਆਂ ਦੀ ਮੱਦਦ ਲਈ ਅੱਗੇ ਆਏ ਵਿਵੇਕ ਓਬਰਾਏ

ਮੁੰਬਈ । ਬਾਲੀਵੁੱਡ ਅਦਾਕਾਰ ਵਿਵੇਕ ਓਬਰਾਏ ਕੋਰੋਨਾ ਸੰਕਟ ਸਮੇਂ ਕੈਂਸਰ ਪੀੜਤ ਬੱਚਿਆਂ ਦੀ ਮੱਦਦ ਲਈ ਅੱਗੇ ਆਏ ਹਨ ਤੇ ਉਹ 3000 ਲੋੜਵੰਦ ਬੱਚਿਆਂ ਲਈ ਭੋਜਨ ਦਾ ਪ੍ਰਬੰਧ ਕਰਨਗੇ ਕੋਰੋਨਾ ਸੰਕਟ ਸਮੇਂ ਬਾਲੀਵੁੱਡ ਦੇ ਕਈ ਸੈਲੇਬ੍ਰਿਟੀ ਲੋਕਾਂ ਦੀ ਮੱਦਦ ਲਈ ਅੱਗੇ ਆ ਰਹੇ ਹਨ। ਇਸੇ ਕੜੀ ’ਚ ਹੁਣ ਵਿਵੇਦ ਓਬਰਾਏ ਕੈਂਸਰ ਪੀੜਤ ਬੱਚਿਆਂ ਦੀ ਮੱਦਦ ਲਈ ਅੱਗੇ ਆਏ ਹਨ ਵਿਵੇਕ ਓਬਰਾਏ ਨੇ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਸ਼ੇਅਰ ਕਰਦਿਆਂ ਦੱਸਿਆ ਕਿ ਕੈਂਸਰ ਨਾਲ ਲੜ ਰਹੇ ਕਰੀਬ 3000 ਲੋੜਵੰਦ ਬੱਚਿਆਂ ਲਈ ਉਹ ਭੋਜਨ ਦਾ ਪ੍ਰਬੰਧ ਕਰਨਗੇ।

ਆਉਣ ਵਾਲੇ 3 ਮਹੀਨਿਆਂ ’ਚ ਉਹ ਵੱਧ ਤੋਂ ਵੱਧ ਬੱਚਿਆਂ ਦੀ ਮੱਦਦ ਕਰਨਾ ਚਾਹੁੰਦੇ ਹਨ ਵਿਵੇਕ ਓਬਰਾਏ ਨੇ ਫੰਰੇਜਰ ਰਾਹੀਂ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਉਨ੍ਹਾਂ ਕਿਹਾ ਕਿ ਜੇਕਰ ਤੁਸੀਂ 1000 ਰੁਪਏ ਵੀ ਦਾਨ ਕਰਦੇ ਹੋ ਤਾ ਉਸ ਨਾਲ ਕੈਂਸਰ ਨਾਲ ਲੜ ਰਹੇ ਇੱਕ ਬੱਚੇ ਦੇ ਪੂਰੇ ਮਹੀਨੇ ਦੇ ਖਾਣੇ ਦਾ ਪ੍ਰਬੰਧ ਹੋ ਸਕਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।