ਏਸ਼ੀਆਡ : ਫੋਗਾਟ ਦੀ ਸੌਗਾਤ, ਭਾਰਤ ਨੂੰ ਦੂਜਾ ਸੋਨ ਤਗਮਾ

Wrestling - 2018 Asian Games – Women's Freestyle 50 kg Gold Medal Final - JCC – Assembly Hall - Jakarta, Indonesia – August 20, 2018 – Vinesh Vinesh of India celebrates after winning gold medal. REUTERS/Issei Kato

50 ਕਿਗ੍ਰਾ ਭਾਰ ਵਰਗ | Asian Games

  • 2014 ਅਤੇ 2018 ਦੀਆਂ ਕਾਮਨਵੈਲਥ ਖੇਡਾਂ ‘ ਚ ਸੋਨ ਤਗਮਾ
  • ਏਸ਼ੀਅਨ ਚੈਂਪੀਅਨਸ਼ਿਪ ‘ਚ 3 ਚਾਂਦੀ ਦੋ ਕਾਂਸੀ ਤਗਮੇ
  • 2014 ਏਸ਼ੀਆਈ ਖੇਡਾਂ ‘ਚ ਕਾਂਸੀ ਤਗਮਾ
  • 2018 ਏਸ਼ੀਆਈ ਖੇਡਾਂ

ਜਕਾਰਤਾ, (ਏਜੰਸੀ)। ਰਾਸ਼ਟਰਮੰਡਲ ਖੇਡਾਂ ਦੀ ਸੋਨ ਤਗਮਾ ਜੇਤੂ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ 18ਵੀਆਂ ਏਸ਼ੀਆਈ ਖੇਡਾਂ ਦੇ ਕੁਸ਼ਤੀ ਮੁਕਾਬਲਿਆਂ ‘ਚ 50 ਕਿਗ੍ਰਾ ਭਾਰ ਵਰਗ ‘ਚ ਸੋਨ ਤਗਮਾ ਜਿੱਤ ਕੇ ਨਵਾਂ ਇਤਿਹਾਸ ਰਚ ਦਿੱਤਾ
ਵਿਨੇਸ਼ ਨੇ ਇਸ ਤਰ੍ਹਾਂ ਭਾਰਤ ਨੂੰ ਇਹਨਾਂ ਖੇਡਾਂ ‘ਚ ਦੂਸਰਾ ਸੋਨ ਤਗਮਾ ਅਤੇ ਕੁਸ਼ਤਾ ਦਾ ਵੀ ਦੂਸਰਾ ਸੋਨ ਤਗਮਾ ਦਿਵਾਇਆ ਵਿਨੇਸ਼ ਇਸ ਦੇ ਨਾਲ ਹੀ Âੇਸ਼ੀਆਈ ਖੇਡਾਂ ‘ਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣ ਗਈ ਬਜਰੰਗ ਪੂਨੀਆ ਨੇ ਪਹਿਲੇ ਦਿਨ ਇਹਨਾਂ ਖੇਡਾਂ ‘ਚ ਦੇਸ਼ ਨੂੰ ਪਹਿਲਾ ਸੋਨ ਤਗਮਾ ਦਿਵਾਇਆ ਸੀ ਵਿਨੇਸ਼ ਨੇ 50 ਕਿਗ੍ਰਾ ਦੇ ਫਾਈਨਲ ‘ਚ ਜਾਪਾਨ ਦੀ ਇਰੀ ਯੂਕੀ ਨੂੰ 6-2 ਨਾਲ ਹਰਾਇਆ। (Asian Games)

