ਵਿਰਾਟ ਦਾ ਸੈਂਕੜਾ, ਇੰਗਲੈਂਡ ਨੂੰ ਜਿੱਤ ਲਈ ਦਿੱਤਾ ਦੌੜਾਂ ਦਾ ਪਹਾੜ

ਭਾਰਤ 7 ਵਿਕਟਾਂ ਤੇ 352 ਦੌੜਾਂ ਪਾਰੀ ਐਲਾਨੀ’

  • ਇੰਗਲੈਂਡ ਨੂੰ ਜਿੱਤ ਲਈ ਦਿੱਤਾ 521 ਦਾ ਟੀਚਾ

ਨਾਟਿੰਘਮ, (ਏਜੰਸੀ)। ਭਾਰਤੀ ਕਪਤਾਨ ਵਿਰਾਟ ਕੋਹਲੀ ਦੇ 23ਵੇਂ ਸੈਂਕੜੇ ਨਾਲ ਭਾਰਤ ਨੇ ਆਪਣੀ ਦੂਸਰੀ ਪਾਰੀ ਤੀਸਰੇ ਕ੍ਰਿਕਟ ਟੈਸਟ ਦੇ ਤੀਸਰੇ ਦਿਨ ਸੱਤ ਵਿਕਟਾਂ ‘ਤੇ 352 ਦੌੜਾਂ ‘ਤੇ ਘੋਸ਼ਿਤ ਕਰਕੇ ਮੇਜ਼ਬਾਨ ਇੰਗਲੈਂਡ ਸਾਹਮਣੇ ਜਿੱਤ ਲਈ 521 ਦੌੜਾਂ ਦਾ ਪਹਾੜ ਜਿਹਾ ਟੀਚਾ ਰੱਖ ਦਿੱਤਾ। ਵਿਰਾਟ ਨੇ ਚਾਹ ਤੋਂ ਬਾਅਦ ਆਪਣਾ 23ਵਾਂ ਸੈਂਕੜਾ ਪੂਰਾ ਕੀਤਾ ਉਸਨੇ ਪਹਿਲੀ ਪਾਰੀ ‘ਚ 97 ਦੌੜਾਂ ਬਣਾਈਆਂ ਸਨ ਜਿਸ ਨਾਲ ਇਸ ਮੈਚ ‘ਚ ਉਸ ਦੀਆਂ ਕੁੱਲ 200 ਦੌੜਾਂ ਹੋ ਗਈਆਂ ਵਿਰਾਟ ਨੇ ਪਹਿਲੇ ਮੈਚ ‘ਚ ਵੀ ਸੈਂਕੜੇ ਸਮੇਤ ਕੁੱਲ 200 ਦੌੜਾਂ ਬਣਾਈਆਂ ਸਨ ਕੋਹਲੀ ਨੇ ਚੇਤੇਸ਼ਵਰ ਪੁਜਾਰਾ ਨਾਲ ਤੀਸਰੀ ਵਿਕਟ ਲਈ 113 ਦੌੜਾਂ ਅਤੇ ਅਜਿੰਕੇ ਰਹਾਣੇ ਨਾਲ ਚੌਥੀ ਵਿਕਟ ਲਈ 57 ਦੌੜਾਂ ਜੋੜੀਆਂ। (Virat Kohli)

ਇੰਗਲੈਂਡ ਨੇ ਬਿਨਾਂ ਨੁਕਸਾਨ 9 ਓਵਰਾਂ ‘ਚ ਬਣਾਈਆਂ 23 ਦੌੜਾਂ

ਇੰਗਲੈਂਡ ਨੂੰ ਭਾਰਤ ਦੇ ਪਾਰੀ ਘੋਸ਼ਿਤ ਕੀਤੇ ਜਾਣ ਬਾਅਦ ਬਾਕੀ ਸਮੇਂ ‘ਚ 9 ਓਵਰ ਖੇਡਣ ਨੂੰ ਮਿਲੇ ਜਿਸ ਵਿੱਚ ਉਸਨੇ ਬਿਨਾਂ ਨੁਕਸਾਨ ਦੇ 23 ਦੌੜਾਂ ਬਣਾ ਲਈਆਂ ਹਨ ਸਟੰਪਸ ਸਮੇਂ ਅਲੇਸਟੇਅਰ ਕੁਕ 9 ਦੌੜਾਂ ਅਤੇ ਕੀਟਨ ਜੇਨਿੰਗਸ 13 ਦੌੜਾਂ ਬਣਾ ਕੇ ਕ੍ਰੀਜ਼ ‘ਤੇ ਸਨ ਇੰਗਲੈਂਡ ਨੂੰ ਅਗਲੇ ਦੋ ਦਿਨਾਂ ‘ਚ ਜਿੱਤ ਲਈ ਅਜੇ ਹੋਰ 498 ਦੌੜਾਂ ਦੀ ਜਰੂਰਤ ਹੈ।