ਵਿਨੇਸ਼ ਨੇ ਫਾਈਨਲ ‘ਚ ਜਾਪਾਨੀ ਪਹਿਲਵਾਨ ਵਿਰੁੱਧ ਹਮਲੇ ਅਤੇ ਰੱਖਿਆ ਦਾ ਬਿਹਤਰੀਨ ਨਮੂਨਾ ਪੇਸ਼ ਕੀਤਾ ਉਸਨੇ ਪਹਿਲੇ ਹੀ ਗੇੜ ‘ਚ 4-0 ਦਾ ਵਾਧਾ ਬਣਾ ਲਿਆ ਅਤੇ ਯੂਕੀ ਨੂੰ ਆਪਣੇ ਪੈਰਾਂ ਤੋਂ ਦੂਰ ਰੱਖਿਆ ਤਾਂਕਿ ਉਹ ਕੋਈ ਦਾਅ ਨਾ ਲਗਾ ਸਕੇ ਦੂਸਰੇ ਗੇੜ ‘ਚ ਵਿਨੇਸ਼ ਨੂੰ ਹਾਲਾਂਕਿ ਜ਼ਿਆਦਾ ਰੱਖਿਆਤਮਕ ਹੋਣ ‘ਤੇ ਚੇਤਾਵਨੀ ਤੋਂ ਬਾਅਦ ਇੱਕ ਅੰਕ ਗੁਆਉਣਾ ਪਿਆ ਪਰ ਉਸਨੇ ਫਿਰ ਆਖ਼ਰੀ ਸੈਕਿੰਡਾਂ ‘ਚ ਦੋ ਅੰਕ ਲੈ ਕੇ 6-2 ‘ਤੇ ਮੁਕਾਬਲਾ ਸਮਾਪਤ ਕਰ ਦਿੱਤਾ ਅਤੇ ਜਿੱਤਦਿਆਂ ਹੀ ਜੇਤੂ ਅੰਦਾਜ਼ ਦਿੱਤਾ।

ਫੋਗਾਟ ਨੇ ਰੱਖੀ ਦਾਦੇ ਦੀ ਗੱਲ ਯਾਦ ਫੋਗਾਟ ਨੂੰ ਫਾਈਨਲ ਮੁਕਾਬਲਾ ਸ਼ੁਰੂ ਹੋਣ ਤੋਂ ਪਹਿਲਾਂ ਉਸਦੇ ਪਹਿਲਵਾਨ ਦਾ ਮਹਾਂਵੀਰ ਨੇ ਟਵੀਟ ਕੀਤਾ ਕਿ ਇੱਕ ਗੱਲ ਯਾਦ ਰੱਖੀ ਬੇਟੀ ਕਿ ਸੋਨਾ ਜਿੱਤੀ ਤਾਂ ਮਿਸਾਲ ਬਣ ਜਾਵੇਂਗੀ ਅਤੇ ਮਿਸਾਲਾਂ ਦਿੱਤੀਆਂ ਜਾਂਦੀਆਂ ਹਨ ਭੁਲਾਈਆਂ ਨਹੀਂ ਜਾਂਦੀਆਂ ਆਪਣੇ ਦੇਸ਼ ਦਾ ਝੰਡਾ ਸਭ ਤੋਂ ਉੱਪਰ ਲੈ ਕੇ ਜਾਣਾ ਹੈ ਫੋਗਾਟ ਨੇ ਪੈਰ ਦਰਦ ਦੇ ਬਾਵਜ਼ੂਦ ਵਿਨੇਸ਼ ਫੋਗਾਟ ਨੇ ਜ਼ਿਦ ਅਤੇ ਜਨੂਨ ਦੇ ਦਮ ‘ਤੇ ਭਾਰਤ ਨੂੰ ਸੋਨ ਤਗਮਾ ਦਿਵਾਇਆ।

ਇਤਿਹਾਸ ਬਣਾ ਕੇ ਖੁਸ਼ ਹਾਂ: ਵਿਨੇਸ਼ | Asian Games

ਅਗਸਤ ਏਸ਼ੀਆਈ ਖੇਡਾਂ ‘ਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣਨ ਤੋਂ ਬਾਅਦ ਖੁਸ਼ ਵਿਨੇਸ਼ ਫੋਗਾਟ ਨੇ ਕਿਹਾ ਕਿ  ਦੂਸਰੇ ਗੇੜ ‘ਚ ਮੁਕਾਬਲਾ ਕਾਫ਼ੀ ਨਜ਼ਦੀਕੀ ਰਿਹਾ ਪਰ ਮੈਂ ਜਾਣਦੀ ਸੀ ਕਿ ਮੈਂ ਆਖ਼ਰੀ ਪਲਾਂ ‘ਚ ਆਪਣਾ ਧੀਰਜ ਨਹੀਂ ਛੱਡਣਾ ਮੇਰੇ ਕੋਲ ਚੰਗਾ ਵਾਧਾ ਸੀ ਅਤੇ ਵਿਰੋਧੀ ਪਹਿਲਵਾਨ ਹਮਲੇ ਲਈ ਦਾਅ ਲਾਉਣ ਦੀ ਤਲਾਸ਼ ਸੀ ਪਰ ਮੈਨੂੰ ਖੁਸ਼ੀ ਹੈ ਕਿ ਮੈਂ ਵਿਰੋਧੀ ਨੂੰ ਕਾਬੂ ਰੱਖਿਆ ਅਤੇ ਦੇਸ਼ ਲਈ ਏਸ਼ੀਆਈ ਖੇਡਾਂ ਦੀ ਮਹਿਲਾ ਕੁਸ਼ਤੀ ਦਾ ਪਹਿਲਾ ਸੋਨ ਦਿਵਾ ਦਿੱਤਾ।

ਚੀਨ ਦੀ ਸੁਨ ਨਾਲ ਕੀਤਾ ਹਿਸਾਬ ਬਰਾਬਰ | Asian Games

ਸ਼ਾਨਦਾਰ ਲੈਅ ‘ਚ ਚੱਲ ਰਹੀ ਵਿਨੇਸ਼ ਫੋਗਾਟ ਨੇ ਦੂਸਰੇ ਦਿਨ ਦੀ ਸ਼ੁਰੂਆਤ ਕਰਦਿਆਂ ਚੀਨ ਦੀ ਸੁਨ ਨੂੰ ਹਰਾ ਕੇ ਰਿਓ ਓਲੰਪਿਕ ਦੀਆਂ ਕੌੜੀਆਂ ਯਾਦਾਂ ਨੂੰ ਪਿੱਛੇ ਛੱਡ ਦਿੱਤਾ ਜਦੋਂ ਚੀਨੀ ਖਿਡਾਰੀ ਵਿਰੁੱਧ ਮੁਕਾਬਲੇ ‘ਚ ਪੈਰ ‘ਚ ਸੱਟ ਲੱਗਣ ਕਾਰਨ ਵਿਨੇਸ਼ ਮੁਕਾਬਲਾ ਹਾਰ ਗਈ ਸੀ ਇਸ ਵਾਰ ਵਿਨੇਸ਼ ਨੇ ਵਿਰੋਧੀ ਖਿਡਾਰੀ ਨੂੰ ਕੋਈ ਮੌਕਾ ਨਹੀਂ ਦਿੱਤਾ ਅਤੇ ਉਸਨੂੰ 8.-2 ਨਾਲ ਹਰਾਇਆ ਅਗਲੀ ਬਾਊਟ ‘ਚ ਉਹਨਾਂ ਕੋਰੀਆ ਦੀ ਹਜ਼ੁੰਗਜੂ ਕਿਮ ਨੂੰ ਤਕਨੀਕੀ ਮੁਹਾਰਤ ਦੇ ਆਧਾਰ ‘ਤੇ ਹਰਾ ਦਿੱਤਾ ਉਹਨਾਂ ਦਾ ਸੈਮੀਫਾਈਨਲ ਮੈਚ ਸਿਰਫ਼ 75 ਸੈਕਿੰਡ ਤੱਕ ਚੱਲਿਆ ਅਤੇ ਉਹ ‘ਫਿਤਲੇ ਦਾਅ ਨਾਲ ਫਾਈਨਲ ‘ਚ ਪਹੁੰਚੀ ਉਹ 4-0 ਨਾਲ ਅੱਗੇ ਸੀ ਅਤੇ ਫਿਰ ਤਿੰਨ ਵਾਰ ਵਿਰੋਧੀ ਖਿਡਾਰੀ ਨੂੰ ਪਲਟੀ ਦਿੱਤੀ।