ਭਾਰਤ ਨੇ 2 ਵਿਕਟਾਂ ‘ਤੇ 124 ਦੌੜਾਂ ਤੋਂ ਸ਼ੁਰੂ ਕੀਤੀ ਸੀ ਪਾਰੀ

ਭਾਰਤ ਨੇ ਸਵੇਰੇ ਦੋ ਵਿਕਟਾਂ ‘ਤੇ 124 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਚੇਤੇਸ਼ਵਰ ਪੁਜਾਰਾ ਨੇ 33 ਅਤੇ ਵਿਰਾਟ ਨੇ 8 ਦੌੜਾਂ ਤੋਂ ਆਪਣੀ ਪਾਰੀ ਨੂੰ ਅੱਗੇ ਵਧਾਇਆ ਲੰਚ ਤੱਕ ਪੁਜਾਰਾ 56 ਅਤੇ ਵਿਰਾਟ 54 ਦੌੜਾਂ ‘ਤੇ ਜਦੋਂਕਿ ਭਾਰਤ ਦਾ ਸਕੋਰ ਦੋ ਵਿਕਟਾਂ ‘ਤੇ 194 ਦੌੜਾਂ ‘ਤੇ ਪਹੁੰਚ  ਗਿਆ ਪੁਜਾਰਾ ਨੇ ਲੜੀ ‘ਚ ਪਹਿਲੀ ਵਾਰ ਆਪਣੀ ਮੁਹਾਰਤ ਅਨੁਸਾਰ ਬੱਲੇਬਾਜ਼ੀ ਕੀਤੀ ਅਤੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ਾਂ ਵਿਕਟ ਲਈ ਤਰਸਾ ਦਿੱਤਾ। (Virat Kohli)

ਵਿਰਾਟ ਨੇ ਸੈਂਕੜੇ ਨਾਲ ਬਣਾਏ ਰਿਕਾਰਡ | Virat Kohli

ਵਿਰਾਟ ਨੇ ਚਾਹ ਤੋਂ ਬਾਅਦ ਕ੍ਰਿਸ ਵੋਕਸ ਦੀ ਗੇਂਦ ‘ਤੇ ਚੌਕਾ ਲਾ ਕੇ ਇੰਗਲੈਂਡ ‘ਚ ਦੂਸਰਾ, ਟੈਸਟ ਕਰੀਅਰ ਦਾ 23ਵਾਂ ਅਤੇ ਬਤੌਰ ਕਪਤਾਨ 16ਵਾਂ ਟੈਸਟ ਸੈਂਕੜਾ ਪੂਰਾ ਕੀਤਾ ਵਿਰਾਟ ਹੁਣ ਗ੍ਰੀਮ ਸਮਿੱਥ (25) ਅਤੇ ਰਿਕੀ ਪੋਂਟਿੰਗ (19) ਤੋਂ ਬਾਅਦ ਤੀਸਰੇ ਕਪਤਾਨ ਹਨ ਜਿੰਨ੍ਹਾਂ ਬਤੌਰ ਕਪਤਾਨ ਸਭ ਤੋਂ ਜ਼ਿਆਦਾ ਸੈਂਕੜੇ ਲਾਏ ਹਨ ਵਿਰਾਟ 23 ਸੈਂਕੜਿਆਂ ਨਾਲ ਵਰਿੰਦਰ ਸਹਿਵਾਗ  ਦੇ ਨਾਲ ਆ ਗਏ ਹਨ ਇਸ ਦੇ ਨਾਲ ਹੀ ਏਸ਼ੀਆ ਤੋਂ ਬਾਹਰ ਸਭ ਤੋਂ ਜ਼ਿਆਦਾ ਸੈਂਕੜੇ ਲਾਉਣ ਵਾਲੇ ਵਿਰਾਟ ਹੁਣ 11 ਸੈਂਕੜਿਆਂ ਨਾਲ ਚੌਥੇ ਬੱਲੇਬਾਜ਼ ਬਣ ਗਏ ਹਨ।