ਓਲੰਪਿਕ ਤਗਮਾ ਜੇਤੂ ਸਾਕਸ਼ੀ ਰਹੀ ਅਸਫ਼ਲ | Asian Games

ਓਲੰਪਿਕ ਕਾਂਸੀ ਤਗਮਾ ਜੇਤੂ ਸਾਕਸ਼ੀ ਨੂੰ 62 ਕਿਗ੍ਰਾ ਵਰਗ ਦੇ ਸੈਮੀਫਾਈਨਲ ‘ਚ ਕਿਰਗਿਸਤਾਨ ਦੀ ਤਿਨਿਬੇਕੋਵਾ ਤੋਂ ਨਜ਼ਦੀਕੀ ਮੁਕਾਬਲੇ ‘ਚ 7-9 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਤਿਨਿਬੇਕੋਵਾ ਦੇ ਫਾਈਨਲ ‘ਚ ਪਹੁੰਚਣ ਕਾਰਨ ਸਾਕਸ਼ੀ ਨੂੰ ਕਾਂਸੀ ਤਗਮੇ ਮੁਕਾਬਲੇ ‘ਚ ਖੇਡਣ ਦਾ ਮੌਕਾ ਮਿਲਿਆ ਜਿੱਥੇ ਉਸਨੂੰ ਹਾਲਾਂਕਿ ਸਾਕਸ਼ੀ ਨੇ ਇਸ ਤੋਂ ਪਹਿਲਾਂ ਦੇ ਮੁਕਾਬਲਿਆਂ ‘ਚ ਥਾਈਲੈਂਡ ਦੀ ਸ਼੍ਰੀਸੋਮਬਤ(10-0) ਅਤੇ ਅਯਾਲੁਮ(10-0) ਨੂੰ ਆਸਾਨੀ ਨਾਲ ਮਾਤ ਦਿੱਤੀ ਉਹ ਸੈਮੀਫਾਈਨਲ ‘ਚ ਵੀ ਤਿਨੀਬੇਕੋਵਾ ਵਿਰੁੱਧ 4-0 ਨਾਲ ਅੱਗੇ ਸੀ ਪਰ ਇਸ ਮੌਕੇ ਕੁਝ ਰੱਖਿਆਤਮਕ ਹੋਣ ਕਾਰਨ ਵਿਰੋਧੀ ਨੇ ਖੇਡ ਦਾ ਰੁਖ਼ ਪਲਟਦਿਆਂ ਮੁਕਾਬਲਾ ਆਪਣੇ ਨਾਂਅ ਕਰ ਲਿਆ ਉਸ ਵਾਂਗ ਹੀ ਪੂਜਾ ਢਾਂਡਾ ਵੀ ਕਾਂਸੀ ਤਗਮੇ ਲਈ ਖੇਡੇਗੀ। (Asian Games)

ਇਸ ਤੋਂ ਪਹਿਲਾਂ ਏਸ਼ੀਆਡ ‘ਚ ਕੁਸ਼ਤੀ ਮੁਕਾਬਲਿਆਂ ਦੇ ਦੂਸਰੇ ਦਿਨ ਹਾਲਾਂਕਿ ਭਾਰਤ ਲਈ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਮਹਿਲਾਵਾਂ ਦੇ 53 ਕਿਗ੍ਰਾ ਫ੍ਰੀ ਸਟਾਈਲ ਭਾਰ ਵਰਗ ‘ਚ ਪਿੰਕੀ ਨੂੰ ਪ੍ਰੀ ਕੁਆਟਰ ‘ਚ ਹਾਰ ਝੱਲਣੀ ਪਈ ਪਿੰਕੀ ਆਪਣੇ ਮੁਕਾਬਲੇ ‘ਚ ਕੋਈ ਚੁਣੌਤੀ ਨਹੀਂ ਰੱਖ ਸਕੀ ਅਤੇ ਮੰਗੋਲੀਆ ਦੀ ਸੁਮਿਆ ਅਰਦੇਨਚਿਮੇਗ ਨੇ ਉਸਨੂੰ ਇੱਕ ਤਰਫ਼ਾ ਮੁਕਾਬਲੇ ‘ਚ 10-0 ਨਾਲ ਹਰਾ ਦਿੱਤਾ।